ਮਰੇ ਮੁੱਕਰੇ ਦਾ ਕੋਈ ਗਵਾਹ ਨਹੀਂ
ਤੇ ਸਾਥੀ ਕੋਈ ਨਹੀਂ ਜੱਗ ਤੋਂ ਚੱਲਿਆਂ ਦਾ…
.
.
ਸਾਡੇ ਪੀਰਾਂ-ਫਕੀਰਾਂ ਨੇ ਗੱਲ ਦੱਸੀ
ਹਾਸਾ ਸਾਰਿਆਂ ਦਾ ਤੇ ਰੌਣਾ ਕੱਲਿਆਂ ਦਾ ..

Loading views...



ਚੜ੍ਹੀ ਜਵਾਨੀ ਖੂਨ ਉਬਾਲੇ,
ਖਾਂਦਾ ਸਿਰਫ ਮਸ਼ੂਕ ਲਈ !!
ਲੜਨਾ ਕਿਸਨੇ ਹੱਕਾਂ ਖਾਤਰ,
ਅਣਖ ਤਾਂ ਸੁੱਤੀ ਘੂਕ ਪਈ !!
ਜੋ ਕੁੜੀਆਂ ਪਿੱਛੇ ਲੜਦੇ ਮਰਗੇ,
ਕਿਤੇ ਮਿਲਣੀ ਢੋਈ ਨਾ !!
ਐਥੇ ਮਿਰਜ਼ੇ ਚਾਰ ਚੁਫੇਰੇ ਨੇ,
ਪਰ ਨਲੂਆ ਕੋਈ ਨਾ !!
ਕਿਸਦੀ ਗਰਜ ਕੰਬਾਊਗੀ,
ਹੁਣ ਕੰਧਾਂ ਭਲਾ ਕੰਧਾਰ ਦੀਆਂ !!
ਕਿਹੜੇ ਰਾਹੇ ਪੈ ਗਈਆਂ ਨੇ
ਨਸਲਾਂ ਉਸ ਸਰਦਾਰ ਦੀਆਂ !!
ਅਰਸ਼ਾਂ ਤੋਂ ਫਰਸ਼ਾਂ ਤੇ ਡਿੱਗੇ,
ਸਾਡੀ ਅੱਖ ਵੀ ਰੋਈ ਨਾ !!
ਐਥੇ ਮਿਰਜ਼ੇ ਚਾਰ ਚੁਫੇਰੇ ਨੇ
ਪਰ ਨਲੂਆ ਕੋਈ ਨਾ !!
ਅਸੀਂ ਭੰਗੜੇ ਪਾਏ, ਪੈਸੇ ਵਾਰੇ,
ਬੜੇ ਹੀ ਲੱਚਰ ਗੀਤਾਂ ਤੇ !!
ਮੁੰਦੀਆਂ ਛੱਲੇ ਲੱਖ ਵਟਾਏ,
ਬੜੇ ਪਿਆਰ ਤਵੀਤਾਂ ਦੇ !!
ਜਿਸਮਾਂ ਦੀ ਇਹ ਖੇਡ ਬਣਾ ਲਈ,
ਪਰ ਰੂਹ ਤਾਂ ਟੋਹੀ ਨਾ !!
ਐਥੇ ਮਿਰਜ਼ੇ ਚਾਰ ਚੁਫੇਰੇ ਨੇ
ਪਰ ਨਲੂਆ ਕੋਈ ਨਾ !!
ਭਾਰ ਕਿਸੇ ਤੋਂ ਝੱਲ ਨੀ ਹੁੰਦਾ
ਮਾਂ ਪਿਉ ਦੀਆਂ ਪੀੜਾਂ ਦਾ !!
ਕਿਤੇ ਸਰਵਨ ਪੁੱਤਰ ਲੱਭਦੇ ਨਾ,
ਜਗ ਰਾਂਝੇ ਹੀਰਾਂ ਦਾ !!
ਕਿਰਦਾਰਾਂ ਤੇ ਜੇ ਲੱਗੀ ਕਾਲ਼ਖ,
ਫਿਰ ਜਾਣੀ ਧੋਈ ਨਾ !!
ਐਥੇ ਮਿਰਜ਼ੇ ਚਾਰ ਚੁਫੇਰੇ ਨੇ
ਪਰ ਨਲੂਆ ਕੋਈ ਨਾ !!
ਮੰਜ਼ਿਲ ਤੇ ਕਦ ਪੁੱਜਾਗੇਂ
ਜੇ ਭਟਕੇ ਹੀ ਰਹੇ ਰਾਹਾਂ ਤੋਂ !!
ਤਖਤਾਂ ਤੇ ਕਿੰਜ ਬੈਠਾਗੇਂ
ਜੇ ਸੱਖਣੇ ਹੋ ਗਏ ਸਾਹਾਂ ਤੋਂ !!
ਖੁਦ ਬੇੜੀ ਵਿੱਚ ਛੇਕ ਨੇ ਕੀਤੇ,
ਕਿਸੇ ਗੈਰ ਡੁਬੋਈ ਨਾ !!
ਐਥੇ ਮਿਰਜ਼ੇ ਚਾਰ ਚੁਫੇਰੇ ਨੇ
ਪਰ ਨਲੂਆ ਕੋਈ ਨਾ ।।

