ਆਪਣੇ ਸੁਪਨੇ ਖੁੱਦ ਹੀ ਪੂਰੇ ਕਰਨੇ ਪੈਂਦੇ ਆ,
ਨਾਂ ਤਾਂ ਹਲਾਤ ਤੁਹਾਡੇ ਹਿਸਾਬ ਨਾਲ ਹੋਣਗੇ
ਤੇ ਨਾ ਹੀ ਲੋਕ



ਦੁਨੀਅਾਂ ਤੇ ਕਮਾਲ ਦੇ ਨੇ ਕੁਝ ਬੰਦੇ
ਮੂੰਹ ਤੇ ਕਰਨ ਚੰਗਿਅਾੲੀ ਤੇ
ਪਿੱਠ ਪਿੱਛੇ ਬੋਲਣ ਮੰਦੇ

ਇਸ ਨੂੰ ਪੜ ਕੇ ਆਪਣੇ ਵਿਚਾਰ ਦਿਉ
ਡੇਰਾਵਾਦ ਦਾ ਸ਼ਿਕਾਰ ਲੋਕਾਂ ਲਈ ਕੁਝ ਸਵਾਲ।
ਚਾਹੇ ਬਿਆਸ ਵਾਲੇ ਚਾਹੇ ਸਰਸੇ ਵਾਲੇ, ਜਵਾਬ ਜਰੂਰ ਦੇਣਾ ਮੇਰੇ ਭੈਣ ਭਰਾ।
1. ਤੁਸੀ ਗੱਲ ਕਰਦੇ ਹੋ ਨਾਮ ਦਾਨ ਦੀ, ਸਬ ਤੋਂ ਪਹਿਲਾਂ ਤਾਂ ਨਾਮ ਦਾਨ ਹੈ ਕੀ ਨਾਮ ਪ੍ਰਾਪਤੀ ਦਾ ਮਤਲਬ ਹੈ ਕਿ ਵਾਹਿਗੁਰੂ ਵਿੱਚ ਖੋ ਜਾਣਾ ਆਸ ਪਾਸ ਦੀ ਸੁੱਧ ਬੁੱਧ ਨਾ ਰਹਿਣੀ ਸਭ ਪਾਸੇ ਰੱਬ ਦਿਖਣਾ,
ਇਹ ਚੀਜ਼ ਨਾਮ ਪ੍ਰਾਪਤ ਕਰਨ ਵਾਲਿਆਂ ਨਾਲ ਕਿੰਨੀਆ ਕਿ ਨਾਲ ਹੋਈ??
2.ਸ੍ਰੀ ਗੁਰੂ ਰਾਮਦਾਸ ਕੋਲ ਕੋਈ ਇਨਸਾਨ ਆਉਂਦਾ ਤੇ ਕਹਿੰਦਾ ਕਿ ਮੈਨੂੰ ਨਾਮ ਦੀ ਦਾਤ ਬਖਸ਼ੋ,
ਤੇ ਗੁਰੂ ਜੀ ਬੋਲੇ,” ਜਿਸ ਪਰ ਕ੍ਰਿਪਾ ਕਰੇ ਮੇਰਾ ਮਲਿਕ ,ਤਿਸ ਹੀ ਕਿ ਮਨ ਨਾਮ ਵਸਾਵੇ ਰਾਮ”
ਮਤਲਬ ਗੁਰੂ ਜੀ ਕਹਿੰਦੇ ਕਿ ਨਾਮ ਸਿਰਫ ਉਸਨੂੰ ਮਿਲਦਾ ਜਿਸ ਤੇ ਵਾਹਿਗੁਰੂ ਕ੍ਰਿਪਾ ਕਰੇ, ਮੈਂ ਕੋਣ ਹੁੰਦਾ ਨਾਮ ਦੇਣ ਵਾਲਾ।
ਹੁਣ ਦੱਸੋ ਬਾਬੇ ਨਾਮ ਕਿੱਦਾਂ ਦਿੰਦੇ??
3. ਇਹਨਾਂ ਬਾਬਿਆਂ ਦੀ ਸਾਡੇ ਸਮਾਜ ਲਈ ਕੀ ਦੇਣ ਹੈ??
