ਸਾਵਧਾਨ ਇੰਡੀਆ ਦੇ 4 – 5 ਐਪੀਸੋਡ ਦੇਖਣ ਤੋਂ ਬਾਅਦ
ਮੰਮੀ – ਆਹ ਲੈ ਚਾਹ ਪੀ ਲਾ
ਮੈਂ -ਪਹਿਲਾਂ ਤੁਸੀਂ ਪੀ ਕੇ ਦਿਖਾਓ
ਕੀ ਪਤਾ ਵਿੱਚ ਜ਼ਹਿਰ ਮਿਲਾਇਆ ਹੋਵੇ
ਉੜਦੀ ਹੋਈ ਚੱਪਲ ਮੂੰਹ ਤੇ
ਰਾਤ 11 ਵਜੇ
ਕੁੜੀ – Hi
ਮੁੰਡਾ – hello
ਕੁੜੀ – ਮੈਨੂੰ ਨੀਂਦ ਨਹੀਂ ਆ ਰਹੀ
ਮੁੰਡਾ – ਪਰ ਮੈਨੂੰ ਆ ਰਹੀ ਆ
Good Night
*Blocked
ਪੰਜਾਬੀ ਕਦੇ ਵੀ ਕਿਸੇ ਚੀਜ ਦਾ ਸਾਥ ਛੇਤੀ ਨੀ ਛੱਡਦੇ ।
15 ਦਿਨ ਬੁਰਸ ਦੰਦਾ ਦੀ ਸਫਾਈ ਲਈ
ਫੇਰ ਉਹੀ ਬੁਰਸ ਸਿਰ ਤੇ ਮਹਿਦੀ ਲਾਉਣ ਲਈ
ਤੇ ਬਾਅਦ ਚ ਉਹੀ ਬੁਰਸ ਪਜਾਮੇ ਚ ਨਾਲਾ ਪਾਉਣ ਲਈ
ਹੱਥ ਜੋੜ ਕੇ ਬੇਨਤੀ ਆ ਕੇ ਆਓਣ ਵਾਲੇ ਦਿਨਾਂ ਵਿੱਚ ਅਪਣੀ ਐਕਟਿਵਾ ਮੋਟਰਸਾਈਕਲ ਕਾਰ ਵਗੈਰਾ ਹੌਲੀ ਰਫਤਾਰ ਨਾਲ ਚਲਾਓ ਇਹ ਨਾ ਹੋਵੇ ਕਿ ਅੱਗੇ ਛਬੀਲ ਲੱਗੀ ਹੋਵੇ ਤੇ ਤੁਸੀਂ ਸਿੱਧੇ ਹੀ ਲੰਘ ਜਾਂਓ
ਧੰਨਵਾਦ
30 kg ਦੀਆਂ ਪਾਪਾ ਦੀਆਂ ਪਰੀਆਂ ਨੂੰ ਬੇਨਤੀ ਹੈ ਕਿ
ਦੋ ਦਿਨ ਘਰ ਤੋਂ ਬਾਹਰ ਨਾ ਨਿਕਲੋ
ਨਹੀ ਤਾਂ ਫਰੀ ਵਿੱਚ ਦਿੱਲੀ ਪਹੁੰਚ ਜਾਓਗੇ
ਪਤੀ – Hey Google ਮੇਰੀ ਪਤਨੀ ਨੂੰ ਦੱਸ ਦੇ ਕੇ ਮੈਂ ਅੱਜ ਓਹਦੇ ਨਾਲ ਬਾਹਰ ਡਿਨਰ ਕਰਨ ਨਹੀਂ ਜਾ ਸਕਦਾ
Google Assistant – ਠੀਕ ਆ ,
ਥੋੜੇ ਚਿਰ ਬਾਅਦ
Google Assistant – ਅੱਗੇ ਤੋਂ ਆਪਣੀ ਪਤਨੀ ਨਾਲ ਆਪ ਹੀ ਗੱਲ ਕਰੀਂ , ਮੇਰੇ ਤੋਂ ਕੁੱਤੇਖਾਣੀ ਨੀਂ ਕਰਵਾ ਹੋਣੀ
ਮੈਂ – ਪੰਡਿਤ ਜੀ ਮੇਰੀ ਕੋਈ GF ਨਹੀਂ ਬਣ ਰਹੀ
ਪੰਡਿਤ – ਦੋਸ਼ ਹੈ ਬੇਟਾ
ਮੈਂ – ਮੇਰੀ ਕੁੰਡਲੀ ਚ ?
