ਚੰਗੀ ਮਿਹਨਤ ਦਾ ਫਲ ਹੁੰਦਾ ਏ ਕਾਮਯਾਬੀ
ਜਿਵੇ ਜਿੰਦਗੀ ਦਾ ਆਖੀਰ ਸਦਾ ਮੋਤ ਹੁੰਦਾ
ਲੱਖਾ ਮਿਲਦੇ ਗਿੰਦੇ ਹੋੰਸਲਾ ਢਾਹੁਣ ਵਾਲੇ
ਸੱਚੇ ਦਿਲੋ ਖੜਨ ਵਾਲਾ ਇੱਕ ਹੀ ਬਹੁਤ ਹੁੰਦਾ..

Loading views...



ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ.
ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ.
ਵੇਖ ਲਵੀਂ ਭਾਵੇ ਤੂੰ ਲੱਖ ਵਾਰ ਰੁੱਸ ਕੇ,
ਇੱਕ ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ.

Loading views...

ਗੱਲ ਗੱਲ ਉਤੇ ਛੱਡਦੇ ਤੂੰ ਸਹੁੰਆ ਖਾਣੀਆ
ਨੀ, ਸਾਨੂੰ ਤੇਰੇ ਤੇ ਇਤਬਾਰ ਹੀ ਬਥੇਰਾ,
ਤੇਰੇ ਤੇ ਕਿਵੇ ਸ਼ੱਕ ਕਰਾਗਾ ਮੈ,
ਤੇਰੇ ਤੇ ਤਾ ਆਉਦਾ ਸਾਨੂੰ ਪਿਆਰ ਹੀ ਬਥੇਰਾ,
ਗੱਲ ਮੰਨਾਉਣ ਲਈ ਮਿਨੰਤਾ ਕਰੇ ਕਾਹਤੋ ਨੀ,
ਤੇਰਾ ਕਿਹਾ ਇਕ ਵਾਰ ਹੀ ਬਥੇਰਾ,
ਇੰਨੇ ਲਾਰੇ ਤੇ ਵਾਅਦੇ ਨਾ ਕਰ ਨੀ,
ਉਮਰ ਬਿਤਾਉਣ ਲਈ ਤੇਰਾ ਇਕ ਇਕਰਾਰ ਹੀ ਬਥੇਰਾ,
ਮੈ ਰੋਵਾ ਤੇ ਤੂੰ ਹੰਝੂ ਪੂੰਝ ਦੇਵੇ
ਨੀ, ਜੇ ਕਰੇ ਤਾ ਇਨਾ ਸਤਿਕਾਰ ਹੀ ਬਥੇਰਾ,
ਰੱਬ ਹੁਣ ਮੇਰੀ ਗੱਲ ਨਹੀ ਸੁਣਦਾ,
ਕਹਿੰਦਾ ਤੇਰੇ ਕੋਲ ਮੇਰੇ ਜਿਹਾ ਯਾਰ ਹੀ ਬਥੇਰਾ…

Loading views...

ਇਸ ਇੱਸ਼ਕ ਚ ਮਿਲਜਓ ਖੁੱਸ਼ੀ ਕੋਈ..
ਦਿੱਲ ਗੱਲ ਦਾ ਨਾ ਇਤਬਾਰ ਕਰੇ..
ਕਿੱਥੋ ਤੱਕ ਕੋਈ ਬੱਚ ਲਉਗਾ..
ਇਹ ਤਾੰ ਸੁੱਤੇਆ ਤੇ ਵੀ ਵਾਰ ਕਰੇ..

Loading views...


