ਜਦੋਂ ਦੁਨੀਆਂ ਦੇ ਸਾਰੇ ਡਾਕਟਰ ਹੱਥ ਖੜੇ ਕਰ ਦੇਣ
ਤਾਂ ਗੁਰੂ ਰਾਮਦਾਸ ਜੀ ਦੇ ਦਰ ਚਲੇ ਜਾਇਓ
ਜਿਥੋਂ ਕੋਈ ਵੀ ਖਾਲੀ ਨਹੀਂ ਮੁੜਦਾ
ਅੱਜ ਤੇਰੀ guddi ਸਿਖਰਾਂ ਤੇ,
ਕੱਲ ਅਸੀਂ ਵੀ ਛਾ ਜਾਣਾ,
ਜਦੋਂ ਰੱਬ ਦੀ ਹੋ ਗਈ ਮਿਹਰ,
ਵਕਤ ਸਾਡਾ ਵੀ ਆ ਜਾਣਾ..🚩
Waheguru
ਪਿਆਰੀ ਅਰਦਾਸ
ਹੇ ਸੱਚੇ ਪਾਤਸਾਹ ਤੁਸੀ ਮੇਰੀ ਰੂਹ
ਤੇ ਜਿਸਮ ਨੂੰ ਨੇਕ ਕਰ ਦਿੳ।ਮੇਰੇ
ਹਰ ਫੈਸਲੇ ਵਿੱਚ ਆਪਦੀ ਰਜਾ
ਸਾਮਿਲ ਕਰ ਦਿੳ।ਜੋ ਤੁਹਾਡਾ
ਹੁਕਮ ਹੋਵੇ ਉਹ ਮੇਰਾ ਇਰਾਦਾ ਬਣ
ਜਾਵੇ। ਤੇ ਜੋ ਇਹ ਅਰਦਾਸ ਅੱਗੇ
ਭੇਜੇ ਉਸਦੀ ਮੋਨਕਾਮਨਾ ਪੂਰੀ
ਕਰ ਦਿੳ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ਜੀ।।
ਜਿਹੜੇ ਲੋਕ ਸੋਚਦੇ ਨੇ ਕਿ ਰੋਜ਼, ਜਾ ਬਾਰ-ਬਾਰ ਪਾਠ ਕਰਨ ਦਾ, ਜਾ ਗੁਰਦੁਆਰਾ ਸਾਹਿਬ ਜਾਣ ਦਾ ਕੀ ਫਾਇਦਾ ਹੈ?
ਤਾਂ ਉਹ ਲੋਕਾਂ ਨੂੰ ਕੁਦਰਤ ਤੋਂ ਕੁਝ ਸਿੱਖਣ ਦੀ ਲੋੜ ਹੈ।
੧- ਪੱਥਰ ਪਾਣੀ ਵਿੱਚ ਪਿਆ ਰਹੇ ਤਾਂ ਦੋ ਚੀਜਾਂ ਤੋਂ ਬੱਚ ਜਾਂਦਾ ਹੈ.. ਇੱਕ ਮਿੱਟੀ ਤੋਂ, ਤੇ ਦੂਸਰਾ ਠੋਕਰ ਵੱਜਣ ਤੋਂ।
ਇਸੇ ਤਰ੍ਹਾਂ ਬੰਦਾ ਜਿੰਨ੍ਹਾਂ ਚਿਰ ਪਾਠ ਕਰਦਾ ਹੈ, ਜਾ ਗੁਰਦੁਆਰਾ ਸਾਹਿਬ ਬੈਠ ਦਾ ਹੈ, ਭਾਵੇਂ ਉਸ ਦਾ ਮਨ ਟਿਕਦਾ ਹੋਵੇ ਭਾਵੇਂ ਨਹੀਂ, ਉਹ ਇਸ ਤਰ੍ਹਾਂ ਗੰਦੀ ਸੋਚ ਤੋਂ ਬਚਿਆ ਰਹਿੰਦਾ ਹੈ ਅਤੇ ਰੱਬ ਦੇ ਕਰੀਬ ਰਹਿੰਦਾ ਹੈ।
ਇਸ ਲਈ ਰੋਜ਼ਾਨਾ ਪਾਠ ਕਰੋ, ਤੇ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਇਆ ਕਰੋ।
੨- ਕੁਝ ਲੋਕ ਕਹਿੰਦੇ ਨੇ ਕਿ ਪਾਠ ਕਰਨ ਦਾ ਕੀ ਫਾਇਦਾ ਜਦ ਅਸੀਂ ਅਰਥ ਨਹੀਂ ਸਮਝ ਸਕਦੇ?
