ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ
ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ,
ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ,,
ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ,,
ਸਿਰ ਸਾਰਿਆਂ ਦੇ ਸਦਾ ਤੇਰਾ ਹੱਥ ਹੋਵੇ
ਕੱਚੀ ਏ ਗੜ੍ਹੀ ਭਾਵੇ ਗੁਰੂ ਸਾਡਾ ਪੱਕਾ ਏ…
ਇਹੀ ਏ ਖੁਦਾ ਸਾਡਾ ਇਹੀ ਸਾਡਾ ਮੱਕਾ ਏ…
ਲੱਗਣੇ ਜੈਕਾਰੇ ਦੇਖੀ ਗੜ੍ਹੀ ਚਮਕੌਰ ਚ
ਕਲਗੀਧਰ ਜਿਹਾ ਜੇਰਾ ਨਾ ਲੱਭਦਾ ਕਿਸੇ ਹੋਰ ਚ
ਪ੍ਰਭ ਕਾ ਸਿਮਰਨੁ ਸਭ ਤੇ ਊਚਾ
ਪ੍ਰਭ ਕੈ ਸਿਮਰਨਿ ਉਧਰੇ ਮੂਚਾ
ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ
ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ
ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ
ਪ੍ਰਭ ਕੈ ਸਿਮਰਨਿ ਪੂਰਨ ਆਸਾ
ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ
ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ
ਪ੍ਰਭ ਜੀ ਬਸਹਿ ਸਾਧ ਕੀ ਰਸਨਾ
ਨਾਨਕ ਜਨ ਕਾ ਦਾਸਨਿ ਦਸਨਾ ॥4॥
ਅਪਾਹਜ ਨੂੰ ਚੱਲਣ ਲਾ ਦਿੰਦਾ
ਗੂੰਗੇ ਨੂੰ ਬੋਲਣ ਲਾ ਦਿੰਦਾ
ਓਹਦਾ ਹਰ ਦੁੱਖ ਮੁੱਕ ਜਾਂਦਾ ਏ
ਜੋ ਵਾਹਿਗੁਰੂ ਅੱਗੇ ਝੁਕ ਜਾਂਦਾ ਏ
ਸਾਵਣਿ ਸਰਸੀ ਕਾਮਣੀ
ਚਰਨ ਕਮਲ ਸਿਉ ਪਿਆਰੁ।।
ਮਨੁ ਤਨੁ ਰਤਾ ਸਚ ਰੰਗਿ
ਇਕੋ ਨਾਮੁ ਅਧਾਰੁ।।
ਅਰਦਾਸ ਵਿਚ ਜ਼ਿਆਦਾ ਉਚਾ ਬੋਲਣ ਦੀ ਲੋੜ੍ਹ ਨਹੀ ਹੁੰਦੀ ”
ਕਿਓਂਕਿ ਪਰਮਾਤਮਾ ਉਨ੍ਨਾ ਦੂਰ ਨਹੀਂ ਹੈ ਜਿੰਨਾ ਅਸੀਂ ਸਮਝੀ ਬੈਠੇ ਹਾਂ..
ਸਿੱਖਾਂ ਦੇ ਅੱਠਵੇਂ ਗੁਰੂ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ
ਗੁਰਗੱਦੀ ਦਿਵਸ ਦੀਆਂ ਆਪ ਜੀ ਨੂੰ
ਲੱਖ ਲੱਖ ਵਧਾਈਆਂ ਹੋਵਣ ਜੀ
ਵਾਹਿਗੁਰੂ ਜੀ 🙏
ਭਾਵੇ ਚੰਗਾ ਹੋਵੇ ਜਾਂ ਮਾੜਾ ਹੋਵੇ,
ਰੱਬ ਤਾਂ ਵੀ ਦੋਵਾਂ ਨੂੰ ਰੋਟੀ ਦੇਈ ਜਾਂਦਾ,
ਲੋਕੀ ਲੱਖਾਂ ਮੇਹਣੇ ਦਿੰਦੇ ਰੱਬ ਨੂੰ,
ਰੱਬ ਤਾਂ ਵੀ