ਰਿਸ਼ਤੇ ਤੱਤੇ ਠੰਡੇ ਹੋ ਗਏ,
ਦਿਨ ਵੀ ਸੰਡੇ ਮੰਡੇ ਹੋ ਗਏ।
ਕੀ ਹੁਣ ਖਾਵੇ ਮਾੜਾ ਬੰਦਾ,
ਸੌ ਰੁਪਈਏ ਗੰਢੇ ਹੋ ਗਏ।
ਜਹਿਰ ਪੀਣ ਦੀ ਲੋੜ ਨੀ ਮਿੱਤਰੋ,
ਪਾਣੀ ਐਨੇ ਗੰਦੇ ਹੋ ਗਏ।
ਸ਼ਰਾਫਤ ਤਾਂ ਹੁਣ ਪੈਰੀਂ ਰੁਲਦੀ,
ਉੱਚੇ ਲੁਚੇ ਲੰਡੇ ਹੋ ਗਏ।
ਹਕ ਮੰਗਦੀਆਂ ਧੀਆਂ ਲਈ ਵੀ,
ਨੌਕਰੀ ਦੀ ਥਾਂ ਡੰਡੇ ਹੋ ਗਏ।
ਵਿਛੇ ਪੈਰਾਂ ਵਿਚ ਫੁੱਲ ਜੋ ਬਣਕੇ,
ਲੰਘਣ ਲਗਿਆਂ ਕੰਡੇ ਹੋ ਗਏ।
ਕਿਥੋਂ ਰੱਖਦਾਂ ਆਸਾਂ ਸੱਜਣਾ,
ਸੱਜਣ ਮਤਲਬੀ ਬੰਦੇ ਹੋ ਗਏ ।
ਅਨਪੜ੍ਹ ਬੰਦੇ ਬਣੇ ਮਨਿਸਟਰ,
ਗਲ ਕਿਰਸਾਨਾਂ ਫੰਦੇ ਹੋ ਗਏ।
ਕੋਲੇ ਦੇ ਤਾਂ ਸੁਣੇ ਸੀ ਮਿੱਤਰਾ
ਚਿੱਟੇ ਦੇ ਵੀ ਧੰਦੇ ਹੋ ਗਏ।

Loading views...

ਕਬੀਰਾ ਤੇਰੀ ਦੁਨੀਆ ਚ ਪੈਸੇ ਦੇ ਸਭ ਪੀਰ,
ਨੋਟਾਂ ਖਾਤਿਰ ਕਰ ਰਹੇ ਜਗ ਨੂ ਲੀਰੋ ਲੀਰ…
ਰਿਸ਼ਤੇ ਨਾਤੇ ਭੁਲ …
..
ਗਏ,ਜ਼ਮੀਰ……
BULLET ਮੰਗਦਾ ਰਾਂਝਾ.ACTIVA ਮੰਗਦੀ ਹੀਰ

Loading views...


ਕੀ ਕੌਮ ਨੂੰ ਬਚਾ ਲੈਣਗੇ
ਚਿੱਟਾ ਪੀ ਪੀ ਖੂਨ ਸੁੱਕ ਗਏ
ਕਿੱਥੋਂ ਖੰਡਾ ਖੜਕਾ ਲੈਣਗੇ !
ਮਾਵਾਂ ਰੋਂਦੀਆਂ ਨੇ ਕਰਮਾਂ ਨੂੰ ਘਰ ਦੀਆਂ ਟੂਮਾ ਵੇਚ ਗਏ
ਨਾਲੇ ਵੇਚ ਗਏ ਨੇ ਸ਼ਰਮਾ ਨੂੰ !
ਹੀਰ ਫਿਰਦੀ ਆ ਰਾਂਝੇ ਚਾਰਦੀ
ਚਾਰ ਪੰਜ ਖੂੰਜੇ ਲਾ ਕੇ ਸੱਚਾ ਸੁੱਚਾ ਏ ਪਿਆਰ ਭਾਲਦੀ !
ਰਾਂਝਾ ਫਿਰਦਾ ਏ ਟੈਮ ਗਾਲਦਾ
ਪੰਦਰਾਂ ਨੂੰ ਟੱਚ ਕਰਕੇ
ਵਾਹੁਟੀ ਫਿਰੇ ਅੱਨਟੱਚ ਭਾਲਦਾ !
ਘਾਣ ਸਿੱਖੀ ਦਾ ਕਰਾ ਦਿੱਤਾ
ਅੱਜ ਦਿਆਂ ਸਿੰਗਰਾ ਨੇ
ਸਾਨੂੰ ਫੁੱਕਰੇ ਬਣਾ ਦਿੱਤਾ !
ਲੀਡਰ ਖਾ ਗਏ ਨੇ ਨਸਲਾਂ ਨੂੰ
ਨਸ਼ਾ ਪੱਤਾ ਆਮ ਵਿਕਦਾ
ਕੋਈ ਪੁੱਛਦਾ ਨਾ ਫਸਲਾਂ ਨੂੰ !
ਦਿਨ ਆਸ਼ਕੀ ਦੇ ਆਏ ਹੋਏ ਨੇ
ਸੌਂਕ ਲਈ ਪੱਗ ਬੰਨਦਾ
ਉਂਝ ਵਾਲ ਤਾਂ ਕਟਾਏ ਹੋਏ ਨੇ !

