ਟਿਕ ਟੋਕ ਬੰਦ ਹੋਣ ਨਾਲ ਕਈ ਲੋਕਾਂ ਨੂੰ ਧੱਕਾ ਵੀ ਲੱਗਾ ਹੋਵੇਗਾ
ਉਹਨਾਂ ਲਈ ਹੈ ਇਹ ਪੋਸਟ
ਜੇ ਤੁਹਾਡੇ ਚ ਅਸਲੀ ਟੈਲੇੰਟ ਹੈ ਅਤੇ ਤੁਹਾਡੇ ਕੋਲ ਆਪਣਾ ਕੰਟੇੰਟ
ਹੈ ਤਾਂ ਤੁਹਾਨੂੰ ਬਹੁਤ ਸਾਰੇ ਪਲੇਟਫਾਰਮ ਮਿਲ ਜਾਣਗੇ
ਪਰ ਅਸਲੀਅਤ ਇਹ ਹੈ ਕਿ ਟਿਕ ਟੋਕ ਤੇ ਜਿਆਦਾ ਲੋਕ
ਟੈਲੇੰਟ ਦੀ ਘੱਟ ਤੇ ਫਿਲਟਰ ਦੀ ਜਿਆਦਾ ਵਰਤੋਂ ਕਰਦੇ ਸੀ
ਅਸਲੀ ਟੈਲੇੰਟ ਨੂੰ ਕੋਈ ਦੱਬ ਨਹੀਂ ਸਕਦਾ
ਝੂਠੀ ਸ਼ੋਹਰਤ ਤੇ ਨਾ ਡੁਲਿਉ
ਊੜਾ ਅਤੇ ਜੂੜਾ ਨ ਭੁਲਿਉ
(ਸੂਰਜਾ)
ਇਕ ਮਾ ਆਪਣੇ ਚਾਰ ਬੱਚਿਆ ਨੂੰ ਸਾਂਭ ਸਕਦੀ ਹੈ
ਪਰ ਉਹਨਾ ਚਾਰ ਬੱਚਿਆ ਤੋ ਇਕ ਮਾ ਨਹੀ ਸਾਂਭੀ ਜਾਦੀ !
ਲਾਹਨਤ ਹੈ
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਵੋਟ
ਸ਼ਰਾਬ ਦੀ ਬੋਤਲ ਨੂੰ ਦਿੱਤੀ ਜਾਂਦੀ ਹੈ ਤੇ ਫਿਰ
ਵਿਕਾਸ ਸਰਕਾਰਾਂ ਕੋਲੋਂ ਭਾਲਦੇ ਨੇ
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਪਾਖੰਡੀ
ਬਾਬਿਆਂ ਨੂੰ ਅਕਾਊਂਟ ਚ ਪੈਸੇ ਭੇਜੇ ਜਾਂਦੇ ਹਨ ਤੇ
ਗਰੀਬ ਮਜਦੂਰ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਬਾਣੀ ਤੇ ਅਮਲ
ਕੋਈ ਨਹੀਂ ਕਰਦਾ ਪਰ ਧਾਰਮਿਕ ਭਾਵਨਾਵਾਂ ਨੂੰ ਠੇਸ
ਬਹੁਤ ਜਲਦੀ ਪਹੁੰਚ ਜਾਂਦੀ ਹੈ
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਗਾਇਕਾਂ ਨੂੰ ਦੇਖਣ
ਲਈ ਭੀੜ ਦੇ ਰਿਕਾਰਡ ਬਣ ਜਾਂਦੇ ਹਨ ਪਰ ਆਪਣੇ ਹੱਕਾਂ
ਲਈ ਇਕੱਠਾ ਹੁੰਦਾ ਕੋਈ ਨਹੀਂ ਦਿਸਦਾ
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਸ਼ਰਾਬ ਨੂੰ ਨਸ਼ਾ ਨਹੀਂ
ਮੰਨਿਆ ਜਾਂਦਾ ਜਦਕਿ 70% ਘਰੇਲੂ ਹਿੰਸਾ ਦਾ ਮੁੱਖ ਕਾਰਨ
ਸ਼ਰਾਬ ਹੀ ਹੈ
ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ🤚
🙏ਜਿਸ ਭੇਜਿਆ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ
ਖੰਡ ਬਾਜ ਨਾ ਦੁੱਧ ਹੁੰਦੇ ਮਿੱਠੇ ,
ਘਿਓ ਬਾਜ ਨਾ ਕੁੱਟਦੀਆਂ ਚੂਰੀਆਂ ਨੇ,
ਮਾਂ ਬਾਜ ਨਾ ਹੁੰਦੇ ਲਾਡ ਪੂਰੇ,
ਪਿਓ ਬਾਜ ਨਾ ਪੈਂਦੀਆਂ ਪੂਰੀਆਂ ਨੇ
ਏ ਦੁਨੀਆਂ ਬਜਾਰ ਮੰਡੀ ਪੈਸੇ ਦੀ ਬਣੀ 💰
ਟਕੇ ਟਕੇ ਵੇਖਿਆ ਪਿਆਰ ਵਿਕਦਾ…..
