ਹਾਸੇ ਖੋਹ ਲੈ ਨੇ ਤੇਰੀਆਂ ਯਾਦਾਂ ਨੇ,
ਆ ਮਿਲ ਸੋਹਣੇ ਫਰਿਆਦਾ ਨੇ ।
ਮੇਰੇ ਦਿਲ ਦਾ ਸੁੰਨਾ ਤੱਕ ਵਿਹੜਾ ,
ਦਰਦਾਂ ਨੇ ਟਿਕਾਣਾ ਲੱਭਿਆ ਐ ।
ਤੂੰ ਨਾ ਵਿਛੜ ਕੇ ਮਿਲਿਆ ਵੇ ਸੋਹਣਿਆ ,
ਅਸਾਂ ਸਾਰਾ ਜ਼ਮਾਨਾ ਲੱਭਿਆ ਐ ।
ਤਸਵੀਰ ਬਣਾ ਕੇ ਮੈਂ ਤੇਰੀ,
ਜੀਵਨ ਦਾ ਬਹਾਨਾ ਲੱਭਿਆ ਐ ।
ਮੇਰੇ ਹਿਜ਼ਰ ਦੀ ਕੋਈ ਮਿਸਾਲ ਨਹੀਂ,
ਇਕ ਤੂੰ ਜੋ ਮੇਰੇ ਨਾਲ ਨਹੀਂ ।
“ਸਭ ਅਧੂਰਾ”



ਜਦੋ ਤੇਰਾ ਦਿਲ ਟੁੱਟਿਆ ਸੱਜਣਾ
ਤੂੰ ਇਕੱਲਾ ਹੋ ਜਾਵੇਗਾ
ਤੈਨੂੰ ਫੇਰ ਮੇਰੀ ਕਦਰ ਦਾ
ਪਤਾ ਲੱਗੂਗਾ

ਓਹੀ ਲੋਕ ਜ਼ਿਆਦਾ ਦਰਦ 😢 ਦਿੰਦੇ ਨੇ,
ਜਿਨ੍ਹਾਂ ਦੀ ਅਸੀਂ ਦਿਲੋਂ ❤ ਪਰਵਾਹ
ਕਰਦੇ ਹਾਂ

ਤੰੂ ਵੀ ਕੁਝ ਬਣਿਆ ਨਾ ਅਸੀ ਵੀ ਤਬਾਹ ਹੋਏ
ਰੱਬ ਜਾਣੇ ਕਿਹਨੇ ਕਿਹਨੰੂ ਬਰਬਾਦ ਕੀਤਾ
ਕੀ ਦੱਸਾਂ ਅੱਜ ਤੈਨੰੂ ਕਿੰਨੀ ਵਾਰੀ ਯਾਦ ਕੀਤਾ .


ਮੈਂ ਇਕੱਲਾ ਨਹੀ ਮੇਰੇ ਵਰਗੇ ਕਿੰਨੇ ਆਸ਼ਿਕਾਂ ਦੇ
ਦਿਲ ਤੋੜ ਗਈ ਰੁੱਤ ਬਹਾਰਾਂ ਦੀ
ਕੁੱਝ ਸੱਜਣਾ ਦੇ ਸੁਪਨੇ ਬੱਚ ਜਾਂਦੇ ਜੋ
ਕਰਦੇ ਇੱਜਤ ਪਿਆਰਾਂ ਦੀ

ਇੱਕ ਫੋਨ ਆਉਂਦਾ ਸੀ ਕਿਸੇ ਵੀ ਵੇਲੇ ਕਿਸੇ
ਵੀ ਨੰਬਰ ਤੋਂ ਆਵਾਜ਼ ਆਉਂਦੀ ..
.
ਮੈਂ ਬੋਲਦੀ ਹਾਂ…?
.
.
.
.
ਇੱਕ ਹੀ ਆਵਾਜ਼ ਸੀ ਜਿਸਨੂੰ ਨਾਮ ਦੱਸਣ
ਦੀ ਲੋੜ ਨਹੀਂ ਸੀ ..
.
ਹਾਂ ਬੋਲ… ਮੈਂ ਕਹਿੰਦਾ !
.
ਹੁਣ ਹਰ ਨੰਬਰ ਕਿਸੇ ਨਾ ਕਿਸੇ
ਨਾਮ ਤੇ ਫੀਡ ਹੈ !..
.
ਹੁਣ ਹਰ ਕਾਲ ਕਰਨ ਵਾਲਾ ਮੈਂਨੂੰ
ਆਪਣੀ ਪਛਾਣ ਦੱਸਦਾ ਹੈ ….
.
ਹੁਣ ਉਹ ਫੋਨ ਕਦੇ ਨਹੀਂ ਆਇਆ ਜੋ ਕਿਸੇ ਵੀ
ਨਾਮ ਤੇ ਫੀਡ ਨਹੀਂ ਸੀ


