ਮੈਂ ਨਿਵਾ, ਤੂੰ (ਵਾਹਿਗੂਰੁੁ ਜੀ) ਉੱਚਾ,
ਮੈਂ ਦਾਗੀ, ਤੂੰ ਸੁੱਚਾ,
ਵਾਹਿਗੁਰੂ ਜੀ ਮੇਰੇ 🙏ਮਾਲਕਾ ਗਲਤਿਆਂ ਮਾਫ਼ ਕਰਨਾ ❗️

Loading views...



ਮੈਂ ਕੁੱਤਾ ਆਪਣੇ ਸਤਿਗੁਰੂ ਦਾ ਕਹਾਵਾਂ
ਦਰ ਗੈਰਾਂ ਦੇ ਕਿਉਂ ਜਾਵਾਂ
ਮੈਨੂੰ ਦਿੰਦਾ ਹੈੳਹੀ ੳਹਦੀਆਂ ਦਿਤੀਆਂ ਮੈਖਾਵਾਂ
ਹਰ ਪਾਸੇ ਦਿਸੇ ਮੇਰਾ ਸਤਿਗੁਰੂ
ਗੱਲ ਮੁੱਕਦੀ ਮੁਕਾਵਾਂ

Loading views...

ਆਓ ਯਾਦ ਕਰੀਏ ਬਾਬਾ ਮੋਤੀ ਰਾਮ ਮਹਿਰਾ ਨੂੰ
ਜਿਨ੍ਹਾਂ ਦਾ ਸਾਰਾ ਪਰਿਵਾਰ ਕੋਹਲੂ ਪੀੜ ਦਿੱਤਾ ਗਿਆ
ਛੋਟੇ ਬੱਚਿਆਂ ਤੇ ਮਾਤਾ ਜੀ ਦੀ ਸੇਵਾ ਕਰਨ ਬਦਲੇ
🙏🏻🙏🏻

Loading views...

ਮੇਰੇ ਦਸਮੇਸ਼ ਪਿਤਾ ਪਿਆਰੇ ਜੀ , ਤੁਸਾ ਪੁੱਤ ਧਰਮ ਤੋ ਵਾਰੇ ਜੀ ।
ਤੁਹਾਡਾ ਹੋਇਆ ਕੋਈ ਸਾਨੀ ਨਹੀ , ਪਰਿਵਾਰ ਦਾ ਕੋਈ ਦਾਨੀ ।
ਤੁਸਾ ਖਾਲਸਾ ਪੰਥ ਸਜਾਇਆ ਸੀ , ਗਿਦਰਾ ਤੋ ਸ਼ੇਰ ਬਣਾਇਆ ਸੀ ।
ਲੋਕ ਵਿੱਚ ਗੁਲਾਮੀ ਮਰਦੇ ਸੀ , ਸਿਰ ਚੁੱਕ ਤੁਰਨਾ ਸਿਖਾਇਆ ਸੀ ।
ਤੁਸਾ ਪੁੱਤ ਖਾਲਸਾ ਬਣਾਇਆ ਸੀ ,ਘੁਟ ਕਾਲਜੇ ਨਾਲ ਲਾਇਆ ਸੀ ।
ਤੁਸਾ ਗੁਰੂ ਗ੍ਰੰਥ ਨੂੰ ਕਹਿ ਦਿੱਤਾ, ਆਪਣਾ ਰੂਪ ਖਾਲਸੇ ਨੂੰ ਦੇ ਦਿੱਤਾ ।
ਤੁਸੀ ਕੋਲ ਸਿੰਘਾਂ ਦੇ ਰਹਿਦੇ ਹੋ , ਸਾਰੇ ਦੁਖ ਸਿੱਖਾ ਦੇ ਕੱਟ ਦੇਦੇ ਹੋ ।
ਜੋਰਾਵਰ ਸਿੰਘ ਕਰਦਾ ਮਾਣ ਹੈ , ਮੇਰਾ ਦਸਮੇਸ਼ ਸਿੰਘਾਂ ਦੀ ਜਾਨ ਹੈ ।
ਜੋਰਾਵਰ ਸਿੰਘ ਤਰਸਿੱਕਾ ।

Loading views...


ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ॥
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

Loading views...


