ਉਠ ਮਰਦਾਨਿਆਂ ਤੂੰ ਚੁਕ ਲੈ ਰਬਾਬ ਭਾਈ,
ਵੇਖੀਏ ਇਕੇਰਾਂ ਫੇਰ ਰੰਗ ਸੰਸਾਰ ਦੇ ।
ਪੈ ਰਹੀ ਆਵਾਜ਼ ਕੰਨੀਂ ਮੇਰੇ ਹੈ ਦਰਦ ਵਾਲੀ,
ਆ ਰਹੇ ਸੁਨੇਹੜੇ ਨੀ ਡਾਢੇ ਹਾਹਾਕਾਰ ਦੇ ।
ਜੰਗਲਾਂ ਪਹਾੜਾਂ ਵਿਚ ਵਸਤੀਆਂ ਉਜਾੜਾਂ ਵਿਚ,
ਪੈਣ ਪਏ ਵੈਣ ਵਾਂਙੂੰ ਡਾਢੇ ਦੁਖਿਆਰ ਦੇ ।
ਚੱਲ ਇਕ ਵੇਰ ਫੇਰਾ ਪਾਵੀਏ ਵਤਨ ਵਿਚ,
ਛੇਤੀ ਹੋ ਵਿਖਾਈਏ ਤੈਨੂੰ ਰੰਗ ਕਰਤਾਰ ਦੇ ।
ਵੇਖ ਤੂੰ ਪੰਜਾਬ ਵਿਚ ਲਹੂ ਦੇ ਤਾਲਾਬ ਭਰੇ,
ਹਸਦੇ ਨੇ ਕੋਈ, ਕੋਈ ਰੋ ਰੋ ਕੇ ਪੁਕਾਰਦੇ ।
ਕਰਦੇ ਸਲਾਮਾਂ ਕਈ ਰਿੜ੍ਹਦੇ ਨੇ ਢਿਡਾਂ ਭਾਰ,
ਵੇਖਦੇ ਤਮਾਸ਼ਾ ਕਈ ਗੋਲੇ ਸਰਕਾਰ ਦੇ ।
ਤਾੜ ਤਾੜ ਗੋਲੀਆਂ ਚਲਾਂਵਦੇ ਬਿਦੋਸਿਆਂ ਤੇ,
ਬੰਦਿਆਂ ਦੇ ਉਤੇ ਢੰਗ ਸਿਖਦੇ ਸ਼ਿਕਾਰ ਦੇ ।
ਲਖ ਲਖ ਮਿਲਦੇ ਇਨਾਮ ਪਏ ਸ਼ਿਕਾਰੀਆਂ ਨੂੰ,
ਪਸ਼ੂਆਂ ਦੇ ਵਾਂਗ ਜਿਹੜੇ ਬੱਚੇ ਬੁਢੇ ਮਾਰਦੇ ।
ਅਸਾਂ ਨਹੀਉਂ ਲੈਣੀਆਂ ਵਧਾਈਆਂ ਅਜ ਕਿਸੇ ਪਾਸੋਂ,
ਅਜ ਮੇਰੇ ਸੀਨੇ ਵਿਚ ਫਟ ਨੀ ਕਟਾਰ ਦੇ ।
ਜਦੋਂ ਤੀਕ ਹੋਂਵਦੀ ਖਲਾਸ ਨਹੀਂਓਂ ਬੰਦੀਆਂ ਦੀ,
ਜਦੋਂ ਤੀਕ ਦੁਖੀ ਲਖਾਂ ਦਬੇ ਹੇਠਾਂ ਭਾਰ ਦੇ ।
ਜਦੋਂ ਤੀਕ ਤੋਪਾਂ ਤੇ ਮਸ਼ੀਨਾਂ ਦਾ ਹੈ ਰਾਜ ਇਥੇ,
ਸਚ ਦੇ ਨੀ ਚੰਨ ਦਬੇ ਹੇਠਾਂ ਅੰਧਕਾਰ ਦੇ ।
ਓਦੋਂ ਤੀਕ ਚੈਨ ਨਹੀਂ ਮੈਨੂੰ ਮਰਦਾਨਿਆਂ ਵੇ,
ਸੋਚਾਂ, ਇਹ ਕੀ ਵਰਤ ਰਹੇ ਰੰਗ ਕਰਤਾਰ ਦੇ ।
ਵੇਖਿਆ ਤਮਾਸ਼ਾ ਮਰਦਾਨਿਆ ਈ ਕਦੀ ਤੁਧ ?
