ਨਾਲ ਸ਼ਹਿਰ ਫਿਲੋਰ ਦੇ ਉਹਦਾ ਨਾਤਾ ਏ,
ਦਿਲ ਲਾ ਕੇ ਨਾਲ ਉਹਦੇ ਖਾਦਾ ਘਾਟਾ ਏ,
ਖਾਦੀਆ ਕਸਮਾਂ ਕੀਤੇ ਵਾਦੇ ਨਾਲ ਮੇਰੇ ਜਿਉਣ ਦੇ,
ਛੱਡ ਤੁਰ ਗਈ ਮੰਨੂੰ ਨੂੰ ਪਾ ਕੇ ਭੁਲੇਖੇ ਹਸਾਉਣ ਦੇ,✍🏻
ਮਨਪ੍ਹੀਤ ਸਿੰਘ ਰੰਧਾਵਾ

Loading views...



ਤੇਰੇ ਤੋ ਹੋਰ ਕੁਝ ਨੀ ਮੰਗਦਾ ਰੱਬਾ,ਬਸ ਮੈਨੂੰ ਮੇਰਾ ਜਹਾਨ ਮੋੜ ਦੇ
ਫਿਰ ਉਹੀ ਗੋਦ ਮਿਲ ਜਾਵੇ, ਤੇ ਫੇਰ ਉਹੀ ਮਾਂ ਮੋੜ ਦੇ
😣

Loading views...

ਮੇਰੇ ਮਨ ਨੇ ਬੜਾ ਕੁਝ ਸਵੀਕਾਰ ਕੀਤਾ ਹੈ ।
ਆਸਾਂ ਦਾ ਮਰ ਜਾਣਾ,
ਸੁਪਨਿਆਂ ਦਾ ਟੁੱਟਣਾ,
ਖੁਸ਼ੀ ਦਾ ਮੁੱਕ ਜਾਣਾ ।
ਤੇਰਾ ਮੇਰੇ ਤੋਂ ਵੱਖ ਹੋਣਾ ਬਹੁਤ ਵੱਡੀ ਗੱਲ ਸੀ ।
ਪਰ ਮੇਰੇ ਮਨ ਨੇ ਸਵੀਕਾਰ ਕਰ ਲਿਆ ।
ਹੋਰ ਵੀ ਬੜਾ ਕੁਝ ਮੰਨਿਆ ,
ਪਰ ਮਨ ਨੇ ਕਦੇ ਏਹ ਗੱਲ ਨਹੀਂ ਮੰਨੀ ਕਿ
ਤੂੰ ਮੈਨੂੰ ਭੁੱਲਾ ਦਿੱਤਾ।

Loading views...

ਪੋਹਾਂ ਦੀ ਧੂੰਦ ਵਰਗਾ ਸੀ ਸੰਘਣਾ ਇਤਬਾਰ ਜਿਨ੍ਹਾਂ ਤੇ ,,
ਫੁੱਲਾਂ ਤੇ ਪਈ ਔਸ ਜਿਓਂ ਆਉਂਦਾ ਸੀ ਪਿਆਰ ਜਿਨ੍ਹਾਂ ਤੇ ,
ਹਾਸਿਆਂ ਦੇ ਗਰਭ ਚੋਂ ਉਪਜੇ ਹੰਝੂਆਂ ਦੀਆਂ ਛੱਲਾਂ ਨੂੰ ,,
ਮੁੜ ਮੁੜ ਕੇ ਕੰਨ ਤਰਸਦੇ ਸੱਜਣਾਂ ਦੀਆਂ ਗੱਲਾਂ ਨੂੰ ,,
ਨੀਂਦਰ ਨੂੰ ਪੈਣ ਭੁਲੇਖੇ ਸੀਨੇਂ ਵਿੱਚ ਤੜਪਨ ਜਗ ਪਏ ,,
ਰੁਸੀ ਜਦ ਅੱਖ ਕਿਸੇ ਦੀ ਸੁਪਨਿਆਂ ਵਿੱਚ ਝਾਕਣ ਲਗ ਪਏ ,,
ਹੁੰਦੀ ਹੈ ਸੋਚ ਹੈਰਾਨੀ ਯਾਦਾਂ ਕਿੰਝ ਖੋਵਾਂਗੇ ,,
ਉਹਨੂੰ ਵੀ ਧੁੰਦਲੇ ਜਿਹੇ ਤਾਂ ਚੇਤੇ ਅਸੀਂ ਹੋਵਾਂਗੇ

Loading views...