ਪੰਡਿਤ – ਨਹੀਂ , ਤੇਰੀ ਸ਼ਕਲ ਚ
5 ਸਾਲ ਦਾ ਬੱਚਾ : ਆਈ ਲਵ ਯੂ ਮਾਂ . . ,
ਮਾਂ : – ਆਈ ਲਵ ਯੂ ਟੂ ਪੁੱਤਰ… ! ! !
16 ਸਾਲ ਦਾ ਮੁੰਡਾ : – ਆਈ ਲਵ ਯੂ ਮਾਮ… ! ! !
ਮਾਂ : ਬੇਟਾ ਜੀ , ਪੈਸੇ ਨਹੀਂ ਮਿਲਣੇ
25 ਸਾਲ ਦਾ ਮੁੰਡਾ : – ਆਈ ਲਵ ਯੂ ਮਾਂ… ! ! !
ਮਾਂ : – ਕੌਣ ਆ ਚੁੜੈਲ, ਕਿੱਥੇ ਰਹਿੰਦੀ ਹੈ… ?
35 ਸਾਲ ਦਾ ਆਦਮੀ : – ਆਈ ਲਵ ਯੂ ਮਾਂ ।
ਮਾਂ : – ਪੁੱਤਰ ਮੈਂ ਪਹਿਲਾਂ ਹੀ ਬੋਲਿਆ ਸੀ ,
ਉਸ ਕੁੜੀ ਨਾਲ ਵਿਆਹ ਨਾ ਕਰਵਾਈਂ
55 ਸਾਲ ਦਾ ਆਦਮੀ : – ਆਈ ਲਵ ਯੂ ਮਾਂ… ! ! !
ਮਾਂ : – ਪੁੱਤਰ , ਮੈਂ ਕਿਸੇ ਵੀ ਕਾਗਜ ਉੱਤੇ
ਸਾਇਨ ਨਹੀਂ ਕਰਨੇ
ਕਈ ਫੁਕਰੇ ਤਾਂ ਵਿਆਹਾਂ ਚ
ਏਦਾਂ ਹਥਿਆਰ ਲੈ ਕੇ ਜਾਂਦੇ ਆ
ਜਿਦਾਂ ਕੁੜੀ ਨੂੰ ਵਿਆਹੁਣ ਨਹੀਂ
ਅਗਵਾਹ ਕਰਨ ਚੱਲੇ ਹੋਣ
ਸਿਰਫ ਹਿੰਦੁਸਤਾਨੀ ਲੋਕ ਹੀ ਏਦਾਂ ਕਰਦੇ ਆ
ਜੋ ਗੰਗਾ ਚ ਇਸ਼ਨਾਨ ਕਰਕੇ ਆਪਣੇ ਪਾਪ ਧੋਣ ਜਾਂਦੇ ਆ
ਤੇ ਫਿਰ ਉਸੇ ਪਾਣੀ ਚੋ 2 ਲੀਟਰ ਪਾਣੀ ਬੋਤਲ ਚ ਪਾ ਕੇ
ਘਰ ਲੈ ਆਉਂਦੇ ਨੇ
ਕਮਲੀ ਕਹਿੰਦੀ ਅੱਜ ਕੋਈ ਸ਼ੇਅਰ ਸੁਣਾਓ,
ਮੈ ਕਿਹਾ, “ਸਾਰੀ ਉਮਰ ਆਪਾ ਦੋਵਾਂ ਨੂੰ ਇੱਕ ਦੂਜੇ ਦਾ ਸਾਥ ਹੋਵੇ…”
ਕਹਿੰਦੀ, “ਵਾਹ ਵਾਹ”
ਮੈ ਕਿਹਾ, “ਸਾਰੀ ਉਮਰ ਦੋਵਾਂ ਨੂੰ ਇੱਕ ਦੂਜੇ ਦਾ ਸਾਥ ਹੋਵੇ…”
ਕਹਿੰਦੀ, “ਵਾਹ ਵਾਹ ਅੱਗੇ..?”
