ਹੋਣ ਸ਼ਿਕਵੇ ਸ਼ਿਕਾਇਤਾਂ ਚਲੋ ਕੋਈ ਗੱਲ ਨਹੀ
ਕਹਿੰਦੇ ਜਿਸ ਨੂੰ ਆ ਸ਼ੱਕ ਉਹਦਾ ਕੋਈ ਹੱਲ ਨਹੀ
ਨੈਣਾਂ ਚ ਮੁਹੱਬਤਾ ਦਾ ਨੂਰ ਚਾਹੀਦਾ
ਹੋਵੇ ਪਿਆਰ ਤਾਂ ਭਰੋਸਾ ਵੀ ਜਰੂਰ ਚਾਹੀਦਾ😘
ਸਾਨੂੰ ਸਾਲਾ ਕੋਈ ਮਥੇ ਨਹੀਂ ਲਾਕੇ ਰਾਜੀ ,
ਤੇ ਓਹ ਕਮਲੀ..???
.
.
.
.
.
.
.
.
.
.
ਕਹਿੰਦੀ ਮਾਹੀ ਮੇਰਾ ਚੰਨ ਵਰਗਾ .!
ਸਾਹਾਂ ਵਰਗਿਆ ਸੱਜਣਾ ਵੇ ਕਦੇ ਅੱਖੀਆਂ ਤੋਂ ਨਾ ਦੂਰ ਹੋਵੀ ਜਿੰਨਾ ਮਰਜ਼ੀ ਹੋਵੇ
ਦੁੱਖ ਭਾਵੇਂ ਕਦੇ ਸਾਨੂੰ ਛੱਡਣ ਲਈ ਨਾ ਮਜ਼ਬੂਰ ਹੋਵੀ
ਤੈਨੂੰ ਰੱਬ ਵਰਗਾ ਮੰਨ ਕੇ ਚੰਨ ਚ ਤੇਰਾ ਮੁਖ ਦੇਖ ਕੇ ਸਜਦਾ ਕਰ ਲੈਂਦੇ ਆ,
ਤੇਰੀਆਂ ਯਾਦਾਂ ਦੇ ਆਸਰੇ ਤੇਰੇ ਨਾਲ ਸੁਪਨੇ ਚ ਗੱਲਾਂ ਕਰ ਲੈਂਦੇ ਆ
ਜ਼ਿੰਦਗੀ ਚ ਸਭ ਤੋਂ ਖੂਬਸੂਰਤ ਪਲ ਹੁੰਦਾ
ਜਦੋਂ ਕਿਸੇ ਦੇ ਚੇਹਰੇ ਤੇ ਮੁਸਕਾਨ ਹੁੰਦੀ ਆ
ਤੁਹਾਡਾ ਕਰਕੇ
ਜਦੋਂ ਮੈਨੂੰ ਤੇਰੇ ਤੋਂ ਇੱਜ਼ਤ ਤੇ ਪਿਆਰ ਦੋਵੇਂ ਬਰਾਬਰ ਮਿਲ ਰਹੇ ਆ
ਫਿਰ ਕਿਸੇ ਹੋਰ ਬਾਰੇ ਸੋਚਣਾ ਤਾਂ ਪਾਪ ਹੀ ਹੋਇਆਂ ਨਾਂ ❤️
ਤੇਰਾ ਹੱਸਣਾ ਹੀ ਚੰਗਾ ਲੱਗਦਾ ਹੈ ਮੈਨੂੰ,
ਰੋਣ ਮੈਂ ਤੈਨੂੰ ਕਦੀ ਦੇਣਾ ਨਹੀਂ
ਜਿਸ ਸ਼ਕਸ ਦੀ ” ਗ਼ਲਤੀ ” ,
” ਗ਼ਲਤੀ ” ਨਾ ਲੱਗੇ
ਉਸਨੂੰ ਹੀ ਪਿਆਰ ਕਹਿੰਦੇ ਨੇ।
ਤੇਰੀ ਯਾਦ , ਤੇਰੀਆਂ ਸੋਚਾਂ
ਤੇਰੇ ਖਿਆਲ, ਤੇਰੇ ਹਾਸੇ , ਤੇਰੇ ਰੋਸੇ ..
.
ਤੇਰਾ ਫਿਕਰ , ਤੇਰਾ ਜ਼ਿਕਰ ..?
.
.
.
ਤੇਰਾ ਰੰਗ
ਤੇਰੀ ਮਹਿਕ ..
