ਹੇ ਵਾਹਿਗੁਰੂ ਜੀ ਮੈਨੂੰ ਸਵੇਰ ਦੀ ਉਡੀਕ ਨਹੀਂ,
ਤੇਰੀ ਰਹਿਮਤ ਦੀ ਹੈ .. !!
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ,
ਧੰਨ ਤੁਹਾਡੀ ਕੁਰਬਾਨੀ
ਨਾ ਕੋਈ ਹੋਇਆ ਤੇ ਨਾ ਕੋਈ ਹੋਣੈ ,
ਤੁਹਾਡੇ ਵਰਗਾ ਦਾਨੀ ।
ਜਿਹੜਾ ਜਿਹੜਾ ਉੱਠ ਗਿਆ
ਉਹ ਵਾਹਿਗੁਰੂ ਜੀ ਜਰੂਰ ਲਿਖੋ
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥
ਕਰਨ ਕਰਾਵਨ ਸਭੁ ਤੂਹੈ ਤੂਹੈ ਹੈ ਨਾਹੀ ਕਿਛੁ ਅਸਾੜਾ ॥
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾਂ ਗੁਣੀ ਗਹੀਰਾ ।।
ਕੋਈ ਨ ਜਾਣੈ ਤੇਰਾ ਕੇਵਡੁ ਚੀਰਾ ।।
ਅੰਮ੍ਰਿਤ ਵੇਲੇ ਦੀ ਪਿਆਰ ਤੇ ਸਤਿਕਾਰ ਭਰੀ
ਸਤਿ ਸ੍ਰੀ ਆਕਾਲ ਜੀ
ਵਹਿਗੂਰੁ ਸਭ ਨੂੰ ਖੁੱਸ਼ੀਆ ਤੇ ਤੰਦਰੁਸਤੀ ਬਖ਼ਸ਼ੇ
ਤੇਰਾ ਹੀ ਸਹਾਰਾ ਸਾਨੂੰ ਕੋਈ ਨਾਂ ਗਰੂਰ
ਮੇਹਨਤਾਂ ਦੇ ਮੁੱਲ ਰੱਬਾ ਪਾ ਦੇਈਂ ਜਰੂਰ
ਕਈ ਲੋਕ ਸੁਖਨਾ ਸੁਖਦੇ ਹਨ,
ਭੁੱਲ ਜਾਂਦੇ ਵਪਾਰ ਕਰ ਰੇ ਹਨ,
ਆਪਣੀ ਮੰਗ ਰੱਖਕੇ ੪੦-੫੦
ਦਿਨ ਗੁਰੂ ਘਰ ਜਾਉਣਾ,
ਮਨੁੱਖਾ ਜਦੋਂ ਲੋੜ ਹੁੰਦੀ ਓਦੋਂ
ਐਨਾ ਜਪਦਾ ਤੂੰ ਨਾਮ, ਲੋੜ
ਮੁੱਕਦੇ ਤੇਰਾ ਨਾਮ ਜਪਣਾ ਵੀ ਮੁੱਕ ਜਾਂਦਾ।।
ਤਰਨ ਤਾਰਨ ਸਾਹਿਬ ਦੇ ਸਰੋਵਰ ਦੀਆਂ ਇੱਟਾਂ ਬਾਰੇ
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਰੋਵਰ ਨੂੰ ਤਿਆਰ ਕਰਨ ਲਈ ਸਿੱਖਾਂ ਨੂੰ ਪੱਕੀਆਂ ਇੱਟਾਂ ਬਣਾਉਣ ਦਾ ਹੁਕਮ ਕੀਤਾ। ਲਾਗਲੇ ਪਿੰਡ ਤੋਂ ਨੂਰਦੀਨ ਨੇ ਸਿੱਖਾਂ ਕੋਲੋਂ ਇੱਟਾਂ ਖੋਹ ਆਪਣੀ ਸਰਾਂ ਨੂੰ ਜਾ ਲਾਈਆਂ। ਸਿੱਖਾਂ ਦੀ ਸ਼ਿਕਾਇਤ ਤੇ ਗੁਰੂ ਸਾਹਿਬ ਨੇ ਬਚਨ ਕੀਤਾ :
ਸਾਡਾ ਖ਼ਾਲਸਾ ਆਵੇਗਾ ਤੇ ਉਹ ਨੂਰਦੀਨ ਦੀ ਸਰਾਂ ਦੀਆਂ ਇੱਟਾਂ ਫਿਰ ਸਰੋਵਰ ਨੂੰ ਲਾਵੇਗਾ”
ਸਮਾਂ ਆਉਣ ਤੇ ਸਿੱਖ ਮਿਸਲਾਂ ਦੇ ਸਰਦਾਰਾਂ ਨੇ ਨੂਰਦੀਨ ਦੀ ਸਰਾਂ ਨੂੰ ਢਾਹ ਕੇ ਕੱਚਾ ਸਰੋਵਰ ਪੱਕਾ ਕੀਤਾ।
ਯਾਦ ਰਹੇ ਇਹ ਓਹੀ ਨੂਰਦੀਨ ਦੇ ਸਰਾਂ ਕੋਲ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਖ਼ਾਲਸਾ ਰਾਜ ਹੋ ਜਾਣ ਦਾ ਐਲਾਨ ਕੀਤਾ ਸੀ