ਮੈ ਕਿਹਾ, “ਤੀਜਾ ਸਾਡੇ ਨਾਲ ਖੇਡਦਾ ਸਾਡਾ ਜਵਾਕ ਹੋਵੇ…”
ਕਮਲੀ ਹੱਸ-ਹੱਸ ਕਮਲੀ ਹੋਰ ਕਮਲੀ ਹੋ ਗਈ
ਕਈ ਗੁਆਂਢੀ ਤਾਂ ਸਿਰਫ ਇਸ ਲਈ ਦੁਖੀ ਰਹਿੰਦੇ ਆ
ਕਿਉਂਕਿ ਉਨ੍ਹਾਂ ਨੂੰ ਆਪਣੀ ਗੁਆਂਢਣ ਦੀ
ਫੇਸਬੁਕ ਆਈ ਡੀ ਨਹੀਂ ਮਿਲਦੀ
ਕਦੇ ਕਦੇ ਮੈਂ ਸੋਚਦਾ ਹਾਂ ਕਿ . . .
ਮਰਨ ਦੇ ਬਾਅਦ ਆਪਣੀਆਂ ਅੱਖਾਂ
ਕਾਨੂੰਨ ਨੂੰ ਦਾਨ ਕਰ ਦੇਵਾਂ
ਕਦੋਂ ਤੱਕ ਵਿਚਾਰ ਅੰਨਾ ਹੀ ਘੁੰਮਦਾ ਰਹੂਗਾ
ਪੱਪੂ ਪਹਿਲੇ ਦਿਨ ਕਾਲਜ ਗਿਆ ਤਾਂ ਖੁਸ਼ੀ ਦੇ ਮਾਰੇ ਉਛਲਣ ਲਗਾ . . .
ਦੋਸਤ : ਓਏ ਪੱਪੂ ਇੰਨਾ ਕਿਉਂ ਖੁਸ਼ ਹੋ ਰਹੇ ਹੋ . . ?
ਪੱਪੂ : ਅੱਜ ਪਹਿਲੀ ਵਾਰ ਕਿਸੇ ਕੁੜੀ ਨੇ ਮੇਰੇ ਨਾਲ ਗੱਲ ਕੀਤੀ . .
ਦੋਸਤ : ਓਏ ਵਾਹ ! ਕੀ ਕਿਹਾ ਉਸਨੇ . . .
ਪੱਪੂ : ਮੈਂ ਮੇਟਰੋ ਵਿੱਚ ਬੈਠਾ ਸੀ , ਉਹ ਬੋਲੀ ਉੱਠੋ ਇਹ ਲੇਡੀਜ ਸੀਟ ਹੈ
ਇੱਕ Bus Driver ਦੀ ਸੀਟ ਕੋਲ
ਲਿਖਿਆ ਸੀ…!
ਜੇ ਵਾਹਿਗੁਰੂ ਨੇ ਚਾਹਿਆ
ਤਾਂ ਮੰਜਿਲ ਤੱਕ ਪਹੁੰਚਾ ਦਵਾਂਗਾ…!
.
ਪਰ ਜੇ ਅੱਖ ਲੱਗ ਗਈ ਤਾਂ
ਵਾਹਿਗੁਰੂ ਕੋਲ ਹੀ ਪਹੁੰਚਾ ਦਵਾਂਗਾ…
ਫਰੈਂਡਸ਼ਿਪ ਦੀਆਂ 5 ਸਟੇਜ਼ਾਂ
1. ਬੋਲੋ ਜੀ
2. ਬੋਲੋ
3. ਬੋਲ
4. ਬਕ
5. ਭੋਂਕ