ਵਰਿਆਂ ਬਾਅਦ
ਜਦ ਨਾਨਕੇ ਗਿਆ
ਤਾਂ ਇੱਕ ਗਲੀ ਨੇ
ਸੁੰਨ-ਮਸੁੰਨੀ ਹੋ ਕੇ
ਮੇਰਾ ਰਾਹ ਰੋਕ ਲਿਆ ,
” ਵੇ ਦਾਦੇ ਮਘਾਉਣਿਆਂ
ਕਿੱਥੇ ਰਹਿੰਨੈ….?
ਐਨੈ ਸਾਲਾਂ ਬਾਅਦ ?
ਤੈਨੂੰ ਯਾਦ ਨਹੀਂ ਆਈ
ਇਸ ਬੁੱਢੀ ਮਾਈ ਦੀ ?
ਵੇਖ ਮੇਰੀ ਬੁੱਕਲ ‘ਚ
ਹਾਲੇ ਵੀ ਤੇਰੀਆਂ
ਨਿੱਕੀਆਂ ਨਿੱਕੀਆਂ ਪੈੜਾਂ ਨੇ ,
ਮੇਰੀ ਹਿੱਕ ਤੇ
ਤੇਰੀਆਂ ਵਾਹੀਆਂ ਲੀਕਾਂ ਨੇ ,
ਤੇਰੇ ਹੱਥੋਂ ਡਿੱਗੀਆਂ
ਉਹ ਮੱਕੀ ਦੀਆਂ ਖਿੱਲਾਂ
ਮੈਂ ਆਪਣੇ ਆਲੇ ‘ਚ
ਸਾਂਭ ਰੱਖੀਆਂ ਨੇ ,
ਲ਼ੇਹੀ ਟਿੱਬੇ ਦੇ
ਮਲਿਅਾਂ ਤੋਂ ਚੁਗੇ
ੳੁਨਾਂ ਬਦਾਮੀ ਬੇਰਾਂ ਦਾ
ਭਰਿਅਾ ਕੁੱਜਾ,
ਤੇ ਇੱਕ ਤੇਰੀ ਉਹ
ਲੀਰਾਂ ਦੀ ਖਿੱਦੋ…! “

Loading views...



ਪਹਿਲਾ ਨੀਂਦ ਨੀ ਆਉਂਦੀ
ਦੂਜਾ ਲਾਈਟ ਘਰ ਦੇ
ਨਹੀਂ ਜਗਾਉਣ ਦਿੰਦੇ
ਤੀਜਾ ਆ ਘੇਰਿਆ
ਤੇਰੀਆਂ ਯਾਦਾਂ ਨੇ
ਚੌਥਾ ਭੱਮਕੜ
ਫੋਨ ਨਹੀਂ ਚਲੋਣ ਦਿੰਦੇ

Loading views...

ਮਿੱਟੀ ਦਾ ਹੈ ਸ਼ਰੀਰ ਮਿੱਟੀ ਹੋ ਜਾਣਾ..
ਇਸ ਦਾ ਮਾਣ ਬਹੁਤਾ ਕਰਿਓ ਨਾ …….
..
ਲੱਗਿਆ ……..??
.
.
.
.
.
.
ਚਰਿਤਰ ਤੇ ਦਾਗ ਕਦੇ ਨਾ ਮਿਟਦਾ ,
ਇੱਜ਼ਤ ਦਾ ਹੀਰਾ ਕਿਸੇ ਵੀ ਕੀਮਤ ਤੇ ਹਰਿਓ ਨਾ ….
..
ਸੱਚ ਦੇ ਨਾਲ ਖੜਿਓ ਹਮੇਸ਼ਾ ,ਝੂਠ ਦਾ ਪੱਲਾ ਕਦੇ ਵੀ ਫੜਿਓ ਨਾ…

Loading views...