31 ਅਕਤੂਬਰ 1984 ਨੂੰ ਸ਼ਹੀਦ_ਭਾਈ_ਬੇਅੰਤ_ਸਿੰਘ ਦੇ ਘਰ ਦੀ ਤਲਾਸ਼ੀ ਦੌਰਾਨ ਸੰਤ ਭਿੰਡਰਾਂਵਾਲ਼ਿਆ ਦੀ ਕਿਤਾਬ ਵਿਚੋਂ ਇਕ ਹੁਕਮਨਾਮੇ ਦੀ ਹੱਥ-ਲਿਖਤ ਮਿਲੀ ਜੋ ਕਿ 13 ਅਕਤੂਬਰ 1984 ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਸੀ ਤੇ ਜਿਸਨੂੰ ਭਾਈ ਬੇਅੰਤ ਸਿੰਘ ਨੇ ਅਪਾਣੇ ਹੱਥਾਂ ਨਾਲ ਪੀਲੀ ਸਿਆਹੀ ਨਾਲ ਲਿਖਿਆ ਹੋਇਆ ਸੀ।ਇੰਦਰਾ ਗਾਂਧੀ ਨੂੰ ਸੋਧਣ ਤੋਂ ਪਹਿਲਾਂ ਭਾਈ ਬੇਅੰਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਿਆ ਅਤੇ ਜਿਸ ਨੂੰ ਮੰਨ ਕੇ ਉਹਨਾਂ ਨੇ ਸਿੱਖ ਕੌਮ ਦੀ ਲੱਥੀ ਪੱਗ ਸਿਰ ਉੱਤੇ ਰੱਖ ਕੇ ਸਿਰਦਾਰੀ ਕਾਇਮ ਕੀਤੀ ਸੀ।
ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਦੇ ਅੰਗ 651-652 ਉਪਰ ਸੁਸ਼ੋਭਿਤ ਹੈ …..
ਸਲੋਕੁ ਮਃ 3 ॥
ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥
ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥

Loading views...


ਸਿਰ ਨੀਵੇਂ ਨਹੀਓ ਕੀਤੇ ਪਹਿਲਾਂ ਪੈਰ ਪਏ ਨੇ
ਸੂਬੇ ਦੀ ਕਚਹਿਰੀ ਚ 2 ਸ਼ੇਰ ਆਏ ਨੇ 🙏

Loading views...

ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ ..
ਦਿਲਾਉਦਾ ਰਹੀ ਚੇਤਾ ਮੈਨੂੰ ਮੇਰੀ ਤੂੰ ਔਕਾਤ ਦਾ ..
..
ਤੂੰ ਈਰਖਾ, ਕਰੋਧ, ਲੋਭ ਰੱਖੀ ਦੂਰ ਮੇਰੇ ਕੋਲੋ……..
..
ਸਿਖਾਈ ਰੱਖਣਾ ਫਰਕ ਮੈਨੂੰ ਦਿਨ ਅਤੇ ਰਾਤ ਦਾ ..
ਮਾਣ ਕੋਈ ਹੋਵੇ ਨਾ ਇੰਨ੍ਹਾ ਦੌਲਤਾਂ ਦਾ ਕਦੇ ..
..
ਰਹਾਂ ਸ਼ੁੱਕਰ ਗੁਜਾਰ ਸਦਾ ਦਿੱਤੀ ਤੇਰੀ
ਦਾਤ ਦਾ..

Loading views...

*ਪ੍ਰਮਾਤਮਾ ਦਾ ਭਾਣਾ*

*ਵਾਹਿਗੁਰੂ ਜੀ*
ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ,
ਤੱਤੀ ਤਵੀ ਤੇ ਬਿਠਾ ਕੇ ਤਸੀਹੇ ਦਿੱਤੇ,
ਜਾ ਰਹੇ ਸਨ।।
ਤਾਂ ਇਸ ਬਾਰੇ ਪਤਾ ਲੱਗਦਿਆਂ ਹੀ,
ਸਾਈਂ ਮੀਆਂ ਮੀਰ ਜੀ ਉੱਥੇ ਪੁੱਜੇ ਤੇ,
ਆਪਣੇ ਆਤਮਿਕ ਬਲ ਨਾਲ ਦਿੱਲੀ,
ਤੇ ਲਾਹੌਰ ਦੀ ਇੱਟ ਨਾਲ ਇੱਟ,
ਖੜਕਾਉਣ ਦੀ ਇੱਛਾ ਜਾਹਰ ਕੀਤੀ,
ਤਾਂ ਗੁਰੂ ਸਾਹਿਬ ਜੀ ਨੇ ਸਾਈਂ ਜੀ ਨੂੰ,
ਮਨਾਂ ਕਰਦਿਆਂ ਆਖਿਆ ਕਿ ਸਾਈਂ,
ਜੀ ਇਹ ਸਭ ਕੁਝ ਪ੍ਰਮਾਤਮਾ ਦੇ ਭਾਣੇ,
ਵਿੱਚ ਵਰਤ ਰਿਹਾ ਹੈ।।

