ਮੰਮੀ – ਕੋਈ ਕੁੜੀ ਦਾ ਫੋਨ ਆਇਆ ਸੀ ਤੇਰੇ ਫੋਨ ਤੇ
ਮੈਂ – Wrong ਨੰਬਰ ਹੋਣਾ
ਮੰਮੀ – ਓਹੀ ਤਾਂ ਮੈਂ ਸੋਚਦੀ ਸੀ ਕੇ
ਤੈਨੂੰ ਕਿਹਨੇ ਫੋਨ ਕਰਨਾ
ਅਹਿਸਾਨ ਤਾਂ ਮੈ ਉਹਨਾਂ ਦੇ ਹੀ ਮੰਨਦਾ …
ਜਿਨਾਂ ਜੰਮਿਆਂ, ਪਾਲ਼ਿਆ ਤੇ ਪਿਆਰ ਦਿੱਤਾ..
ਬਾਕੀ ਤੇਰੇ ਵਰਗੇਆ ਨੂੰ ਤਾਂ ..
ਵਧਾਂਈਅਾਂ ਦੇ ਕੇ ਤੋਰ ਦੇਈਦਾ..
ਪਤਨੀ – ਸੁਣੋ, ਮੈਂ ਦੋ ਘੰਟੇ ਲਈ ਬਾਹਰ ਜਾ ਰਹੀ ਆ ,
ਤੁਹਾਨੂੰ ਕੁਝ ਚਾਹੀਦਾ |
ਪਤੀ – ਨਹੀਂ ਐਨਾ ਹੀ ਕਾਫੀ ਆ
ਟੀਚਰ ਨੇ ਪੱਪੂ ਨੂੰ ਪੁੱਛਿਆ : –
ਤੂੰ ਕਦੇ ਕੋਈ ਨੇਕ ਕੰਮ ਕੀਤਾ ਹੈ ?
ਪੱਪੂ – ਹਾਂ ਸਰ . . .
ਇੱਕ ਬੁਜੁਰਗ ਪੈਰਾਂ ਵਿੱਚ ਤਕਲੀਫ ਦੀ
ਵਜ੍ਹਾ ਕਰਕੇ ਹੌਲੀ – ਹੌਲੀ ਘਰ ਜਾ ਰਿਹਾ ਸੀ .
ਮੈਂ ਕੁੱਤਾ ਪਿੱਛੇ ਲਗਾ ਦਿੱਤਾ . . . !
ਜਲਦੀ ਪਹੁੰਚ ਗਏ . . .
ਅੱਜ ਮੈਂ ਮੱਛਰ ਮਾਰਿਆ ਜਿਹੜਾ
ਮੇਰੇ 5 ਸਾਲ ਪਹਿਲਾਂ ਲੜ੍ਹਿਆ ਸੀ
ਸਾਲੇ ਨੂੰ ਲੱਗਦਾ ਸੀ ਮੈਂਨੂੰ ਓਹਦੀ
ਸ਼ਕਲ ਯਾਦ ਨੀਂ
ਪਤਨੀ ਨੇ ਸਵੇਰੇ ਸਵੇਰੇ ਕਿਹਾ ਕੇ
“ਮੇਰਾ ਅੱਧਾ ਸਿਰ ਦੁੱਖ ਰਿਹਾ ਹੈ”
ਪਤੀ ਨੇ ਗਲਤੀ ਨਾਲ ਕਹਿ ਦਿੱਤਾ ਕੇ
“ਜਿੰਨਾ ਹੈਗਾ , ਓਨਾ ਹੀ ਦੁਖੇਗਾ”
.
.
ਹੁਣ ਪਤੀ ਦਾ ਪੂਰਾ ਸਰੀਰ ਦੁੱਖ ਰਿਹਾ ਆ
ਇੱਕ ਹੁੰਦੇ ਆ ਸਿੰਗਰ
ਦੂਜੇ ਹੁੰਦੇ ਆ ਬਹੁਤ ਵੱਡੇ ਸਿੰਗਰ
ਫਿਰ ਆਉਂਦੇ ਆ ਅੱਧੀ ਰਾਤ ਨੂੰ
ਆਪਣੀ GF ਨੂੰ ਫੋਨ ਤੇ ਗਾਣਾ ਸੁਣਾਉਣ ਵਾਲੇ
ਸ਼ਰਾਬੀ – ਗਰਮ ਕੀ ਆ ?
ਵੇਟਰ – ਚਾਓਮੀਨ
ਸ਼ਰਾਬੀ – ਹੋਰ ਗਰਮ ?
ਵੇਟਰ- ਸੂਪ
ਸ਼ਰਾਬੀ – ਹੋਰ ਗਰਮ ?
ਵੇਟਰ- ਉਬਲਦਾ ਪਾਣੀ
ਸ਼ਰਾਬੀ – ਹੋਰ ਗਰਮ ?
ਵੇਟਰ- ਅੱਗ ਦਾ ਗੋਲਾ ਆ , ਸਾਲਿਆ
ਸ਼ਰਾਬੀ – ਜਾ ਲੈ ਕੇ ਆ , ਮੈਂ ਬੀੜੀ ਜਲਾਉਣੀ ਆ
ਇੱਕ ਦਿਨ ਆਰਿਆਭੱਟ ਬੈਠੇ – ਬੈਠੇ ਉਸ ਦੋਸਤ
ਜਾਂ ਰਿਸ਼ਤੇਦਾਰ ਦਾ ਨਾਮ ਗਿਣ ਰਹੇ ਸਨ 🙁
ਜੋ ਬੁਰੇ ਵਕਤ ਵਿੱਚ ਉਹਨਾਂ ਦੇ ਕੰਮ ਆਏ . . . .
