ਰੁੱਝੇ ਰਿਹੋ ਨਾ ਕਰਿਸਮਿਸ ਦੀਆਂ ਛੁੱਟੀਆਂ ਵਿੱਚ ਥੋੜੀ ਜਿਹੀ ਸਰਹੰਦ ਵੀ ਯਾਦ ਰੱਖਿਓ.
ਛੋਟੇ ਲਾਲ ਤੇ ਦਾਦੀ ਨੂੰ ਭੁਲਿਓ ਨਾ ਠੰਡੇ ਬੁਰਜ ਦੀ ਠੰਡ ਵੀ ਯਾਦ ਰੱਖਿਓ….!
ਰੰਗਾ ਵਿੱਚ ਬੇਸ਼ੱਕ ਦੀ ਰਿਹੋ ਰੰਗੇ, .ਕੁੱਝ ਇਤਹਾਸ ਦੇ ਰੰਗ ਵੀ ਯਾਦ ਰੱਖਿਓ….!

ਹਰ ਧਰਮ ਦੀ ਕਦਰ ਖੂਬ ਕਰਿਓ.,ਸਿੱਖੀ ਨਾਲ ਸਬੰਧ ਵੀ ਯਾਦ ਰੱਖਿਓ..



ਕੀ ਲੈਣਾ ਮਤਲਬ ਦੀ ਦੁਨੀਆਦਾਰੀ ਤੋਂ,
ਰੱਬ ਦਿਆਂ ਰੰਗਾਂ ਚ ਰਾਜ਼ੀ ਰਹੋ

ਹੁਣ ਤਾਂ ਰੱਬ ਇਹ ਦੇਖ ਕੇ ਸੋਚਾ ਵਿੱਚ ਪੈ ਗਿਆ
ਲੋਕ ਮੇਰੇ ਦਰਬਾਰ ਤੇ ਮੱਥਾ ਟੇਕਣ ਆਉਦੇ ਆ
ਜਾ ਸੈਲਫੀਆਂ ਲੈਣ ਲਈ

ਗੁਰੂ ਘਰ ਚ ਹਾਜ਼ਰੀ ਭਰਨੀ..?..
ਸੇਵਾ ਬੇਬੇ ਬਾਪੂ ਦੀ ਕਰਨੀ..?..
ਮਨ ਨੂੰ ਲਾਉਣਾ ਰੱਬ ਦੇ ਚਰਨੀ..?.
.ਤਿੰਨੋ ਇੱਕ ਬਰਾਬਰ ਨੇ☝


ੴ।। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ।।ੴ
ੴ।। ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਤਾਰਿਆ ।।ੴ

ਪਿਤਾ ਤੋਰਦਾ ਨਾ ਦਿੱਲੀ ਦੇ ਵੱਲ ਜੇਕਰ
ਚੌਕ ਚਾਂਦਨੀ ਹੁੰਦਾ ਵੀਰਾਨ ਸਾਹਿਬਾ
ਟੱਲ ਮੰਦਰਾਂ ਵਿੱਚ ਕਦੇ ਨਾ ਵੱਜਣੇ ਸੀ
ਰਣਜੀਤ ਨਗਾਰੇ ਦੀ ਜੇ ਨਾ ਗੂੰਜ ਸੁਣਦੀ
ਮਿਟ ਜਾਣਾ ਸੀ ਧੋਤੀਆਂ, ਟੋਪੀਆਂ ਨੇ
ਗਈ ਗਜ਼ਨੀ ਨਾ ਕੋਈ ਵੀ ਕੂੰਜ ਮੁੜਦੀ
ਹਿੰਦੁਸਤਾਨ ਦੀਆਂ ਕੰਧਾਂ ਨੇ ਸੀ ਡਿੱਗ ਪੈਣਾ
ਨੀਹਾਂ ਵਿੱਚ ਨਾ ਖੜ੍ਹਦੇ ਜੇ ਲਾਲ ਤੇਰੇ
ਚਰਖਾ ਗਾਂਧੀ ਨੇ ਕਦੇ ਨਾ ਕੱਤਣਾ ਸੀ
ਚਮਕੌਰ ਗੜ੍ਹੀ ਨਾ ਲੜਦੇ ਜੇ ਲਾਲ ਤੇਰੇ..


ਰੱਬ ਨੂੰ ਵੀ ਕਰ ਲਿਆ

ਕਰੋ ਕਦੇ ਕਦੇ ਯਾਦ

ਕਿਉ ਕੇ ਉਹ ਦੇ ਕੋਲ ਜਾਣਾ

ਸਭ ਨੇ ਮਰਨ ਤੋਂ ਬਾਅਦ


ਲੋਕੀ ਤੁਰੇ ਫਿਰਦੇ ਨੇ ਦੌਲਤਾਂ ਪਿੱਛੇ
ਮੈਨੂੰ ਦੇ ਦਿਓ ਸ਼ੌਹਰਤ ਨਾਮ ਦੀ..
ਬੁਰੇ ਕੰਮਾਂ ਤੋਂ ਬਚਾਈ ਰੱਖੀ ਰਾਜਾ ਸਾਹਿਬ ਜੀ
ਘੜੀ ਦੇ ਦੇਈ ਗੁਰਬਾਣੀ ਵਾਲੀ ਸੁਬਹ ਸ਼ਾਮ ਦੀ..

ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬਤ ਦਾ ਭਲਾ
ਜਿਸਤੇ ਹੋਵੇ ਤੇਰੀ ਕਿਰਪਾ
ਉਸਦੇ ਸਿਰ ਤੋਂ ਟਲੇ ਬਲਾ

ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ॥੩੬॥ਸੇਖ ਸਾਬ ਦੁਨਿਆਵੀ ਰੀਤ ਜਾ ਇਸਕ ਮਜਾਜੀ ਵਿਚ ਜੋ ਵਿਛੋੜੇ ਨੂ ਮਾੜਾ ਕੇਹਾ ਜਾਂਦਾ ਹੈ ਜਾ ਆਖਿਆ ਜਾਂਦਾ ਹੈ ਹਾਏ ਵਿਛੋੜਾ ਮਾੜਾ ਹੈ ਉਸਦੇ ਉਲਟ ਜਾਕੇ ਆਖਦੇ ਹਨ ਕੇ ਵਿਛੋੜੇ ਦਾ ਅਹਿਸਾਸ ਤਾ ਸਭ ਤੂ ਸ੍ਰੇਸਟ ਹੈ ਕਿਓਕੇ ਜਦ ਵਿਛੋੜੇ ਦਾ ਅਹਿਸਾਸ ਹੋਵੇਗਾ ਤਦ ਹੀ ਜੀਵ ਮਿਲਾਪ ਕਰਨ ਲਈ ਮਾਰਗ ਲਭੇਗਾ॥ਪਰ ਸੇਖ ਸਾਬ ਆਖਦੇ ਹਨ ਜੇ ਕਿਸੇ ਨੂ ਵਿਛੋੜੇ ਦਾ ਅਹਿਸਾਸ ਹੀ ਨਾਹ ਹੋਵੇ ਭਾਵ ਓਸ ਨੂ ਇਹ ਹੀ ਮਹਸੂਸ ਨਾਹ ਹੋਵੇ ਕੇ ਓਹ ਆਪਣੇ ਕੰਤ ਕਰਤਾਰ ਤੂ ਵਿਛੜਿਆ ਹੋਇਆ ਤਾ ਮਾਨੋ ਓਹ ਤਨ ਜਾ ਦੇਹ ਤੁਰਦੀ ਫਿਰਦੀ ਲਾਸ਼ ਹੈ॥ਸਮਝਣ ਵਾਲੀ ਗੱਲ ਇਹ ਹੈ ਕੇ ਕੋਈ ਵੀ ਤਲਾਸ ਉਦੋ ਆਰੰਭ ਹੋਂਦੀ ਹੈ ਜਦ ਪਤਾ ਲਗੇ ਕੇ ਕੁਝ ਖੁਸ ਗਿਆ ਹੈ ਭਾਵ ਕੋਈ ਵਿਛੜ ਗਿਆ ਹੈ॥ਵਿਛੋੜੇ ਦਾ ਅਹਿਸਾਸ ਮਿਲਾਪ ਵੱਲ ਪੁਟਿਆ ਪਹਲਾ ਕਦਮ ਹੈ॥ਇਸੇ ਤਰ੍ਹਾ ਮਹਲਾ ੨ ਆਖਦੇ ਹਨ.ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥ ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥ਜਿਥੇ ਸਾਹਿਬ ਨਾਲੋ ਵਿਛੋੜੇ ਦਾ ਅਹਿਸਾਸ ਨਹੀ ਉਥੇ ਸਾਹਿਬ ਪ੍ਰਤੀ ਸਤਿਕਾਰ ਕਦੇ ਵੀ ਨਹੀ ਹੋ ਸਕਦਾ॥ 🍁🍁🍁🍁🍁🍁🍁🍁🍁🍁🍁🍁🍁🍁🍁🍁🍁


ਚਾਹੇ ਲੱਖ ਹੋਣ ਮਜਬੂਰੀਆਂ..
ਰਾਸਤੇ ਚੁਣੇ ਸਦਾ ਖਰੇ ਨੇ ..
ਉਹ ਅਸੀ ਹਾਰ ਕਿਵੇਂ ਜਾਂਦੇ..
ਹੱਥ ਸਾਡੇ ਵਾਹਿਗੁਰੂ ਨੇ ਫੜੇ ਨੇ..


ਮਿੱਲ ਮੇਰੇ ਪਰੀਤਮਾਂ ਜੀਉ ਤੁਧ ਬਿਨ ਖੜੀ ਨਿਮਾਣੀ,
ਮੈ ਨੇਣੀ ਨੀਂਦ ਨਾ ਆਵੇ ਜੀਉ ਭਾਵੇ ਅੰਨ ਨਾ ਪਾਣੀ,
ਮਿੱਲ ਮੇਰੇ ਪਰੀਤਮਾਂ ਜੀਉ ਤੁਧ ਬਿਨ ਖੜੀ ਨਿਮਾਣੀ

ਜਿਸ ਕੇ ਸਿਰ ਊਪਰਿ ਤੂੰ ਸੁਆਮੀ
ਸੋ ਦੁਖੁ ਕੈਸਾ ਪਾਵੈ ॥


ਧੰਨ ਲਿਖਾਰੀ ਨਾਨਕਾ ,
ਜਿਨਿ ਨਾਮੁ ਲਿਖਾਇਆ ਸਚੁ

ਬਾਜਾਂ ਵਾਲ਼ੇ ਦਾ ਸਿਰਤੇ ਹੱਥ ਆ
ਤੇ ਬਾਬੇ ਨਾਨਕ ਦਾ ਖਾਣ ਨੂੰ ਖੁੱਲਾ ਲੰਗਰ
ਫਿਰ ਹਾਰ ਕਿੱਦਾਂ ਜਾਵਾਂਗੇ
ਰੱਬ ਤਾਂ ਆਪ ਵੱਸਦਾ ਕਿਸਾਨਾਂ ਅੰਦਰ!!!!

ਵਾਹਿਗੁਰੂ ਜੀ ਮਿਹਰ ਕਰੋ🙏

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਦਰਜ
ਪੰਜ ਫੁੱਲਾਂ ਦੇ ਨਾਮ ਦੱਸੋ?