4.ਹਰ ਇੱਕ ਗੁਰੂ ਨੇ ਜਿਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਦ ਵੀ ਉਸ ਸਮੇਂ ਦੀਆਂ ਜ਼ਾਲਿਮ ਸਰਕਾਰਾਂ ਕੁਝ ਬੁਰਾ ਕਰਦੀਆਂ ਸੀ ਓਹਦੇ ਵਿਰੁੱਧ ਬੋਲਦੇ ਸੀ, ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਿਹਾ ਤੇ ਜੇਲ ਕੱਟੀ, ਗੁਰ
ਕੋਈ ਤੱਤੀ ਤਵੀ ਤੇ, ਕਿਸੇ ਨੇ ਯੁੱਧ ਕੀਤਾ,
ਇਹ ਇਕੱਲਾ ਸਿੱਖ ਧਰਮ ਚ ਨੀ ਇਸਲਾਮ ਦੇ ਪੈਂਗੇਬਰ ਦਾ ਇਤਿਹਾਸ ਪੜਲੋ, ਜਾ ਫਿਰ ਈਸ਼ਾ ਮਸੀਹ ਦਾ ਪੜਲੋ, ਸਭ ਨੇ ਸਮਾਜ ਦੇ ਭਲੇ ਲਈ ਅੱਗੇ ਹੋਕੇ ਵਿਰੋਧ ਕੀਤਾ।
ਪਰ ਅੱਜ ਜਦ ਗਰੀਬ ਲੋਕਾਂ ਦੇ ਘਰ ਫੂਕੇ ਜਾਂਦੇ, ਕੁੜੀਆਂ ਤੇ ਤੇਜ਼ਾਬ ਸੁਟਿਆ ਜਾਂਦਾ, ਪਵਿੱਤਰ ਗ੍ਰੰਥਾਂ ਦੀ ਬੇਅਦਬੀ ਹੁੰਦੀ ਹੈ, ਓਦੋਂ ਕਿਥੇ ਹੁੰਦੇ ਨੇ ਇਹ????
ਕੀ ਇਹਨਾਂ ਦਾ ਸਮਾਜ ਲਈ ਕੋਈ ਫਰਜ਼ ਨਹੀਂ????
5. ਕਈ ਡੇਰੇ ਆਜ਼ਾਦੀ ਤੋਂ ਪਹਿਲਾਂ ਦੇ ਨੇ, ਪਰ ਸਾਨੂੰ ਇਹਨਾਂ ਦਾ ਯੋਗਦਾਨ ਆਜ਼ਾਦੀ ਵਿੱਚ ਵੀ ਦੂਰ ਦੂਰ ਤੱਕ ਨਹੀਂ ਦਿਸਦਾ।
6. ਇਕ ਉਹ ਸੀ ਜਿਨ੍ਹਾਂ ਨੇ ਆਪਣੇ ਬਚੇ ਧਰਮ ਦੀ ਖਾਤਿਰ ਵਾਰ ਦਿੱਤੇ, ਦੂਜਾ ਆਹ ਬਿਆਸ ਵਾਲੇ ਬਾਬੇ ਦੇ 2 ਮੁੰਡੇ ਇੰਗਲੈਂਡ ਪੱਕੇ ਆ,
ਕਿਉਂ ਵੀ ਓਹਨਾ ਨੂੰ ਕਿਊ ਨੀ ਲਾਇਆ ਗਿਆ ਲੋਕਾਂ ਦੀ ਸੇਵਾ ਚ??
7. ਜਾਤ ਪਾਤ ਖਤਮ ਕਰਨ ਦੀ ਗੱਲ, ਵਿਰੋਧ ਕਰਨ ਦੀ ਗੱਲ
ਸਿਰਫ ਡੇਰੇ ਦੇ ਅੰਦਰ ਹੀ ਰਹਿੰਦੀ, ਗੱਲਾਂ ਹੁੰਦੀਆਂ ਬਸ। ਕਿੰਨਾ ਕਿ ਵਿਰੋਧ ਕੀਤਾ ਭੋਰੇ ਤੋਂ ਬਾਹਰ ਨਿਕਲ ਕੇ??
8. ਹਰ ਜਗ੍ਹਾ ਡੇਰੇ ਬਣਾ ਦਿੱਤੇ ,ਸਤਿਸੰਗ ਘਰ