ਸੰਗ ਸ਼ਰਮ ਦੇ ਗਹਿਿਣਆਂ ਦੇ ਨਾਲ
ਜੱਚਦੀ ਕੁੜੀ ਕੁਆਰੀ |
ਗੱਭਰੂ ਪੁੱਤ ਓਹੀ ਚੰਗਾ
ਜਿਹੜਾ ਮਾਪਿਆਂ ਦਾ ਆਗਿਆਕਾਰੀ |

ਘਰ ਦਾ ਦਿਵਾਲਾ ਕੱਢ ਦਿੰਦੀ
ਸ਼ੱਕ ਤੇ ਵਹਿਮ ਦੀ ਬਿਮਾਰੀ |
ਇੱਕੋ ਰਿਸ਼ਤਾ ਮਾਂ ਦਾ ਜੱਗ ਤੇ
ਰੱਬ ਦੇ ਵਾਂਗ ਸਤਿਕਾਰੀ |
.
ਇੱਕੋ ਲਾ ਕੇ ਕਿਤੀ ਗੱਲ ਘੁਮਾਵੇ
ਕੋਟ-ਕਚਿਹਰੀ ਸਾਰੀ |
.
ਇੱਕੋ ਬਣਦੀ ਸਰਕਾਰ ਹਰ ਪਾਸੇ
ਜਿਹੜੀ ਬਣਾਓੁਂਦੀ ਬਹੁਮਤ ਭਾਰੀ |
ਇੱਕੋ ਗਵੱਈਆ ਜਿਓੂਂਦਾ ਜਿਹੜਾ
ਆਪਣੇ-ਆਪ ਨੂੰ “ਮਰ-ਜਾਣਾ” ਕਹੇ ਵਾਰੀ-੨…

Loading views...


ਉੱਗ ਆਏ ਖੇਤਾਂ ਵਿਚ ਲੋਹੇ ਦੇ ਟਾਵਰ…
ਮੇਰੇ ਖੇਤ ਦੀਆਂ ਚਿੜੀਆਂ ਬਹੁਤ ਰੋਈਆਂ…
.
ਹੋਈ ਤੇਜ਼ਾਬਾਂ ……??
.
.
.
ਦੀ ਗਲੀਆਂ ਚ ਬਾਰਿਸ਼…
ਮੇਰੇ ਪਿੰਡ ਦੀਆਂ ਕੁੜੀਆਂ ਬਹੁਤ ਰੋਈਆਂ…..
.
ਜਦ ਰੁੱਖਾਂ ਨੂੰ ਵੱਢ ਕੇ ਚੁਗਾਠਾਂ ਬਣਾਈਆਂ
ਮੇਰੀ ਜੂਹ ਦੀਆਂ ਛਾਵਾਂ ਬਹੁਤ ਰੋਈਆਂ…
.
ਜਦ ਚਿੱਟੇ ਨੇ ਚਿੱਟੇ ਵਿਛਾ ਦਿੱਤੇ ਸੱਥਰ
ਮੇਰੇ ਦੇਸ਼ ਦੀਆਂ ਮਾਂਵਾਂ ਬਹੁਤ ਰੋਈਆਂ….
.
ਜਿਊਂਦਾ ਰਹਿ ਪੁੱਤਾ ਜਵਾਨੀਆਂ ਮਾਣੇ
ਲੱਗੀਆਂ ਨਾ ਜੋ ਦੁਵਾਵਾਂ ਬਹੁਤ ਰੋਈਅਾਂ…

Loading views...

ਮਾਏ ਨੀਂ ਪੜਨਾ ਲਿਖਣਾ ਸਿਖਾ ਦੇ,
ਮੈਨੂੰ ਮੇਰੀ ਪਹਿਚਾਣ ਦਵਾ ਦੇ !!
ਆਪਣੇ ਪੈਰਾ ਤੇ ਮੈਂ ਖੜ ਜਾਵਾ,
ਏਦਾਂ ਦਾ ਮੈਨੂੰ ਸਬਕ ਪੜਾ ਦੇ !!
ਦਾਜ ਦੀ ਮੰਗ ਨਾ ਕਰਾ ਮੈਂ,
ਬਸ ਮੈਨੂੰ ਵਿੱਦਿਆ ਦਾ ਦਾਨ ਦਵਾ ਦੇ !!
ਹਰ ਜਿੰਮੇਵਾਰੀ ਕਰੂੰ ਮੈ ਪੂਰੀ,
ਬਸ ਇਕ ਇਹੀ ਮੇਰੀ ਰੀਝ ਪੁਗਾ ਦੇ !!

Loading views...


