ਜਿਸਕੇ ਸਿਰ ਊਪਰ ਤੂ ਸਵਾਮੀ
ਸੋ ਦੁਖ ਕੈਸਾ ਪਾਵੈ ।।
ਦੁੱਖ ਕੱਟ ਦੁਨੀਆ ਦੇ
ਵੰਡ ਖੁਸ਼ੀਆਂ ਖੇੜੇ…..
ਅਰਦਾਸ ਦਾਤਿਆ
ਚਰਨਾਂ ਵਿੱਚ ਤੇਰੇ
ਇਹ ਜੋ ਤੈਨੂੰ ਤੋੜ੍ਹਿਆ ਗਿਆ ਹੈ
ਕਿਸੇ ਬਹਾਨੇ ਰੱਬ ਨਾਲ ਜੋੜ੍ਹਿਆ ਗਿਆ ਹੈ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਜ
ਪੰਜ ਫੁੱਲਾਂ ਦੇ ਨਾਮ ਦੱਸੋ?
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ🙏🙏
ਜੋਤ ਸਰੂਪ ਅਕਾਲ ਪੁਰਖ ਦਾ ਸਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਬਖ਼ਸ਼ੀ ਗੁਰਾਂ ਨੇ ਬਾਣੀ ਸਾਨੂੰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਸਤਿ ਬੋਲਾਂ ਨਾਲ ਸਾਨੂੰ ਹਮੇਸ਼ਾ ਹੀ ਸੱਚ ਦੀ ਸੋਝੀ ਕਰਾਵੇ
ਸਿੱਧੇ ਰਸਤੇ ਪਾਵੇ ਸਾਨੂੰ ਸਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਸੋਈ ਸੋਹਦੇ ਵਿੱਚ ਦਰਗਾਹੀ ਜਿਸ ਸੱਚ ਦੀ ਸੋਝੀ ਪਾਈ
ਤਪਦੇ ਹਿਰਦੇ ਠੰਡੇ ਠਾਰ ਕਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਸੱਚ ਦਾ ਏਹ ਹੁਕਮ ਹੋਇਆ ਗੁਰੂਆਂ ਦੇ ਮੁੱਖੋਂ ਹੈ ਹੋਇਆ
ਜੁੱਗੋ ਜੁੱਗ ਅਟੱਲ ਰਚੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਭਗਤਾਂ,ਸਿੱਖਾਂ,ਗੁਰੂਆਂ ਤੇ ਭੱਟਾਂ ਦੀ ਬਾਣੀ ‘ਚੋਂ ਸੱਚ ਵਰਤੇ
ਧੰਨ ਹੋਇਆ ਜੀਵਨ ਜੁੜ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਏਕ ਦਾ ਰਸਤਾ,ਸੱਚ ਦਾ ਰਸਤਾ, ਏਕ ਦਾ ਹੀ ਵਰਤੇ ਭਾਣਾ
ਜੋਤ ਇਲਾਹੀ ਪ੍ਰਗਟ ਹੋਈ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਤਨ ਮਨ ਨਿਰਮਲ ਹੋਵੇ ਸੁਣਕੇ ਬਾਣੀ ਦਾ ਜਦ ਪ੍ਰਵਾਹ ਚੱਲੇ
ਨਿਕਲੇ ਕੁਸੱਤ ਮਨੋ ਪੜ੍ਹ ਸੁਣ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਏਕ ਏਕ ਸ਼ਬਦ ਰੂਹਾਨੀਅਤ ਦਾ ਪ੍ਰਤੀਕ ਇਲਾਹੀ ਬਾਣੀ ‘ਚ
ਮਤ ਪਤ ਦਾ ਰਾਖਾ ਬਣਨਾ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਵਿਤਕਰਿਆ ਦੀ ਭਾਵਨਾ ਮਿਟਾ ਕੇ ਸੱਚ ਦੀ ਉਪਜ ਜਗਾ ਕੇ
ਸਭਨਾਂ ਨੂੰ ਸਾਂਝਾ ਉਪਦੇਸ਼ ਦੇਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਸੇਵਾ ਨਿਭਾਈ ਗੁਰੂ ਅਰਜਨ ਸਤਿਕਾਰ ਨਾਲ ਕਰ ਬਾਣੀ ਕੱਠੀ
ਕਰਾਇਆ ਪ੍ਰਕਾਸ਼ ਹਰਮਿੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
‘ਪੋਥੀ ਸਾਹਿਬ’ ਸਜਾ ਤਖ਼ਤ ਤੇ ਗੁਰੂ ਅਰਜਨ ਥੱਲੇ ਆਸਣ ਲਾਏ
ਸਾਜੇ ਬਾਬਾ ਬੁੱਢਾ ਜੀ ਪਹਿਲੇ ਮੁਖੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਦਸਵੀਂ ਜੋਤ ਕੀਤਾ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਜ ਕੇ
ਝੁਕਾਵੇ ‘ਸੰਦੀਪ’ ਸਦਾ ਸੀਸ ਅੱਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਸੰਦੀਪ ਕੌਰ ਚੀਮਾ✍️
ਅਉੁਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥
Aware of His innate nature, the Lord does not lets His slave see the difficult hour.