ਤੇ ਆਉਂਦੇ ਜਾਂਦੇ ਰਾਹੀਆਂ ਤੇ ਟੈਕਸ ਲਾਇਆ ਸੀ।
ਇਤਿਹਾਸ ਸਿਰਫ਼ ਤਰੀਕਾਂ ਯਾਦ ਕਰਨ ਨੂੰ ਨਹੀਂ ਹੁੰਦਾ। ਕੌਮਾਂ ਇਸ ਨੂੰ ਪੜ੍ਹ ਆਪਣੀ ਕਿਸਮਤ ਘੜਦੀਆਂ।
ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ।।
ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸ।।
ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਪਿੰਡਾਂ-ਸ਼ਹਿਰਾਂ ਵਿੱਚ ਜਾਉ ਅਤੇ ਹਰ ਬੱਚੇ ਨੂੰ ਹਰ ਮਾਂ ਨੂੰ, ਹਰ ਸਿੰਘ ਨੂੰ ਇਹ ਅਹਿਸਾਸ ਕਰਾਓ ਕਿ ਅਸੀਂ ਗੁਲਾਮ ਹਾਂ ਅਤੇ ਸਾਨੂੰ ਜੀਣ ਲਈ ਇਸ ਗੁਲਾਮੀ ਨੂੰ ਦੂਰ ਕਰਨਾ ਪਵੇਗਾ, ਗਲੋਂ ਲਾਹੁਣਾ ਪਵੇਗਾ
– ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ
ਖਾਲਸਾ ਮੇਰੋ ਰੂਪ ਹੈ ਖਾਸ ।।
ਖਾਲਸੇ ਮਹਿ ਹੌ ਕਰੌ ਨਿਵਾਸ ।।
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ।।
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।।
ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ।।510
ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ।।514
ਪਹਿਲੇ ਪਾਤਸ਼ਾਹ ਨੇ ਔਰਤ ਨੂੰ ਬਰਾਬਰਤਾ ਦੇਕੇ ਮਹਾਨ ਰੁੱਤਬਾ ਦਿੱਤਾ ਸੀ
ਬਾਕੀ ਸਭਧਰਮਾਂ ਨੇ ਔਰਤ ਨੂੰ ਨਿੰਦਿਆ ਹੀ ਸੀ
ਹੋਰ ਕਿਸ ਚੀਜ ਦੀ ਬਰਾਬਰੀ ਚਾਹੀਦੀ ਆ
ਕੀ ਇਹ ਆਜ਼ਾਦੀ ਨਹੀਂ ਸੀ ਤੁਹਾਨੂੰ ਮਰਦ ਦੇ ਬਰਾਬਰ ਕਰ ਦਿੱਤਾ ਸੀ,ਨਹੀਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ,ਪਰਦਾ ਪ੍ਰਥਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਖ਼ਤਮ ਕਰੀ ਸੀ
ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥
ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