ਉਏ ਧੀ ਆਪਣੀ ਚਾਹੇ ਬੇਗਾਨੀ
ਉਹਦੀ ਮਿਁਟੀ ਪੁਁਟੀਏ ਨਾ
ਕਦੇ ਚੁਁਕ ਵਿਁਚ ਆਕੇ ਲੋਕਾ ਦੇ
ਘਰਵਾਲੀ ਕੁਁਟੀਏ ਨਾ
ਬਾਪੂ ਦੀਆ ਕਁਢੀਆ ਗਾਲਾ ਦਾ
ਕਦੇ ਰੋਸ ਨੀ ਮਨਾਈ ਦਾ
ਲਁਖ ਸਹੁਰੇ ਹੋਵਣ ਚੰਗੇ
ਪਁਡਿਆ ਰੋਜ ਨਈ ਜਾਈਦਾ ..

Loading views...


ਪੈਦਲ ਤੁਰਿਆ ਜਾਂਦਾ…… ਕਹਿੰਦਾ ਸਾਇਕਲ ਜੁੜ
ਜਾਵੇ…।
ਸਾਇਕਲ ਵਾਲਾ ਫੇਰ ….. ਸਕੂਟਰ-ਕਾਰ ਭਾਲਦਾ ਏ……।
ਪੜ੍ਹਿਆ-ਲਿਖਿਆ ਬੰਦਾ….. ਫੇਰ ਰੁਜ਼ਗਾਰ
ਭਾਲਦਾ ਏ…..।
ਮਿਲ ਜਾਵੇ ਰੁਜ਼ਗਾਰ ਤਾਂ…. ਸੋਹਣੀ ਨਾਰ ਭਾਲਦਾ ਏ….।
ਆ ਜਾਵੇ ਜੇ ਨਾਰ ….. ਤਾਂ ਕਿਹੜਾ ਪੁੱਛਦਾ ਬੇਬੇ ਨੂੰ….।
ਉਦੋਂ ਮੁੰਡਾ ਚੋਪੜੀਆਂ…. ਤੇ ਚਾਰ ਭਾਲਦਾ ਏ…….।
ਸਾਰੀ ਉਮਰੇ ਬੰਦਾ…. ਰਹਿੰਦਾ ਏ ਮੰਗਦਾ……।
ਬੁੱਢਾ ਬੰਦਾ ਥੋੜਾ ਜਿਹਾ…. ਸਤਿਕਾਰ ਭਾਲਦਾ ਏ…..।
ਇਹ ਵੀ ਰਾਮ ਕਹਾਣੀ…. ਬਹੁਤੇ ਦਿਨ ਤੱਕ ਨਹੀ ਚਲਦੀ…।
ਆਖਰ ਯਾਰੋ ਬੰਦਾ…. ਬੰਦੇ ਚਾਰ ਭਾਲਦਾ ਏ….!!!

Loading views...

ਮੁਟਿਆਰਾਂ ਦੇ ਲਈ ‘ਹਾਸਾ’ ਮਾੜਾ,
ਨਸ਼ੇ ਤੋਂ ਬਆਦ ‘ਪਤਾਸਾ’ ਮਾੜਾ…
.
ਗਿਣੀ ਦੇ ਨੀਂ …??
.
.
.
ਪੈਸੇ’ ਅੱਡੇ ਤੇ ਖੜ੍ਹ ਕੇ,
ਹੱਥ ਨੀਂ ਛੱਡੀ ਦੇ ‘ਬੁੱਲਟ’ ਤੇ ਚੜ੍ਹ ਕੇ…
.
.
ਪੋਹ ਦੇ ਮਹੀਨੇ ‘ਪਾਣੀ’ ‘ਚ ਨੀਂ ਤਰੀ ਦਾ,
ਪੇਪਰਾਂ ਦੇ ਵੇਲੇ ਕਦੇ ‘ਇਸ਼ਕ’ ਨੀ ਕਰੀਦਾ….

Loading views...