Loading views...

ਤੂੰ ਇਸ਼ਕ ਦੇ ਵਰਕੇ ਫੌਲਦੀ ਰਹਿ
ਮੈਂ ਲਫ਼ਜ ਪਿਆਰ ਦੇ ਲਿਖਦਾ ਰਵਾਂਗਾਂ
ਤੂੰ ਅਦਾਵਾਂ ਦੇ ਰੰਗ ਡੌਲਦੀ ਰਹਿ
ਮੈਂ ਲਫ਼ਜਾਂ ਚ ਮਹਿਕ ਘੌਲਦਾ ਰਵਾਂਗਾਂ

Loading views...

ਆਪੇ ਲੜ ਕੇ ਆਪ ਬਲਾਉਣ ਵਾਲੀ,
ਮੈਨੂੰ ਘੁੱਟ ਕੇ ਸੀਨੇ ਲ਼ਾਉਣ ਵਾਲੀ
ਹੁਣ ਬਲਾਉਣਾ ਨਹੀ ਚਾਹੁੰਦੀ
ਮੱਥੇ ਵੀ ਲਾਉਣੀ ਨਹੀ ਚਾਹੁੰਦੀ
ਸੀ ਕੌਰੇ ਕਾਗਜ ਵਰਗੀ ਜੌ
ਕਿਉ ਚਾਲ ਕੌਈ ਗਹਿਰੀ ਹੌ ਗਈ ਏ
ਮੈਨੂੰ ਕਹਿ ਕੇ ਜਾਨ ਬਲਾਉਣ ਵਾਲੀ
ਮੇਰੀ ਜਾਨ ਦੀ ਵੈਰੀ ਹੌ ਗਈ ਏ

Loading views...


ਕੰਮ ਕਰੀਦੇ ਨੇ ਯਾਰਾਂ ਕੋਲੋਂ ਪੁੱਛ ਕੇ…..
ਬਹੁਤਾ ਹੰਕਾਰ ਮਾਰ ਲੈਂਦਾ ਏ
ਐਵੇਂ ਸੜੀਦਾ ਨੀ ਦੇਖ ਕੇ ਤਰੱਕੀਆਂ…..
ਹਰੇਕ ਭਾਗ ਅਾਪਣੇ ਹੀ ਖਾਂਦਾ ਏ

Loading views...

ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀ,
ਪਰ ਆਪਣਿਆਂ ਨੂੰ ਭੁੱਲ ਜਾਣਾ ਵੀ ਤਾਂ ਚੰਗਾ ਨਹੀ,
ਕਈਆਂ ਦੀ ਆਦਤ ਹੁੰਦੀ ਹੈ ਮੁਸਕਰਾਉਣ ਦੀ,
ਓਹਨਾ ਦੇ ਹਾਸੇ ਤੇ ਡੁੱਲ ਜਾਣਾ ਵੀ ਤਾਂ ਚੰਗਾ ਨਹੀ,
ਪਿਆਰ ਲਈ ਦੁਨੀਆਂ ਨਾਲ ਲੜ੍ਹਨਾ ਤਾ ਠੀਕ ਹੈ,
ਪਰ ਮਾਪਿਆਂ ਦੀਆਂ ਉਮੀਦਾਂ ਨੂੰ ਮਿੱਟੀ ਚ ਮਿਲਾਉਣ ਵੀ ਤਾਂ ਚੰਗਾ ਨਹੀ,
ਕਈ ਵਾਰ ਬੰਦੇ ਨੂੰ ਯਾਰ ਹੀ ਮਾਰ ਜਾਂਦੇ ਨੇ,
ਦੁਸ਼ਮਣਾ ਨੂੰ ਦੋਸ਼ੀ ਠੇਹਰਾਉਣਾ ਵੀ ਤਾਂ ਚੰਗਾ ਨ

Loading views...


