ਮਜ਼ਾਰ ਉੱਤੇ ਚੜੀਆਂ ਬੇਸ਼ੁਮਾਰ ਚਾਦਰਾਂ ਸੀ,
ਇੱਕ ਬਾਹਰ ਬੈਠਾ ਮੰਗਤਾ ਸੁਣਿਆਂ ਠੰਡ ਦੀ ਵਜਹ ਨਾਲ ਮਰ ਗਿਆ,
ਓਹ ਤਸਵੀਰ ਵੀ ਸੁਣਿਆਂ ਲੱਖਾਂ ਦੇ ਵਿੱਚ ਵਿਕ ਜਾਂਦੀ,
ਜਿਹਦੇ ਵਿੱਚ ਰੋਂਦਾ ਬੱਚਾ ਰੋਟੀ ਲਈ ਤਰਲੇ ਕਰ ਗਿਆ..



ਜ਼ਿੰਦਗੀ ਦੇ ਰੰਗਾਂ ਦਾ ਕੋੲੀ
.ਭਰੋਸਾ ਨਹੀ.
ਕਦੋਂ ਕਿੱਥੇ ਬਦਲ ਜਾਣ

ਇੱਕ ਤਿੱਤਲੀ ਦੀ ਉਮਰ ਸਿਰਫ 14 ਦਿਨ ਦੀ ਹੁੰਦੀ ਹੈ
ਪਰ ਉਹ ..??
.
.
.
.
.
.
ਆਪਣਾ ਹਰ ਇੱਕ ਦਿਨ ਮੌਜ ਮਸਤੀ
ਵਿੱਚ ਗੁਜਾਰਦੀ ਹੈ,..
.
ਜਿੰਦਗੀ ਬਹੁਤ ਕੀਮਤੀ ਹੈ ਇਸ ਲਈ ਇਸਦੇ ਹਰ
ਇੱਕ ਪਲ ਦਾ ਅਨੰਦ ਮਾਣੋ

ਬਣ ਕੇ ਗੱਦਾਰ ਜੋ ਕਰੇ ਪਿੱਠ ਤੇ ਵਾਰ,
ਐਸੇ ਯਾਰ ਤੋਂ ਰੱਬ ਬਚਾਵੇ,.
ਪਿਆਰ ਹੋਰ ਕਿਸੇ ਨਾਲ ਤੇ
ਵਾਅਦੇ ਹੋਰ ਕਿਸੇ ਨਾਲ,
ਐਸੇ ਆਸ਼ਕਾਂ ਤੋਂ ਰੱਬ ਬਚਾਵੇ


ਮੈ ਬੁਰਾ ਹਾਂ ਤਾਂ ਬੁਰਾ ਹੀ ਸਹੀ….
ਘੱਟੋ-ਘੱਟ ਸ਼ਰਾਫ਼ਤ ਦਾ ਦਿਖਾਵਾ ਤਾਂ ਨਹੀ ਕਰਦਾ.!!

“ਜਰੂਰੀ” ਨਹੀਂ “ਕੇ” ਇਨਸਾਨ “ਕੰਮ”
ਕਰਕੇ “ਹੀ” ਥਕਦਾ “ਏ”

“ਜਿੰਦਗੀ” ਵਿੱਚ “ਉਸ” ਨੂੰ “ਧੋਖਾ” ਫਰੇਬ “ਤੇ”
ਫਿਕਰ “ਵੀ” ਥਕਾ “ਦਿੰਦੇ” ਨੇ


ਸੱਚ ਨਾ ਬੋਲਿਆ ਕਰੋ,
ਕੌਮ ਦੀ ਗੱਲ ਨਾ ਕਰਿਆ ਕਰੋ
ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ
{ਅਜਕਲ ਐਕਸੀਡੈਂਟ ਬਹੁਤ ਹੁੰਦੇ ਆ}