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ,
ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਨਾਮ ਜੀ,

ਭੁੱਲ ਚੁੱਕ ਦੀ ਖਿਮਾਂ ਜੀ,

ਪ੍ਮਿੰਦਰਜੀਤ ਸਿੰਘ( ਔਲਖ) ਤਰਨਤਾਰਨ

Loading views...


ਉੜਦੀ ਰੁੜਦੀ ਧੂੜ ਹਾਂ,
ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਮਾਲਿਕਾ
ਇਸ ਬੰਦੇ ਨਿਮਾਣੇ ਦੀ॥

Loading views...


ਗੁਰਬਾਣੀ ਨਾਲ ਸਾਡਾ ਇੰਨਾ ਪਿਆਰ ਹੋਵੇ,
ਗੁਰਬਾਣੀ ਪੜ੍ਹੀਏ ਵੀ,ਸੁਣੀਏ ਵੀ,
ਵਿਚਾਰੀਏ ਤੇ ਸਭ ਤੋਂ ਵੱਡੀ ਗੱਲ,
ਉਸ ਨੂੰ ਜ਼ਿੰਦਗੀ ਵਿੱਚ ਕਮਾਈਏ ਵੀ।।

Loading views...

ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥

ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ ॥

Loading views...


ੲਿਕ ਸੱਚੀ ੲੇ ਗੁਰੂ ਜੀ ਤੇਰੀ
ਬਾਣੀ ਝੂਠੀ ੲੇ ਪਰੀਤ ਜੱਗ ਦੀ

Loading views...

ਨਾ ਕਰ ਗਰੂਰ ਬੰਦਿਆਂ ਆਪਣੇ ਆਪ ਤੇ,,,,
ਰੱਬ ਨੇ ਤੇਰੇ ਵਰਗੇ ਪਤਾ ਨਹੀਂ ਕਿੰਨੇ ਬਣਾ ਕੇ ਮਿਟਾ ਦਿੱਤੇ!!!!

Loading views...