ਹਾਥ ਦੇਇ ਰਾਖੈ ਅਪਨੇ ਕਉੁ ਸਾਸਿ ਸਾਸਿ ਪ੍ਰਤਿਪਾਲੇ ॥੧॥
Lending His hand, He preserves His own slave and cherishes him at every breath. 1.
ਸਾਧਾ ਦਿਆਂ ਡੇਰਿਆਂ ਚ ਬੈਠ ਕੇ ਜੁੱਗ ਨਹੀਂ ਪਲਟਾਏ ਜਾਂਦੇ
ਜੁੱਗ ਪਲਟਾਉਣ ਵਾਲਾ ਰਸਤਾ ਮਾਛੀਵਾੜੇ ਦੇ ਜੰਗਲਾਂ ਚੋ ਹੋ ਕੇ ਨਿਕਲਦਾ ਏ
“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”
ਗੁਰੂ ਪਿਆਰੀ ਸਾਧ ਸੰਗਤ ਜੀਓ!!
ਗੁਰੂ ਸਹਿਬ ਕਿ੍ਪਾ ਕਰਨ ਸਾਵਣ ਦਾ ਇਹ ਮਹੀਨਾਂ ਆਪ ਸਭ ਲਈ ਖੁਸ਼ੀਆਂ ਭਰਿਆ ਹੋਵੇ ਜੀ।
ਵਹਿਗੁਰੂ ਜੀ ਸਰਬੱਤ ਸੰਗਤ ਨੂੰ ਤੰਦਰੁਸਤੀ, ਨਾਮ ਬਾਣੀ ਦੀ ਦਾਤ ਅਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ।
👏🏻ਬੇਨਤੀ:- ਵੱਧ ਤੋਂ ਵੱਧ ਸ਼ੇਅਰ ਕਰਕੇ ਸੇਵਾ ਵਿੱਚ ਹਿੱਸਾ ਪਾਓ ਜੀ।
ਇਕ ਉਹ ਹੈ ਸੋ ਦਿੰਦਾ ਬੇਹਿਸਾਬ ਹੈ
ਇਕ ਅਸੀਂ ਹਾਂ ਜੋ ਨਾਮ ਵੀ ਗਿਨ ਗਿਨ ਕੇ ਜਪਦੇ ਹਾਂ
ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮ੍ਰਿਤ ਸਾਰੇ।।
ਗੁਰਬਾਣੀ ਕਹੈ ਸੇਵਕ ਜਨ ਮਾਂਗੇ ਪ੍ਰਤਖ ਗੁਰੂ ਨਿਸਤਾਰੇ।।
ਜੇ ਤੁਹਾਡੇ ਨਾਲ ਕੌਈ ਵੀ ਇਨਸਾਨ ਬੁਰਾ ਕਰਦਾ ਹੈ।ਤਾਂ ਤੁਸੀ ਸਿਰਫ ਉਸ ਵਾਹਿਗੁਰੂ ਨੂੰ ਯਾਦ ਕਰਣਾ ਹੈ।ਅਤੇ ਉਸ ਉਪਰ ਪੂਰਾ ਭਰੌਸਾ ਰੱਖਣਾ ਹੈ।ਅਤੇ ਸਹੀ ਟਾਇਮ ਦਾ ਇੰਤਜਾਰ ਕਰਣਾ ਹੈ।ਪ੍ਰਮਾਤਮਾ ਚੰਗੇ ਇਨਸਾਨ ਨਾਲ ਕਦੇ ਵੀ ਕੁੱਝ ਬੁਰਾ ਨਹੀ ਹੌਣ ਦਿੰਦਾ,ਸਾਨੂੰ ਸਾਰਿਆ ਨੂੰ ਇਹ ਜਰੂਰ ਲੱਗਦਾ ਹੈ। ਕੀ ਰੱਬ ਹਮੇਸ਼ਾ ਬੁਰੇ ਇਨਸਾਨ ਦਾ ਸਾਥ ਦਿੰਦਾ ਹੈ।