ਖ਼ਵਾਹਿਸ਼ ਨਹੀਂ ਕਿ ਹਰ ਕੋਈ ਤਾਰੀਫ਼ ਕਰੇ,
ਪਰ
ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾ ਕਹੇ
ਬਾਪ ਉਹ ਅਨਮੋਲ ਹਸਤੀ ਹੈ
ਜਿਸਦੇ ਪਸੀਨੇ ਦੀ ਇਕ ਬੂੰਦ ਦੀ
ਕੀਮਤ ਵੀ ਔਲਾਦ ਕਦੇ
ਅਦਾ ਨਹੀਂ ਕਰ ਸਕਦੀ
ਕੋਈ ਇਨਸਾਨ ਬੁਰਾ ਨਹੀ ਹੁੰਦਾ,
ਸੋਚ ਬੁਰੀ ਹੁੰਦੀ ਹੈ,
ਜਦ ਸਮੇ ਨਾਲ ਸੋਚ ਬਦਲ ਜਾਂਦੀ,
ਤਾ ਓਹੀ ਇਨਸਾਨ ਚੰਗਾ ਬਣ ਜਾਂਦਾ ਹੈ….
ਜਿਹੜੇ ਬੰਦੇ ਅਸੂਲਾਂ ਨਾਲ ਜਿੳੁੰਦੇ ਨੇ
ੳੁਹਨਾਂ ਦੇ ਦੋਸਤ👬 ਘੱਟ ਤੇ ਦੁਸ਼ਮਨ👹 ਜਿਅਾਦਾ ਹੁੰਦੇ ਨੇ..
ਰੱਬ ਤੋ ਪਿਆਰਾ ਕੋਈ ਨਾਮ ਨਹੀ ਹੁੰਦਾ
ਉਦੀ ਨਿਗਾ ਵਿੱਚ ਕੋਈ ਆਮ ਜਾ ਖਾਸ ਨੀ ਹੁੰਦਾ
ਦੁਨੀਆ ਦੀ ਮੁਹੱਬਤ ਵਿੱਚ ਹੈ ਧੋਖੇਵਾਜੀ ਪਰ
ਉਸ ਦੀ ਮੁਹੱਬਤ ਚ ਕੋਈ ਬਦਨਾਮ ਨੀ ਹੁੰਦਾ
ਦੁਨੀਆਦਾਰੀ ਵਿੱਚ ਜਿਹੜੇ ਧੋਖੇ ਮਿਲਦੇ
ਓਹੀ ਬੰਦੇ ਨੂੰ ਬੰਦਾ ਬਣਾ ਜਾਂਦੇ ਨੇ
ਕਿਸੇ ਦੀ ਸੂਰਤ ਸੋਹਣੀ ਹੋਵੇ, ਜਾਂ ਨਾ ਹੋਵੇ,
ਪਰ ਸਿਰਤ ਜਰੂਰ ਸਾਫ਼ ਹੋਣੀ ਚਾਹੀਦੀ ਹੈ
ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ ,
ਪਿਤਾ ਕਿਸੇ ਨੂ ਵੀ ਨਹੀਓਂ ਯਾਦ ਰਹਿੰਦਾ ।
ਹੁੰਦਾ ਪਿਓ ਵੀ ਰੱਬ ਦਾ ਰੂਪ ਯਾਰੋ ,
ਜਿਸ ਦੇ ਸਿਰ ਤੇ ਘਰ ਆਬਾਦ ਰਹਿੰਦਾ ।
ਓਹਦੇ ਸੀਨੇ ਚ ਵੀ ਇਕ ਦਿਲ ਹੁੰਦਾ ਏ ,
ਜੋ ਔਲਾਦ ਦੀ ਖੁਸ਼ੀ ਲਈ ਸਦਾ ਬੇਤਾਬ ਰਹਿੰਦਾ ।
ਬੇਹਿਸਾਬ ਪਿਆਰ ਨਹੀ ਦੇਖਦਾ ਕੋਈ ,
ਬਸ ਓਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ ।
ਦੋਸ਼ ਪਾਸਪੋਰਟ ਦਾ ਲੱਗ ਰਾਸ਼ਨ ਕਾਰਡ ਤੇ ਗਿਆ🙄
ਗਰੀਬ ਦੀ ਕਿਸੇ ਸਾਰ ਨਾ ਲਈ,
ਤੇ ਅਮੀਰ ਨੂੰ ਲੈਣ ਜਹਾਜ ਗਿਆ 😒
ਕੋਈ ਨੀ ਸਰੀਫ਼ ਇੱਥੇ ਸਭ ਲੁੱਚੇ ਨੇ
ਪਰ ਰੱਬ ਰੱਖਦਾ ਹਿਸਾਬ ਸਭ ਦਾ,
ਮਾੜੇ ਤੇ ਹੀ ਚੱਲਦੀ ਆ ਧੱਕੇਸ਼ਾਹੀ ਇੱਥੇ
ਤਕੜੇ ਨੂੰ ਦੇਖ ਨਾ ਬਲੱਡ ਵਧਦਾ (ਕਲੇਰ)
ਬੜੀ ਇਹ ਦੁਨਿਆ ਵੇਖੀ ..
