ਨੂਰੀ ਚਿਹਰੇ ਨੂਰੀ ਹਾਸੇ
ਧੀਆਂ ਦੇ ਕਸਤੂਰੀ ਹਾਸੇ
ਉਸ ਘਰ ਬਰਕਤ, ਠੰਡੀਆਂ ਛਾਵਾਂ .
ਜਿਸ ਘਰ ਧੀਆਂ ਜਣੀਆਂ ਹੁੰਦੀਆਂ
ਮੋਹ ਦੀ ਮਿੱਟੀ ਘੁਲ਼ ਮਿਲ਼ ਜਾਵਣ
ਧੀਆਂ ਅੰਮ੍ਰਿਤ ਕਣੀਆਂ ਹੁੰਦੀਆਂ ।
Loading views...
ਨੂਰੀ ਚਿਹਰੇ ਨੂਰੀ ਹਾਸੇ
ਧੀਆਂ ਦੇ ਕਸਤੂਰੀ ਹਾਸੇ
ਉਸ ਘਰ ਬਰਕਤ, ਠੰਡੀਆਂ ਛਾਵਾਂ .
ਜਿਸ ਘਰ ਧੀਆਂ ਜਣੀਆਂ ਹੁੰਦੀਆਂ
ਮੋਹ ਦੀ ਮਿੱਟੀ ਘੁਲ਼ ਮਿਲ਼ ਜਾਵਣ
ਧੀਆਂ ਅੰਮ੍ਰਿਤ ਕਣੀਆਂ ਹੁੰਦੀਆਂ ।
Loading views...
ਜਿਹੜੀ ਥਾ ਤੇ ਵੱਡੀਆਂ-੨ ਅਕਲਾਂ ਵਾਲੇ ਹਾਰ ਗਏ,
ਡੂੰਘੀ ਸੋਚ ਤੇ ਉਚੇ ਔਹਦੇ ਵਾਲੇ ਵੀ ਬੇਕਾਰ ਗਏ,
ਐਸੀ ਥਾ ਕਈ ਵਾਰੀ ਬੰਦੇ ਛੋਟੇ ਵੀ ਕੰਮ ਆਓਂਦੇ ਨੇ ,
ਆਸ਼ਿਕ਼ ਲਈ ਤਾਂ ਵੰਗਾ ਵਾਲੇ ਟੋਟੇ ਵੀ ਕੰਮ ਆਓਂਦੇ ਨੇ,
ਕਦੀ ਕਦੀ ਮਿਤਰੋ ਸਿੱਕੇ ਖੋਟੇ ਵੀ ਕੰਮ ਆਓਂਦੇ ਨੇ….
Loading views...
ਕਿਸੇ ਨੇ ਹਸਾਇਆ ਕਿਸੇ ਨੇ ਰੁਲਾਇਆ
ਕਿਸੇ ਨੇ ਅਪਣਾਇਆ ਕਿਸੇ ਨੇ ਠੁਕਰਾਇਆ
ਬਹੁਤ ਕੁਛ ਮਿਲਿਆ ਬਹੁਤ ਕੁਛ ਗਵਾਇਆ
ਕੁਛ ਮਾਂ ਕੋਲੋ ਸਿਖਿਆ ਕੁਛ ਜਿੰਦਗੀ ਨੇ ਸਿਖਾਇਆ
Loading views...
ਗੰਦਲੇ ਪਾਣੀ ਵਰਗਾ ਮੈਨੂੰ ਆਖ ਰਹੇ ਨੇ ਅਪਣੇ ,
ਹਜੇ ਨਿੱਤਰ ਲੈਣ ਦੇ ਟਾਈਮ ਤਾਂ ਥੋੜਾ ਲੱਗਣਾ ਐ
ਸੋਚ ਠਹਿਰ ਗੀ ਕੋਸਿਸ ਕਰਦੇ ਰੋਕਣ ਦੀ,
ਜਦ ਸਬਰ ਟੁੱਟ ਗਿਆ ਨਹਿਰਾ ਵਾਗੂੰ ਵੱਗਣਾ ਐ..
Loading views...