ਪਰ ਇਸ ਤਰਾ ਦਾ ਕੁੱਝ ਨਹੀ ਹੁੰਦਾ,ਇਸ ਸੰਸਾਰ ਵਿੱਚ ਅਸੀ ਪ੍ਰਮਾਤਮਾ ਤੌਂ ਬਹੁਤ ਕੁੱਝ ਮੰਗਦੇ ਹਾਂ ਕੀ ਸਾਨੂੰ ਇਹ ਦੇਦੋ ਉਹ ਦੇਦੋ ਪਰ ਭਰੋਸਾ ਅਤੇ ਸਬਰ ਕੌਈ ਨਹੀ ਕਰਦਾ ਉਸ ਪ੍ਰਮਾਤਮਾ ਨੇ ਟਾਈਮ ਆਉਣ ਤੇ ਸਭ ਕੁੱਝ ਆਪਣੇ ਆਪ ਤੁਹਾਨੂੰ ਦੇ ਦੇਣਾ ਹੈ।ਇਸ ਸੰਸਾਰ ਵਿੱਚ ਜੇ ਤੁਸੀ ਕੁੱਝ ਪਾਉਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਰਾਸਤਾ ਹੈ।ਉਸਦਾ ਆਪਣਾ ਦਿਲ ਸਾਫ ਰੱਖੋ ਵਾਹਿਗੁਰੂ ਨੂੰ ਯਾਦ ਰੱਖੋ ਅਤੇ ਉਸ ਉਪੱਰ ਪੂਰਾ ਭਰੋਸਾ ਰੱਖੋ,ਯਾਦ ਰਖਿਉ ਉਹ ਕਦੇ ਤੁਹਾਡੇ ਨਾਲ ਕੁੱਝ ਵੀ ਬੁਰਾ ਨਹੀ ਹੋਣ ਦਵੇਗਾ 🙏🏻
💐ਵਾਹਿਗੁਰੂ ਜੀ ਕਾ ਖਾਲਸਾ
ਸ਼੍ਰੀ ਵਾਹਿਗੁਰੂ ਜੀ ਕੀ ਫਤਿਹ💐
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ॥
ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ॥ ਅੰਗ ੧੩੪
(ਗੁਰੂ ਜੀ ਹਾੜ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਹਨ ਕਿ ਹਾੜ ਦੀ ਤਪਸ਼ ਉਹਨਾਂ ਨੂੰ ਦੁੱਖ ਦਿੰਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਗੁਰਮਤਿ ਨਾਮ ਜਪ/ਸਿਮਰਨ ਦੁਆਰਾ ਪਤੀ ਪਰਮੇਸ਼ਰ ਨਹੀਂ ਵਸਦਾ। ਐਸੇ ਮਨੁੱਖ ਜਗਤ ਜੀਵਨ ਬਖਸ਼ਨ ਵਾਲੇ ਪ੍ਰਭੂ ਦਾ ਆਸਰਾ ਛਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ।)
ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ॥