•ਬੰਦ ਬੂਹੇ•

ਇਹ ਕੈਸਾ ਦੌਰ ਹੈ
ਕਿ ਜਿਸ ਦਰ ਵੀ
ਦਸਤਕ ਦਿੰਦੇ ਹਾਂ
ਓਸ ਦਰ ਅੰਦਰਲੀਆਂ
ਸਭ ਰੂਹਾਂ
ਗੈਰ-ਹਾਜ਼ਿਰ ਹੋ ਜਾਦੀਆਂ ਨੇ
ਤੇ ਫਿਰ
ਓਹਨਾਂ ਗੈਰ-ਹਾਜ਼ਿਰ ਰੂਹਾਂ ਦੀ
ਤਲਾਸ਼ ਵਿੱਚ ਘੁੰਮਦੇ,
ਦਰ-ਬ-ਦਰ ਭਟਕਦੇ
ਖੁਦ ਵਿੱਚੋਂ ਹੀ
ਮਨਫ਼ੀ ਹੋ
ਘਰ ਤੋੰ,
ਬੜ੍ਹੀ ਹੀ ਦੂਰ…
ਆ ਜਾਦੇ ਹਾਂ
ਤੇ ਘਰ;
ਘਰ
ਕਾਗ਼ਜ ਦੀ ਹਿੱਕ ‘ਤੇ
ਦੋ ਅੱਖਰਾਂ ਦੀ
ਕਵਿਤਾ ਵਿੱਚ ਸਿਮਟ
ਸਾਰੀ ਦੁਨੀਆ ਨੂੰ
ਅਪਣੇ ਕਲਾਵੇ ਵਿੱਚ
ਲੈਣਾ ਲੋਚਦੈ।

ਤੇ ਫਿਰ;
ਕਲਪਦਾ ਹਾਂ
ਬਰਾਮਦੇ ਦੇ ਪਿੱਲਰਾਂ ‘ਤੇ
ਨਟਰਾਜ ਦੀਆਂ ਮੂਰਤਾਂ,
ਕਮਰੇ ਦੀ ਛੱਤ ‘ਤੇ
ਸਤਿਗੁਰ ਦੀ ਮੇਹਰ,
ਬੂਹੇ ਪਿੱਛੇ
ਸਰਬਤੀ ਚੇਹਰੇ !

ਸੋਚਾਂ ਦੇ ਅਖਾੜੇ ਵਿੱਚ
ਗੁੱਥਮ-ਗੁੱਥਾ
ਅਪਣੇ ਹੀ ਸਿਰਨਾਵੇਂ ‘ਤੇ
ਕਵਿਤਾ ਲਿਖ ਭੇਜਦਾ ਹਾਂ,
ਪਰ . . .
ਕਵਿਤਾ ਨੂੰ ਵੀ
ਜੇ ਅੱਗੋਂ ਰੂਹ ਨਾ ਮਿਲੀ
ਮੈਂ ਕਿਸੇ ਨੂੰ
ਅਪਣਾ ਪਤਾ
ਕੀ ਦੱਸਾਂਗਾ??
ਗਗਨਦੀਪ ਸਿੰਘ ਸੰਧੂ
{+917589431402}

Loading views...


ਪੂਜਾ ਤੱਕ ਹੀ ਰਹਿਣ ਦਿਉ ਭਗਵਾਨ ਖਰੀਦੋ ਨਾ,
ਮਜਬੂਰੀ ਵਿਚ ਫਸਿਆਂ ਦਾ ਈਮਾਨ ਖਰੀਦੋ ਨਾ,
ਝੁੱਗੀਆਂ ਢਾਹ ਕੇ ਉੱਸਰੇ ਜੋ…..?
.
.
.
.
ਮਾਕਾਨ ਖਰੀਦੋ ਨਾ,
ਇਹ ਤਾਂ ਬਖ਼ਸ਼ਿਸ਼ ਸਤਗੁਰ
ਦੀ ਹੈ ਰਹਿਮਤ ਦਾਤੇ ਦੀ,..
.
ਧੀਆਂ ਮਾਰ ਕੇ
ਪੁੱਤਰਾਂ ਦੀ ਸੰਤਾਨ ਖਰੀਦੋ
ਨਾ.

Loading views...