ਕਦੇ ਥੌੜਾ ਕਦੇ ਬਹੁਤਾ ਖੁਸ਼ ਹੋ ਲਈਦਾ,
ਆਇਆ ਅੱਖ ਵਿੱਚ ਹੰਝੂ ਲਕੋ ਲਈਦਾ,
ਓਹਨੁੰ ਫੁੱਲ ਹੀ ਪਸੰਦ, ਸਾਨੂੰ ਕੰਢੇ ਵੀ ਪਸੰਦ,
ਅਸੀਂ ਕੰਢਿਆਂ ਦਾ ਹਾਰ ਵੀ ਪਰੋ ਲਈਦਾ,
ਯਾਦ ਸੱਜਣਾ ਦੀ ਆ ਕੇ ਬੜਾ ਹੀ ਸਤਾਵੇ,
ਓਦੌਂ ਬੈਠ ਕਿਸੇ ਨੁਕਰੇ ਹੀ ਰੋ ਲਈਦਾ,
ਜਿਹੜਾ ਸਮਝੇ ਬੇਗਾਨਾ, ਓਹਦੇ ਨਾਲ ਕੀ ਯਾਰਾਨਾ,
ਜਿਹੜਾ ਆਪਣਾ ਬਣਾਵੇ, ਓਹਦਾ ਹੋ ਲਈਦਾ..
Loading views...
ਮੈਂ ਤੈਨੂੰ ਦਿਲ ਨਹੀ ਦੇਣਾ
ਇੱਹ ਉਹਦੀ ਜਿੱਦ ਅਵੱਲੀ ਏ
ਮੇਰੇ ਤੋਂ ਉਹਦੇ ਬਿਨ ਜੀਅ ਨਹੀ ਹੁੰਦਾ
ਮੇਰੀ ਛੋਟੀ ਜਿਹੀ ਜਿੰਦ ਵੀ ਕੱਲੀ ਏ
ਬੱਸ ਮੰਗਦਾ ਰਹਾਂ ਇੱਕ ਉਹਦਾ ਦਿਲ ਰੱਬ ਤੋ
ਮਿਲ ਜੇ ਜਾਵੇ ਉਹ ਕੀ ਲੈਣਾ ਸਭ ਤੋ
ਇੱਕ ਵਾਰ ਕਬੂਤਰ ਮੇਰੀ ਯਾਦ ਦਾ
ਉਹਦੇ ਦਿਲ ਦੇ ਬਨੇਰੇ ਬਹਿ ਜਾਵੇ
ਮਰਨ ਤੋਂ ਪਹਿਲਾ ਪਹਿਲੀ ਤੇ ਆਖਰੀ ਖੁਹਾਇਸ਼ ਮੇਰੀ
ਕਿ ਮੇਰਾ ਹੱਥ ਉਹਦੇ ਹੱਥ ਵਿੱਚ ਰਹਿ ਜਾਵੇ.
Loading views...
ਜਾਣ ਕੇ ਹੀ ਓਹ ਕਿਨਾਰਾ ਕਰ ਗਿਆ ਲਗਦੈ
ਸਾਡੇ ਤੋਂ ਓਹਦਾ ਜੀਅ ਹੀ ਭਰ ਗਿਆ ਲਗਦੈ
ਵਕਤ ਦੇ ਨਾਲ ਬਦਲਦਾ ਇਨਸਾਨ ਸੁਣਦੇ ਸਾਂ
ਸਾਨੂੰ ਤੇ ਓਹ ਇਨਸਾਨ ਹੀ ਮਰ ਗਿਆ ਲਗਦੈ
ਕਰ ਕੇ ਵਾਅਦਾ ਸਾਥ ਦਾ ਫਿਰ ਚੁੱਪ ਹੋ ਗਿਐ
ਗੱਲ ਮੂੰਹੋਂ ਕਢ ਕੇ ਓਹ ਡਰ ਗਿਆ ਲਗਦੈ
ਇਸ ਤਰਾਂ ਵੀ ਕੋਈ ਢੇਰੀ ਢਾਅ ਨਹੀਂ ਬਹਿੰਦਾ
ਜਿੰਦਗੀ ਹੀ ਜਿੰਦਗੀ ਤੋਂ ਹਰ ਗਿਆ ਲਗਦੈ
Loading views...