ਬਸ ਉਥੇ ਹੀ ਸਿਫ਼ਰ ਦੀ ਖੋਜ ਹੋਈ ।
ਪਾਰਟੀ ਚ ਸੋਹਣੀ ਕੁੜੀ ਨਾਲ ਹੱਸ ਹੱਸ ਕੇ ਗੱਲਾਂ ਕਰ ਰਹੇ
ਪਤੀ ਦੇ ਕੋਲ ਪਤਨੀ ਆਈ ਤੇ ਬੋਲੀ ,
ਚਲੋ ਘਰ ਜਾ ਕੇ ਤੁਹਾਡੀ ਸੱਟ ਤੇ ਦਵਾਈ ਲਾ ਦੇਵਾਂ
ਪਤੀ – ਪਰ ਮੈਨੂੰ ਸੱਟ ਲੱਗੀ ਕਿੱਥੇ ਆ ?
ਪਤਨੀ – ਹਾਲੇ ਆਪਾਂ ਘਰ ਵੀ ਕਿੱਥੇ ਪਹੁੰਚੇ
ਪਤਨੀ ਨੇ ਪਤੀ ਨੂੰ ਫੋਨ ਤੇ ਪੁੱਛਿਆ
ਤੁਸੀ ਦਫਤਰ ਵਿੱਚ ਹੀ ਹੋ ?
ਪਤੀ ਦਾ ਜਵਾਬ ਹਾਂ
ਦਫਤਰ ਵਿੱਚ ਹੀ ਆ ਕਿਉ ?
ਪਤਨੀ ਬੋਲੀ ਖਾਸ ਕੁੱਝ ਨਹੀ
ਆਪਣੀ ਕੰਮਵਾਲੀ ਕਿਸੇ ਦੇ ਨਾਲ ਫੜੀ ਗਈ ਹੈ
ਇਸ ਲਈ ਪੁੱਛਿਆ . . . ! ! ! !
ਅੱਜ ਕੱਲ ਰਿਸ਼ਤੇ ਕਿਦਾਂ ਹੋਣਗੇ
ਮੁੰਡੇ ਵਾਲੇ – ਕੀ ਕਰਦੀ ਆ ਤੁਹਾਡੀ ਕੁੜੀ ?
ਕੁੜੀ ਵਾਲੇ – Actor ਆ TikTok ਤੇ ,
ਮੁੰਡਾ ਕੀ ਕਰਦਾ ਆ ?
ਮੁੰਡੇ ਵਾਲੇ – Army ਚ ਆ PUBG ਚ
ਚੂਹੀ : ਜੇ ਤੂੰ ਮੇਨੂੰ ਪਿਆਰ ਕਰਦਾ ਹੈ ਤੇ ਜਾ ਪਿੰਜਰੇ ਵਿਚੋ ਮੇਰੇ ਲਈ ਰੋਟੀ ਕੱਡ ਕੇ ਲੇਕੇ ਆ
ਚੂਹਾ : ਨਹੀਂ ਮੈਂ ਨਹੀਂ ਲਿਓਆਣੀ
ਚੂਹੀ : ਕਿਊਂ ??
ਚੂਹਾ : ਸਾਡੀ ਮਾਂ ਨੂੰ ਪੁੱਤ ਨਹੀਂ ਲਭਣੇ ਨੀ ਤੇਨੂੰ ਯਾਰ ਬਥੇਰੇ
ਜਦੋਂ ਤੁਸੀਂ ਗੱਡੀ ਚਲਾਉਣੀ ਹੋਵੇ ਤਾਂ ਸਭ ਤੋਂ ਪਹਿਲਾਂ ਕੀ ਖੋਲੋਗੇ ?
ਸਨੈਪਚੈਟ ਵਾਲੇ – ਕੈਮਰਾ
ਮੈਂ – ਇਹ ਗੱਲ ਸਿਰਫ ਆਪਣੇ ਦੋਵਾਂ ਚ ਰਹਿਣੀ ਚਾਹੀਦੀ ਆ
ਦੋਸਤ – ਬੇਫਿਕਰ ਰਹਿ , ਕਿਸੇ ਨੂੰ ਪਤਾ ਨੀਂ ਲੱਗਦਾ
*ਅਗਲੇ ਦਿਨ*
ਕਾਲਜ ਚ ਐਂਟਰੀ ਕਰਨ ਵੇਲੇ
Watchman – ਹੋਰ 22 ਪਾਰਟੀ ਕਦੋਂ ਕਰਨੀ ਆ ?
ਸ਼ਹਿਰਾਂ ਵਾਲੇ Purpose ਕਰ ਦੇਂਦੇ. .
ਪਰ
ਪਿੰਡਾਂ ਵਾਲੇ ਸੰਗਦੇ ਆ
ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ,
ਪਰ
ਕੁੜੀ ਅੱਗੇ ਬੁੱਲ ਕੰਬਦੇ ਆ