ਅਬ ਰਾਖਹੁ ਦਾਸ ਭਾਟ ਕੀ ਲਾਜ ॥

ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ



ਮੈਂ ਜੋ ਕੁੱਜ ਵੀ ਗਵਾਇਆ ਉਹ ਮੇਰੀ ਨਾਦਾਨੀ ਸੀ
ਸੋ ਕੁਝ ਵੀ ਪਾਇਆ ਉਹ ਵਾਹਿਗੁਰੂ ਦੀ ਮੇਹਰਬਾਨੀ ਸੀ

ਹਿਂਮਤ ਨਾ ਹਾਰੋ…ਵਾਹਿਗੁਰੂ ਨਾ ਵਿਸਾਰੋ…..
ਹਸਦੇ ਮੁਸਕਰਾਉਦੇਂ ਜਿਂਦਗੀ ਗੁਜਾਰੋ..
ਮੁਸ਼ਕਲਾ,ਦੁਖਾ ਦਾ ਜੇ ਕਰਨਾ ਹੈ ਖਾਤਮਾ….ਹਰ ਵਕਤ ਕਹਿਂਦੇ ਰਹੋ….
ਤੇਰਾ ਸ਼ੁਕਰ ਹੈ ਪਰਮਾਤਮਾ..

ਜੋ ਮਿਲ ਗਿਆ ਉਸਦਾ ਸ਼ੁਕਰ ਕਰੋ,
ਜੋ ਨਹੀਂ ਮਿਲਿਆ ਉਸਦਾ ਸਬਰ ਕਰੋ ,
ਪੈਸਾ ਸਭ ਇਥੇ ਰਹਿ ਜਾਣਾ ਹੈ
ਜੇ ਕਰਨਾ ਹੈ ਤਾ ਆਪਣੇ ਗੁਨਾਹ ਦਾ
ਫਿਕਰ ਕਰੋ..


ਵਾਹਿਗੁਰੂ ਜੀ ਮੇਹਰ ਕਰੋ ਆਪਣੇ ਸੇਵਕਾਂ ਤੇ
ਸਦਾ ਮੇਹਰ ਭਰਿਆ ਹੱਥ ਰੱਖਣਾ ਜੀ

ਉਹੀ ਮਨੁੱਖ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜੇਹੜਾ ਗੁਰੂ ਦੀ ਰਜ਼ਾ ਵਿਚ ਤੁਰਦਾ ਹੈ।

ਪਰ, ਜੇਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ, ਉਹ ਪ੍ਰਭੂ ਤੋਂ ਵਿੱਛੁੜ ਕੇ ਦੁਖ ਸਹਾਰਦਾ ਹੈ। ਸਾਰ ਇਹ ਹੈ ਕਿ ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਕਦੇ ਸੁਖ ਨਹੀਂ ਪਾ ਸਕਦਾ, ਤੇ ਮੁੜ ਮੁੜ ਦੁੱਖੀ ਹੋ ਕੇ ਪਛੁਤਾਂਦਾ ਹੈ ॥੧॥


ਤੇਰੇ ਚਰਨਾਂ ਚ ਬਹਿ ਕੇ ਸਕੂਨ ਮਿਲਦਾ ਹੈ ਬਾਬਾ ਨਾਨਕ,
ਤੇਰਾ ਨਾਮ ਧਿਆ ਕੇ ਸਕੂਨ ਮਿਲਦਾ ਹੈ ਬਾਬਾ ਨਾਨਕ,
ਕੌੜੇ ਰੀਠਿਆਂ ਨੂੰ ਮਿੱਠੇ ਬਨਾਉਣ ਵਾਲਾ ਮੇਰਾ ਬਾਬਾ ਨਾਨਕ,
ਦੁਖੀਆਂ ਦੀ ਬਾਂਹ ਫੜਨ ਵਾਲਾ ਮੇਰਾ ਬਾਬਾ ਨਾਨਕ,
ਗਰੀਬ ਨਿਵਾਜ਼ ਮੇਰਾ ਬਾਬਾ ਨਾਨਕ,
ਸਭ ਤੋਂ ਵੱਡਾ ਸਤਿਗੁਰ ਮੇਰਾ ਬਾਬਾ ਨਾਨਕ


ਹਮੇਸ਼ਾ ਵਾਹਿਗੁਰੂ ਦਾ ਸ਼ੁਕਰ ਕਰਨਾ ਚਾਹੀਦਾ,
ਨਾ ਕਿ ਓਹਦੇ ਨਾਲ ਗਿਲਾ

ਹੇ ਨਾਨਕ! ਸਤਿਗੁਰੂ ਭੀ ਤਦੋਂ ਹੀ ਮਿਲਦਾ ਹੈ
ਜਦੋਂ ਮਨੁੱਖ ਹਿਰਦੇ ਵਿਚੋਂ (ਸ਼ਬਦ ਰਾਂਹੀ) ਅਹੰਕਾਰ ਦੂਰ ਕਰਦਾ ਹੈ ॥੨॥

Nanak Satgur Tadh Hi Paye Jaan Vichu Aap Gavaye
नानक सतिगुरु तद ही पाए जां विचहु आपु गवाए ॥२॥