ਕੋੲੀ ਲਚਰਤਾ ਬਾਰੇ ਬੋਲੇ ਤਾਂ Fan ਟਪਦੇ ,
ਕੋੲੀ ਨਸ਼ੇ ਖਿਲਾਫ ਬੋਲੇ ਤਾਂ ਨਸ਼ੇੜੀ ਟਪਦੇ ,
ਕੋੲੀ ਪਖੰਡੀ ਬਾਬਿਅਾਂ ਬਾਰੇ ਬੋਲੇ ਤਾਂ ਚੇਲੇ ਟਪਦੇ ,
ਰਿਸ਼ਵਤ ਖੋਰੀ ਬਾਰੇ ਬੋਲੇ ਤਾਂ ਸਰਕਾਰ ਟਪਦੀ ,
ਕੋੲੀ ਠੇਕੇ ਬੰਦ ਕਰਾਵੇ ਤਾਂ ਸ਼ਰਾਬੀ ਟਪਦੇ ,
ਕੋੲੀ ਗਲਤ ਕੰਮ ਖਿਲਾਫ ਬੋਲੇ ਤਾਂ ਕਿਵੇ ਬੋਲੇ..?
Loading views...
ਬੁੱਲੇ ਸ਼ਾਹ ਉਸ ਨਾਲ ਯਾਰੀ ਕਦੇ ਨਾ ਲਾਈਏ
ਜੀਨੂੰ ਆਪਣੇ ਤੇ ਗਰੂਰ ਹੋਵੇ’..
.
ਮਾਂ ਪਿਉ ਨੂੰ ਕਦੇ ਬੁਰਾ ਨਾਂ ਆਖੀਏ ਭਾਵੇ ਲੱਖ
ਉਨਾ ਦਾ ਕਸੂਰ ਹੋਵੇ!..
.
ਬੁਰੇ ਰਸਤੇ ਕਦੇ ਨਾਂ ਜਾਈਏ ,
ਭਾਵੇਂ ਮੰਜਿਲ ਕਿੰਨੀ ਵੀ ਦੂਰ ਹੋਵੇ’ ਰਾਹ ਜਾਂਦੇ ਨੂੰ ਦਿਲ ਕਦੇ ਨਾਂ ਦੇਈਏ…
.
ਭਾਵੇਂ ਲੱਖ ਮੁੱਖ ਤੇ ਨੂਰ ਹੋਵੇ”
ਮੁਹੱਬਤ ਬਸ ਉਥੇ ਕਰੀਏ …
.
ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ! 🙂
Loading views...
ਹਮੇਸ਼ਾ ਛੋਟੀਆਂ ਛੋਟੀਆਂ ਗਲਤੀਆਂ ਤੋ
ਬਚਣ ਦੀ ਕੋਸ਼ਿਸ਼ ਕਰਿਆ ਕਰੋ
ਿਕਉਕਿ ਇਨਸਾਨ ਪਹਾੜਾ ਤੋਂ ਨਹੀ
ਪੱਥਰਾਂ ਤੋਂ ਠੋਕਰ ਖਾਦਾ ਹੈ!!!
Loading views...
ਬੜੀ ਦੇਰ ਬਾਅਦ
ਅੱਜ ਸੱਜਣਾਂ ਦਾ ਦੀਦਾਰ ਹੋ ਗਿਆ
ਦੇਖਦੇ 👀 ਹੀ ਦੇਖਦੇ 👀
ਸਾਨੂੰ ਦੋਹਾ ਨੂੰ ਇੱਕ ਦੂਜੇ ਨਾਲ ਿਪਆਰ👨❤️💋👨
ਹੋ ਿਗਆ !!!!
Loading views...
ਜਿੱਤਦੇ ਜਿੱਤਦੇ ੳੁਮਰ ਗੁਜ਼ਾਰੀ
ਹੁਣ ਤੇ ਹਾਰ ਫਕੀਰਾ..
ਜਿੱਤੇ ਦਾ ਮੁੱਲ ਕੌਡੀ ਪੈਂਦਾ
ਹਾਰੇ ਦਾ ਮੁੱਲ ਹੀਰਾ..
Loading views...
ਦਾਤਾ ਕੋਈ ਗਰੀਬ
ਨਾ ਹੋਵੇ
ਮਾੜਾ ਕਦੇ ਨਸੀਬ ਨਾ ਹੋਵੇ
ਮਾੜੇ ਨੂੰ ਤਾ ਮਾਰ ਜਾਦੀ ਤਕੜੇ ਦੀ ਘੂਰੀ ਏ
ਰੱਬਾ ਦੋ ਵਕਤ ਦੀ ਰੋਟੀ ਸਿਰ ਤੇ ਛੱਤ ਜਰੂਰੀ…
Loading views...