ਪਰ ਕਿੰਨੇ ਕਿ ਗਰੀਬਾਂ ਨੂੰ ਘਰ ਬਣਾ ਕੇ ਦਿੱਤੇ, ਜੇਕਰ ਇਹੀ ਜਗ੍ਹਾ ਤੇ ਗਰੀਬਾਂ ਨੂੰ ਘਰ ਦਿੱਤੇ ਹੁੰਦੇ ਤਾਂ ਸ਼ਾਇਦ ਬਹੁਤ ਲੋਕਾਂ ਦੇ ਸਿਰ ਤੇ ਛੱਤ ਹੋਣੀ ਸੀ,
ਘਰ ਦੀ ਲੋੜ ਇਨਸਾਨ ਨੂੰ ਹੈ ਜਾ ਭਗਵਾਨ ਨੂੰ??
9. ਔਰਤਾਂ ਨੂੰ ਬਰਾਬਰਤਾ ਦਾ ਅਧਿਕਾਰ ਦਵਾਉਣ ਦੀ ਗੱਲ 1900 ਤੋਂ ਚੱਲ ਰਹੀ ਸੀ , ਤੇ ਉਹ ਸੀ ਹਿੰਦੂ ਕੋਡ ਬਿੱਲ, ਜੋ ਕਿ ਡਾਕਟਰ ਭੀਮ ਰਾਓ ਅੰਬੇਡਕਰ ਲੈਕੇ ਆਏ ਸੀ, ਓਹਨਾ ਕਰ ਕੇ ਅੱਜ ਦੀ ਔਰਤ, ਪੜ ਲਿਖ, ਨੌਕਰੀ, ਜਾਇਦਾਦ ਚ ਹਿਸਾ , ਆਦਮੀ ਦੇ ਬਰਾਬਰ ਹੈ,
ਓਦੋਂ ਇਹ ਬਾਬੇ ਔਰਤਾਂ ਦੀ ਬਰਾਬਰਤਾ ਲਈ ਕਿਉਂ ਨੀ ਬੋਲੇ??
10. ਅਸੀਂ ਕਿਉਂ ਇਹਨਾ ਕੋਲ ਜਾਈਏ ਜੇਕਰ ਇਹਨਾਂ ਨੇ ਬਾਈਬਲ, ਕੁਰਾਨ, ਤੇ ਗੁਰੂ ਗ੍ਰੰਥ ਸਾਹਿਬ ਹੀ ਪੜ ਕੇ ਸਿਖੋਣਾ,
ਉਹ ਤੇ ਅਸੀਂ ਆਪ ਵੀ ਪੜ ਸਕਦੇ। ਇਹਨਾਂ ਦਾ ਆਪਣਾ ਗਿਆਨ ਕੀ ਹੈ??
11. ਇਹ ਤੁਲਸੀਦਾਸ ਨੂੰ ਪੜੋਂਦੇ ਨੇ ਜਿਸ ਨੇ ਕਿਹਾ ਸੀ,” ਢੋਲ ਗਵਾਰ ਸ਼ੂਦਰ ਪਸ਼ੂ ਨਾਰੀ, ਯੇ ਸਬ ਤਾੜਨ ਕੇ ਅਧਿਕਾਰੀ”
ਮਤਲਬ ,” ਢੋਲ , ਸ਼ੂਦਰ(ਬ੍ਰਾਹਮਣ, ਖੱਤਰੀ, ਤੇ ਵੈਸਵ ਨੂੰ ਛੱਡ ਕੇ ਸਬ ਜਿਵੇਂ ਜੱਟ, ਵਾਲਮੀਕਿ, ਰਵਿਦਾਸੀਏ, ਘੁਮਿਆਰ ਸਬ ) ਅਤੇ ਔਰਤਾਂ ਨੂੰ ਸਿਰਫ ਕੁਟਿਆ ਜਾਣਾ ਚਾਹੀਦਾ।
ਕੀ ਏਦਾਂ ਦੇ ਇਨਸਾਨ ਦੀ ਸਿੱਖਿਆ ਦੇਣੀ ਚਾਹੀਦੀ ਹੈ????
ਕ੍ਰਿਪਾ ਕਰਕੇ ਪੁੱਠਾ ਸਿੱਧਾ ਬੋਲਣ ਨਾਲੋਂ, ਜੇ ਜਵਾਬ ਨੇ ਉਹ ਦਵੋ।