ਨਸ਼ਿਆਂ ਨੇ ਖਾਧਾ ਪੁੱਤਾਂ ਨੂੰ
ਪ੍ਰਦੂਸ਼ਣ ਖਾ ਗਿਆ ਰੁੱਤਾਂ ਨੂੰ ..
.
ਜੱਟ ਨੂੰ ਖਾ ਲਿਆ ਕਰਜੇ ਨੇ
ਗੀਤਾਂ ਨੇ ਚੱਕ ਲਿਆ ਮੁੱਛਾਂ ਨੂੰ
ਲੋੜਾਂ ਨੂੰ ਤਰੱਕੀ ਖਾ ਗਈ ਏ..
.
ਕੁੜੀ ਮਾਰ ਖਾ ਗਏ ਕੁੱਖਾਂ ਨੂੰ
ਹੁਣ ਝੜੀ ਸਾਉਣ ਦੀ ਲੱਗੇ ਨਾ
ਅਸੀੰ ਵੱਢਕੇ ਬਹਿ ਗਏ ਰੁੱਖਾਂ ਨੂੰ..
.
ਕਦੇ ਰਾਜ ਖਾਲਸਾ ਕਰਦਾ ਸੀ
ਹੁਣ ਅੱਡਦੇ ਫਿਰਦੇ ਬੁੱਕਾਂ ਨੂੰ
ਜੀ ਐਸ ਟੀ ਲਾਤੀ ਲੰਗਰ ਤੇ..
.
ਸਰਕਾਰ ਨਾਂ ਵੇਖੇ ਭੁੱਖਾਂ ਨੂੰ
ਮੱਤ ਮਾਰੀ ਕੌਮ ਦੀ ਵਹਿਮਾਂ ਨੇ
.
‘ ਅੋਰਤ’ ਫਿਰੇ ਬਚਾਉਂਦੀ ਗੁੱਤਾਂ ਨੂੰ.

Loading views...

ਕੋਈ ਜਾਂਦਾ ਏ ਵਿਦੇਸ਼ ਪੈਸੇ ਕਮਾਉਣ ਲਈ
ਕੋਈ ਜਾਂਦਾ ਉਥੇ ਜ਼ਿੰਦਗੀ ਹੰਢਾਉਣ ਲਈ.
ਕੋਈ ਜਾਂਦਾ ਏ ਘੁੰਮਣ ਘੁਮਾਣ ਲਈ .??.
.
.
ਪਰ ਊਧਮ ਸਿੰਘ ਵੀ ਗਿਆ ਵਿਚ ਲੰਡਨ
ਅੰਮ੍ਰਿਤਸਰ ਵਾਲਾ ਕਰਜਾ ਲਾਉਣ ਲਈ..
.
ਪ੍ਰਣਾਮ ਸ਼ਹੀਦਾਂ ਨੂੰ

Loading views...


ਸੁੰਨ ਵੇ ਮੇਰੇ ਬਾਬੁਲਾ ਇੱਕ ਅਰਜ ਕਰਾਨਦੀ ਧੀ
ਅੱਜ ਫੇਰ ਮੈ ਤੱਤੀ ਹੀਰ ਨੇ ਏਕ ਸੁਪਨਾ ਵੇਖਿਆ ਸੀ
ਤੇਰੇ ਹੁਕਮ ਦੀ ਪਰਤ ਬਾਬੁਲਾ,
ਮੈ ਉਦੋਂ ਵੀ,ਹੁਣ ਵੀ ..
ਮੈਨੂੰ ਸੱਭ ਤੋਂ ਉੱਚੀ ਚੀਜ਼ ਹੈ ,
ਇੱਕ ਪੱਗੜੀ ਬਾਬੁਲ ਦੀ …

Loading views...

ਕੁਝ ਮਤਲਬ ਲਈ ਲੱਭਦੇ ਨੇ ਮੈਨੂੰ
ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ….
ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ….
ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ….!!!

Loading views...

ਆਖਦੀ ਤਾਂ ਹੋਣੀ ਐਂ ,,,
ਇੱਕ ਸੀ ਪਾਗਲ ਮੇਰੇ ਤੇ ਮਰਦਾ ਰਿਆ ,,
ਇੱਕ ਸੀ ਪਾਗਲ ਐਵੇਂ ਪਿਆਰ ਕਰਦਾ ਰਿਆ ,,
ਇੱਕ ਸੀ ਪਾਗਲ ਕੀ ਕੁਝ ਜਰਦਾ ਰਿਆ ,,
ਇੱਕ ਸੀ ਪਾਗਲ ਬਿਨਾ ਖੇਡੇ ਹੀ ਹਰਦਾ ਰਿਆ .. 🙁

Loading views...