ਤਾਰਾ ਮੀਰਾ ਕੀਹਨੂੰ ਤੇ ਰਸੌੰਤ ਕੀਹਨੂੰ ਕਹਿੰਦੇ ਨੇੰ,
ਲਾਣਾਂ ਕੀਹਨੂੰ ਆਖਦੇ ਤੇ ਔੰਤ ਕੀਹਨੂੰ ਕਹਿੰਦੇ ਨੇੰ!
ਹੁੰਦੀ ਕੀ ਨਮੋਸ਼ੀ ਤੇ ਫਤੂਰ ਦੱਸਿਓ,
ਏਹੇ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ!
ਹੁੰਦਾ ਕੀ ਏ ਬਰੂ ਅਤੇ ਪੋਹਲੀ ਕੀਹਨੂੰ ਕਹਿੰਦੇ ਨੇੰ,
ਡੋਕਾ ਕੀਹਨੂੰ ਆਖਦੇ ਤੇ ਬੌਹਲੀ ਕੀਹਨੂੰ ਕਹਿੰਦੇ ਨੇੰ!
ਧਰੇਕ,ਲਸੂੜਾ ਤੇ ਧਤੂਰ ਦੱਸਿਓ,
ਏਹੇ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ!
ਹੁੰਦੀ ਕੀ ਸਲੰਘ ਤੇ ਸਲਾਂਭਾ ਕੀਹਨੂੰ ਕਹਿੰਦੇ ਨੇੰ,
ਵਡਿਆਈ ਕੀ ਹੁੰਦੀ ਤੇ ਉਲਾਂਭਾ ਕੀਹਨੂੰ ਕਹਿੰਦੇ ਨੇੰ!
ਨ੍ਹੇਰਣਾਂ,ਗੰਧੂਈ ਤੇ ਜੰਮੂਰ ਦੱਸਿਓ,
ਏਹੇ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ!
ਲਾਂਗਾ ਕੀਹਨੂੰ ਆਖਦੇ ਤੇ ਖੋਰੀ ਕੀਹਨੂੰ ਕਹਿੰਦੇ ਨੇੰ,
ਚੋਬਰ ਕੀਹਨੂੰ ਆਖਦੇ ਤੇ ਘੋਰੀ ਕੀਹਨੂੰ ਕਹਿੰਦੇ ਨੇੰ!
ਹੁੰਦਾ ਕੀ ਜਵਾਨੀ ਦਾ ਸਰੂਰ ਦੱਸਿਓ,
ਏਹੇ ਬੱਚਿਆੰ ਨੂੰ ਲਫ਼ਜ ਜਰੂਰ ਦੱਸਿਓ!
ਦਹਾਜੂ ਕੀਹਨੂੰ ਆਖਦੇ ਤਰੌਜਾ ਕੀਹਨੂੰ ਕਹਿੰਦੇ ਨੇੰ,
ਢੰਗਾ ਕੀਹਨੂੰ ਕਹਿੰਦੇ ਆ ਬਰੋਜਾ ਕੀਹਨੂੰ ਕਹਿੰਦੇ ਨੇ!
ਹੁੰਦਾ ਕੀ ਤਿਓ ਅਤੇ ਘੂਰ ਦੱਸਿਓ, ਦਾਦੇ, ਨਾਨਕੇ, ਪਤੀਅਸ , ਪਤਿਓਅਰੇ ਦੱਸਿਓ
ਕੁੜਮ, ਸ਼ਰੀਕੇ, ਪੇਕੇ , ਸਹੁਰੇ ਦੱਸਿਓ
ਦੰਦਾਸਾ, ਨੱਥ, ਸੁਰਮਾ ਤੇ ਮੱਥੇ ਲਟ ਦੱਸਿਓ
ਭਾਠ, ਡੰਗੋਤਰੇ, ਮਰਾਸੀ ਜਾਤ ਨੱਟ ਦੱਸਿਓ
ਛੰਭ, ਟੋਭਾ ਖੂਹ ਤੇ ਸਾਂਭ ਕੇ ਤਲਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ……………….