ਅੱਜ ਕੁਝ ਪੰਨੇ ਫਰੋਲੇ ਕਿਸਮਤ ਦੇ,
ਤਾਂ ਅਹਿਸਾਸ ਹੋਇਆ,
ਰੱਬ ਦਾ ਤਾਂ ਕੋਈ ਕਸੂਰ ਹੀ ਨਹੀਂ,
ਜੋ ਹੋਇਆ ਓਹ ਮੈਂ ਖੁਦ ਹੀ ਲਿਖਿਆ..


ਬਹੁਤੇ ਭੇਦ ਨਾ ਖੋਲਿਆ ਕਰ ਕਿਸੇ ਨਾਲ…..
ਭਰੋਸਾ ਨਹੀਂ ਜਹਾਨ ਦਾ…..
ਕੱਲ ਜਿੰਦਾ ਟੁੱਟਿਆ ਦੇਖਿਆ ਮੈਂ …….
ਜਿੰਦਿਆ ਵਾਲੀ ਦੁਕਾਨ ਦਾ…

ਇਨਸਾਨ ਨਾ ਕੁਛ ਹੱਸ ਕੇ ਸਿਖਦਾ. .. .
ਨਾ ਕੁਛ ਰੋ, ਕੇ ਸਿਖਦਾ. . . .
..
ਜਦੋ ਵੀ ਕੁਛ ਸਿਖਦਾ ਤਾਂ.????
.
.
.
.
. . .ਯਾ ਤਾ ਕਿਸੇ ਦਾ ਹੋ ਕੇ
ਸਿਖਦਾ. . . .ਯਾ ਫ਼ਿਰ ਕਿਸੇ ਨੂੰ ਖੋ ਕੇ ਸਿਖਦਾ.


ਪਿਓ ਦੇ ਘਰ ਜਾਦੀ ਹੈ ਪਤੀ ਤੋ ਪੁੱਛਕੇ,
ਬੇਟੀ ਜਦੋ ਵਿਦਾ ਹੁੰਦੀ ਹੈ,
ਹੱਕਦਾਰ ਬਦਲ ਜਾਦੇ ਨੇ


ਅੱਜਕਲ ਹਰ ਇੱਕ ਦੇ ਮਨ ਅੰਦਰ ਫਜ਼ੂਲ ਦਾ ਗੁੱਸਾ ਭਰਿਆ ਹੋਇਆ ਹੈ,
ਸਬਰ ਨਾਮ ਦੀ ਵੀ ਕੋਈ ਚੀਜ਼ ਹੈ ਇਹ ਹੁਣ ਹਰ ਕੋਈ ਭੁੱਲ ਗਿਆ ਹੈ

ਓਹ ਮੇਰਾ ਰੱਬ ਆ , ਓਹ ਮੇਰਾ ਰੱਬ ਆ
ਇਹ ਤਾਂ ਅਮੀਰਾਂ ਦੇ ਚੋਂਚਲੇ ਨੇ
ਗਰੀਬ ਨੂੰ ਤਾਂ ਜਿਹੜਾ ਰੋਟੀ ਦੇ ਜਾਵੇ
ਓਹੀ ਉਸਦਾ ਰੱਬ ਆ

ਕਿਹਾ ਜਾਦਾ ਹੈ ਕਿ ਵਿਆਹੇ ਬੰਦੇ ਨਾਲੋ ਕੁਆਰਾ
ਬੰਦਾ ਜਿਆਦਾ ਆਜ਼ਾਦ ਤੇ
ਬੇਪਰਵਾਹ ਹੁੰਦਾ ਹੈ…
.
ਤੇ ਵਿਆਹੇ ਬੰਦੇ ਨਾਲੋ ਜਿਆਦਾ ਖੁਸ਼ ਰਹਿੰਦਾ ਹੈ।
.
ਪਰ ਅਸਲ
ਵਿੱਚ ਸੱਚ ਕੁੱਝ ਹੋਰ ਹੀ ਹੈ ਇਹ ਗੱਲ ਮੰਨਣ ਵਾਲੀ ਹੈ ਕੇ
ਵਿਆਹ ਤੋ ਬਆਦ
ਜਿੰਮੇਵਾਰੀਆ ਵੱਧ ਜਾਦੀਆ ਹਨ।
..
ਪਰ ਦੁੱਖ ਵੇਲੇ ਤੁਹਾਨੂੰ ਕੱਲਾਪਨ ਮਹਿਸੂਸ
ਨਹੀ ਹੁੰਦਾ। ਸਵੇਰੇ ਸਵੇਰੇ ਅਲਾਰਮ ਲਾ ਕੇ ਉੱਠਣ ਦੇ ਲੋੜ ਨਹੀ। ਬੀਮਾਰੀ ਵਿੱਚ
ਦੇਖਭਾਲ ਕਰਨ ਵਾਲਾ ਮਿਲ ਜਾਦਾ।
.
ਤੇ ਖੁਸ਼ੀਆ ਦੁੱਗਣੀਆ ਹੋ ਜਾਦੀਆ ਜਦੋ
ਤੁਸੀ ਆਪਣੇ ਸਾਥੀ ਨਾਲ ਖੁਸ਼ੀ ਮਨਾਉਦੇ ਹੋ।
ਤੁਹਾਨੂੰ ਕੀ ਲੱਗਦਾ ਹੈ ਕੇ
ਵਿਆਹਾ ਬੰਦਾ ਜਿਆਦਾ ਖੁਸ਼ ਰਹਿੰਦਾ ਜਾਂ
..
ਫਿਰ ਕੁਆਰਾ ਬੰਦਾ ਕੂਮੈਟ ਕਰਕੇ ਦੱਸੋ
ਜੀ ??