ਜੁੱਤੀ ਪਾਉਣ ਲੱਗੇ ਪਹਿਲਾਂ ਦੇਖ ਲਈਏ ਝਾੜ ਕੇ,
ਪੰਚਾਇਤ ਵਿਚ ਗੱਲ ਸਦਾ ਕਰੀਏ ਵਿਚਾਰ ਕੇ, ਸੋਚ ਤੇ
,
ਸਮਝ ਕੇ ਹੀ ਫ਼ੈਸਲਾ ,,,,,??
.
.
.
.
ਸੁਣਾਈਦਾ, ਦਿੱਤਾ ਹੋਵੇ ਟਾਈਮ ਤਾਂ ਵਕਤ ਸਿਰ
ਜਾਈਏ ਜੀ,

ਪ੍ਰਾਹੁਣੇ ਜਾ ਕੇ ਮਿੱਤਰੋ ਨਾ ਖਾਣਾ ਬਹੁਤਾ ਖਾਈਏ ਜੀ,
ਸੋਹਣੀ ਸ਼ੈਅ ਵੇਖ ਮੂੰਹ ‘ਚ ਪਾਣੀ ਨਹੀਂ ਲਿਆਈਦਾ,

ਹੋਵੇ ਜੇ ਮੁਸੀਬਤ ਤਾਂ ਖੜ੍ਹ ਜਾਈਏ ਡਟ ਕੇ, ਸੱਜਣਾਂ ਦਾ .
ਸਾਥ ਦਈਏ ਸਦਾ ਹੱਸ ਹੱਸ ਕੇ, ਲੋੜ ਵੇਲੇ ਮਿੱਤਰਾਂ ਤੋਂ ਮੁੱਖ
ਨਹੀਂ ਘੁਮਾਈ ਦਾ,
..
ਗ਼ੌਰ ਨਾਲ ਸੁਣੀਂ ਦਾ ਸਿਆਣਿਆਂ ਦੀ ਗੱਲ ਨੂੰ, ਉਂਗਲੀ
ਉਠਾਈਏ ਨਾ ਨਿਤਾਣਿਆਂ ਦੇ ਵੱਲ ਨੂੰ, ਦੇਣਾ ਪਊ ਹਿਸਾਬ
ਅੱਗੇ ਜਾ ਕੇ ਪਾਈ ਪਾਈ ਦਾ, ..
.
ਨਿੱਕੀ ਜਿਹੀ ਗੱਲ ਦਾ ਬੁਰਾ ਨਹੀਂ ਮਨਾਈ ਦਾ..

Loading views...


ਦਿਲ ਦੇ ਰਿਸ਼ਤਿਆਂ ਦਾ ਕੋਈ ਨਾਮ ਨਹੀ
ਮੰਨਿਆ ਕੀ ਇਸਦਾ ਕੋਈ ਅੰਜਾਮ ਨਹੀ
ਪਰ ਜੇ ਰਿਸ਼ਤਾ ਨਿਭਾਉਣ ਦੀ ਨਿਅਤ ਦੋਵੇ ਪਾਸਿਉ ਹੋਵੇ
ਤਾ ਇਹ ਰਿਸ਼ਤਾ ਕਦੇ ਵੀ ਨਾਕਾਮ ਨਹੀ !!

Loading views...

