ਦਿਨ ਤਾ ਸਭ ਦੇ ਆਉਂਦੇ ਨੇ
ਖੇਡਾਂ ਸਭ ਕਰਤਾਰ ਦੀਆ
ਕਦੇ ਬੰਦਾ ਲੱਕੜਾਂ ਸਾੜਦਾ ਏ
ਕਦੇ ਲੱਕੜਾਂ ਬੰਦੇ ਨੂੰ ਸਾੜਦੀਆ..
ਸਫਰ ਜਨਮ ਤੋਂ ਮੌਤ ਤੱਕ ਦਾ!
ਪਿੱਛਲੇ ਸਾਲ ਕਿਸੇ ਰਿਸ਼ਤੇਦਾਰ ਦੇ ਸਸਕਾਰ ਉੱਪਰ ਜਾ ਕੇ ਆਇਆ,ਓਥੇ ਸਮਸਾਨ ਘਾਟ ਵਿੱਚ ਕੁੱਝ ਲਿਖਿਆ ਹੋਇਆ ਪੜ੍ਹਿਆ ਜੋ ਦਿਲ ਨੂੰ ਹਲੂਣ ਗਿਆ।ਸਮੇਤ ਤਸਵੀਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ।
ਇੱਕ ਪਵਿੱਤਰ ਰਿਸ਼ਤੇ (ਮਾਂ) ਦੀ ਕੁੱਖੋਂ ਜਨਮ ਲੈ ਕੇ ਮੈਂ ਅਣਜਾਣ ਸਫਰ ਉੱਪਰ ਨਿਕਲਿਆ।ਜਾਣੇ ਅਣਜਾਣੇ ਮੇਰੇ ਤੋਂ ਪਤਾ ਨਹੀ ਕਿੰਨੇ ਕੁ ਪੁੰਨ ਅਤੇ ਪਾਪ ਹੋਏ।ਇਸ ਸਫਰ ਦੌਰਾਨ ਮੈਂ ਹਰ ਜਗ੍ਹਾ ਮੇਰੀ ਮੇਰੀ ਕਰਦਾ ਅਖੀਰ ਅਪਣੀ ਅਸਲੀ ਮੰਜ਼ਿਲ ਉੱਤੇ ਇਥੇ ਇਸ ਜਗ੍ਹਾ ਪਹੁੰਚ ਗਿਆ ਹਾਂ,ਇਥੇ ਆ ਕੇ ਪਤਾ ਲੱਗਿਆ ਕਿ ਸਫਰ ਤਾਂ ਮੈਂ ਜਨਮ ਤੋਂ ਮੌਤ ਤੱਕ ਦਾ ਹੀ ਕਰ ਰਿਹਾ ਸੀ, ਜੋ ਅੱਜ ਪੂਰਾ ਹੋ ਗਿਆ।
ਤੁਹਾਡਾ ਸਾਰੇ ਸੱਜਣਾਂ ਦਾ ਮੇਰੇ ਇਸ ਸਫਰ ਵਿੱਚ ਇਥੇ ਤੱਕ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ।ਇਸ ਤੋਂ ਅੱਗੇ ਦਾ ਸਫਰ ਮੈਂ ਖੁਦ ਤੈਅ ਕਰਾਂਗਾ✍️
ਭੂਪਿੰਦਰ ਸਿੰਘ ਸੇਖੋਂ
ਉਮਰਾਂ ਤੱਕ ਨਹੀ ਭੁਲਦੇ
ਮੀਤ ਪੁਰਾਣੇ ਬਚਪਨ ਦੇ
.
.
.
.