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ॥
(ਅਕਾਲ ਪੁਰਖ ਪਤੀ ਪਰਮੇਸ਼ਰ ਤੋਂ ਬਿਨਾਂ ਕਿਸੇ ਦੂਜੇ ਨਾਲ ਪ੍ਰੇਮ ਪਾਇਆਂ ਖੁਆਰ ਹੋਈਦਾ ਹੈ ਤੇ ਗਲ ਵਿੱਚ ਜਮ ਦੀ ਫਾਹੀ ਪੈਂਦੀ ਹੈ। ਅਸਲ ਵਿੱਚ ਪਤੀ ਪਰਮੇਸ਼ਰ ਨੂੰ ਭੁੱਲ ਜਾਣਾ ਵੀ ਹੁਕਮ ਦਾ ਲੇਖ ਹੈ। ਜਿਸ ਮਨੁੱਖ ਦੇ ਮਸਤਕ ਤੇ ਕਰਮਾਂ ਦੇ ਜੋ ਲੇਖ ਲਿਖੇ ਹਨ ਉਹ ਵੈਸੇ ਹੀ ਕਰਮਾਂ ਦੇ ਬੀਜ ਬੀਜਦਾ ਹੈ ਤੇ ਉਸ ਨੂੰ ਵੈਸੇ ਹੀ ਫਲ ਪ੍ਰਾਪਤ ਹੁੰਦੇ ਹਨ।)
ਐਸੀ ਜੀਵਇਸਤਰੀ ਦੀ ਉਮਰ ਰੂਪੀ ਰਾਤ ਦੀ ਵਿਚਾਰ ਗੁਰੂ ਜੀ ਅੱਗੇ ਬਖਸ਼ਦੇ ਹਨ
ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ॥
ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ॥
(ਐਸੀ ਜੀਵਇਸਤ੍ਰੀ ਉਮਰ ਰੂਪੀ ਰਾਤ ਖ਼ਤਮ ਹੋਨ ਉਪਰੰਤ ਸੰਸਾਰ ਤੋਂ ਨਿਰਾਸ ਹੋ ਕੇ ਜਾਂਦੀ ਹੈ। ਜਿਨ੍ਹਾਂ ਨੂੰ ਸਾਧ ਗੁਰੂ ਦੀ ਸੰਗਤਿ ਨਸੀਬ ਹੋਈ ਹੈ ਉਹ ਸਿਮਰਨ/ਭਗਤੀ ਕਰਦੇ ਹਨ ਉਹ ਪਰਮਾਤਮਾ ਦੀ ਹਜੂਰੀ ਵਿੱਚ ਮਾਇਆ ਦੇ ਬੰਧਨਾਂ ਤੋਂ ਛੁੱਟ ਕੇ ਜਾਂਦੇ ਹਨ।)
ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ॥
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ॥
ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ॥ ੫॥
(ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਹੇ ਪ੍ਰਭੂ ਤੇਰੇ ਅੱਗੇ ਅਰਦਾਸ ਬੇਨਤੀ ਹੈ ਕਿ ਤੇਰੀ ਯਾਦ ਮੇਰੇ ਹਿਰਦੇ ਵਿੱਚ ਰਹੇ ਤੇ ਤੇਰੇ ਦਰਸ਼ਨ ਦੀ ਤਾਂਘ ਬਨੀਂ ਰਹੇ, ਤੈਥੋਂ ਬਿਨਾਂ ਦੂਜਾ ਕੋਈ ਨਹੀਂ। ਆਸਾੜ ਦਾ ਮਹੀਨਾ ਉਹਨਾਂ ਨੂੰ ਸੁਹਾਵਣਾ ਲੱਗਦਾ ਹੈ ਜੋ ਨਾਮ ਜਪ/ਸਿਮਰਨ ਦੁਆਰਾ ਪ੍ਰਭੂ ਚਰਨਾਂ ਵਿੱਚ ਜੁੜੇ ਰਹਿੰਦੇ ਹਨ।)
ਇੱਕ ਬੋਲ ਖ਼ੁਦਾ ਦਾ ਨਾਮ ਹੁੰਦਾ,
ਦੂਜਾ ਬੋਲ ਖੰਡੇ ਦਾ ਵਾਰ ਯਾਰੋਂ।
ਇੱਕ ਬੋਲ ਕਰਕੇ ਸਭ ਗਰਕ ਜਾਂਦਾ,
ਦੂਜਾ ਬੋਲ ਦਿੰਦਾ ਸਵਾਰ ਯਾਰੋਂ।
ਇੱਕ ਬੋਲ ਦਰਿਆ ਵਿੱਚ ਡੋਬ ਦਿੰਦਾ,
ਦੂਜਾ ਬੋਲ ਲਗਾਉਂਦਾ ਪਾਰ ਯਾਰੋਂ।
ਇੱਕ ਬੋਲ ਜੀਵਨ ਦੀ ਸੇਧ ਦਿੰਦਾ,
ਦੂਜਾ ਬੋਲ ਹਨੇਰੀ ਰਾਤ ਯਾਰੋਂ।
ਇੱਕ ਬੋਲ ਹਿਜ਼ਰ ਧੀ ਪੀੜ ਝੱਲਦਾ,
ਦੂਜਾ ਬੋਲ ਦਿੰਦਾ ਸਭ ਭੁਲਾ ਯਾਰੋਂ।
ਇੱਕ ਬੋਲ ਪਾਉਣ ਦੀ ਖਾਣ ਹੁੰਦਾ,
ਦੂਜਾ ਬੋਲ ਦਿੰਦਾ ਨੁਕਸਾਨ ਯਾਰੋਂ।
ਇੱਕ ਬੋਲ ਨੂੰ ਸੰਭਲ ਕੇ ਬੋਲ ਜ਼ਰਾ,
ਇਹ ਬੋਲ ਹੀ ਗੁਆ ਦਿੰਦਾ ਜ਼ਹਾਨ ਯਾਰੋਂ।
A DHALIWAL.
*ਪ੍ਰਮਾਤਮਾ ਦਾ ਭਾਣਾ*
*ਵਾਹਿਗੁਰੂ ਜੀ*
ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ,
ਤੱਤੀ ਤਵੀ ਤੇ ਬਿਠਾ ਕੇ ਤਸੀਹੇ ਦਿੱਤੇ,
ਜਾ ਰਹੇ ਸਨ।।
ਤਾਂ ਇਸ ਬਾਰੇ ਪਤਾ ਲੱਗਦਿਆਂ ਹੀ,
ਸਾਈਂ ਮੀਆਂ ਮੀਰ ਜੀ ਉੱਥੇ ਪੁੱਜੇ ਤੇ,
ਆਪਣੇ ਆਤਮਿਕ ਬਲ ਨਾਲ ਦਿੱਲੀ,
ਤੇ ਲਾਹੌਰ ਦੀ ਇੱਟ ਨਾਲ ਇੱਟ,
ਖੜਕਾਉਣ ਦੀ ਇੱਛਾ ਜਾਹਰ ਕੀਤੀ,
ਤਾਂ ਗੁਰੂ ਸਾਹਿਬ ਜੀ ਨੇ ਸਾਈਂ ਜੀ ਨੂੰ,
ਮਨਾਂ ਕਰਦਿਆਂ ਆਖਿਆ ਕਿ ਸਾਈਂ,
ਜੀ ਇਹ ਸਭ ਕੁਝ ਪ੍ਰਮਾਤਮਾ ਦੇ ਭਾਣੇ,
ਵਿੱਚ ਵਰਤ ਰਿਹਾ ਹੈ।।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ,
ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਨਾਮ ਜੀ,
ਭੁੱਲ ਚੁੱਕ ਦੀ ਖਿਮਾਂ ਜੀ,
ਪ੍ਮਿੰਦਰਜੀਤ ਸਿੰਘ( ਔਲਖ) ਤਰਨਤਾਰਨ
ਗੁਰੂ ਅਰਜਨ ਦੇਵ ਜੀ
ਝੁਕਦਾ ਏ ਸੀਸ ਮੇਰਾ ਜੀ,
ਪੰਜਵੇਂ ਦਾਤਾਰ ਤਾਈਂ ,
ਝੁਕੇ ਵੀ ਕਿਉਂ ਨਾਂ ਜੀ,
ਪੰਜਵੇਂ ਦਾਤਾਰ ਤਾਈਂ,
ਤੈਨੂੰ ਭਾਨੀ ਦੇ ਦੁਲਾਰਿਆ ਜੀ,
ਪੰਜਵੇਂ ਦਾਤਾਰ ਤਾਈਂ,
ਦੋਖੀਆਂ ਦੇ ਕਹੇ ਉਤੇ ਜੀ,
ਪੰਜਵੇਂ ਦਾਤਾਰ ਤਾਈਂ,
ਜਹਾਂਗੀਰ ਬਾਦਸ਼ਾਹ ਨੇ ਜੀ,
ਪੰਜਵੇਂ ਦਾਤਾਰ ਤਾਈਂ,
ਸੱਦ ਕੇ ਲਹੌਰ ਜੀ,
ਪੰਜਵੇਂ ਦਾਤਾਰ ਤਾਈਂ,
ਜਦੋਂ ਅਣਖ ਨੂੰ ਵੰਗਾਰਿਆ ਜੀ,
ਪੰਜਵੇਂ ਦਾਤਾਰ ਤਾਈਂ,
ਕੀਤਾ ਨਾਂ ਬਦਲ ਕੋਈ ਜੀ,
ਪੰਜਵੇਂ ਦਾਤਾਰ ਤਾਈਂ,
ਬਾਣੀ ਵਿੱਚ ਪਾਤਸ਼ਾਹ ਨੇ ਜੀ,
ਪੰਜਵੇਂ ਦਾਤਾਰ ਤਾਈਂ,
ਝੱਲਿਆ ਸਰੀਰ ਉੱਤੇ ਜੀ,
ਪੰਜਵੇਂ ਦਾਤਾਰ ਤਾਈਂ,
ਕਸ਼ਟਾ ਦਾ ਭਾਰ ਆ ਜੀ,
ਪੰਜਵੇਂ ਦਾਤਾਰ ਤਾਈਂ,
ਤੱਤੀ ਲੋਹ ਤੇ ਬੈਠ ਕੇ ਜੀ,
ਪੰਜਵੇਂ ਦਾਤਾਰ ਤਾਈਂ,
ਨਾਂ ਡੋਲੇ ਜ਼ਰਾ ਸਤਿਗੁਰੂ ਜੀ,
ਪੰਜਵੇਂ ਦਾਤਾਰ ਤਾਈਂ,
ਤੇਰਾ ਕੀਆ ਮੀਠਾ ਲਾਗੈ ਜੀ,
ਪੰਜਵੇਂ ਦਾਤਾਰ ਤਾਈਂ,
ਮੁੱਖ ਚੋ ਉਚਾਰਿਆ ਜੀ,
ਪੰਜਵੇਂ ਦਾਤਾਰ ਤਾਈਂ,
ਆਉ ਜੀ ਮਨਾਉ ਜੀ,
ਪੰਜਵੇਂ ਦਾਤਾਰ ਤਾਈਂ,
ਇਸ ਦਿਨ ਮਹਾਨ ਨੂੰ ਜੀ,
ਪੰਜਵੇਂ ਦਾਤਾਰ ਤਾਈਂ,
(ਘੁੱਗਾ) (ਔਲਖ ) ਹੱਥ ਜੋੜ ਜੋੜ ,
ਕਰੇ ਪ੍ਰਨਾਮ ਜੀ ,
4 ਜੂਨ ਦੀ ਸਵੇਰ ਚੜੇ ਫ਼ੌਜ਼ਾਂ ਦੇ ਹਨੇਰ,
ਟੋਪਾਂ ਗੋਲੇ ਦਿੱਤੇ ਕੇਰ ਤਖ਼ਤ ਅਕਾਲ ਤੇ, ਫ਼ੌਜ਼ਾਂ ਹੱਲਾ ਬੋਲਿਆ,