┈┉┅━❀꧁ੴ꧂❀━┅┉┈
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੈ ਸਭਿ ਦੁਖਿ ਜਾਇ ॥
ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ
ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾ ਨੂੰ ਲੱਖ ਲੱਖ ਵਧਾਈਆਂ
┈┉┅━❀꧁ੴ꧂❀━┅┉┈
Loading views...
┈┉┅━❀꧁ੴ꧂❀━┅┉┈
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੈ ਸਭਿ ਦੁਖਿ ਜਾਇ ॥
ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ
ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾ ਨੂੰ ਲੱਖ ਲੱਖ ਵਧਾਈਆਂ
┈┉┅━❀꧁ੴ꧂❀━┅┉┈
Loading views...
ਇਹ ਚੜਿਆ ਫਿਰ ਚੰਦਰਾ ਪੋਹ
ਦਾਦੀ ਕੋਲੋ ਪੋਤੇ ਲੈ ਗਿਆ ਸੀ ਖੋਹ
ਧਰਤੀ ਰੋਈ ਅੰਬਰ ਰੋਇਆ
ਨਾਲੇ ਠੰਡਾ ਬੁਰਜ ਪਿਆ ਸੀ ਰੋ
ਦਾਦੀ ਕੋਲੋ ਪੋਤੇ ਲੈ ਗਿਆ ਸੀ ਖੋਹ,
Loading views...
ਅਰਦਾਸ ਵਿਚ ਜ਼ਿਆਦਾ ਉਚਾ ਬੋਲਣ ਦੀ ਲੋੜ੍ਹ ਨਹੀ ਹੁੰਦੀ ”
ਕਿਓਂਕਿ ਪਰਮਾਤਮਾ ਉਨ੍ਨਾ ਦੂਰ ਨਹੀਂ ਹੈ ਜਿੰਨਾ ਅਸੀਂ ਸਮਝੀ ਬੈਠੇ ਹਾਂ..
Loading views...
ਆਓ ਯਾਦ ਕਰੀਏ ਬਾਬਾ ਮੋਤੀ ਰਾਮ ਮਹਿਰਾ ਨੂੰ
ਜਿਨ੍ਹਾਂ ਦਾ ਸਾਰਾ ਪਰਿਵਾਰ ਕੋਹਲੂ ਪੀੜ ਦਿੱਤਾ ਗਿਆ
ਛੋਟੇ ਬੱਚਿਆਂ ਤੇ ਮਾਤਾ ਜੀ ਦੀ ਸੇਵਾ ਕਰਨ ਬਦਲੇ
🙏🏻🙏🏻
Loading views...
ਚੜਦੀ ਕਲਾਂ ਬਖਸ਼ੀ ਵਾਹਿਗੁਰੂ
ਹਰ ਖੁਸ਼ੀਆ ਭਰੀ ਸਵੇਰ ਹੋਵੇ
ਹੋਰ ਨੀ ਕੁੱਝ ਮੰਗਦਾ ਰੱਬਾ
ਬਸ ਸਿਰ ਤੇ ਤੇਰੀ ਮੇਹਰ ਹੋਵੇ.
Loading views...
ਮੇਹਰ ਕਰੀਂ ਉਹ ਮੇਰੇ ਵਾਹਿਗੁਰੂ’
ਤੇਰੇ ਸਿਰ ਸੱਬ ਕੁੱਝ ਚੱਲਦਾ ਹੋਰ ਮੈ ਕੋਣ ਆ ਨਿਮਾਣਾ ਜਿਹਾ..
Loading views...
ਦੁਨੀਆ ‘ਤੇ ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ।
ਗੁਰੂ ਹੀ ਸੰਤੋਖ-ਰੂਪੀ ਸਰੋਵਰ ਹੈ ॥੧॥ ਰਹਾਉ ॥
Loading views...
ਜੋ ਮਨੁੱਖ ਗੁਰੂ ਦੀ ਸਰਣ ਆ ਕੇ
ਪ੍ਰਭੂ ਦੇ ਗੁਣ ਗਾਂਦਾ ਹੈ
ਗੁਣ ਉਚਾਰਦਾ ਹੈ
ਉਹ ਗੁਣਾਂ ਵਿਚ ਲੀਨ ਹੋ ਜਾਂਦਾ ਹੈ।
ਸਤਿਗੁਰੂ ਦੀ ਸੱਚੀ ਬਾਣੀ ਦੀ ਰਾਹੀਂ
ਉਹ ਮਨੁੱਖ ਸੱਚੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ,
ਗੁਰੂ ਨੇ ਸੱਚਾ ਪ੍ਰਭੂ ਉਸ ਨੂੰ ਸੰਗਤ ਵਿਚ ਰੱਖ ਕੇ ਮਿਲਾ ਦਿੱਤਾ।
Loading views...