ਚਾਰ ਦਿਨਾਂ ਦੀ ਯਾਰੀ ਤੇਰੀ,,,,,
ਮੈਨੂੰ ਮਾਰ ਮੁਕਾਇਆ,,,,,
ਛੱਡ ਕੇ ਤੁਰ ਗਿਆ ਤੂੰ ਸੱਜਣਾਂ,,,,
ਵੇ ਦੱਸ ਕਿਥੇ ਡੇਰਾ ਲਾਇਆ,,,,,,
ਪਲ ਪਲ ਕਰਦੀ ਉਡੀਕ ਮੈਂ ਤੇਰੀ,,,,,
ਤੂੰ ਫੇਰਾਂ ਨਾ ਪਾਇਆ,,,,
ਤੇਰੀ ਯਾਦ ਨੇ ਮੈਨੂੰ ਰੋਵਾਇਆ,,,,
ਭੁੱਲ ਗਿਆ ਕਿਤੇ ਕੌਲ ਕਰਾਰ,,,,
ਵੇ ਦੱਸ ਕਿਹੜੀ ਗਲ ਤੋਂ ਮੈਨੂੰ ਸਤਾਇਆ,,,,
ਜੇ ਨਹੀ ਸੀ ਨਿਭਾਉਣੀ ਤੂੰ ਸੱਜਣਾ,,,,
ਕਿਉ ਇੰਨਾ ਮੋਹ ਮੇਰੇ ਨਾਲ ਪਾਇਆ,,,,
ਪਹਿਲਾ ਤੂੰ ਆਪਣਾ ਹੱਕ ਜਤਾਇਆ,,,

Loading views...

ਸੀਸਾਂ ਟੁੱਟੇ ਦੀ ਆਵਾਜ ਆਉਦੀ ਆ …..
ਦਿਲ ਟੁੱਟੇ ਤਾ ਰੂਹ ਕੁਰਲਾਉਂਦੀ ਆ …..
ਨੀਦ ਆਉਦੀ ਨਾ ਅੱਖ ਵਿਚ ਭੋਰਾਂ …..
ਜਦ ਯਾਦ ਸਜਣਾਂ ਦੀ ਆਉਦੀਂ ਆ …..
ਮੌਤ ਮਗੇ ਰੋ — ਰੋ ਬੁਰਾ ਹਾਲ ਹੁੰਦਾ ਏ …..
ਕੀ ਏਹੋ ਜਿਹਾਂ ਹੀ ਇਹ ਪਿਆਰ ਹੁੰਦਾ ਏ …..

Loading views...


ਮੁਲ ਨੀ ਮਿਲਦਾਂ ਪਿਆਰ ਏ ਕਰਨਾ ਬੜਾ ਸੌਖਾਂ ਏ …..
ਤੇ ਨਿਭਾਓਣਾ ਕਿਤੇ ਅੌਖਾ ਏ …..
ਪਾਣੀ ਡੂੰਗੇ ਡੋਬ ਦਿਦੇ ਲੰਮੀ ਵਾਟ ਤੁਰਨਾਂ ਬਹੁ਼ਤ ਅੌਖਾ ਏ ……
ਰਾਸ ਆਉਦੀਂ ਮੁਹਬਤ ਵੀ ਕਿਸੇਂ —- ਕਿਸੇਂ ਨੂੰ
ਇਹਦੇ ਨਾਲ ਤੇ ਲੋਕਾਂ ਨਾਲ ਲੜਨਾਂ ਬਹੁ਼ਤ ਅੌਖਾ ਏ …..

Loading views...


ਐਥੇ ਨਾਂ ਕੋਈ ਸਖਾ-ਸਹੇਲਾ ਏ
ਐਥੇ ਨਾਂ ਕੋਈ ਗੁਰੂ ਨਾਂ ਚੇਲਾ ਏ.
ਰੱਬ ਬਣ ਗਿਆ ਪੈਸਾ-ਧੇਲਾ ਏ
ਕਹਿੰਦੇ ਆ ਗਿਆ ਕਲਯੁੱਗ ਵੇਲਾ ਏ
ਇੰਨ੍ਹਾਂ ਕਹਿ ਚੁੱਪ ਕਰਕੇ
ਬਹਿ ਗਈ ਏ ਦੁਨੀਆਂ
ਬਸ ਖੁਦਗਰਜ਼ਾ ਦਾ ਮੇਲਾ ਬਣਕੇ
ਰਹਿ ਗਈ ਏ ਦੁਨੀਆਂ.

Loading views...

ਜਿਨਾ ਸਿਰਾ ਤੇ ਮੈ ਐਸਾ ਕਰੀਆ,
ਊਨਾ ਉਤੇ ਹੋਣਾ ਮਾਨ ਚਾਹੀਦਾ,
ਜਿਨਾ ਦਿਨ ਰਾਤ ਇਕ ਕਰ ਮੇਨੂ ਪਾਲਿਆ,
ਬਾਠ ਨੇ ਬੀ ਅੱਜ ਊਨਾ ਦੇ ਸੱਚ ਦੀ ,
ਗਵਾਹੀ ਪਰੀ ਆ।

Batth

Loading views...