ਸਾਡ ਦੇਸ਼ ਦੇ ਮਹਾਨ ਵਿਗਿਆਨਕ ਲੋਕਾਂ ਦੀ ਅਣਥੱਕ ਮਿਹਨਤ ਸਦਕਾ ਕੀਤੀਆਂ ਗਈਆਂ ਮਹਾਨ ਖੋਜਾਂ ਤੇ
‘ਇਹਨਾਂ ਖੋਜਾਂ ਨੇ ਦੁਨੀਆਂ ਦੀ ਨੁਹਾਰ ਬਦਲਕੇ ਰੱਖ ਦਿੱਤੀ ਹੈ:-
1. ਕਾਂ ਦਾ ਬਨੇਰੇ ‘ਤੇ ਕਾਂ-ਕਾਂ ਕਰਨ ਨਾਲ ‘ਕੋਈ ਰਿਸ਼ਤੇਦਾਰ ਆਉਂਦਾ ਹੁੰਦਾ ਹੈ।
2- ਚੱਪਲ ਪੁੱਠੀ ਰੱਖਣ ਨਾਲ ਘਰ ਵਿੱਚ ਲੜਾਈ ਹੋ ਜਾਂਦੀ ਹੈ।
3- ਦੰਦਾਂ ਥੱਲੇ ਜੀਭ ਆਉਣ ਦਾ ਕਾਰਨ ਕੋਈ ਤੁਹਾਨੂੰ ਗਾਲਾਂ ਕੱਢ ਰਿਹਾ ਹੁੰਦਾ ਹੈ।
4-ਆਪਣੇ ਘਰ ਵੱਲ ਨੂੰ ਮੰਜੇ ਦੀਆਂ ਪੈਂਦਾਂ ਕਰਕੇ ਨਹੀਂ ਡਾਉਣਾ ਚਾਹੀਦਾ, ਮਾੜਾ ਹੁੰਦਾ ਹੈ।
5- ਕਿਸੇ ਬੱਚੇ ਲੱਤਾਂ ਥੱਲਿਓਂ ਟੱਪਣ ਨਾਲਦਾ ਕੱਦ ਛੋਟਾ ਰਹਿ ਜਾਂਦਾ ਹੈ।
6- ਨਾਰ ਦੇ 365 ਚਲਿੱਤਰ ਹੁੰਦੇ ਹਨ। ਜੇਕਰ ਆਟਾ ਗੁੰਨਦਿਆਂ ਪਰਾਤ ਚੋ ਆਟਾ ਬੁੜਕ ਜੇ ,ਫੇਰ ਕੋਈ ਪਰਾਉਣਾ ਆ ਸਕਦਾ
7- ਜੇ ਬਿੱਲੀ ਰਾਹ ਕੱਟਜੇ ਜਾਂ ਛਿੱਕ ਆ ਜੇ,ਘਰੋ ਨਹੀ ਤੁਰਨਾਂ ਚਾਹੀਦਾ
8- ਝਾੜੂ ਖੜਾ ਕਰਨਾ ਵੀ ਮਾੜਾ ਹੁੰਦਾ।
9- ਲਾਲ ਮਿਰਚਾਂ ਚੁੱਲੇ ਚ ਸਾੜਨ ਨਾਲ ਲੱਗੀ ਨਜ਼ਰ ਲਹਿ ਜਾਦੀ ਹੈ।
10- ਕਾਲਾ ਟਿੱਕਾ ਲਾਉਣ ਨਾਲ ਨਜਰ ਲੱਗਦੀ ਨਹੀ ਲਗਦੀ।
11- ਕੈਂਚੀ ਖੜਕਾਉਣ ਨਾਲ ਘਰੇ ਲੜਾਈ ਪੈ ਜਾਦੀ ਹੈ।
12-ਜੇ ਬੈਠੇ-ਬੈਠੇ ਛਿੱਕ ਆ ਜੇ, ਭੂਆ ਯਾਦ ਕਰਦੀ ਐ,,ਭੂਆਂ ਭਾਵੇ ਮਣ ਪੱਕਾਂ ਅੰਨ ਖਾ ਕੇ ਘੁਰਾੜੇ ਮਾਰੀ ਜਾਦੀ ਹੋਵੇ।
13- ਸੁਪਨੇ ਚ ਮੌਤ ਦੇਖੋ ਤਾ ਉਮਰ ਲੰਬੀ ਹੁੰਦੀ ਏ, ਸੁਪਨੇ ਚ ਸੱਪ ਦੇਖੋ ਤਾ ਧੰਨ ਪ੍ਰਾਪਤ ਹੁੰਦਾ ਏ
14-ਅੱਧੀ ਰਾਤੀ ਕੁੱਤਾ ਰੋਵੇ ਤਾ ਕਿਸੀ ਦਾ ਟਾਕ ਟਾਈਮ ਪੂਰਾ ਹੋਣ ਦਾ ਸਿਗਨਲ ਏ
15-ਸੱਜੀ ਅੱਖ ਫੜਕੇ ਤਾਂ ਲੜਾਈ ਹੁੰਦੀ ਏ, ਸੱਜੇ ਹੱਥ ‘ਚ ਖੁਰਕ ਹੋਵੇ ਤਾ ਪੈਸੇ ਮਿਲਦੇ ਨੇ।
16-ਬਿੱਲੀਆ ਰਸਤਾ ਕੱਟ ਜਾਣ ਤਾ ਖਤਰਾ ਹੋ ਸਕਦਾ।
17- ਸ਼ੀਸ਼ੇ ਦਾ ਟੁਟਣਾ ਵੀ ਅਪਸ਼ੁਗਨ ਦੀ ਨਿਸ਼ਾਨੀ ਏ।
18- ਜਦੋਂ ਬਿਜਲੀ ਕੜਕਦੀ ਹੋਵੇ ,ਓਦੋ ਮਾਮਾ-ਭਾਣਜਾ ਇਕੱਠੇ ਨਹੀਂ ਹੋਣੇ ਚਾਹੀਦੇ।
19-ਨਵੀ ਕਾਰ ਜਾਂ ਬਾਈਕ ਨੂੰ ਕਾਲ਼ੇ ਪਰਾਂਦੇ ਬੰਨਣ ਨਾਲ ਬੁਰੀ ਨਜ਼ਰ ਨਹੀਂ ਲਗਦੀ।
20- ਨਵਾ ਘਰ ਬਣਾਉਣ ਵੇਲੇ ਜਾਂ ਬਣ ਜਾਣ ਤੇ ਕੋਈ ਨਜ਼ਰਬੱਟੂ ਲਗਾਉਣਾ ਲਾਜ਼ਮੀ ਏ ,ਜਿਵੇ ਰਾਕਸ਼ ਜਾਂ ਚੁੜੇਲ ਦੀ ਮੂਰਤੀ ਆਦਿ ।।
21-ਸ਼ਾਮ ਨੂੰ ਝਾੜੂ ਨਹੀ ਲਾਈਦਾ ਨਹਿਸ਼ ਹੁੰਦਾ ਏ।
22- ਸ਼ਾਮ ਨੂੰ ਹਥ ਪੈਰ ਦੇ ਨੌਹ ਨਹੀ ਕੱਟੀਦੇ।
23-ਬੱਚੇ ਨੂੰ ਸ਼ੀਸ਼ਾ ਦਿਖਾਉਣ ਨਾਲ ਉਸਦੇ ਦੰਦ ਨਹੀ ਨਿਕਲਦੇ ਅਤੇ ਬੱਚਾ ਮੰਜੇ ਤੋਂ ਹੇਠਾਂ ਡਿਗ ਪੈਂਦਾ ਹੈ।
24. ਘਰੋਂ ਬਾਹਰ ਜਾਣ ਲੱਗਿਆਂ ਪਿਛੋ ਅਵਾਜ ਮਾਰਣ ਨਾਲ ਕੰਮ ਨਹੀ ਹੁੰਦਾ …ਜੇਕਰ ਕੋਈ ਜੰਗਲ ਪਾਣੀ ਜਾ ਰਿਹਾ ਹੋਵੇ ਤਾਂ ਵੀ।
25- ਘਰੋਂ ਬਾਹਰ ਜਾਣ ਲੱਗਿਆਂ ਦਹੀ ਖਾ ਕੇ ਜਾਣ ਨਾਲ ਵਿਗੜੇ ਕੰਮ ਵੀ ਸੰਵਰ ਜਾਂਦੇ ਨੇ।