ਜਦ ਤੁਹਾਨੂੰ ਬੁਖਾਰ ਹੁੰਦਾ ਹੈ, ਤਾਂ Doctor ਤੁਹਾਨੂੰ Paracetamol ਦੀ ਗੋਲੀ ਦਿੰਦਾ ਹੈ, ਤੁਸੀਂ ਕਦੇ Doctor ਨੂੰ Paracetamol ਦਾ ਅਰਥ ਪੁਛਿਆ? ਤੁਸੀਂ ਬਿਨਾਂ ਕੁਝ ਕਿਹ ਉਹ ਗੋਲੀ ਖਾ ਕੇ ਠੀਕ ਹੋ ਗਏ। ਇਸੇ ਤਰ੍ਹਾਂ ਹੀ ਪਾਠ ਕਰਿਆ ਕਰੋ, ਬਾਣੀ ਅਪਣੇ ਆਪ ਅਸਰ ਕਰੇਗੀ।
੩- ਸਾਡੇ ਸਰੀਰ ਅੰਦਰ ਦੋ ਮਨ ਹੁੰਦੇ ਹਨ, ਇੱਕ ਸੁਚੇਤ ਤੇ ਇੱਕ ਅਚੇਤ।
ਇੱਕ ਉਹ ਜੋ ਸੋਚਦਾ ਹੈ, ਤੇ ਇੱਕ ਉਹ
ਜੋ ਸਾਡੀ ਪਹੁੰਚ ਤੋਂ ਬਾਹਰ ਹੈ।
ਅਸੀਂ ਰੋਟੀ ਖਾਂਦੇ ਹਾਂ, ਰੋਟੀ ਦੀ ਬੁਰਕੀ ਮੁੰਹ ਵਿੱਚ ਪਾਈ, ਇਥੋਂ ਤੱਕ ਸਾਨੂੰ ਪਤਾ, ਇਹ ਕੰਮ ਸੁਚੇਤ ਮਨ ਦਾ ਹੈ.. ਪਰ ਅੰਦਰ ਜਾ ਕੇ ਉਸ ਰੋਟੀ ਦੇ Cell ਬਣੇ ਫਿਰ ਨਵਾਂ Blood ਬਣਿਆ, ਫਿਰ ਉਸ ਰੋਟੀ ਦੀ Energy ਬਣੀ, ਫਿਰ Bones.. ਮਤਲਬ ਸਾਨੂੰ ਸਿਰਫ ਇਨ੍ਹਾਂ ਪਤਾ ਸੀ ਕਿ ਅਸੀਂ ਰੋਟੀ ਖਾਂਦੀ, ਪਰ ਸਾਡੇ ਸਰੀਰ ਅੰਦਰ ਜੋ ਵੀ ਹੋ ਰਿਹਾ ਹੈ, ਜਿਸ ਬਾਰੇ ਸਾਨੂੰ ਪਤਾ ਵੀ ਨਹੀਂ, ਇਹ ਸਾਡਾ ਸੁਚੇਤ ਮਨ ਕਰਦਾ ਹੈ।
ਇਸ ਤਰ੍ਹਾਂ ਜਦ ਅਸੀਂ ਗੁਰਬਾਣੀ ਪੜਦੇ ਹਾਂ, ਭਾਵੇਂ ਸਾਨੂੰ ਅਰਥ ਸਮਝ ਆਉਣ ਜਾ ਨਾ, ਪਰ ਸਾਡਾ ਸੁਚੇਤ ਮਨ ਗੁਰਬਾਣੀ ਨੂੰ catch ਕਰਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹ ਰੋਟੀ ਨੂੰ catch ਕਰਕੇ Blood ਤਿਆਰ ਕਰਦਾ ਹੈ।