ਅੱਜ ਦਾ ਵਿਚਾਰ
ਨਾ ਸੋਚ ਏਨਾਂ ਬੰਦਿਆ
ਜਿੰਦਗੀ ਬਾਰੇ ।।
ਜਿਸ ਮਾਲਕ ਨੇ ਇਹ ਜਿੰਦਗੀ ਦਿੱਤੀ ਹੈ
ਉਸ ਨੇ ਵੀ ਤਾਂ ਤੇਰੇ ਬਾਰੇ
ਕੁਝ ਸੋਚਿਆ ਹੋਣਾਂ ।
Loading views...
ਗੁਰੂ ਨਾਨਕ ਦੇਵ ਜੀ ਪਾਸ ਸਭ ਆਤਮਕ ਖਜ਼ਾਨੇ ਸਨ , ਪਿਤਾ ਜੀ ਉਹਨਾਂ ਨੂੰ ਆਖਰੀ ਗਿਆਨ ਦਿਲਵਾਉਣ ਲਈ ਪਾਂਧੇ ਪਾਸ ਲੈ ਗਏ
ਪਾਂਧੇ ਨੇ ਜਦ ਪੱਟੀ ਤੇ ਪਹਿਲਾ ਆਖਰ ‘ਸ’ ਪਾਇਆ ਤਾਂ ਆਪ ਜੀ ਨੇ ਪੂਰੀ ਤੁੱਕ “ਸਸੈ ਸੋਇ ਸ੍ਰਿਸਟ ਜਿਨਿ ਸਾਜੀ” ਲਿਖ ਪਾਂਧੇ ਨੂੰ ਚਕਿਤ ਕਰ ਦਿੱਤਾ , ਪਾਂਧੇ ਨੇ ਕਿਹਾ, “ਇਸ ਬਾਲਕ ਸਦਕਾ ਸਭ ਨੂੰ ਨਿਰਾਲਾ ਰਸ ਮਿਲੇਗਾ
Loading views...
ਬੰਦੇ ਦੀ ਤੇ ਕੀ ਔਕਾਤ
ਕੋਈ ਦੇਵੀ ਦੇਵਤਾ ਪੀਰ ਫਕੀਰ ਪੈਗੰਬਰ ਸੰਤ ਮਹੰਤ ਕੋਈ ਔਲੀਆ ਅਵਤਾਰ ਵੀ ਗੁਰੂ ਵਰਗਾ ਨਹੀਂ
ਪੜੋ ਪੰਜਵੇਂ ਪਾਤਸ਼ਾਹ ਦੇ ਅੰਮ੍ਰਿਤ ਬਚਨ …..
ਭੈਰਉ ਮਹਲਾ ੫ ॥
ਸਤਿਗੁਰੁ ਮੇਰਾ ਬੇਮੁਹਤਾਜੁ ॥
ਸਤਿਗੁਰ ਮੇਰੇ ਸਚਾ ਸਾਜੁ ॥
ਸਤਿਗੁਰੁ ਮੇਰਾ ਸਭਸ ਕਾ ਦਾਤਾ ॥
ਸਤਿਗੁਰੁ ਮੇਰਾ ਪੁਰਖੁ ਬਿਧਾਤਾ ॥੧॥
ਗੁਰ ਜੈਸਾ ਨਾਹੀ ਕੋ ਦੇਵ ॥
ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ ॥੧॥ ਰਹਾਉ ॥
ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ ॥
ਸਤਿਗੁਰੁ ਮੇਰਾ ਮਾਰਿ ਜੀਵਾਲੈ ॥
ਸਤਿਗੁਰ ਮੇਰੇ ਕੀ ਵਡਿਆਈ ॥
ਪ੍ਰਗਟੁ ਭਈ ਹੈ ਸਭਨੀ ਥਾਈ ॥੨॥
ਸਤਿਗੁਰੁ ਮੇਰਾ ਤਾਣੁ ਨਿਤਾਣੁ ॥
ਸਤਿਗੁਰੁ ਮੇਰਾ ਘਰਿ ਦੀਬਾਣੁ ॥
ਸਤਿਗੁਰ ਕੈ ਹਉ ਸਦ ਬਲਿ ਜਾਇਆ ॥
ਪ੍ਰਗਟੁ ਮਾਰਗੁ ਜਿਨਿ ਕਰਿ ਦਿਖਲਾਇਆ ॥੩॥
ਜਿਨਿ ਗੁਰੁ ਸੇਵਿਆ ਤਿਸੁ ਭਉ ਨ ਬਿਆਪੈ ॥
ਜਿਨਿ ਗੁਰੁ ਸੇਵਿਆ ਤਿਸੁ ਦੁਖੁ ਨ ਸੰਤਾਪੈ ॥
ਨਾਨਕ ਸੋਧੇ ਸਿੰਮ੍ਰਿਤਿ ਬੇਦ ॥
ਪਾਰਬ੍ਰਹਮ ਗੁਰ ਨਾਹੀ ਭੇਦ ॥੪॥੧੧॥੨੪॥
ਮੇਜਰ ਸਿੰਘ
Loading views...