ਉਨ੍ਹਾਂ ਦੀਆਂ ਝੋਲੀਆਂ ਭਰੀ ਜਾਂਦਾ
ਨਮਸਤ੍ਵੰ ਅਕਾਲੇ ॥ ਨਮਸਤ੍ਵੰ ਕ੍ਰਿਪਾਲੇ ॥ ਨਮਸਤੰ ਅਰੂਪੇ ॥ ਨਮਸਤੰ ਅਨੂਪੇ ॥੨॥
ਚਾਰ ਉਦਾਸੀਆਂ ‘ਚ ਗਾਹੀ ਕੁੱਲ ਦੁਨੀਆਂ ਬਾਬੇ ਨਾਨਕ ਜਿਹਾ ਰਾਹਗੀਰ ਨੀ ਹੋਣਾਂ
ਧਰ ਸੀਸ ਤਲੀ ਤੇ ਤੇਗ ਵਾਹੀ ਬਾਬੇ ਦੀਪ ਸਿੰਘ ਜਿਹਾ ਸੂਰਬੀਰ ਨੀ ਹੋਣਾਂ
ਵਾਹਿਗੁਰੂ ਦਾ ਜਾਪੁ
ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ
ਆਪਣੇ ਸੁੱਤੇ ਮਨ ਨੂੰ ਜਗਾਉਣ ਵਾਸਤੇ ਹੈ
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ
ਜੋ ਗਵਾ ਲਿਆ ਉਹ ਮੇਰੀ ਕਿਸਮਤ
ਜੋ ਮਿਲ ਗਿਆ ਉਹ ਤੇਰੀ ਰਹਿਮਤ
ਧਰਤੀ ਰੋ ਰਹੀ ਸੀ
ਅੰਮਬਰ ਵੀ ਰੋਣ ਲੱਗਾ
ਅੱਜ ਸੂਬੇ ਦੀ ਕਚਹਿਰੀ’ਚ
ਇਹ ਕੀ ਜ਼ੁਲਮ ਹੋਣ ਲੱਗਾ
ਸਭ ਦੀਆ ਅੱਖਾਂ ਵਿੱਚ
ਹੰਝੂ ਲਿਆ ਦਿੱਤੇ
ਸਾਰੇ ਪਾਸੇ ਛਾਈ ਚੁੱਪ ਨੇ
ਜਿੰਨਾ ਨੂੰ ਅੱਜ ਚਿਣਨਾਂ
ਨੀਂਹਾਂ’ਚ ਮੈ ਸੁਣਿਆ
ਉਹ ਗੋਬਿੰਦ ਦੇ ਪੁੱਤ ਨੇ
ਇਕ ਦਮ ਚਾਰੇ ਪਾਸੇ
ਫਿਰ ਉਦਾਸੀ ਜਿਹੀ
ਛਾਂ ਗਈ
ਜਦੋਂ ਮਾਂ ਗੁਜ਼ਰੀ ਦੋਹਾਂ ਨੂੰ
ਲੈ ਕੇ ਕਚਹਿਰੀ ਸੂਬੇ ਦੀ
ਚ ਆ ਗਈ
ਨਿੱਕੀਆਂ ਜ਼ਿੰਦਾ ਨੂੰ ਵੇਖ
ਹਰ ਕੋਈ ਮੁੱਖ
ਹੰਝੂਆਂ ਨਾਲ ਧੋਣ ਲੱਗਾ
ਵੇਖੋ ਸੱਤ ਤੇ ਨੌਂ ਸਾਲ ਦਾ
ਪੁੱਤ ਗੋਬਿੰਦ ਸਿੰਘ ਦਾ
ਕਿਵੇਂ ਨੀਂਹਾਂ ਵਿੱਚ ਖਲੋਣ ਲੱਗਾ
ਜਿਉਂ-ਜਿਉਂ ਇੱਟਾ ਲਾ ਰਹੇ ਸੀ
ਲਾਲ ਗੋਬਿੰਦ ਦੇ ਮੁਸਕਰਾ ਰਹੇ ਸੀ
ਹੋਲੀ-ਹੋਲੀ ਕੰਧ ਸੀਨੇ ਦੇ ਕੋਲ ਪਹੁੰਚੀ
ਜੋਰਾਵਰ ਤੇ ਫਤਹਿ ਸਿੰਘ ਨੇ
ਹੱਸ ਕੇ ਫਤਹਿ ਬੁੱਲਾ ਦਿੱਤੀ
ਜੋੜੀ ਮੇਰੇ ਗੋਬਿੰਦ ਦੇ ਲਾਲਾ ਦੀ
ਸੂਬੇ ਪਾਪੀ ਨੇ ਕਿਵੇਂ ਨੀਂਹਾਂ
ਵਿੱਚ ਲੁਕਾ ਦਿੱਤੀ(ਢਿੱਲੋ)
ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ॥
ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ॥
ਅਾਪਣੀ ਜਿੰਦਗੀ ਦੇ Humsafar ਖੁੱਦ ਬਣੋ..!!
ਕਿੳੁਕਿ ਕਿਸੇ ਦਾ Sath ਹਮੇਸਾ ਲੲੀ ਨਹੀ ਹੁੰਦਾ
ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ …..
ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