ਜਿਥੇ ਪਿਆਰ ਦੀ ਜਗਾ ਨਫਰਤ ਤੇ ਵਿਸ਼ਵਾਸ ਦੀ ਜਗਾ ਸ਼ੱਕ ਆ ਜਾਵੇ,
ਰਿਸ਼ਤਾ ਹੋਵੇ ਜਾਂ ਘਰ ਟੁੱਟ ਹੀ ਜਾਂਦਾ ਹੈ


ਸੌਖਾ ਨਹੀਂ ਸੱਚ ਤੇ ਨੇਕੀ ਦੇ ਰਾਹ ਤੇ ਚਲਣਾ,
ਹੱਥੀਂ ਆਪ ਕੰਡੇ ਚੁਗਣੇ ਪੈਂਦੇ ਨੇ,
ਭੁੱਲ ਕੇ ਦੁਨੀਆਂ ਦੇ ਰਿਸ਼ਤੇ ਨਾਤੇ,
ਜ਼ਿੰਦ ਇਨਸਾਨੀਅਤ ਦੇ ਲੇਖੇ ਲਾਉਣੀ ਪੈਂਦੀ

ਜੇ MAGGI ਚ ਕੁੱਝ ਗਲ਼ਤ ਪਾਇਆ ਗਿਆ ..
ਤਾਂ ਝੱਟ ਉਸ ਉੱਪਰ ਬੈਨ ਲਗਾ ਦਿੱਤਾ…
.
ਵਧੀਆਂ ਗੱਲ ਆਂ, ਪਰ …..?
.
.
.
.
.
.
.
.
.
ਤੰਬਾਕੂ, ਸਿਗਰੇਟ, ਸ਼ਰਾਬ ਇਹਨਾਂ ਚ ਕਿਹੜੇ ..
ਵਿਟਾਮਿਨ ਤੇ ਪਰੋਟੀਨ ਹੁੰਦੇ ਐ ਜੋ ..
..
ਇਹਨਾਂ ਦੇ ਧੜਾਧੜ ਲ਼ਾਇਸੰਸ ਜਾਰੀ ਕੀਤੇ
ਜਾ ਰਹੇ ਨੇ..??


ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..

ਕਿਸੇ ਦੀ ਦਿੱਤੀ ਹੋਈ Fortuner ਵੀ ਓਨੀ ਖੁਸ਼ੀ ਨਹੀਂ ਦਿੰਦੀ
ਜਿੰਨੀ ਆਪਣੀ ਕਮਾਈ ਹੋਈ nano ਦਿੰਦੀ ਆ

ਕਿਸੇ ਨੂੰ ਮਾੜਾ ਨਾ ਬੋਲੋ ਮਾੜੇ ਬੋਲਾ ਨਾਲ
ਕਿਉਂ ਕੀ ਤੁਹਾਡੀ ਜੁਬਾਨ ਵੀ ਕੌੜੀ ਹੋ ਜਾਂਦੀ ਹੈ
ਮਿੱਠੇ ਬੋਲਾ ਨਾਲ ਹੀ ਸਾਡੀ ਜੁਬਾਨ ਮਿੱਠੀ ਰਹਿੰਦੀ ਹੈ
ਕਿਸੇ ਨੇ ਸਚ ਹੀ ਕਿਹਾ ਹੈ ਜੁਬਾਨ ਇਕ ਬਹੁਤ ਵੱਡਾ ਸਾਧਨ ਹੈ
ਜਿੰਦਗੀ ਜੀਣ ਦਾ ਜੀ ਕਹੋ ਜੀ ਕਹਾਉ

ਸੋਨੂੰ ਜੱਸਲ