ਲਿਖਣਾ ਹੈ ਤਾਂ ਉਹ ਲਿਖੋ ਜੋ ਰੂਹ ਨੂੰ ਕੰਬਣ ਲਾ ਦੇਵੇ
ਸੱਜਣ ਹੋਵੇ ਐੱਦਾਂ ਦਾ ਜਿਹੜਾ ਸਾਰੇ ਦੁੱਖ ਮਿਟਾ ਦੇਵੇ.



ਹੁਣ ਦੁਖੀ ਵੀ ਹੋਵਾ ਤੇ ਕਿਸੇ ਨੂੰ ਨਹੀ ਦੱਸਦਾ

ਲੋਕ ਕਹਿਣ ਲੱਗ ਜਾਦੇ ਨੇ ਤੇਰਾ ਤਾ ਰੋਜ਼ ਦਾ ਕੰਮ ਆ

ਕੌਣ ਕਹਿੰਦਾ ਹੈ ਕਿ ਸਿਰਫ ਲਫਜਾ ਨਾਲ ਦਿਲ ਦੁਖਾਇਆ ਜਾਂਦਾ,
ਕਿਸੀ ਦੀ ਖਾਮੋਸ਼ੀ ਵੀ ਕਈ ਵਾਰ ਜਾਨ ਲੈਂਦੀ ਹੈ!!

ਤੂੰ ਆਪਣੀ ਨੀਅਤ ਤੇ ਗੌਰ ਕਰਕੇ ਦੱਸੀ
ਤੈਨੂੰ ਮੁਹੱਬਤ ਕਿੰਨੀ ਸੀ ਤੇ ਮਤਲਬ ਕਿੰਨੇ ਸੀ॥


ਕਿਤਾਬਾਂ ਵਾਂਗ ਬਹੁਤ ਅਲਫਾਜ਼ ਨੇ ਮੇਰੇ ਵਿਚ ਵੀ
ਪਰ ਕਿਤਾਬਾਂ ਵਾਂਗ ਹੀ ਬਹੁਤ ਖਾਮੋਸ਼ ਰਹਿੰਦਾ ਹਾਂ ਮੈਂ..

ਸ਼ਾਇਦ ਉਹਨਾਂ ਨੇ ਇਹ ਵੀ ਸੋਚ ਕੇ ਮੈਨੂੰ ਅਲਵਿਦ ਕਹਿ ਦਿੱਤਾ ਹੋਵੇਗਾ…
ਕਿ ਇਹ ਗਰੀਬ ਲੋਕ ਨੇ ..ਮੁਹੱਬਤ ਦੇ ਬਿਨਾ ਦੇਣਗੇ ਵੀ..ਕੀ..


ਥੋੜਾ ਜਿਹਾ ਵੀ ਨਹੀ ਪਿਘਲਿਅਾ ਦਿਲ
ੲਿੰਨਾ ਕੀਮਤੀ ਪੱਥਰ ਕਿਥੋ ਖਰੀਦਿਅਾ…


ਕਦੇ ਨਾ ਕਦੇ ਮੇਰੇ ਬਾਰੇ ਓਹ ਸੋਚੇਗੀ ਜਰੂਰ,
ਕਿ ਪਾਉਣ ਦੀ ਉਮੀਦ ਵੀ ਨਹੀ ਸੀ ਤਾਂ ਵੀ ਚਾਉਂਦਾ ਰਿਹਾ….

ਦੁੱਖ ਸਹਿਣਾ ਕੋਈ ਵੱਡੀ ਗੱਲ ਨਹੀ ਹੁੰਦੀ
ਬਸ ਦੁਨੀਆ ਸੱਚ ਦਾ ਸਾਹਮਣਾ ਕਰਨ ਤੋਂ ਡਰਦੀ ਐ ।।

ਇਹ ਤਾਂ ਪਤਾ ਸੀ ਕੇ ਵਕ਼ਤ ਨਾਲ ਬਦਲ ਜਾਂਦੇ ਨੇ ਲੋਕ ,,
ਪਰ ਮੈਂ ਉਸਨੂੰ ਕਦੇ ਲੋਕਾਂ ਵਿਚ ਗਿਣਿਆ ਹੀ ਨਹੀਂ ਸੀ,,


ਨਹੀ ਕਰਨਾ ਮੈਂ ਪਿਆਰ ਉਹਨਾਂ ਲੋਕਾਂ ਨਾਲ????
ਜੋ ਹਜ਼ਾਰਾਂ ਦੇ ਦਿਲ❤ ਜਿੱਤ ਕੇ ਵੀ ਕਿਸੇ ਇੱਕ ਦੇ ਨਹੀਂ ਹੁੰਦੇ


ਹੁਣ ਜੇ ਮੈ ਵੀ ਕਹਿ ਦੇਵਾ ਕੇ ਉਹ ਬੇਵਫਾ ਹੈ,,,,,
ਫੇਰ ਲੋਕਾ ‘ਚ ਤੇ “mere” ‘ਚ ਫਰਕ ਕਿ ਰਹਿ ਗਿਆ…..?

ਬਹੁਤਿਆਂ ਨਾਲ ਦਿਲ ਮਿਲਿਆ ਹੀ ਨਾ ਮੇਰਾ,
ਜਿਨ੍ਹਾਂ ਨਾਲ ਮਿਲਿਆ ਓ ਰੱਬ ਵਰਗੇ ਹੀ ਜਾਪੇ


ਅਰਸਾ ਹੋਗਿਆ ਚੇਹਰਾ ਓਹਦਾ ਵੇਖੇ ਨੂੰ
ਸੁਣਿਆ ਏ ਪਹਿਲਾ ਨਾਲੋ ਸੋਹਣੀ ਹੋ ਗਈ ਏ

ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ
ਸੁੱਖ ਨਾਲ ਟਾਇਮ ਅਜੇ ਸਿਰਾ ਚਲਦਾ

ਜ਼ਬਰਦਸਤੀ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਬਣਨ ਨਾਲ਼ੋਂ ਚੰਗਾ ਹੈ,,
ਆਪਣੇ ਆਪ ਚ ਖੁਸ ਰਹੋ।