ਥੁੱਕ ਥੁੱਕ ਕੇ ਆ ਚੱਟ ਲੈਦੀਂ ਦੁਨੀਆਂ
ਔਖੇ ਵੇਲਿਆਂ ਵਿੱਚ ਕੋਈ ਨਾ ਸਹਾਰਾ ਦਿਸਦਾ………
ਅਕਸਰ ਪੜਦੀ ਹਾਂ ਮੈ ,ਲਿਖਤਾਂ ਤੇਰੀਆ ਨੂੰ,
ਮੰਨੇ ਗੁਨਾਹ ਤੂੰ , ਗਲਤੀਆ ਮੇਰੀਆ ਨੂੰ,
ਚੇਤੇ ਰੱਖੀ ਗੱਲ ਨੂੰ ,ਤਾੜੀ ਇੱਕ ਹੱਥ ਨਾਲ ਕਦੇ ਵੱਜਦੀ ਨੀ,
ਟੁਟੀਆ ਪ੍ਹੀਤਾਂ ਦੋਸ਼ੀ ਮੰਨੇ ਦੂਜੇ ਨੂੰ , ਗੱਲ ਇਹ ਵੀ ਜੱਚਦੀ ਨੀ ,✍🏻
ਮੰਨੂੰ ਰੰਧਾਵਾ
ਕਿਸੇ ਮਤਲਵ ਨੂੰ
ਲੈ ਕੇ ਬਣਾਏ
ਰਿਸ਼ਤਿਆਂ ਦੀ ਉਮਰ
ਜਿਆਦਾ ਲੰਬੀ ਨਹੀਂ ਹੁੰਦੀ …!!
ਨੀ ਅੱਜ ਕੱਲ ਕਮਲੇ ਨੀ ਲੱਭਦੇ, ਏ ਦੁਨੀਆਂ ਬੜੀ ਸਿਆਣੀ ਆ
ਨੀ ਕਾਹਦਾ ਮਾਣ ਰਾਜਿਆਂ ਦਾ, ਬਦਲਦੇ ਨਿੱਤ ਹੀ ਰਾਣੀ ਆ
ਇਸ ਅੱਖਾਂ ਦੀ ਕਸ਼ਮਕਸ਼ ਦੇ ਲੱਖਾਂ ਦੀਵਾਨੇ ਨੇ,
ਰਹਿਮ ਕਰਨਾ ਸਾਹਮਣੇ ਨਾ ਆਉਣਾ ਸਨ ਆਸ਼ਕੋਂ ਕੇ,
ਨਹੀਂ ਹਜ਼ਾਰੋਂ ਕਤਲ ਹੋ ਜਾਏਂਗੇ ਆਪਕੇ ਨਾਮ ਸੇ
ੳ ਕੋਈ ਸੁਰਖ਼ ਗੁਲਾਬ ਹੋਵੇ
ੳ ਇਸ਼ਕ ਰੁਲਾ ਦੇਦਾਂ
ਪਾਵੇ ਕਿੱਡਾ ਵੀ ਨਵਾਬ ਹੋਵੇ
ਜਿਸ ਨੇ ਨਹੀਂ ਸੁਣਨਾ ਹੁੰਦਾ ਉਸ ਤੱਕ ਚੀਕ ਪੁਕਾਰ ਵੀ ਨਹੀਂ ਪਹੁੰਚਦੀ,
ਜੋ ਸੁਣਨ ਵਾਲੇ ਨੇ ਉਹ ਤਾਂ ਖ਼ਾਮੋਸਿਆ ਵੀ ਸੁਣ ਲੈਂਦੇ ਨੇ,
ਕਹਿੰਦੇ ਬੰਦਾ ਬੰਦੇ ਦੇ ਕੰਮ ਆਉੰਦਾ ਹਾਂਜੀ ਆਉਂਦਾ
ਪਹਿਲਾਂ ਵਰਤ ਲਿਆ ਜਾਂਦਾ ਫਿਰ ਸੁੱਟ ਦਿੱਤਾ ਜਾਂਦਾ
ਅਸੀਂ ਫ਼ਕੀਰ ਹੋਏ
ਜੋ ਰੱਬ ਤੇ ਆਸ ਰੱਖਦਾ ਏ
ਪਰ ਸਾਡਾ ਰੱਬ ਸਾਨੂੰ ਕਿਉ ਕਾਫ਼ਰ ਦੱਸਦਾ ਏ…❤️
ਸੁੱਖ….!!
ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਸਿੱਖੋ
ਜੇ ਕਿਸੇ ਨੂੰ ਮਾੜਾ ਬੋਲਣਾ ਤਾਂ ਬੋਲੀ ਜਾਉ
ਪਰ ਆਪਣੇ ਆਪ ਬਾਰੇ ਮਾੜਾ ਬੋਲ ਸਹਿਣਾ ਸਿੱਖੋ।