ਇਸ ਲਈ ਰੋਜ਼ਾਨਾ ਪਾਠ ਕਰਿਆ ਕਰੋ, ਜਿਸ ਤਰ੍ਹਾਂ ਸਰੀਰ ਦੀ ਖੁਰਾਕ ਰੋਟੀ ਹੈ, ਇਸੇ ਤਰ੍ਹਾਂ ਸਾਡੀ ਰੂਹ ਦੀ ਖੁਰਾਕ ਪ੍ਰਮਾਤਮਾ ਦਾ ਨਾਮ ਹੈ।
ਜੇ ਭੁੱਖੇ ਇਨਸਾਨ ਨੂੰ ਦੋ ਦਿਨ ਕੁਝ ਖਾਣ ਨੂੰ ਨਾ ਦਿੱਤਾ ਜਾਵੇ ਤਾਂ ਉਹ ਕੁਝ ਵੀ ਖਾਣ ਨੂੰ ਤਿਆਰ ਹੋ ਜਾਵੇਗਾ, ਇਸੇ ਤਰ੍ਹਾਂ ਹੀ ਸਾਡੀ ਰੂਹ ਨੂੰ ਜੇਕਰ ਖੁਰਾਕ ਨ ਮਿਲੇ ਤਾਂ ਇਹ ਵੀ ਗੰਦ ਮੰਦ ਖਾਣ ਲਗਦੀ ਹੈ।
ਇਸ ਲਈ ਜੇਕਰ ਬੁਰੇ ਕੰਮਾਂ ਤੋਂ ਬਚਣਾ ਹੈ ਤਾਂ ਅਪਣੀ ਅਾਤਮਾ ਨੂੰ, ਅਪਣੇ ਮਨ ਨੂੰ ਚੰਗੀ ਖੁਰਾਕ ਰੋਜ਼ਾਨਾ ਦਵੋ।
ਇਹ ਕਫ਼ਨ , ਇਹ ਜਨਾਜ਼ੇ , ਇਹ ਚਿਤਾਵਾਂ
ਸਭ ਰਸਮਾਂ ਨੇ ਦੁਨੀਆਂ ਦੀਆਂ
ਇਨਸਾਨ ਮਰ ਤਾਂ ਉਦੋਂ ਹੀ ਜਾਂਦਾ ਹੈ
ਜਦੋਂ ਵਾਹਿਗੁਰੂ ਨੂੰ ਭੁੱਲ ਜਾਵੇ
ਤੇਰੀ ਰਹਿਮਤ ਦਾ ਮੈਂ ਦਾਤਾ
ਕਿਦਾਂ ਕਰਜ਼ ਉਤਾਰਾਂ
ਵਾਲ ਵਿੰਗਾ ਤੂੰ ਹੋਣ ਨਾ ਦੇਵੇਂ
ਆਉਣ ਤੂਫ਼ਾਨ ਹਜ਼ਾਰਾਂ
ਤੇਰਾ ਨਾਮ ਨਾ ਭੁਲੇ ਦਾਤਾ
ਸਿਮਰ ਸਾਸ ਗਿਰਾਸ
ਵਾਹਿਗੁਰੂ ਜੀ ਸ਼ੁਕਰ ਹੈ ਤੁਹਾਡਾ
ਤੁਸਾਂ ਸੁਣੀ ਮੇਰੀ ਅਰਦਾਸ
ਮੈਂ ਨਿਮਾਣਾ ਕੀ ਜਾਣਾ ਮਾਲਕਾ
ਤੇਰਿਆਂ ਰੰਗਾਂ ਨੂੰ
ਮੇਹਰ ਕਰੀਂ ਫਲ ਲਾਵੀਂ ਦਾਤਾ
ਸਭਨਾਂ ਦੀਆਂ ਮੰਗਾਂ ਨੂੰ
ਜੋ ਫੜਦੇ ਪੱਲਾ ਸਤਿਗੁਰ ਦਾ,ਉਹ ਭਵ ਸਾਗਰ ਤਰ ਜਾਂਦੇ ਨੇ,
ਨਾ ਮਾਣ ਕਰੀ ਕਿਸੇ ਗੱਲ ਦਾ,ਇੱਥੇ ਭਿਖਾਰੀ ਰਾਜੇ, ਤੇ ਰਾਜੇ ਭਿਖਾਰੀ ਬਣ ਜਾਂਦੇ ਨੇ …
ਇੱਕ ਵਾਹਿਗੁਰੂ ਦਾ ਹੀ ਦਰ ਹੈ