ਘੰਟਾ ਘੰਟਾ ਭਾਵੇਂ ਬੰਨਣੇ ਨੂ ਲੱਗ ਜੇ,
ਨੀ ਯਾਰ ਤਾਂ ਸ਼ੌਕੀਨ ਪੱਗ ਦੇ,
ਪਹਿਚਾਨ ਕੌਂਮਦੀ ਕਰਾਵੇ,ਰੋਬ ਐਸਾ ਜੋ ਡਰਾਵੇ,
ਜਿੱਦਾਂ ਰੱਖਦਾ ਸੀ ਤੜੀ ਜਿਉਣਾ ਮੌੜ ਵੱਖਰੀ,
ਲੱਖ ਤਰਾਂ ਦੀਆਂ ਮਹਿੰਗੀਆ ਟੋਪੀਆ ਖਰੀਦ ਲੈ,
ਪੱਗ ਨਾਲ ਹੁੰਦੀ ਯਾਰੋ ਟੌਰ ਵੱਖਰੀ……

Loading views...

ਇਸ ਤਰਾਂ ਹੈ ਜਿਸ ਤਰਾਂ ਦਿਨ ਰਾਤ ਵਿਚਲਾ ਫਾਂਸਲਾ
ਮੇਰੀਆਂ ਰੀਝਾਂ, ਮੇਰੀ ਔਕਾਤ ਵਿਚਲਾ ਫਾਂਸਲਾ
ਲਫ਼ਜ਼ ਤਾਂ ਸਾਊ ਬਹੁਤ ਨੇ, ਯਾ ਖ਼ੁਦਾ ਬਣਿਆ ਰਹੇ
ਮੇਰਿਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫਾਂਸਲਾ
ਹਾਂ ਮੈਂ ਆਪੇ ਹੀ ਕਿਹਾ ਸੀ ਹੋਂਠ ਸੁੱਚੇ ਰੱਖਣੇ
ਹਾਇ ਪਰ ਇਸ ਪਿਆਸ ਤੇ ਉਸ ਬਾਤ ਵਿਚਲਾ ਫਾਂਸਲਾ
ਜੇ ਬਹੁਤ ਪਿਆਸ ਹੈ ਤਾਂ ਮੇਟ ਦੇਵਾਂ ਉਸ ਕਿਹਾ
ਰਿਸ਼ਤਿਆਂ ਤੇ ਰਿਸ਼ਤਿਆਂ ਦੇ ਘਾਤ ਵਿਚਲਾ ਫਾਂਸਲਾ
ਧਰਮ ਹੈ, ਇਖ਼ਲਾਕ ਹੈ, ਕਾਨੂੰਨ ਹੈ, ਇਹ ਕੌਣ ਹੈ
ਮੇਰਿਆਂ ਬਿਰਖਾਂ ਤੇਰੀ ਬਰਸਾਤ ਵਿਚਲਾ ਫਾਂਸਲਾ
ਉਸਦੀਆਂ ਗੱਲਾਂ ਸੁਣੋ ਕੀ ਰੰਗ ਕੀ ਕੀ ਰੌਸ਼ਨੀ
ਹਾਇ ਪਰ ਕਿਰਦਾਰ ਤੇ ਗਲਬਾਤ ਵਿਚਲਾ ਫਾਂ ਸਲਾ
ਜ਼ਹਿਰ ਦਾ ਪਿਆਲਾ ਮੇਰੇ ਹੋਂਠਾਂ ਤੇ ਆ ਕੇ ਰੁਕ ਗਿਆ
ਰਹਿ ਗਿਆ ਮੇਰੇ ਅਤੇ ਸੁਕਰਾਤ ਵਿਚਲਾ ਫਾਂਸਲਾ ।।

Loading views...

ਡਰੇ ਸੂਲੀ ਤੋਂ ਸ਼ਾਤੀ ਤੇ ਜੋਰ ਦਿੱਤਾ…
ਅੌਖੇ ਉਹਨਾਂ ਲਈ ਹੱਡ ਭੰਨਾਉਣੇ ਸੀ !
ਜੇ ਚਰਖੇ ਨਾਲ ਅਜ਼ਾਦੀ ਅਾ ਜਾਂਦੀ !
ਤਾਂ ਅਸੀਂ ਕਾਹਨੂੰ ਸੂਰਮੇ ਗਵਾਉਣੇ ਸੀ..

Loading views...