ਸੈਰ ਮੇਰੇ ਨਾਲ ਕੀਤੇ ਸਾਰੇ ਸੰਸਾਰ ਦੇ ।
ਅਗ ਲੈਣ ਆਈ ਤੇ ਸੁਆਣੀ ਬਣੀ ਸਾਂਭ ਘਰ,
ਘੂਰ ਘੂਰ ਹੁਕਮ ਮਨਾਵੇ ਹੰਕਾਰ ਦੇ ।
ਖਾਵੋ ਪੀਵੋ ਬੋਲੋ ਚਾਲੋ ਆਵੋ ਜਾਵੋ ਪੁਛ ਪੁਛ,
ਹੁਕਮ ਪਏ ਚਲਦੇ ਨੇ ਡਾਢੀ ਸਰਕਾਰ ਦੇ ।
ਸਚ ਦੇ ਪਿਆਰੇ ਕਈ ਤਾੜੇ ਬੰਦੀਖਾਨੇ ਵਿਚ,
ਵੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ ।
ਇਕ ਪਾਸੇ ਤੋਪ ਤੇ ਮਸ਼ੀਨਾਂ, ਬੰਬ, ਜੇਹਲ, ਫਾਂਸੀ,
ਕਹਿੰਦੇ, ਕੌਣ ਆ ਕੇ ਸਾਡੇ ਸਾਹਵੇਂ ਦਮ ਮਾਰਦੇ ।
‘ਸਚ’ ਤੇ ‘ਨਿਆਇ’ ਝੰਡਾ ਪਕੜ ਕੇ ਆਜ਼ਾਦੀ ਵਾਲਾ,
ਦੂਜੇ ਪਾਸੇ ਵਤਨ ਦੇ ਸੂਰਮੇ ਵੰਗਾਰਦੇ ।
ਸੂਰਜ ਆਜ਼ਾਦੀ ਵਾਲਾ ਬਦਲਾਂ ਨੇ ਘੇਰ ਲਿਆ,
ਕਾਲੇ ਕਾਲੇ ਘਨੀਅਰ ਸ਼ੂੰਕਦੇ ਫੂੰਕਾਰਦੇ !
ਮਾਰ ਲਿਸ਼ਕਾਰੇ ਪਰ ਸੂਰਜ ਅਕਾਸ਼ ਚੜ੍ਹੇ,
ਵੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ ।
ਵੇਖ ਤਲਵੰਡੀ ਵਿਚ ਭੰਡੀਆਂ ਨੀ ਮਚ ਰਹੀਆਂ,
ਰੰਡੀਆਂ ਦੇ ਨਾਚ ਹੁੰਦੇ ਵਿਚ ਦਰਬਾਰ ਦੇ ।
ਉਠ ਗਈਆਂ ਸਫ਼ਾਂ ਮਰਦਾਨਿਆਂ ਅਸਾਡੀਆਂ ਓ,
ਕੌਣ ਆ ਕੇ ਕਹੇ ਅਜ ਹਾਲ ਦਿਲਦਾਰ ਦੇ ।
ਜਿਥੇ ਸਚੇ ਸੌਦਿਆਂ ਦੇ ਕੀਤੇ ਸਤਸੰਗ ਅਸਾਂ,
ਜਿਥੇ ਦਿਨ ਕਟੇ ਅਸਾਂ ਨਾਲ ਰਾਇ ਬੁਲਾਰ ਦੇ ।
ਓਥੇ ਅਜ ਲਗੀਆਂ ਦੁਕਾਨਾਂ ਦੁਰਾਚਾਰ ਦੀਆਂ,
ਵੇਖ ਮਰਦਾਨਿਆਂ ਏ ਰੰਗ ਕਰਤਾਰ ਦੇ ।