ਕਦੇ ਕਦੇ ਕਿੰਨੀ ਬੇਵਸੀ ਹੁੰਦੀ ਹੈ
ਹਰ ਵਾਰ ਦੀ ਤਰਾਂ ਪੱਲੇ ਬਸ ਇੱਕ ਪੀੜ ਹੁੰਦੀ ਹੈ
ਜ਼ਿੰਦਗੀ ਵਿੱਚ ਕਿਸੇ ਨੂੰ ਜ਼ਿੰਦਗੀ ਬਣਾ ਲੈਣਾ
ਪਰ ਅੰਤ ਵਿੱਚ ਤੁਹਾਡੇ ਪੱਲੇ ਬਸ ਬੇਕਦਰੀ ਹੁੰਦੀ ਹੈ
ਹਾਲਾਤਾਂ ਨਾਲ ਵੀ ਕਿੰਨਾ ਕ ਕਰੋਗੇ ਸਮਝਾਉਤਾ
ਬਸ ਅੰਤ ਵਿੱਚ ਤੁਹਾਡੇ ਪੱਲੇ , ਇੱਕ ਦਰਦ ਇੱਕ ਪੀੜ ਰਹਿੰਦੀ ਹੈ

Loading views...

ਹਾਸੇ ਖੋਹ ਲੈ ਨੇ ਤੇਰੀਆਂ ਯਾਦਾਂ ਨੇ,
ਆ ਮਿਲ ਸੋਹਣੇ ਫਰਿਆਦਾ ਨੇ ।
ਮੇਰੇ ਦਿਲ ਦਾ ਸੁੰਨਾ ਤੱਕ ਵਿਹੜਾ ,
ਦਰਦਾਂ ਨੇ ਟਿਕਾਣਾ ਲੱਭਿਆ ਐ ।
ਤੂੰ ਨਾ ਵਿਛੜ ਕੇ ਮਿਲਿਆ ਵੇ ਸੋਹਣਿਆ ,
ਅਸਾਂ ਸਾਰਾ ਜ਼ਮਾਨਾ ਲੱਭਿਆ ਐ ।
ਤਸਵੀਰ ਬਣਾ ਕੇ ਮੈਂ ਤੇਰੀ,
ਜੀਵਨ ਦਾ ਬਹਾਨਾ ਲੱਭਿਆ ਐ ।
ਮੇਰੇ ਹਿਜ਼ਰ ਦੀ ਕੋਈ ਮਿਸਾਲ ਨਹੀਂ,
ਇਕ ਤੂੰ ਜੋ ਮੇਰੇ ਨਾਲ ਨਹੀਂ ।
“ਸਭ ਅਧੂਰਾ”

Loading views...


ਮੁਹੱਬਤ ਅੱਜ ਦਾ ਨਾਮ ਹੈ ਕੱਲ੍ਹ ਦਾ ਨਹੀਂ ॥ ਕੋਈ ਥੋਨੂੰ ਮੁਹੱਬਤ ਅੱਜ ਹੀ ਕਰ ਸਕਦਾ ਕੱਲ੍ਹ ਨਹੀਂ ਵੀ ਕਰ ਸਕਦਾ ਅਗਲੇ ਦੀ ਮਰਜੀ ਆ ॥ ਆਪਾਂ ਉਮੀਦ ਕਰਦੇ ਹਮੇਸ਼ਾਂ ਦੀ ਤੇ ਹਮੇਸ਼ਾ ਕੁਝ ਨਹੀਂ ਹੁੰਦਾ ॥ ਏਸ ਗੱਲ ਨੂੰ ਦਿਮਾਗ ‘ਚ ਰੱਖੋ ਕੀ ਜੋ ਅੱਜ ਥੋਨੂੰ ਬਹੁਤ ਖਾਸ ਮੰਨਦਾ ਤੇ ਮੁਹੱਬਤ ਕਰਦਾ ਉਹ ਕੱਲ੍ਹ ਨੂੰ ਬਦਲ ਵੀ ਸਕਦਾ ਹੈ ॥ ਤੇ ਇਹਦੇ ‘ਚ ਕੋਈ ਵੀ ਮਾੜੀ ਗੱਲ ਨਹੀਂ ਹੈ ॥ ਉਹਦਾ ਹੱਕ ਹੈ ਬਦਲ ਜਾਣਾ, ਤੇ ਆਪਣਾ ਸਿਰਫ ਮੁਹੱਬਤ ਕਰਨਾ

