ਕਾਮਯਾਬੀਅਾ ਧਾਗਿਅਾ ਤਵੀਤਾਂ ਨਾਲ ਨਹੀ….
ਸਖਤ ਮਿਹਨਤਾ ਅਤੇ ਮਾਂ ਦੀਆ ਅਸੀਸਾ
ਸੁੱਚੀਆ ਨੀਤਾ ਨਾਲ ਮਿਲਦੀਅਾ
ਹਨ….



ਚੰਨ ਨੂੰ ਕਦੇ ਨਾ ਚਾਹਿਓ ਕਿਊਂਕਿ..
ਓਹ ਦਿਖਦਾ ਵੀ ਸਾਰਿਆ ਨੂੰ ਤੇ
ਹੁੰਦਾ ਵੀ ਸਾਰਿਆ ਦਾ…

ਮਿਹਨਤ ਨਾਲ ਗੁੱਡਨਾ ਪੈਂਦਾ ਸੁਪਨਿਆਂ ਦੀ ਕਿਆਰੀ ਨੂੰ
ਸਿਰਫ ਅਸਮਾਨ ਵੱਲ ਦੇਖਕੇ ਸੁਪਨੇ ਨੀ ਪੂਰੇ ਹੁੰਦੇ

ਛੋਟੇ ਬਣ ਕੇ ਰਹੋਗੇ ਤਾਂ
ਹਰ ਥਾਂ ਇੱਜਤ
ਮਿਲੇਗੀ
ਵੱਡੇ ਹੋਣ ਨਾਲ ਤੇ ਮਾਂ
ਵੀ ਗੋਦ ਚੋਂ ਉਤਾਰ
ਦਿੰਦੀ ਐ…


ਸਾਰੀ ਉਮਰ ਇੱਕ ਗੱਲ ਯਾਦ ਰੱਖੀਏ
.
.
.
.
ਪਿਆਰ ਤੇ ਗੱਲ ਬਾਤ ਕਰਨ ਲੱਗਿਆ ਦਿਲ❤ਸਾਫ ਰੱਖੀਏ….

ਕਿਸੇ ਦੀ ਸ਼ਕਲ ਦੇਖ ਕੇ ਅਕਲ,
ਸ਼ਰੀਰ ਦੇਖ ਕੇ ਤਾਕਤ,
ਤੇ ਕਪੜੇ ਦੇਖ ਕੇ ਹੈਸੀਅਤ ਦਾ,
ਅੰਦਾਜ਼ਾ ਲਗਾਓਨ ਵਾਲਾ ਸਬ ਤੋਂ ਵੱਡਾ ਮੂਰਖ
ਹੁੰਦਾ…!!


3 ਚੀਜ਼ਾਂ ਤੋਂ ਡਰੋ :- ਅੱਗ, ਪਾਣੀ, ਬਦਨਾਮੀ ।
3 ਚੀਜ਼ਾਂ ਤੇ ਕਦੇ ਨਾ ਹੱਸੋ :- ਹੰਝੁ, ਭਿਖਾਰੀ,ਵਿਧਵਾ ।
3 ਚੀਜ਼ਾਂ ਚੁੱਕਣ ਤੋਂ ਪਹਿਲਾਂ ਸੋਚੋ:- ਕਸਮ, ਕਦਮ, ਕਲਮ ।
3 ਚੀਜ਼ਾਂ ਲਈ ਮਰ ਮਿਟੋ :- ਧਰਮ, ਵਤਨ, ਦੋਸਤ ।
3 ਚੀਜ਼ਾਂ ਵਾਸਤੇ ਲੜੋ :- ਆਜ਼ਾਦੀ, ਇਮਾਨਦਾਰੀ,ਇਨਸਾਫ ।
3 ਚੀਜ਼ਾਂ ਵਾਸਤੇ ਤਿਆਰ ਰਹੋ :- ਦੁੱਖ, ਮੁਸੀਬਤ, ਮੌਤ|


ਜਿੱਥੇ ਕਦਰ ਨਾ ਹੋਵੇ
ਪਿਅਾਰ ਦੀ
ਓੁੱਥੇ ਪਿੱਛੇ ਹੱਟ ਜਾਣਾ ਚਾਹੀਦਾ ੲੇ

ਗਿਆਨ ਅੱਖ ਹੈ ,ਪ੍ਰੇਮ ਪੈਰ ਹਨ
ਦੂਰ ਮੰਜਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ,
ਪਰ ਮੰਜਿਲ ਤੇ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ

ਦੋ ਤਰਾਂ ਦੇ ਲੋਕਾ ਕੋਲੋ ਸਦਾ ਸੁਚੇਤ ਰਹੋ…
ਇੱਕ ਓਹ ਜੋ ਤੁਹਾਡੇ ਵਿੱਚ ਉਹ ਕਮੀ ਦੱਸਣ ਜੋ ਤੁਹਾਡੇ ਵਿੱਚ ਹੈ ਨਹੀਂ
ਇੱਕ ਉਹ ਜੋ ਤੁਹਾਡੇ ਵਿੱਚ ਉਹ ਖੂਬੀ ਦੱਸਣ ਜੋ ਤੁਹਾਡੇ ਵਿੱਚ ਹੈ ਨਹੀ