ਦਸ ਕਿਹੜੀ ਥਾਂਇ ਪਹਿਲਾਂ ਚਲੀਏ ਪਿਆਰਿਆ ਵੇ,
ਆਂਵਦੇ ਸੰਦੇਸੇ ਸਭ ਪਾਸੋਂ ਵਾਂਗ ਤਾਰ ਦੇ ।
ਚਲੀਏ ਹਜ਼ਾਰੀ ਬਾਗ਼ ਬੀਰ ਰਣਧੀਰ ਪਾਸ,
ਚਕੀਆਂ ਪਿਹਾਈਏ ਕੋਲ ਬੈਠ ਸੋਹਣੇ ਯਾਰ ਦੇ ।
ਚੰਦਨ ਦੇ ਬੂਟੇ ਨੇ ਮਹਿਕਾਈ ਹੈ ਸੁਗੰਧ ਜਿਥੇ,
ਸੁੰਘ ਲਈਏ ਭੌਰ ਬਣ ਫੁਲ ਗੁਲਜ਼ਾਰ ਦੇ ।
ਅਜ ਇਹ ਹਜ਼ਾਰੀ ਬਾਗ਼ ਲੱਖੀ ਤੇ ਕਰੋੜੀ ਬਾਗ਼,
ਸਾਂਈਂ ਦੇ ਪਿਆਰੇ ਇਹ ਤੋਂ ਤਨ ਮਨ ਵਾਰਦੇ ।
ਫੇਰ ਅੰਡੇਮਾਨ ਫੇਰਾ ਪਾਵੀਏ ਪਿਆਰਿਆ ਵੇ,
ਦੇਸ਼ ਦੇ ਪਿਆਰੇ ਜਿਥੇ ਦੁਖੜੇ ਸਹਾਰਦੇ ।
ਪਿੰਜਰੇ ਦੇ ਵਿਚ ਕੋਈ ਪੁਛਦਾ ਨਾ ਬਾਤ ਜਿਥੇ,
ਜਪ ਕੇ ਆਜ਼ਾਦੀ ‘ਨਾਮ’ ਸਮੇਂ ਨੂੰ ਗੁਜ਼ਾਰਦੇ ।
ਛਾਤੀ ਲਾ ਕੇ ਸਾਰਿਆਂ ਪਿਆਰਿਆਂ ਨੂੰ ਇਕ ਵੇਰ,
ਫੇਰ ਜਾ ਜਗਾਈਏ ਸੁੱਤੇ ਹੋਏ ਸ਼ੇਰ ਬਾਰ ਦੇ ।
ਖੁਲ੍ਹ ਗਈ ਅੱਖ ‘ਸ਼ੇਰਾ ਉਠ’ ਦੀ ਆਵਾਜ਼ ਸੁਣ,
ਸੁਪਨੇ ਵਿਖਾਏ ਡਾਢੇ ਰੰਗ ਕਰਤਾਰ ਦੇ ।
ਮੇਰੇ ਕੋਲ ਮੇਰਾ ਸਿਰਫ ਮੇਰੇ ਗੁਨਾਹ ਨੇ ,
ਬਾਕੀ ਸਭ ਤੇਰਾ..ਵਾਹਿਗਰੂ ਜੀ ..
ਵਾਹਿਗੁਰੂ ਵਾਹਿਗੁਰੂ ਜਪ ਲੈ
ਬੰਦਿਆ ਤਰ ਜਾਏਂਗਾ
ਨੀਵਾ ਵੀ ਹੋਣਾ ਸਿੱਖ ਲੈ
ਨਹੀ ਤਾਂ ਹੰਕਾਰ ਚ’ ਹੀ ਮਰ ਜਾਏਂਗਾ
ਪਹਿਲਾ ਸਿੱਖ ਸ਼ਹੀਦ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਹੋਇਆ ਹੈ
ਉਸ ਸ਼ਹੀਦ ਸਿੱਖ ਦਾ ਨਾਮ ਦਸੋ ਜੀ ?