ਤੇਰੇ ਨਾਲ ਰਿਸ਼ਤਾ coca cola ਦੀ ਬੋਤਲ ਵਾਂਗ ਨਿਕਲਿਆ !!
ਸਾਲਾ ਢੱਕਣ ਖੋਲਣ ਦੀ ਦੇਰ ਸੀ ਖਤਮ ਕਦ ਹੋਇਆ ਪਤਾ ਹੀ ਨਹੀਂ ਲੱਗਿਆ।।


ਇਸ਼ਕ ਤੇਰੇ ਨੂੰ ਕਿੰਜ ਮੈਂ ਰੋਕਾਂ
ਅਜ਼ਬ ਨਸ਼ਾ ਤੇਰਾ ਪਿਆਰ ਅਨੋਖਾ
ਬਿਨ ਤੇਰੇ ਨਾ ਧੜਕਨ ਚੱਲੇ
ਸਾ ਲੈਨਾ ਵੀ ਲੱਗਦੈ ਓਖਾ….

ਦੁਨੀਆ ‘ਚ ਸਭ ਤੋਂ ਕੀਮਤੀ ਚੀਜ਼
ਸਿਰਫ ਅਤੇ ਸਿਰਫ ਮੌਜੂਦਾ ਸਮਾਂ ਹੈ
ਕਿਉਂਕਿ ਇਸ ਨੂੰ ਇਕ ਵਾਰ ਗਵਾ ਕੇ
ਅਸੀਂ ਦੁਬਾਰਾ ਹਾਸਲ ਨਹੀਂ ਕਰ ਸਕਦੇ….

Navneet Kaur

ਲਾਵਾ ਲੈ ਕੇ ਵੀ ਹੱਥ ਛਡਾ ਜਾਂਦੇ ਨੇ
ਅੱਜ ਕਲ ਲੋਕੀ ਚਿੱਟੇ ਦਿਨਾਂ ਵਿਚ ਦਗ਼ਾ ਕਮਾ ਜਾਂਦੇ ਨੇ

ਨਾ ਕਰ ਯਕੀਨ ਦਿਲਾ ,ਹੁਸਣ ਵੇਖ ਕੇ
ਮੁੜੇਗਾ ਪਿੱਛੇ ਅੱਗ ਹਿਜ਼ਰ ਦੀ ਸੇਕ ਕੇ,,,


ਅਖਬਾਰ ਦਾ ਵੀ ਅਜੀਬ ਖੇਡ ਹੈ ,
ਸਵੇਰੇ ਅਮੀਰਾਂ ਦੀ ਚਾਹ ਦਾ ਮਜਾ ਵਧਾਂਉਦੀ ਹੈ … ਤੇ
ਰਾਤ ਨੂੰ ਗਰੀਬ ਦੀ ਰੋਟੀ ਦੀ ਥਾਲੀ ਬਣ ਜਾਂਦੀ ਹੈ..


ਕੀ ਦੱਸੀੲੇ ਹਾਲ DIL ਦਾ
ਭਾਰੀ ਸੱਟ ਖੋਰੇ ਖਾ ਬੈਠਾ
ਗੱਲਤੀ ਮੇਰੀ ਸੀ ਤੇਰਾ ਕਸੂਰ ਨਾ
ਜੋ ਬੇਕਦਰਿਆਂ ਨਾਲ ਦਿਲ ਲਾ ਬੇਠੇ…

ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ,
ਇੱਕ ਗਮ ਕਾਫ਼ੀ ਹੈ ਜਿੰਦਗੀ ਗਵਾਉਣ ਦੇ ਲਈ,


ਤੂੰ ਰਹਿ busy ਅਪਣੇ ਖ਼ਾਸ ਦੇ ਨਾਲ
ਮੈ ਤਾ ਤੇਰੇ ਲਈ ਆਮ ਹੀ ਸੀ

ਜਿਸ ਦਿਨ ਤੁਸੀਂ ਆਪਣੀ ਜਿੰਦਗੀ
ਨੂੰ ਖੁਲ੍ਹਕੇ ਜੀਅ ਲਿਆ

ਬੱਸ ੳਹੀ ਦਿਨ ਤੁਹਾਡਾ ਹੈ
ਬਾਕੀ ਤਾਂ ਬੱਸ ਜਿਵੇਂ

ਕੈਲੰਡਰ ਦੀਆ ਤਰੀਕਾ ਹੀ ਨੇ

ਜਾਹ ਬੇਦਰਦ ਰਾਹੀਆ ਵੇ,
ਤੈਂਨੂੰ ਮੀਤ ਬਣਾ ਕੇ ਕੀ ਲੈਣਾ,
ਤੇਰੇ ਤੋਂ ਪੀੜ ਪਛਾਣੀ ਨਹੀਂ ਜਾਣੀ ,
ਤੈਂਨੂੰ ਜਖ਼ਮ ਦਿਖਾ ਕੇ ਕੀ ਲੈਣਾ… #ਸਰੋਆ