ਮੁਹੱਬਤ ਕਰਕੇ ਉੱਚੇ ਉੱਠਣਾ ਪੈਂਦਾ ॥ ਆਪਾਂ ਕਿਸੇ ਨੂੰ ਧੱਕੇ ਨਾਲ ਨਹੀਂ ਰੱਖ ਸਕਦੇ ਹੁੰਦੇ, ਕੋਈ ਥੋਨੂੰ ਮੁਹੱਬਤ ਕਰਦਾ ਉਹਦੀ ਕਦਰ ਕਰੋ ਤੇ ਸ਼ੁਕਰਗੁਜ਼ਾਰ ਹੋਵੋ ਕਿ ਉਹ ਥੋਨੂੰ ਮੁਹੱਬਤ ਕਰਦਾ ਹੈ, ਜੇ ਉਹ ਕੱਲ੍ਹ ਨੂੰ ਬਦਲ ਵੀ ਜਾਂਦਾ ਹੈ ਤਾਂਵੀ ਉਹਦਾ ਸ਼ੁਕਰੀਆ ਕਰੋ ਕਿ ਉਹਨੇ ਕਦੇ ਥੋਨੂੰ ਮੁਹੱਬਤ ਕਰੀ ਸੀ ॥ ਜੇ ਉਹਦਾ ਮਨ ਬਦਲ ਹੀ ਗਿਆ ਤੇ ਤੁਸੀਂ ਰੱਖ ਕੇ ਵੀ ਉਹਨੂੰ ਪਾ ਨਹੀਂ ਸਕੋਂਗੇ

ਦੂਜਾ ਇਹ ਹੈ ਕਿ ਉਮਰ ਨਾਲ ਇਕੋ ਬੰਦਾ ਕਈ ਵਾਰ ਬਦਲਦਾ ਹੈ ॥ ਬੁਢਾਪੇ ਤੱਕ ਇੱਕੋ ਇਨਸਾਨ ਵਿੱਚੋਂ ਛੇ ਸੱਤ ਜਾਂ ਦੱਸ ਅਲੱਗ ਅਲੱਗ ਇਨਸਾਨ ਦੇਖਣ ਨੂੰ ਮਿਲਣਗੇ, ਤੇ ਆਪਾਂ ਥੋੜਾ ਜਿਆ ਬਦਲੇ ਤੇ ਹੀ ਮੇਹਣਾ ਮਾਰ ਦਿੰਨੇ ਆ ਕਿ ਤੂੰ ਬਦਲ ਗਿਆ ਏ ਜਾਂ ਬਦਲ ਗਈਂ ਏ, ਇਹ ਬਹੁਤ ਨਿੱਕੀ ਸੋਚ ਦੀ ਗੱਲ ਹੋ ਜਾਂਦੀ ਹੈ, ਮੁਹੱਬਤ ਥੋਨੂੰ ਉਸ ਇਨਸਾਨ ਨਾਲ ਦਿਲੋਂ ਹੋਣੀ ਚਾਹੀਦੀ ਆ, ਤੇ ਉਹ ਚਾਹੇ ਫੇਰ ਸੌਂ ਵਾਰ ਬਦਲਜੇ, ਥੋਡੀ ਮੁਹੱਬਤ ਮੁਹੱਬਤ ਹੀ ਰਹੇਗੀ