ੲਿਕ ਸੱਚੀ ੲੇ ਗੁਰੂ ਜੀ ਤੇਰੀ
ਬਾਣੀ ਝੂਠੀ ੲੇ ਪਰੀਤ ਜੱਗ ਦੀ
ਉਸ ਦੇ ਦਰ ਤੇ ਸਕੂਨ ਮਿਲਦਾ ਹੈ
ਉਸ ਦੀ ਇਬਾਬਤ ਵਿੱਚ ਨੂਰ ਮਿਲਦਾ ਹੈ
ਜੋ ਝੁਕ ਗਿਆ ਪਰਮਾਤਮਾ ਦੇ ਚਰਨਾਂ ਚ
ਉਸ ਨੂੰ ਸਭ ਕੁਝ ਜ਼ਰੂਰ ਮਿਲਦਾ ਹੈ
ਹਿੰਮਤ ਨਾ ਹਾਰੋ … ਵਾਹਿਗੁਰੂ ਨਾ ਵਿਸਾਰੋ …
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ …
ਮੁਸ਼ਕਲਾਂ ਅਤੇ ਦੁੱਖਾਂ ਦਾ ਜੇ ਕਰਨਾ ਹੈ ਖਾਤਮਾ …
ਹਮੇਸ਼ਾ ਕਹਿੰਦੇ ਰਹੋ … ਤੇਰਾ ਸ਼ੁਕਰ ਹੈ ਪ੍ਰਮਾਤਮਾ
ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ
ਇਹੋ ਜਿਹੀ ਕਹਾਰੀ ਤਾਂ ਮੇਰੇ ਉੱਤੇ,
ਘੜੀ-ਘੜੀ ਗੁਜਰੀ ਪਲ-ਪਲ ਗੁਜਰੀ
ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ,
ਆ ਹੁਣ ਮੌਤ ਮੈਨੂੰ ਕਹਿੰਦੀ ਚਲ ਗੁਜਰੀ
ਜਿਹੜੀ ਆਈ ਸਿਰ ‘ਤੇ ਉਹ ਮੈਂ ਝੱਲ ਗੁਜਰੀ
ਮੀਰੀ-ਪੀਰੀ ਦੀਆਂ ਤਲਵਾਰਾਂ
ਮੀਰੀ-ਪੀਰੀ ਦੀਆਂ ਤਲਵਾਰਾਂ ਸਤਿਗੁਰ ਪਾ ਲਈਆਂ
ਧਾਰਾਂ ਸ਼ਾਂਤ ਤੇ ਬੀਰ ਰਸ ਦੀਆਂ ਦਿਲੀਂ ਵਸਾ ਲਈਆਂ
ਤੱਤੀ ਤਵੀ ਦਾ ਸੇਕ ਫੈਲਿਆ ਚਾਰ ਚੁਫੇਰੇ ਸੀ
ਜਬਰ-ਜ਼ੁਲਮ ਨੇ ਸੱਚ-ਧਰਮ ਨੂੰ ਪਾ ਲਏ ਘੇਰੇ ਸੀ
ਮਜ਼ਲੂਮਾਂ ਦੀਆਂ ਸਾਰਾਂ ਕਿਸੇ ਨੇ ਆ ਕੇ ਨਾ ਲਈਆਂ
ਸ਼ਾਂਤ ਰਸ ਵਿੱਚ ਲਾਲੀ ਗੂੜ੍ਹੀ ਪਾਈ ਸ਼ਹੀਦੀ ਨੇ
ਬੀਰ ਰਸ ਦੀ ਮੋਹੜੀ ਆ ਫਿਰ ਲਾਈ ਸ਼ਹੀਦੀ ਨੇ
ਬਿਧੀ ਚੰਦ ਹੋਰਾਂ ਦੀਆਂ ਬਾਹਾਂ ਫਰਕਣ ਲਾ ਲਈਆਂ
ਸ਼ਾਂਤ ਰਸ ਹੈ ਬਲ ਬਖ਼ਸ਼ਦਾ ਰੂਹਾਂ ਖਰੀਆਂ ਨੂੰ
ਬੀਰ ਰਸ ਡੋਲ੍ਹ ਹੈ ਦਿੰਦਾ ਜ਼ਹਿਰਾਂ ਭਰੀਆਂ ਨੂੰ
ਡੌਲ਼ਿਆਂ ਦੀ ਤਾਕਤ ਨੇ ਹੱਥ ਸ਼ਮਸ਼ੀਰਾਂ ਚਾ ਲਈਆਂ