Loading views...


ਜਦ ਵੀ ਤੇਰਾ ਦੀਦਾਰ ਹੋਵੇਗਾ
ਝੱਲ ਦਿਲ ਦਾ ਬੀਮਾਰ ਹੋਵੇਗਾ
ਕਿਸੇ ਵੀ ਜਨਮ ਆ ਕੇ ਵੇਖ ਲਵੀਂ
ਤੇਰਾ ਹੀ ਇੰਤਜ਼ਾਰ ਹੋਵੇਗਾ
ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਜ਼ਾਰ ਹੋਵੇਗਾ
ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ
ਕੋਈ ਦਿਲ ਦਾ ਬੀਮਾਰ ਹੋਵੇਗਾ
ਇੰਜ ਲੱਗਦਾ ਹੈ ‘ਸਿ਼ਵ’ ਦੇ ਸਿ਼ਅਰਾਂ ‘ਚੋਂ
ਕੋਈ ਧੁਖਦਾ ਅੰਗਾਰ ਹੋਵੇਗਾ।

Loading views...

ਸਮੇ ਬਦਲਣਗੇ ਹਾਲਾਤ ਬਦਲਣਗੇ
ਦਿਨ ਬਦਲਣਗੇ ਰਾਤ ਬਦਲੇਗੀ
ਹੋਂਕੇ ਤਰਲੇ ਮਾਰ ਲੈ ਜਿੰਦੜੀਏ
ਜਿੱਦ ਸਾਡੀ ਜਜ਼ਬਾਤ ਬਦਲੇਗੀ…

Loading views...

ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ..
ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ,
ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ..
ਏਹੋ ਜਿਹਾ ਪਿਆਰ ਕੀਤਾ ਤਾਂ ਕੀ ਕੀਤਾ !!!

Loading views...


ਜਦੋਂ ਸਾਡੀ ਯਾਰੀ ਤੇਰੇ ਨਾਲ ਹੁੰਦੀ ਸੀ,
ਓਦੋਂ ਏਅਰਟੈੱਲ ਦੀ 10 ਪੈਸੇ ਕਾੱਲ ਹੁੰਦੀ ਸੀ,..
.
ਜਦੋਂ ਛੁੱਟੀ ਵੇਲੇ ਤੂੰ .. ?
.
.
.
.
.
ਬੱਸ ‘ਚ ਬੈਠੀ ਮੈਨੂੰ ਬਾਏ-ਬਾਏ
ਕਰਦੀ ਸੀ,
.
ਓਦੋਂ ”School” ਦੀ ਸਾਰੀ ਮੰਡੀਰ ਬੇਹਾਲ
ਹੁੰਦੀ ਸੀ,
.
ਅੱਜ ਵੀ Raah Ch ਜਾਂਦੇ ਨੂੰ ਜਦੋਂ ਉਹ ਪੁਰਾਣੇ ਯਾਰ ਮਿ
ਲਦੇ ਨੇ, ਤਾਂ ਇਹੀ ਕਹਿੰਦੇ ਨੇ ਥੋਡੀ ਜੋੜੀ ਤਾਂ ਬਈ
ਕਮਾਲ ਹੁੰਦੀ ਸੀ…!

Loading views...