ਗੁਰੂ ਰਾਮਦਾਸ ਜੀ ਲਿਖਦੇ ਹਨ ਕਿ,ਮੇਰੀ ਆਤਮਾ ਨੇ
ਐਸਾ ਪਤੀ ਲੱਭ ਲਿਆ ਹੈ ਜਿਸਨੇ ਕਦੇ ਨਹੀਂ ਮਰਨਾ,
ਅਤੇ ਨਾ ਹੀ ਮੇਰੇ ਤੋਂ ੳਸ ਨੇ ਕਦੇ ਦੂਰ ਜਾਣਾ ਹੈ ਜ
ਦਕਿ ਸੰਸਾਰ ਦੇ ਰਿਸ਼ਤੇ ਸਦੀਵੀ ਨਹੀਂ ਹੁੰਦੇ
Loading views...
ਮੈਂ ਨਿਮਾਣਾ ਕੀ ਜਾਣਾ ਤੇਰੇ ਰੰਗਾਂ ਨੂੰ
ਮਿਹਰ ਕਰੀਂ ਫਲ ਲਾਂਵੀ ਮੇਰੀਆਂ ਮੰਗਾਂ ਨੂੰ ..
ਪਤਾ ਹੈ ਕਿ ਔਕਾਤ ਤੋਂ ਵੱਧ ਕੇ ਚਾਹੁੰਦਾ ਹਾਂ
ਪਰ ਕਹਿੰਦੇ ਤੰਗੀ ਚੱਕ ਦਿੰਦੀ ਹੈ ਸਭ ਸੰਗਾਂ ਨੂੰ ..
ਵਾਹਿਗੁਰੂ ਜੀ
Loading views...
🙌 ਧੰਨ ਧੰਨ ਸ਼੍ਰੀ ਬਾਲਾ ਸਾਹਿਬ ਜੀ ਗੁੰਗਿਆਂ ਨੂੰ ਆਵਾਜ਼ ਦੇਣ ਵਾਲੇ
🙌 ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ
🙌 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅੱਠਵੀਂ ਜੋਤਿ ਜੀਉ ਦੁਨੀਆਂ ਉਥੇ ਮੇਹਰ ਕਰੋ ਜੀ
Loading views...
ਪਹਿਲਾ ਸਿੱਖ ਸ਼ਹੀਦ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਹੋਇਆ ਹੈ
ਉਸ ਸ਼ਹੀਦ ਸਿੱਖ ਦਾ ਨਾਮ ਦਸੋ ਜੀ ?
Loading views...
ਬਾਬਾ ਮੋਤੀ ਰਾਮ ਮਹਿਰਾ ਜੀ ਨੇ ਸਿਪਾਹੀਆਂ ਨੂੰ ਆਪਣੀ ਘਰਵਾਲੀ ਦੇ ਗਹਿਣੇ ਤੱਕ ਦੇ ਕੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਲਈ ਦੁੱਧ ਦੀ ਸੇਵਾ ਕੀਤੀ ਸੀ। ਬਾਅਦ ਵਿੱਚ ਪਤਾ ਲੱਗਣ ਤੇ ਦੁਸ਼ਟਾਂ ਨੇ ਬਾਬਾ ਮੋਤੀ ਰਾਮ ਜੀ ਦਾ ਪੂਰਾ ਪਰਿਵਾਰ ਕੋਹਲੂ ਵਿੱਚ ਗੰਨਿਆਂ ਵਾਂਗ ਪੀੜ ਦਿੱਤਾ ਸੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਰਦ ਨਾਲ ਬਾਬਾ ਮੋਤੀ ਰਾਮ ਮਹਿਰਾ ਦੇ ਮਾਸੂਮ ਬੱਚਿਆਂ ਦੀ ਕੁਰਬਾਨੀ ਦਾ ਦਰਦ ਵੀ ਸਾਨੂੰ ਮਹਿਸੂਸ ਕਰਨਾ ਚਾਹੀਦਾ ਹੈ। ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਬੇਮਿਸਾਲ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ।
Loading views...