ਅੱਜ ਕੱਲ੍ਹ ਸਮਾਂ ਏਹੋ ਜਿਆ, ਟਿਕਾਅ ਘੱਟ ਆ, ਠਹਿਰਾਅ, ਸਬਰ ਖੁਸਦਾ ਜਾ ਰਿਹਾ, ਮਾੜੀ ਜੀ ਗੱਲ ਪਿੱਛੇ ਸੱਜਣਾ ਦੇ ਅਲਟਰਨੇਟਿਵ ਤਿਆਰ ਹੀ ਬੈਠੇ ਹੁੰਦੇ ਨੇ, ਓਪਸ਼ਨਜ਼ ਹੀ ਓਪਸ਼ਨਜ਼ ਨੇ, ਇਹਧਰ ਮਾੜੀ ਜੀ ਗੱਲ ਹੋਈ ਨੀ ਜਦੇ ਨਾਲ ਦੀ ਨਾਲ ਮਸੈਂਜਰ ‘ਚ ਕੋਈ ਨਾ ਕੋਈ ਮੋਢਾ ਦੇਣ ਨੂੰ ਤਿਆਰ ਹੀ ਬੈਠਾ ਜਾਂ ਬੈਠੀ ਹੁੰਦੀ ਆ, ਸੋਚਣ ਜਾਂ ਮਹਿਸੂਸ ਕਰਨ ਦੀ ਸਪੀਡ ਨਾਲੋਂ ਵੀ ਵੱਧ ਤੇਜੀ ਨਾਲ ਵਟਸਐਪਾਂ ਤੇ ਗੱਲ ਹੋ ਰਹੀ ਹੁੰਦੀ ਆ, ਬਾਹਲੇ ਫਾਸਟ ਹੋਗੇ ਆਪਾਂ, ਸਾਰਾ ਕੁਝ ਆ ਗੱਲ ਵੀ ਝੱਟ ਹੋ ਜਾਂਦੀ ਆ ਵੀਡੀਓ ਕਾਲਾਂ ਮਿਲਣਾ ਸੌਖਾ, ਪਲ ਪਲ ਦੀ ਖਬਰ, ਸਨੈਪਚੈਟਾਂ ਸਭ ਕੁਝ ਆ, ਪਰ ਮੁਹੱਬਤ ਫਿਰ ਵੀ ਪੰਦਰਾਂ ਦਿਨ ਨਹੀਂ ਕੱਢਦੀ, ਕਿਉਂ ? ਕਿਉਂਕਿ ਮੁਹੱਬਤ ਸਬਰ ਮੰਗਦੀ ਆ ॥ਦਿਲੋਂ ਜੁੜਿਆ ਸੱਜਣ ਤਾਂ ਇੱਕੋ ਬਹੁਤ ਹੁੰਦੈ, ਆਹ ਮੋਢੇ ਜੇ ਤਾਂ ਪੰਦਰਾਂ ਦਿਨ ਲਈ ਹੀ ਹੁੰਦੇ ਨੇ ॥ ਜੇ ਕੋਈ ਦਿਲੋਂ ਜੁੜਿਆ ਉਹਨੂੰ ਸਾਂਭ ਕੇ ਰੱਖੋ, ਥਾਂ ਵੇ ਨਗੀਨਿਆਂ ਦੀ ਕੱਚ ਨਹੀਂ ਜੜੀ ਦੇ ਇੰਝ ਨਹੀਂ ਕਰੀਂਦੇ

ਚਾਰ ਕੁ ਮਹੀਨੇ ਫੋਨ ਬੰਦ ਕਰਕੇ ਦੇਖਿਓ, ਚਿੱਠੀ ਲਿਖੀਓ ਬਹਿਕੇ ਉਹਨੂੰ, ਫੇਰ ਚਿੱਠੀ ਦੀ ਉਡੀਕ ਦਾ ਮਜਾ ਲਿਓ, ਫੇਰ ਉਹ ਚਿੱਠੀ ਪੜੂਗੀ, ਉਹਦੇ ਅਹਿਸਾਸ ‘ਚ ਰਹੂ ਕਈ ਦਿਨ, ਫਿਰ ਜਵਾਬ ਲਿਖੂ, ਕਿੰਨੇ ਪਿਆਰ ਨਾਲ, ਥੋਨੂੰ ਪਤਾ ਜਦੋਂ ਬੰਦਾ ਚਿੱਠੀ ਲਿਖਦਾ ਓਦੋਂ ਉਹ ਆਪਣੇ ਆਪ ਦੇ ਸਭ ਤੋਂ ਵੱਧ ਨੇੜੇ ਹੁੰਦਾ, ਤੇ ਵਟਸਐਪ ਜਾਂ ਹੋਰ ਐਪਸ ਥੋਨੂੰ ਸੋਚਣ ਜਾਂ ਮਹਿਸੂਸ ਕਰਨ ਦਾ ਸਮਾਂ ਹੀ ਨਹੀਂ ਦਿੰਦੀਆਂ, ਜਦੋਂ ਤੁਸੀਂ ਆਪਦੇ ਸੱਜਣ ਨਾਲ ਗੱਲ ਕਰ ਰਹੇ ਹੁੰਦੇ ਓ ਓਦੋਂ ਹੋਰ ਦੱਸ ਜਾਣੇ ਨਾਲ ਐਕਟਿਵ ਹੁੰਦੇ ਨੇ, ਤੁਸੀਂ ਦੋਵੇਂ ਕਦੇ ਕੱਲੇ ਹੁੰਦੇ ਹੀ ਨਹੀਂ, ਦਿਲ ਕਿੱਦਾਂ ਮਿਲਣਗੇ ?

ਤੇ ਬੀਰੇ ਮੁਹੱਬਤ ਤਾਂ ਸਬਰ ਤੇ ਉਡੀਕ ਦਾ ਨਾਮ ਹੈ ♥️
ਬਾਕੀ ਫੇਰ ਕਦੇ ਸਹੀ

Loading views...