ਇਹਨਾਂ ਅੰਧ-ਵਿਸ਼ਵਾਸ਼ਾਂ ਕਰਕੇ ਅਸੀਂ ਚਾਹ ਕੇ ਵੀ ਅਸੀਂ ਹੋਰ ਦੇਸ਼ਾਂ ਤੋਂ ਅੱਗੇ ਨੀ ਨਿਕਲ਼ ਸਕਦੇ, ਅਸੀਂ ਜਕੜੇ ਜੋ ਹੋਏ ਹਾਂ ਅੰਧ-ਵਿਸ਼ਵਾਸ਼ ਦੀਆਂ ਜੰਜ਼ੀਰਾਂ ਨਾਲ। ਵਿਗਿਆਨੀ ਵੀ ਹੈਰਾਨ ਹੁੰਦੇ ਹੋਣੇ ਸਾਡੀਆਂ ਇਹ ਅੰਧ-ਵਿਸ਼ਵਾਸ਼ ਭਰੀਆਂ ਖੋਜਾਂ ਤੋਂ…..
ਅਗਿਆਤ

ਜਿੰਦਗੀ ਵਿੱਚ ਮੈਨੂੰ ਕਿਸੇ ਘਾਟੇ ਨਾਲ ਕੋਈ ਫਰਕ ਨਹੀ ਪੈਂਦਾ ਕਿਉਂਕਿ, ਮੈਂ ਇਮਾਨਦਾਰੀ ਨਾਲ ਆਪਣੇ ਹਿੱਸੇ ਦੇ ਫਰਜ਼ ਨਿਭਾਉਂਦਾ..