ਭਾਰਤ ਵਿਚ ਪਹਿਲੀ ਵਾਰ ਤੋਪਖਾਨਾ ਬਾਬਰ ਰਾਹੀਂ ਆਇਆ ਸੀ । ਪਾਨੀਪਤ ਦੇ ਮੈਦਾਨ ਚ ਇਬਰਾਹੀਮ ਲੋਧੀ ਦੀ ਇੱਕ ਲੱਖ ਤੋਂ ਉੱਪਰ ਫੌਜ ਦਾ ਬਾਬਰ ਦੀ ਪੱਚੀ ਹਜਾਰ ਫੌਜ ਨਾਲ ਸਾਹਮਣਾ ਹੋਇਆ । ਦੋਨੋ ਪਾਸਿਆਂ ਦੀਆਂ ਫੌਜਾਂ ਹੀ ਸਿਖਲਾਈ ਪ੍ਰਾਪਤ ਸਨ । ਪਰ ਬਾਬਰ ਦੀ ਪੱਚੀ ਹਜਾਰ ਫੌਜ ਨੇ ਲੋਧੀ ਦੀ ਇੱਕ ਲੱਖ ਫੌਜ ਨੂੰ ਅੱਗੇ ਧਰ ਲਿਆ । ਇਬਰਾਹੀਮ ਲੋਧੀ , ਬਾਬਰ ਨਾਲੋਂ ਕਿਤੇ ਜਿਆਦਾ ਫੌਜ ਹੋਣ ਤੇ ਵੀ ਜੰਗ ਇਸ ਲਈ ਹਾਰ ਗਿਆ , ਕਿਉਂਕਿ ਉਸ ਪਾਸ ਤੋਪਾਂ ਨਹੀ ਸਨ । ਬਾਬਰ ਦੀਆਂ ਤੋਪਾਂ ਨੇ ਲੋਧੀ ਫੌਜ ਦੀ ਕੋਈ ਵਾਹ ਪੇਸ਼ ਨਹੀ ਜਾਣ ਸੀ ਜਾਣ ਦਿੱਤੀ । ਤੋਪਾਂ ਅੱਗੇ ਤਲਵਾਰਾਂ ਦਾ ਕੀ ਜੋਰ ।
ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਜੁਲਮ ਦਾ ਨਾਸ ਕਰਨ ਲਈ ਥਾਪੜਾ ਦੇ ਕੇ ਪੰਜਾਬ ਨੂੰ ਤੋਰਿਆ । ਰਸਤੇ ਚ ਆਉਂਦਿਆਂ ਬਾਬਾ ਜੀ ਨੇ ਸਿੱਖ ਸੰਗਤ ਦੇ ਨਾਮ ਹੁਕਮਨਾਮੇ ਲਿਖ ਕੇ ਭੇਜੇ । ਜਿੱਥੇ ਜਿੱਥੇ ਸਿੱਖਾਂ ਨੂੰ ਬਾਬਾ ਬੰਦਾ ਸਿੰਘ ਜੀ ਦੇ ਪੰਜਾਬ ਆਉਣ ਦੀ ਖਬਰ ਮਿਲਦੀ ਗਈ , ਉਹ ਸਭ ਕੰਮ ਧੰਦੇ ਛੱਡ ਕੇ, ਜੋ ਵੀ ਹੱਥ ਚ ਹਥਿਆਰ ਆਇਆ, ਲੈ ਕੇ ਬਾਬਾ ਜੀ ਦੀ ਫੌਜ ਚ ਸ਼ਾਮਿਲ ਹੋਣ ਲਈ ਚੱਲ ਪਏ । ਹੁਣ ਅੱਗੇ ਮੁਕਾਬਲਾ ਵਜੀਰ ਖਾਨ ਨਾਲ ਹੋਣਾ ਹੈ । ਬਾਬਾ ਬੰਦਾ ਸਿੰਘ ਜੀ ਪਾਸ ਨਾ ਤਾਂ ਤੋਪਾਂ ਹਨ ਤੇ ਨਾ ਹੀ ਉਸਦੀ ਫੌਜ ਨੇ ਕਿਸੇ ਕਿਸਮ ਦੀ ਕੋਈ ਸਿਖਲਾਈ ਲਈ ਹੈ । ਹਥਿਆਰ ਵੀ, ਡਾਂਗਾਂ , ਬਰਛੇ, ਕੁਹਾੜੀਆਂ ਤੇ ਤਲਵਾਰਾਂ ਨੇ । ਘੋੜਸਵਾਰਾਂ ਦੀ ਗਿਣਤੀ ਵੀ ਮਸਾਂ ਦਰਜਨ ਦੇ ਕਰੀਬ ਹੈ । ਦੂਜੇ ਪਾਸੇ ਵਜੀਰ ਖਾਨ ਕੋਲ ਤੋਪਖਾਨਾ ਹੈ , ਬਾਬਾ ਬੰਦਾ ਸਿੰਘ ਜੀ ਦੀ ਫੌਜ ਨਾਲੋਂ ਦੁੱਗਣੀ ਸਿਖਲਾਈ ਪ੍ਰਾਪਤ ਫੌਜ ਹੈ । ਪਰ ਜੰਗ ਦਾ ਨਤੀਜਾ ਉਲਟ ਨਿਕਲਿਆ । ਡਾਂਗਾ, ਬਰਛਿਆਂ ਵਾਲਿਆਂ ਨੇ ਤੋਪਾਂ ਆਲੇ ਮੂਹਰੇ ਧਰ ਲਏ । ਵਜੀਰ ਖਾਨ ਦੀ ਸਿਖਲਾਈ ਪ੍ਰਾਪਤ ਸੈਨਾ , ਖਾਲਸਾ ਫੌਜ ਮੂਹਰੇ ਇਸ ਤਰਾਂ ਉੱਡੀ ਜਿਵੇਂ ਹਨੇਰੀ ਵਿਚ ਸੁੱਕੇ ਪੱਤੇ । ਹੋਰ ਕਰਾਮਾਤ ਕਿਸਨੂੰ ਕਹਿੰਦੇ ਨੇ !
ਕੈਵੀ ਸਿੰਘ ਕਲੇਰ

Loading views...