ਕੁਜ਼ ਅੱਖਾਂ ਨੂੰ ਸਿਰਫ ਸੁਪਨੇ ਨਸੀਬ ਹੁੰਦੇ ਨੇ ,
ਜੋ ਦੇਖੇ ਤਾ ਜਾ ਸਕਦੇ ਨੇ ,
ਪਰ ਕਦੇ ਪੂਰੇ ਨਹੀਂ ਹੁੰਦੇ !!

Loading views...

ਦੁਨੀਆਂ ਦੇ ਵਿਚ ਲੋਕੀਂ ਸੱਚਾ ਪਿਆਰ ਭੁੱਲ ਜਾਂਦੇ,
ਮੇਰੇ ਕੋਲੋਂ ਤੇਰਾ ਝੂਠਾ ਪਿਆਰ ਨਹੀਂ ਭੁੱਲਦਾ ।
ਇੱਕ ਵਾਰੀ ਜ਼ਿੰਦਗੀ ‘ਚ ਕਰਦਾ ਪਿਆਰ ਜੇ ਤੂੰ ,
ਦਸ ਮੈਨੂੰ , ਦਸ ਮੈਨੂੰ ਯਾਰਾ ਮੈਂ ਕਿਉਂ ਰੁੱਲਦਾ।
ਏਨੀ ਨਹੀਂ ਸੀ ਉਮੀਦ ਯਾਰ ਤੇਰੇ ਤੋਂ ,
ਵੇ ਤੂੰ ਕਿੰਨਿਆਂ ਦੀ ਜ਼ਿੰਦਗੀ ਸੀ ਖਾ ਲਈ,
ਮੈਨੂੰ ਵੀ ਉਹਨਾਂ ਨਾਲ ਕਰਤਾ ।
ਤੂੰ ਕਿੰਨੇ ਸਾਲਾਂ ਬਾਅਦ ਹਾਲ ਪੁੱਛਿਆ
ਤੇ ਫੇਰ ਉਹੀ ਹਾਲ ਕਰਤਾ।

Loading views...

ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈਂ,,
ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ …

Loading views...


ਆ ਸ਼ਰਤ ਲਾਈਏ
ਆਪਣੇ ਅਹਿਮ ਨਾਲ
ਭਿੜ ਜਾਈਏ
ਮਨ ਦੇ ਵਹਿਮ ਨਾਲ

Loading views...


ਵਕਤ ਬੀਤ ਜਾਂਦਾ ਹੈ
ਯਾਦਾਂ ਨਹੀਂ ਬੀਤ ਦੀਆਂ
ਉਹ ਤੁਹਾਡੇ ਆਖਰੀ ਸਾਹਾ ਤੱਕ
ਤੁਹਾਡੇ ਨਾਲ ਰਹਿੰਦੀਆਂ ਨੇ….

Loading views...

ਜਾਂਦੀ ਜਾਂਦੀ ਕਹਿ ਗਈ
ਜਿੱਤ ਤਾਂ ਤੂੰ ਸਕਦਾ ਨੀ
ਹਰ ਜਾਵੇ ਤਾਂ ਚੰਗਾ ਏ
ਜੀ ਸਕੇ ਤਾ ਜੀ ਲਈ ਮੇਰੇ ਬਿਨਾਂ
ਪਰ ਜੇ ਮਰ ਜੇ ਤਾਂ ਚੰਗਾ ਏ😔

Loading views...


ਤੇਰੀ ਯਾਦ ਨੇ ਮੇਰਾ ਬੁਰਾ ਹਾਲ ਕਰ ਦਿੱਤਾ
ਤਨਹਾ ਮੇਰਾ ਜਿਉਂਣਾ ਮੁਸ਼ਕਿਲ ਕਰ ਦਿੱਤਾ
ਸੋਚਿਆ ਕਿ ਹੁਣ ਤੈਨੂੰ ਯਾਦ ਨਾ ਕਰਾ ਤਾਂ
ਦਿਲ ਨੇ ਧੜਕਣ ਤੋਂ ਮਨਾਂ ਕਰ ਦਿੱਤਾ

Loading views...

ਸਮਾਂ ਬੀਤ ਜਾਂਦਾ ਪਰ
ਯਾਦਾਂ ਨਹੀਂ ਬੀਤ ਦੀਆਂ ਕਦੇਂ

Loading views...

ਤੂੰ ਰਹਿ busy ਅਪਣੇ ਖ਼ਾਸ ਦੇ ਨਾਲ
ਮੈ ਤਾ ਤੇਰੇ ਲਈ ਆਮ ਹੀ ਸੀ

Loading views...