ਦੂਸਰਿਆਂ ਬਾਰੇ ਅੰਦਾਜ਼ਾ ਲਗਾਉਣ ਨਾਲੋ
ਆਪਣੀ ਨੀਅਤ ਨੂੰ ਨੇਕ ਕਰ ਲੈਣਾ ਹੀ ਬਿਹਤਰ ਹੈ



ਅਸੀ ਭੁੱਖ ਹੜਤਾਲਾਂ ਵਾਲੇ ਨਹੀਂ ਨਾ ਜੀ
ਅਸੀ ਤਾਂ ਲੰਗਰਾਂ ਵਾਲੇ ਆ

ਜਿਸ ਨਾਲ ਦੁੱਖ ਸੁੱਖ ਸਾਂਝੇ ਕੀਤੀ ਹੋਣ
ਓਹਨੂੰ ਕਦੇ ਭੁਲਾਈ ਦਾ ਨਹੀਂ ।🥀

ਮਾਪਿਆਂ ਲਈ ਬੜੀ ਖਾਸ ਹਾਂ ਮੈਂ
ਲੋਕਾਂ ਲਈ ਭਾਵੇਂ ਆਮ ਸਹੀ..!!!


ਕਿਰਦਾਰਾਂ ਤੇ ਜੇ ਲੱਗੀ ਕਾਲ਼ਖ,ਫਿਰ ਜਾਣੀ ਧੋਈ ਨਾ !
ਐਥੇ ਮਿਰਜ਼ੇ ਚਾਰ ਚੁਫੇਰੇ , ਪਰ ਨਲੂਆ ਕੋਈ ਨਾ !

ਘਰੇ ਵੜਦਿਆਂ ਨੂੰ ਜੇ ਮਾਂ ਨਾ ਦਿਖੇ ਤਾਂ
ਘਰ ਵੀ ਨਹੀਂ ਦਿਖਦਾ !!


ਇੱਕ ਮੁੱਦਤ ਬਾਦ ਹਾਸਾ ਆਇਆ

ਤੇ ਆਇਆ ਵੀ ਆਪਣੇ ਹਾਲਾਤਾਂ ਤੇ


ਬਿਨਾ ਗਲੋਂ ਕਿਸੇ ਨਾਲ ਖਾਈਏ ਖ਼ਾਰ ਨਾ

ਵਾਰ ਦਈਏ ਜਿੰਦ ਜੇ ਕੋਈ ਮੰਗੇ ਪਿਆਰ ਨਾਲ..ਸਿੱਧੂ

ਸਿਆਸਤ ਤਾ ਉਹ ਲੋਕ ਕਰਦੇ ਨੇ ਜਿਨ੍ਹਾ ਨੇ ਜੰਗ ਜਿੱਤਣੀ ਹੋਵੇ,,,
ਸਾਡੀ ਕੋਸ਼ਿਸ਼ ਤਾ ਹਰ ਵਾਰ ਦਿਲ ਜਿੱਤਣ ਦੀ ਹੁੰਦੀ ਆ….ਸਿੱਧੂ….

ਜ਼ਿੰਦਗੀ ਵਿੱਚ ਕੁਝ ਨਾ ਮਿਲਣਾ ਹੀ
ਖ਼ੁਦਾ ਨਾਲ ਮਿਲਣ ਦਾ ਕਾਰਣ ਹੈ…!


ਜਿਹਨੂੰ ਰੱਬ ਜਵਾਬ ਦਿੰਦਾ ਏੇ,
ਓਹ ਲਾ – ਜਵਾਬ ਦਿੰਦਾ ਏ !!


ਜਦੋਂ ਜ਼ਿੰਦਗੀ ਤੋਂ ਚੰਗੀ ਮੌਤ ਲੱਗੇ
ਤਾਂ ਵਖ਼ਤ ਦੀਆਂ ਮਾਰਾਂ ਆਮ ਨਹੀਂ ਹੁੰਦੀਆਂ

ਤੈਨੂੰ ਭੁੱਲੀ ਨਹੀਂ ਹਾਂ
ਬਸ ਆਪਣਾ ਮਨ ਸਮਝਾ ਲਿਆ ਏ💕


ਪਤਾ ਨੀ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ ,
ਕੀ ਮੈ ਹੀ ਸਹੀ ਹਾਂ , ਤੇ ਸਿਰਫ ਮੈ ਹੀ ਸਹੀ ਹਾਂ !!

ਦਿਲ ਤੇ ਨਾਮ ਬਸ ਇੱਕ ਨਾਲ ਜੋੜੋ
ਜਗ੍ਹਾ ਜਗ੍ਹਾ ਰਾਜੀਨਾਮੇਂ ਕਿਰਦਾਰੋ ਹੌਲੇ ਕਰ ਦਿੰਦੇ!!!

ਕੁਝ ਗਲਾ ਕਰਨੀਆ ਸੌਖੀਆ ਨੇ
ਪਰ ਸਹਿਣੀਆ ਬਹੁਤ ਔਖੀਆ ਨੇ 🌺