ਪੀਲੂ, ਵਾਰਸ, ਹਾਸ਼ਮ ਤੇ ਕਾਦਰਯਾਰ ਦੱਸਿਓ
ਲਾਲ, ਤੇਜੇ, ਗੰਗੂ, ਕਿਰਪਾਲ ਜਹੇ ਗੱਦਾਰ ਦੱਸਿਓ
ਪਟਨਾ, ਚਮਕੌਰ, ਸਰਹੰਦ, ਮਾਛੀਵਾੜਾ ਦੱਸਿਓ
ਛਿੰਝ, ਕੁਸ਼ਤੀ, ਬਾਜ਼ੀ ਤੇ ਅਖਾੜਾ ਦੱਸਿਓ
ਸਭਰਾਓ, ਮੁੱਦਕੀ, ਚੇਤੇ ਖਿਦਰਾਣਾ ਢਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ
ਹਸਾਉਣੀ, ਕਹਾਣੀ, ਸਾਖੀ ਜਾਂ ਬਾਤ ਦੱਸਿਓ
ਤ੍ਰਿਕਾਲਾਂ, ਲੌਹਢਾ, ਮੂੰਹ ਨੇਹਰਾ, ਪ੍ਰਭਾਤ ਦੱਸਿਓ
ਕਹੀ, ਰੰਬੀ, ਤੰਗਲੀ, ਜਿੰਦਰਾ, ਸਲੰਘ ਦੱਸਿਓ
ਪੀੜ੍ਹੀ , ਮੰਜਾ, ਮੂਹੜਾ ਤੇ ਪਲੰਘ ਦੱਸਿਓ
ਸਾਂਭ ਚੂਰੀ, ਤੀਰ ,ਘੜਾ ,ਪੱਟ ਦਾ ਕਬਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ………………..
ਠੱਕਾ, ਪੱਛੋਂ ਤੇ ਪੁਰੇ ਦੀ ਪੌਣ ਦੱਸਿਓ
ਦੁੱਲਾ, ਜੱਗਾ, ਜਿਓਣਾ ਸਨ ਕੌਣ ਦੱਸਿਓ
ਗਲੋਟਾ, ਛਿੱਕੂ, ਪੂਣੀ, ਖੱਡੀ ਤਾਣੀ ਦੱਸਿਓ
ਜਪੁ, ਰਹਿਰਾਸ, ਸੋਹਿਲਾ ਅਨੰਦ ਬਾਣੀ ਦੱਸਿਓ
ਲੇਹਾ, ਭੱਖੜਾ, ਸੂਲਾਂ ਸਾਂਭਕੇ ਗੁਲਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭ ………
ਰੁੱਗ, ਥੱਬੀ, ਸੱਥਰੀ ਤੇ ਪੰਡ ਦੱਸਿਓ
ਨਖੱਤਾ, ਛੜਾ, ਦੁਹਾਜੂ ਨਾਲੇ ਰੰਡ ਦੱਸਿਓ
ਟੱਪੇ, ਸਿੱਠਣੀ , ਘੋੜੀਆਂ, ਸੁਹਾਗ ਦੱਸਿਓ
ਦੁਪੱਟਾ, ਚੁੰਨੀ, ਫੁਲਕਾਰੀਆਂ ਤੇ ਬਾਗ ਦੱਸਿਓ
ਢੱਡ,ਇਕਤਾਰਾ ਤੇ ਸਾਂਭਕੇ ਰਬਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ
ਪੀਚੋ, ਪਿੱਲ ਚੋਟ, ਸ਼ੱਕਰਭੁੱਜੀ ਖੇਡ ਦੱਸਿਓ
ਧੌਲ, ਜੱਫਾ, ਕੈਂਚੀ ਪੈਂਦੀ ਰੇਡ ਦੱਸਿਓ
ਗੱਫਾ, ਬੁੱਕ, ਮੁੱਠ ਨਾਲੇ ਓਕ ਦੱਸਿਓ
ਪੱਠ, ਲੇਲਾ, ਬਲੂੰਗੜਾ ਤੇ ਬੋਕ ਦੱਸਿਓ
ਵਿੱਘੇ, ਮਰੱਬੇ, ਕਿੱਲੇ ਦਾ ਹਸਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ
ਕਿਲਕਾਰੀ, ਚੀਕ, ਦਹਾੜ ਤੇ ਬੜ੍ਹਕ ਦੱਸਿਓ
ਚੋਜ, ਅਣਖ, ਨਖਰਾ , ਮੜ੍ਹਕ ਦੱਸਿਓ
ਪੀਹਲਾਂ, ਤੂਤੀਆਂ , ਨਮੋਲੀਆਂ ,ਬੇਰ ਦੱਸਿਓ
ਪਸੇਰੀ , ਅੱਧ ਪਾ, ਪਾਈਆ ਨਾਲੇ ਸੇਰ ਦੱਸਿਓ
ਲਗਾਮ, ਕਾਠੀ ਪੈਰਾਂ ‘ਚ ਰਕਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ………….