ਗਵਾਲੀਅਰੋਂ ਕਰੀ ਤਿਆਰੀ ਸਤਿਗੁਰ ਆਵਣ ਦੀ
ਆਸ ਕੈਦੀ ਰਾਜਿਆਂ ਦੀ ਟੁੱਟੀ ਮੁਕਤੀ ਪਾਵਣ ਦੀ
ਜਿੱਦਾਂ ਕਿਸੇ ਪਤੰਗਾਂ ਅੱਧ ਅਸਮਾਨੋਂ ਲਾਹ ਲਈਆਂ
‘ਸਤਿਗੁਰਾਂ ਦਾ ਚੋਲਾ ਫੜਕੇ ਜੋ ਬਾਹਰ ਲੰਘ ਜਾਵੇਗਾ’
ਜਹਾਂਗੀਰ ਆਖਿਆ ‘ਉਹੀਓ ਕੈਦੋਂ ਛੱਡਿਆ ਜਾਵੇਗਾ’
ਸਤਿਗੁਰਾਂ ਚੋਲੇ ਤਾਈਂ ਬਵੰਜਾ ਤਣੀਆਂ ਲਾ ਲਈਆਂ
ਭੁੱਲ ਚੁੱਕ ਮੁਆਫ ਕਰਨੀ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
ਮੇਰੇ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ
ਬੰਦੀ ਛੋੜ ਦਿਵਸ ਅਤੇ ਦਿਵਾਲੀ ਦੇ ਇਸ ਪਵਿੱਤਰ ਤਿਉਹਾਰ ਦੀਆ
ਲੱਖ-ਲੱਖ ਮੁਬਾਰਕਾਂ ਜੀ..
ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹ ਦੀਵਾਲੀ
ਆਪ ਲਈ ਬਹੁਤ ਸਾਰੀਆ ਖੁਸ਼ੀਆਂ ਲੈਕੇ ਆਵੇ ਜੀ
🙏🙏🙏🙏🙏🙏🙏🙏
ਖ਼ਾਕ ਜਿੰਨੀ ਔਕਾਤ ਏ ਮੇਰੀ
ਮੈਥੋਂ ਉੱਪਰ ਇਹ ਜੱਗ ਸਾਰਾ
ਨਾ ਮੇਰੇ ਵਿਚ ਗੁਣ ਕੋਈ ਮੇਰਾ
ਸਤਿਗੁਰ ਬਖਸਣਹਾਰਾ ਜੀਓ
ਸਿੱਖੀ ਹੈ ਨਿਭਾਉਣੀ ਨਾਲ ਕੇਸਾਂ ਤੇ ਸੁਆਸਾਂ ਦੇ,
ਹਿਰਦੇ ‘ਚ ਬਚਨ ਗੁਰੂ ਦਾ ਪੱਕਾ ਠਾਣਦੇ,
ਜਿਨ੍ਹਾਂ ਪਿਆਰਿਆਂ ਦੇ ਸੀਸ ਗੁਰੂ ਅੱਗੇ ਭੇਂਟ ਹੋਣ,
ਹੱਸ ਹੱਸ ਖੋਪਰ ਲਹਾਉਣਾ ਓਹ ਜਾਣਦੇ।
ਪੂਰੀਆਂ ਕਰਦੇ ਰੱਬਾ ਕੀਤੀਆਂ ਅਰਦਾਸਾਂ ਨੂੰ
ਦੇਵੀਂ ਨਾ ਕਿਤੇ ਤੋੜ ਮਾਲਕਾ,ਲਾਈਆਂ ਉੱਚੀਆਂ ਆਸਾਂ ਨੂੰ.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਿਗੁਰ ਆਇਓ ਸਰਣਿ ਤੁਹਾਰੀ !!
ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ !!
ਆਪਣੀ ਜਾਤ ਅਤੇ ਮਜ਼ਹਬ ਦਾ ਮਾਣ
ਨਾ ਕਰ,
ਪਰਮਾਤਮਾ ਅਤੇ ਮੌਤ ਸਭ ਲਈ ਬਰਾਬਰ
ਹਨ_