ਮੁੜਕੇ ਨਹੀ ਅਾਉਦੇਂ
ਦਿਨ ਮਰਜ਼ਾਣੇ ਬਚਪਨ ਦੇ
ਕੁੱਝ ਰਿਸ਼ਤਿਆਂ ਦਾ ਨਾਮ ਨਹੀਂ ਹੁੰਦਾ
ਨਿਭਾਏ ਜਾਂਦੇ ਨੇ ਰੂਹ ਤੋਂ ਜਿਸਮ ਖਤਮ ਹੋ ਜਾਣ ਤੱਕ,
ਕੁੱਝ ਜਖਮਾਂ ਦੀ ਕੋਈ ਦਵਾਈ ਨਹੀਂ ਹੁੰਦੀ
ਮੁਸਕਰਾ ਕੇ ਸਹਿ ਲਏ ਜਾਂਦੇ ਨੇ ਨਾਸੂਰ ਹੋ ਜਾਣ ਤੱਕ,
ਕੁੱਝ ਸੁਪਨਿਆਂ ਦੀ ਪੂਰੇ ਹੋਣ ਦੀ ਆਸ ਨਹੀਂ ਹੁੰਦੀ
ਫਿਰ ਵੀ ਬੁਣ ਲਏ ਜਾਂਦੇ ਨੇ ਉੱਧੜ ਜਾਣ ਤੱਕ,
ਕੁੱਝ ਖਵਾਹਿਸ਼ਾ ਦੀ ਕੋਈ ਉਮਰ ਨਹੀਂ ਹੁੰਦੀ,
ਉਮਰਭਰ ਨਾਲ ਚੱਲਦੀ ਹੈ ਜਿਸਮ ਖਤਮ ਹੋਣ ਜਾਣ ਤੱਕ,
ਕੁੱਝ ਰਸਤਿਆਂ ਦੀ ਕੋਈ ਮੰਜਿਲ ਨਹੀਂ ਹੁੰਦੀ
‘ਮਨ’ ਸਫਰ ਕਰਦੀ ਹੈ ਫਿਰ ਵੀ ਸਾਹ ਰੁਕ ਜਾਣ ਤੱਕ,,,
ਆਪਣੀ ਸਿਆਣਪ ਦਾ ਗੁਣ-ਗਾਣ ਕਰੋ, ਕੋਈ ਨਹੀਂ ਸੁਣੇਗਾ;
ਆਪਣੀ ਮੂਰਖਤਾ ਦੀਆਂ ਗੱਲਾਂ ਕਰੋ ,ਸਾਰੇ ਧਿਆਨ ਨਾਲ ਸੁਨਣਗੇ..
.
ਲੋਕਾਂ ਨੂੰ ਮੂਰਖਾਂ ਨੂੰ…??
.
.
.
ਮਿਲਕੇ ਆਨੰਦ ਮਿਲਦਾ ਹੈ ,
.
ਸਿਆਣਾ ਉਹ ਆਪਣੇ.
ਆਪ ਨੂੰ ਸਮਝਦੇ ਹਨ
ਭਾਂਡਾ ਖਾਲ਼ੀ ਹੋਵੇ ਤਾਂ ਇਹ ਨਾਂ ਸਮਝੋ ਕੇ ਮੰਗਣ ਚਲਿਆ
ਹੋ
ਸਕਦਾ ਕੀ ਸਭ ਕੁਜ ਵੰਡ ਕੇ ਆਇਆ ਹੋਵੇ
ਸੰਤਾ ਦੀ ਇੱਕ ਗੱਲ ਯਾਦ ਆ ਗਈ ਬਾਬਾ ਜੀ ਅਕਸਰ ਜਦੋਂ ਮੰਜੀ ਸਾਹਿਬ ਤੋਂ ਸੰਗਤਾਂ ਨਾਲ ਬਚਨ ਕਰਿਆ ਕਰਦੇ ਸਨ ਤੇ ਜੇ ਚੱਲ ਰਹੀ ਗੱਲਬਾਤ ਵਿੱਚ ਕਿਸੇ ਸਿੰਘ ਨੇ ਜੈਕਾਰਾ ਲਾ ਦੇਣਾ ਤਾ ਬਾਬਾ ਜੀ ਨੇ ਕਹਿਣਾ ੳਹ ਸਿੰਘੋ ਜੈਕਾਰਾ ਨਾਂ ਛੱਡਿਆ ਕਰੋ ਹਾ ਅਸੀਂ ਗੁਲਾਮ ਤੇ ਛੱਡੀ ਜਾਨੇ ਆ ਜੈਕਾਰੇ ਇਹ ਗੱਲ ਅੱਜ ਰਾਸ਼ਟਰਵਾਦੀ ਭੇਡਾਂ ਉਪੱਰ ਢੁੱਕਦੀ ਆ ਪੂਰੀ ਤਰਾਂ