ਲੱਠਾ, ਛੱਬੀ, ਖੱਦਰ ਤੇ ਮਲਮਲ ਦੱਸਿਓ
ਪਰ , ਪਰਸੋਂ ,ਭਲਕ ਤੇ ਕੱਲ੍ਹ ਦੱਸਿਓ
ਪੰਜਾ, ਜੈਤੋ, ਨਨਕਾਣਾ, ਨੀਲਾ ਤਾਰਾ ਦੱਸਿਓ
ਤਵੀ, ਚਰਖੜੀ, ਦੇਗ ਦਾ ਨਜ਼ਾਰਾ ਦੱਸਿਓ
ਚੇਤੇ ਫੂਲਾ, ਨਲੂਆ, ਕਪੂਰ ਨਵਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ……………
ਜੰਡ, ਵਣ, ਸ਼ਰੀਹ ਤੇ ਸਾਗਵਾਨ ਦੱਸਿਓ
ਲੋਕ ਤੱਥ, ਮੁਹਾਵਰੇ , ਅਖੌਤਾਂ ਅਖਾਣ ਦੱਸਿਓ
ਸਾਹਲ, ਗੁਨੀਆਂ, ਰੰਦਾ, ਕਰੰਡੀ, ਤੇਸੀ ਦੱਸਿਓ
ਭੂਰਾ, ਕੰਬਲ , ਲੋਈ ਨਾਲੇ ਖੇਸੀ ਦੱਸਿਓ
ਮਿੱਠੇ ਬੋਲ ਵੀਰ, ਭਾਜੀ ਤੇ ਜਨਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ……………….
ਪੂਰਨ, ਘਨ੍ਹਈਆ, ਜੈਤਾ, ਬੁੱਧੂ ਸ਼ਾਹ ਦੱਸਿਓ
ਬੀਹੀ, ਗਲੀ, ਡੰਡੀ , ਕੱਚਾ ਰਾਹ ਦੱਸਿਓ
ਪੋਠੋਹਾਰ, ਮਾਝਾ, ਮਾਲਵਾ , ਦੁਆਬਾ ਦੱਸਿਓ
ਸੁਨਾਮ, ਖੜਕੜ ਕਲਾਂ ਤੇ ਸਰਾਭਾ ਦੱਸਿਓ
“ਪੇਂਡੂਆ” ਡੇਰੇ, ਸਾਧ, ਬਾਬੇ ਬੇਨਕਾਬ ਰੱਖਿਓ
ਆਉਂਦੀ ਪੀੜ੍ਹੀ ਜੋਗਾ ਸਾਂਭਕੇ ਪੰਜਾਬ ਰੱਖਿਓ..
#sohi
ਏਹੇ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ…..!
Loading views...
ਕਹਿੰਦੇ ਆ ਵਕਤ ਤੋਂ ਪਹਿਲਾ ਤੇ
ਕਿਸਮਤ ਤੋਂ ਿਬਨਾ ਕੁਝ ਨਹੀਂ ਮਿਲਦਾ
ਅਫ਼ਸੋਸ
ਉਹਨਾ ਕੋਲ ਵਕਤ ਨਹੀਂ ਤੇ
ਸਾਡੇ ਕੋਲ ਿਕਸਮਤ!!!!
Loading views...
ਿਕਸੇ ਨੂੰ ਕੀ ਦੱਸੀਏ ਕਿੰਨਾ ਮਜਬੂਰ ਹਾਂ ਅਸੀ
ਚਾਿਹਆ ਿਸਰਫ ਤੈਨੂੰ ਤੇ
ਅੱਜ ਤੇਰੇ ਤੋਂ ਹੀ ਦੂਰ ਹਾਂ ਅਸੀਂ ….💯
Loading views...