ਲਿਖਦਾ ਨਸੀਬ ਰੱਬ ਵਹੀ ਖਾਤੇ ਖੋਲਕੇ
ਜਿਹੋ ਜਿਹਾ ਕੀਤਾ ਹੁੰਦਾ ਓਹੋ ਜਿਆ ਟੋਲਕੇ
ਚੰਗੇ ਕਰਮ ਕਰੋਗੇ ਤਾਂ ਹੀ ਫਲ ਚੰਗੇ ਮਿਲਣਗੇ
ਕਿਉਂਕਿ ਇੱਕੋ ਜਗਾਹ ਜਨਮੇ ਦੋ ਬੱਚਿਆ ਦੀ ਮਾਂ ਇੱਕ
ਤੇ ਉਹਨਾ ਬੱਚਿਆ ਦੀ ਕਿਸਮਤ ਅਲੱਗ ਅਲੱਗ ਹੁੰਦੀ ਹੈ


ਧਰਤੀ ਨੂੰ ਅਾਸਰਾ ਹੁੰਦਾ
ਰੁੱਖਾਂ ਦੀਅਾਂ ਛਾਵਾਂ ਦਾ
ਤੇ ਧੀਅਾਂ ਨੂੰ ਸਹਾਰਾ ਹੁੰਦਾ
ਰੱਬ ਵਰਗੀਅਾਂ ਮਾਵਾਂ ਦਾ

ਪੈਸੇ ਨਾਲ ਤੇ ਹਰ ਕੋਈ ਕਰੀ ਤੱਰਕੀ ਜਾਂਦਾ ਏ
ਪਰ ਸੋਬਾ ਜੱਗ ਵਿੱਚ ਮਾਲਕ ਦੀ ਮਰਜੀ ਨਾਲ ਮਿੱਲਦੀ ਏ
ਬੰਦਾ ਦੁੱਕੀ ਦਾ ਗੱਲ ਕਰ ਜੇ ਕੀ ਫਾਇਦਾ ਮੁੱਛਾ ਵੱਟੀਆ ਤੋਂ
ਸੱਚ ਆਖਾ ਅੱਣਖ ਤੇ ਇੱਜਤ ਮੁੱਲ ਨਹੀ ਮਿਲਦੇ ਲੋਕੋ ਹੱਟੀਆਂ ਤੋਂ.


ਮਾਂ ਪਿੳੁ ਦੀ ਨਾ ਕਰਨ ਸੇਵਾ
ਬਾਹਰ ਜਾ ਕੇ ਪਾਖੰਡੀ ਸਾਧ ਦੇ
ਪੈਰੀ ਹੱਥ ਲਾਉਦੇ ਨੇ
ਘਰੇ ਮਾਂ ਨੂੰ ਰੋਟੀ ਨੀ ਫੜਾਉਦੇ
ਲੰਗਰਾਂ ਚ ਸੇਵਾ ਕਰਵਾਉਦੇ ਨੇ
ਬਚਪਨ ਚ ਜਿੰਨਾਂ ਕੀਤੀ ਸੇਵਾ
ਬੁਢਾਪੇ ਚ ਥੱਕੇ ਮਰ ਭਜਾਉਦੇ ਨੇ
ਸੇਵਕ ਭਾਣਾ ੲਿਹੋ ਜਿਹੇ ਪੁੱਤਰਾਂ
ਦਾ ਕੀ ਕਰਨਾ ਜੋ ਮਾਂ ਪਿੳੁ ਦੀ
ਕੁਰਬਾਨੀ ਨੂੰ ਭੁੱਲੳੁਦੇ ਨੇ

ਰੱਬਾ ਤੇਰੀ ਦੁਨੀਆ ਚ ਪੈਸੇ ਦੇ ਨੇ ਸਭ ਪੀਰ,
ਨੋਟਾਂ ਖਾਤਿਰ ਕਰ ਰਹੇ ਨੇ ਜੱਗ ਨੂੰ ਲੀਰੋ ਲੀਰ,
ਰਿਸ਼ਤੇ ਨਾਤੇ ਛੱਡ ਗੲੇ ਭੁੱਲ … ਗਏ ਸਾਰੇ ਜ਼ਮੀਰ…!
ਮੇਹਰ ਕਰੀ ਦਾਤੀਅਾ

ਨਦੀ ਜਦ ਕਿਨਾਰਾ ਛੱਡ ਦਿੰਦੀ ਹੈ ਤਾਂ
ਰਾਹਾ ਦਿਆ ਚੱਟਾਨਾ ਤੱਕ ਤੋੜ ਦਿੰਦੀ ਹੈ
ਗੱਲ ਜੇ ਚੁਭ ਜਾਵੇ ਦਿੱਲ ਵਿੱਚ ਤਾਂ
ਜਿੰਦਗੀ ਦੇ ਰਸਤਿਆ ਨੂੰ ਮੋੜ ਦਿੰਦੀ ਹੈ