ਮੈਂ ਲੋਕਾ ਨੂੰ ਹੁੰਦਾ ਸੱਚਾ ਪਿਆਰ ਦੇਖਿਆ
ਹਰ ਇਕ ਨੂੰ ਹੁੰਦਾ ਵਾਰ ਵਾਰ ਦੇਖਿਆ
ਦਰ ਦਰ ਭਟਕਾ ਬੇਰੁਜਗਾਰਾ ਵਾਗੂੰ
ਮੈਂ ਹਰ ਦਰ ਤੇ ਪਿਆਰ ਦੇਖਿਆ
ਹੁੰਦੀ ਹੈ ਕਈ ਰਾਝਿਆ ਦੀ ਹੀਰ ਇਕੋ
ਤੇ ਹਰ ਇਕ ਦਾ ਬਣਦਾ ਰਾਝਾ ਯਾਰ ਦੇਖਿਆ
ਮੈਂ ਲੋਕਾਂ ਨੂੰ ਹੁੰਦਾ ਸੱਚਾ ਪਿਆਰ ਦੇਖਿਆ…..

Loading views...

ਜਿੰਦਗੀ ਨੂੰ ਪਿਆਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ…
ਕਿਸੇ ਹੋਰ ਤੇ ਇਤਬਾਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ…
ਤੂੰ ਜੀਅ ਸਕੇ ਮੇਰੇ ਬਿਨਾ ਇਹ ਤਾ ਚਗੀ ਗੱਲ ਹੈ…..
ਪਰ ਅਸੀ ਜੀਅ ਲਵਾਗੇ ਤੇਰੇ ਬਿਨਾ ਇਹ ਵਾਧਾ ਨਹੀ ਕਰਦੇ…

Loading views...


ਜਦ ਸਭਨਾਂ ਥਾਈਂ …. ਆਪ ਪਹੁੰਚ ਨਾ ਸਕਿਆ …..
ਰੱਬ ਨੇ ਬਣਾਈ ਮਾਂ ,
ਸਭ ਤੋਂ ਵੱਡਾ ….ਇਸ ਦੁਨੀਆਂ ਵਿੱਚ ……
ਤੀਰਥ ਹੁੰਦੀ ਮਾਂ ,
ਮੋਹ -ਮਮਤਾ ਦੀ ….. ਜਿਉਂਦੀ -ਜਾਗਦੀ
ਮੂਰਤ ਹੁੰਦੀ ਮਾਂ ,
ਚਿਹਰਾ ਪੜ੍ਹ ਕੇ ਦਿਲ ਬੁੱਝ ਲੈਂਦੀ
ਅੰਤਰਜਾਮੀ ਹੁੰਦੀ ਮਾਂ ,
ਕੀ ਹੋਇਆ ਜੇ ….. ਰੱਬ ਨਹੀਂ ਵੇਖਿਆ ….. ਦੋਸਤੋ ,
ਰੱਬ ਵਰਗੀ ਹੁੰਦੀ ਮਾਂ |

Loading views...

ਉਹ ਤੂੰ ਸੀ ਕਿ ਇੱਕ ਖਿਆਲ ਸੀ ਮੇਰੀ ਸੋਚ ਦਾ ਹੀ ਕਮਾਲ
ਸੀ … !
ਉਹ ਪਿਆਰ, ਉਹ ਚਾਹਤ ਮੇਰੀ ਉਲਝਣ ਦਾ ਹੀ ਜਾਲ
ਸੀ … !
ਮੈਨੂੰ ਜਵਾਬ ਜੀਹਦਾ ਮਿਲਣਾ ਨੀ ਉਹ ਅਜੀਬ ਇੱਕ
ਸਵਾਲ ਸੀ …
ਉਹ ਅੱਜ ਚਲਾ ਗਿਆ ਇਹਸਾਸ ਹੋਇਆ
ਕਿਸ ਕਦਰ ਮੈਨੂੰ ਉਹਦੇ ਨਾਲ ਪਿਆਰ ਸੀ… ! !

Loading views...

ਅੱਠ ਘੰਟੇ ਕੰਮ ਕਰੀਦਾ ,
ਕਰਦੇ ਜਿਉਂ ਮਜ਼ਦੂਰ ।
ਕੰਮ ਕਰ ਕਰ ਦੂਜੀ ਕੰਟਰੀ,
ਮਿੱਤਰੋ ਕਰ ਦਿੱਤੀ ਮਸ਼ੂਰ ।

Loading views...