ਜਿਥੇ ਜਾ ਕੇ ਹਰ ਦਰਦ ਖਤਮ ਹੋ ਜਾਂਦਾ ਹੈ
ਨਕਿ ਨਥ ਖਸਮ ਹਥ ਕਿਰਤੁ ਧਕੇ ਦੇ।।
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ।।
ਸਾਵਣਿ ਸਰਸੀ ਕਾਮਣੀ
ਚਰਨ ਕਮਲ ਸਿਉ ਪਿਆਰੁ।।
ਮਨੁ ਤਨੁ ਰਤਾ ਸਚ ਰੰਗਿ
ਇਕੋ ਨਾਮੁ ਅਧਾਰੁ।।
ਅਰਦਾਸ ਵਿਚ ਜ਼ਿਆਦਾ ਉਚਾ ਬੋਲਣ ਦੀ ਲੋੜ੍ਹ ਨਹੀ ਹੁੰਦੀ ”
ਕਿਓਂਕਿ ਪਰਮਾਤਮਾ ਉਨ੍ਨਾ ਦੂਰ ਨਹੀਂ ਹੈ ਜਿੰਨਾ ਅਸੀਂ ਸਮਝੀ ਬੈਠੇ ਹਾਂ..
ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ
ਮੈ ਤੁਧੁ ਆਗੈ ਅਰਦਾਸਿ ॥
ਮੈ ਹੋਰੁ ਥਾਉ ਨਾਹੀ
ਜਿਸੁ ਪਹਿ ਕਰਉ ਬੇਨੰਤੀ
ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥
ਮਜਲੂਮਾਂ, ਬੇਦੋਸਿਆਂ ਤੇ ਜੋ ਜ਼ੁਲਮ ਕਮਾਉਂਦੇ ਰੱਬ ਦੇ ਦਰਵਾਜੇ ਤੋਂ ਦੁਰਕਾਰੇ ਜਾਂਦੇ ਨੇ,
ਜ਼ਾਲਮ ਨੇ ਖਾਲੀ ਹੱਥ ਜਾਣਾ ਹੈ ਜੱਗ ਤੋਂ,
ਚਲੋ ਮੰਨਿਆ ਖਾਲੀ ਹੱਥ ਹੀ ਸਾਰੇ ਜਾਂਦੇ ਨੇ,
ਪਰ ਜੋ ਨੇਕੀਆਂ ਕਰਦੇ ਪੁੰਨ ਕਮਾਉਂਦੇ ਧਾਮੀ ਓਹ ਬਣਕੇ ਰੱਬ ਦੇ ਪਿਆਰੇ ਜਾਂਦੇ ਨੇ……
ਵਾਹਿਗੁਰੂ ਸਰਬੱਤ ਦਾ ਭਲਾ ਕਰੀਂ,…
ਪਰ ਜੋ ਹੋਵੇ ਸਭ ਤੋਂ ਦੁਖੀ ਸੁਰੂ ਓਸ ਤੋਂ ਕਰੀਂ
ਵਾਹਿਗੁਰੂ ਤੂੰ ਹੀ ਤੂੰ ਤੇਰਾ ਦਿੱਤਾ ਖਾਵਣਾ ਤੇਰਾ ਦਿੱਤਾ ਪਾਵਣਾ /
ਰੱਖੀ ਨਿਗਾਹ ਮਿਹਰ ਦੀ ਦਾਤਾ,
ਤੂੰ ਬੱਚੜੇ ਅਣਜਾਣੇ ਤੇ||
ਚੰਗਾ ਮਾੜਾ ਸਮਾ ਗੁਜਾਰਾਂ,
ਸਤਿਗੁਰ ਤੇਰੇ ਭਾਣੇ ਤੇ||