ਕਹਿੰਦੇ ਨੇ ਕੇ ਹੋ ਜਾਂਦਾ ਏ ਸੰਗਤ ਦਾ ਅਸਰ,
ਪਰ ਕੰਡਿਆਂ ਨੂੰ ਤਾਂ ਅੱਜ ਤੱਕ ਨੀ ਆਇਆ,
ਮਹਿਕਣ ਦਾ ਤਰੀਕਾ …
ਜ਼ਮੀਨ ਵੇਚ ਕੇ ਐਸ਼ ਕਰਨੀ ‘ਤੇ
ਜ਼ਮੀਰ ਵੇਚ ਕੇ ਰਾਜ ਕਰਨਾ ,
ਪਤਾ ਨੀ ਪੰਜਾਬੀਆਂ ਨੇ
ਕਿੱਥੋਂ ਸਿੱਖ ਲਿਆ !
ਜ਼ਿੰਦਗੀ ਵਿੱਚ ਦੋ ਚੀਜ਼ਾਂ ਕਦੇ ਝੁਕਣ ਨਾ ਦਿਓ
ਇੱਕ ਬਾਪ ਦਾ ਸਿਰ
ਦੂਜਾ ਮਾਂ ਦੀਆਂ ਅੱਖਾਂ
ਪਹਿਲਾਂ ਆਪਣਾ attitude set ਕਰ
ਫੇਰ ਮੈਨੂੰ set ਕਰਨ ਦੇ ਸੁਪਨੇ ਦੇਖੀਂ
ਕਦੇ ਕਦੇ ਅਸੀਂ ਅਪਣੇ ਆਪ ਨੂੰ ਐਨਾ ਜ਼ਰੂਰੀ ਸਮਜ ਲੇਨੇ ਆ
ਜਿਨਾਂ ਅਸੀਂ ਕਿਸੇ ਦੀ ਜ਼ਿੰਦਗੀ ਚ ਜ਼ਰੂਰੀ ਨਹੀਂ ਹੁੰਦੇ.
ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ…
ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ …
ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ
ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..
ੳਹ ਦਿਨ ਕਦੇ ਨਾ ਆਵੇ ਕਿ ਹਦੋ ਵੱਧ ਗਰੂਰ ਹੋ ਜਾਵੇ
ਬਸ ਏਨਾ ਕੁ ਨੀਵਾ ਰੱਖੀ ਮਾਲਕਾ ਕਿ
ਹਰ ਦਿਲ ਦੂਆ ਦੇਣ ਲਈ ਮਜਬੂਰ ਹੋ ਜਾਵੇ
ਜਿਹਨੂੰ ਪਿਆਰ 💑 ਕਰੋ ਤਾਂ ਮਰਦੇ ਦਮ ਤੱਕ
ਓਹਦੇ ਹੀ ਬਣ ਕੇ ਰਹੀ ਦਾ,
ਐਵੇ ਹਰ ਜਗਾ ਮੂੰਹ ਨਹੀਂ ਮਾਰੀ ਦਾ
ਹੰਕਾਰ ਨਾ kro ,, ਚੰਗੇ ਚੰਗੇ ਦੀ ਪਿੱਠ ਲਵਾ ਦਿੰਦਾ ਸਮਾਂ ⏰
ਜਿਸਨੂੰ ਲੋਕ ਨਕਾਰਾ ਕਹਿੰਦੇ ਉਸ ਤਾਈਂਂ ਕੰਮ ਪਵਾ ਦਿੰਦਾ ਸਮਾਂ