.
ਮੇਰਾ ਕੀ ਮੇਰੀ ਜਿੰਦਗੀ ਚ?
ਸਭ ਕੁੱਝ ਤੇਰਾ
ਅਗਲੇ ਜਨਮ ਦੀ ਨਾ ਹੋਣੀ wait ਮੈਥੋ …..,
ਇਹੀ ਜਨਮ ਮੈਂ ਤੇਰੇ ਨਾਲ ਬਿਤਾਉਣਾ ਏ… ।
ਗੱਲ ਛੱਡਣੀ ਨੀ ਮੈਂ ਲੇਖਾਂ ਤੇ …,
ਨਾਲ ਲੜਕੇ ਲੇਖਾਂ ਦੇ ਵੀ ਤੈਨੂੰ ਪਾਉਣਾ ਏ ..,
ਮੈਂ ਹੱਥਾਂ ਬਾਹਾਂ ਤੇ ਨਹੀਂ ਲਿਖਣਾ ….,
ਤੈਨੂੰ ਕਿਸਮਤ ਆਪਣੀ ਚ ਲਿਖਉਣਾ ਏ !
ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਹੈ ਸੋਹਣਿਆ
ਹੁਣ ਇੱਕਠੇ ਰਹਿਣ ਦਾ ਇਕਰਾਰ ਹੋਣਾ ਚਾਹੀਦਾ
ਦਿਲ ਤਾਂ ਕੀ ਮੈਂ ਵਾਰ ਦੇਵਾਂ ਜਾਨ ਵੀ ਤੈਥੋਂ ਹਜ਼ੂਰ
ਤੇਰੇ ਦਿਲ ਵਿਚ ਮੇਰੇ ਲਈ ਵੀ ਕੁਝ ਪਿਆਰ ਹੋਣਾ ਚਾਹੀਦਾ
ਤੈਨੂੰ ਲਿਖਣ ਬੈਠਾ ਤਾਂ
ਅਲਫਾਜ਼ ਮੁੱਕ ਜਾਂਦੇ ਨੇ
ਤੇਰੀ ਖੂਬਸੂਰਤੀ ਅੱਗੇ
ਗੁਲਾਬ ਸੁੱਕ ਜਾਂਦੇ ਨੇ
ਦੂਰੀਆਂ ਕੋਈ ਮਾਇਨੇ ਨਹੀਂ ਰੱਖਦੀਆਂ,
ਜੇ ਦਿਲਾਂ ਚ ਇੱਕ ਦੂਜੇ ਲਈ ਪਿਆਰ ਹੋਵੇ,
ਪਿਆਰ ਦਾ ਅਹਿਸਾਸ ਹੀ ਕਾਫੀ ਹੈ
ਇੱਕ ਦੂਜੇ ਨੂੰ ਮਹਿਸੂਸ ਕਰਨ ਲਈ
ਤੇਰੇ ਪਿਆਰ ਦੇ ਪਿਆਸੇ ਸੀ ਤਾਂ ਹੱਥ ਫੈਲਾ ਦਿੱਤੇ….
ਨਹੀ ਤਾਂ ਅਸੀ ਕਦੇ ਆਪਣੀ ਜਿੰਦਗੀ ਲਈ ਵੀ ਦੁਆ ਨਹੀ ਸੀ ਕੀਤੀ.
ਹਰ ਇੱਕ ਤੇ ਡੁੱਲ ਜਾਵਾਂ,,, ਪਾਣੀ ਥੋੜੀ ਆਂ ਸੱਜਣਾਂ
ਕੁੜੀ ਮੁੰਡੇ ਨੂੰ – ਮੈਂ ਲੁਕਦੀ ਆ ਜੇ ਤੂੰ ਮੈਨੂ ਲੱਭ
ਲਿਆ ਤਾਂ ਅਸੀਂ ਵੱਡੇ ਹੋ ਕੇ ਵਿਆਹ ਕਰ
ਲੈਣਾ ..!!
.
ਮੁੰਡਾ :- ਪਰ ਜੇ ਮੇਰੇ ਤੋਂ ਨਾ ਲੱਭ ਹੋਇਆ ਫੇਰ ??
.
ਕੁੜੀ :- ਅੜਿਆ ਇਦਾਂ ਨਾਂ ਕਿਹ ਮੈਂ
ਦਰਵਾਜੇ ਪਿਛੇ ਹੀ ਲੁਕਾਂਗੀ