ਇਨਸਾਨ ਜਿਂਦਗੀ ਚ’ ਦੋ ਚਿਹਰੇ ਕਦੇ ਨਹੀਂ ਭੁਲ ਸਕਦਾ
…….
ਇਕ ਜੋ ਮੁਸਕਿਲ ਵਕਤ ਸਾਥ ਦੇਵੇ , ਦੂਜਾ ਜੋ ਮੁਸਕਿਲ
ਹਾਲਾਤ ਚ
ਸਾਥ ਛਡ
ਜਾਵੇ …..


ਦਿਨ ਚੜ ਗਿਅਾ
ਸਵੇਰ ਹੋ ਗੲੀ
ਤਾਰੇਂ ਛੁਪਿਅਾ ਨੂੰ
ਬੜੀ ਦੇਰ ਹੋ ਗੲੀ
Gud mrng ਸਾਰਿਅਾ ਨੂੰ ਦਿਲੋਂ


ਛੋਟੇ ਸੀ ਹਰ ਗੱਲ
ਭੁੱਲ ਜਾਇਆ ਕਰਦੇ ਸੀ
ਦੁਨਿਆ ਕਹਿੰਦੀ ਸੀ ਕਿ
“ਯਾਦ ਕਰਨਾ ਸਿੱਖੋ”
ਵੱਡੇ ਹੋਏ ਤਾਂ ਹਰ ਗੱਲ
ਯਾਦ ਰਹਿੰਦੀ ਹੈ
ਦੁਨਿਆ ਕਹਿੰਦੀ ਹੈ
“ਭੁੱਲਣਾ ਸਿੱਖੋ “

ਜੇ ਅਸਲੀ ਮਰਦ ਹੋ ਤਾਂ ਦਾਜ ਲੈਣ ਦੀ ਬਜਾਏ
ਜਿੰਮੇਵਾਰ ਬਣ ਕੇ ਘਰਵਾਲੀ ਨੂੰ ਖੁਦ ਕਮਾ ਕੇ ਖਵਾਓ
ਨਹੀਂ ਤਾਂ ਮੁੱਛਾਂ ਤਾਂ ਕੁੱਤੇ ਬਿੱਲਿਆਂ ਦੇ ਵੀ ਹੁੰਦੀਆਂ ਨੇ


ਦੀਪ ਸਿੱਧੂ ਦੀਆਂ ਗੱਲਾਂ ਆਮ ਇਨਸਾਨ ਦੀ ਸੋਚ ਤੋ ਉੱਤੇ ਸੀ।
ਉਸਨੇ ਹਮੇਸ਼ਾ ਹੋਂਦ ਦੀ ਗੱਲ ਕੀਤੀ।
ਸਾਡੀ ਸ਼ੁਰੂ ਤੋਂ ਇਹ ਕਮਜ਼ੋਰੀ ਰਹੀ ਏ ਕਿ ਅਸੀ ਇਹੀ ਨੀ ਸਮਝ ਸਕੇ, ਹੋਂਦ ਕਿਉ ਜਰੂਰੀ ਏ

ਰੰਗ ਦੁਨੀਆ ਦੇ ਔਨੇਖੇ ਨੇ,
ਜਿਹੜੇ ਸੱਚੇ ਉਹ ਓਖੇ ਜੋ ਬਾਤ ਬਾਤ ਪਰ ਬੋਲੇ ਝੂਠ
ਰੱਬਾ ਉਹ ਸੋਖੇ!!!

ਮਾਂ ਹੈ ਰੱਬ ਤੋ ਉਚੀ„ ਕਦੇ ਵੀ ਮਾਂ ਰਵਾਈਏ ਨਾ„
ਰੂਹਾਂ ਵਾਲੇ ਮਿਲਦੇ ਮੁਸ਼ਕਿਲ„ ਜਿਸਮਾਂ ਪਿੱਛੇ ਗਵਾਈਏ ਨਾ..