हे नानक ! सतगुरु तभी मिलता है, जब इंसान अपने अंदर से अहंकार दूर करता है (याद रखें कि अहंकार अपने आप दूर नहीं होता, यह गुरु जी के शब्द की विचार से ही दूर होता है)

ਰਾਇ ਭੋਇ ਦੀ ਤਲਵੰਡੀ ਚੰਨ ਚੜਿਆ
ਸਾਰੇ ਜੱਗ ਤੇ ਹੋ ਗਈਆ ਰੌਸ਼ਨਾਈਆਂ
ਸੱਚਾ ਸੌਦਾ ਕਰਕੇ ਬਾਬਾ
ਕਰ ਗਿਆ ਸੱਚੀਆਂ ਕਮਾਈਆ
ੴ ਤੋਂ ਕਰਕੇ ਸ਼ੁਰੂ ਗੱਲ
ਪਤਾ ਹੀ ਨੇ ਕਿੱਥੇ ਮੁਕਾਈ ਆ
ਬਾਬਾ ਜੀ ਤੁਹਾਡੀ ਬਾਣੀ ਦੀ
ਸਾਰੀ ਦੁਨੀਆਂ ਤੇ ਵਡਿਆਈ ਆ
ਕਿਰਤ ਕੀਤੀ ਵੰਡ ਕੇ ਛਕਿਆ
ਹੱਥੀ ਖੇਤ ਵਾਅੇ ਬਾਬੇ ਨੇ
ਭੱਟਕੇ ਫਿਰਦੇ ਸੀ ਕਈ ਪਬੰਗਰ
ਉਹ ਸਿੱਧੇ ਰਸਤੇ ਪਾਏ ਬਾਬੇ ਨੇ
ਨਾਲੇ ਹੱਕ ਸੱਚ ਦੀ ਗੱਲ ਸਮਝਾਈ ਆ
ਬਾਬਾ ਜੀ ਤੁਹਾਡੀ ਬਾਣੀ ਦੀ
ਸਾਰੀ ਦੁਨੀਆਂ ਤੇ ਵਡਿਆਈ ਆ

(ਸਰਬੱਤ ਦਾ ਭਲਾ)


ਵਾਹਿਗੁਰੂ ਦਾ ਨਾਮ ਜਿਹਨੇ ਜਪਿਆ
ਓਹਦੇ ਮਨ ਚ ਸਦਾ ਹੀ ਅਨੰਦ ਹੈ,
ਵਾਹਿਗੁਰੂ ਦਾ ਨਾਮ ਜਿਹਨੇ ਜਪਿਆ,
ਓਹਦੇ ਜੀਵਨ ਚ ਸਦਾ ਹੀ ਬਸੰਤ ਹੈ


ਮਿੱਟੀ ਹੈ ਤੇਰਾ ਵਜੂਦ,
ਮਿੱਟੀ ਹੈ ਤੇਰੀ ਔਕਾਤ,
ਐਵੇ ਕਿਉ ਬੰਦਿਆ
ਤੂੰ ਰੱਬ ਨੂੰ ਛੱਡ ਕੇ,
ਰੱਖੀ ਹੋਈ ਹੈ
ਦੂਜਿਆਂ ਤੇ ਆਸ

ਨਵਾਂ ਦਿਨ , ਨਵੀਂ ਸਵੇਰ ਸਭ ਲਈ ਖੁਸ਼ੀਆਂ ਲੈ ਕੇ ਆਵੇ🌺
🌹ਆਓ ਸਾਰੇ ਮਿਲ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ🌹
ੴ ਨਾਨਕ ਨਾਮ ਚੜ੍ਹਦੀ ਕਲਾ ੴ
ੴਤੇਰੇ ਭਾਣੇ ਸਰਬੱਤ ਦਾ ਭਲਾ ੴ


ਵਾਹਿਗੁਰੂ ਜੀ ਸਾਡੇ ਮਨ ਦੀਆਂ
ਸਭ ਜਾਣਦੇ ਨੇ,
ਜੋ ਅਸੀਂ ਉਨ੍ਹਾਂ ਕੋਲੋਂ ਮੰਗਣਾ ਚਾਹੁੰਦੇ ਹਾਂ,
ਉਸ ਲੋੜ ਨੂੰ ਉਹ ਸਾਡੇ ਮੰਗਣ ਤੋਂ ਪਹਿਲਾ ਹੀ ਪੂਰਾ ਕਰ ਦਿੰਦੇ ਨੇ

ਹੇ ਮੇਰੇ ਮਨ! ਗੁਰੂ ਦੀ ਦੱਸੀ ਕਾਰ ਕਰ ।
ਜੇ ਤੂੰ ਗੁਰੂ ਦੇ ਹੁਕਮ ਵਿਚ ਤੁਰੇਂਗਾ,
ਤਾਂ ਤੂੰ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹੇਂਗਾ ॥੧॥ ਰਹਾਉ॥

ਬਾਣੀ ਸੁਣਿਆ ਕਰੋ ਬਾਣੀ ਗਾਇਆ ਕਰੋ ,
ਗੁਰਦੁਆਰੇ ਜਾਇਆ ਕਰੋ ਗੂਰੂ ਚਰਨਾਂ ਚ
ਹਾਜਰੀ ਲਵਾਇਆ ਕਰੋ…