.
ਤੇ ਬੜੇ ਏਹਦੇ ਰੰਗ
ਵੇਖੇ. ਤੇ ਪਹੁੰਚੇ ਇਸ ਨਤੀਜੇ ਤੇ …???
.
.
.
.
ਇੱਕ ਰੱਬ ਤੇ ਦੂਜੇ ਮਾਂ ਪਿਓ ਬਿਨਾ ਐਤਬਾਰ
ਨਾ ਕਰੀਏ ਕਿਸੇ ਤੀਜੇ ਤੇ..
ਅੱਜ ਦਾ ਵਿਚਾਰ
ਕਵੀਲਦਾਰੀ ਖਾ ਜੇ ਉਮਰਾਂ ਨੂੰ,
ਹੇਰਾ ਫ਼ੇਰੀ ਖਾ ਜੇ ਧੰਦੇ ਨੂੰ,
ਆਕੜ ਖਾ ਜੇ ਰਿਸ਼ਤਿਆਂ ਨੂੰ,
ਤੇ ਟੈਨਸ਼ਨ ਖਾ ਜੇ ਬੰਦੇ ਨੂੰ…..
ਫਰਕ
ਉਤਰਾਖੰਡ – ਹੜ੍ਹ ਦੌਰਾਨ 300 ਰੁਪਏ ਦੀ ਚੋਲਾਂ ਦੀ ਪਲੇਟ ਅਤੇ 100 ਰੁਪਏ ਦੀ ਪਾਣੀ ਵਾਲੀ ਬੋਤਲ ਵਿਕੀ ਸੀ
ਪੰਜਾਬ – ਲੋਕੀ ਹੱਥ ਜੋੜ ਜੋੜ ਆਖ ਰਹੇ ਨੇ ਵੀਰੇ ਸਾਡੇ ਕੋਲ ਵਾਧੂ ਆ
ਅਗਲੇ ਪਿੰਡ ਲੈ ਜਾਵੋ
ਪੰਜਾਬ ਉਜਾੜਨ ਵਾਲੇ ਤਾਂ ਖੁਦ ਹੀ ਉਜੜ ਗਏ
ਬਾਬੇ ਨਾਨਕ ਦੀਆਂ ਬਰਕਤਾਂ
ਨਿਤ ਸਵੇਰੇ ਉਠਕੇ
ਰਾਸ਼ੀਆਂ ਫਰੋਲਣ ਵਾਲੇ ਨੂੰ
ਕੀ ਪਤਾ ਹੋਂਸਲੇ ਕੀ ਹੁੰਦੇ ਨੇ
ਗੱਲ ਗੱਲ ਤੇ ਕਿਸਮਤਾਂ
ਟੋਹਲਣ ਵਾਲੇ ਨੂੰ
ਸਮੇਂ ਦੇ ਇੱਕ ਥੱਪੜ ਦੀ ਦੇਰ ਹੈ
.
ਮੇਰੀ ਫਕੀਰੀ ਵੀ ਕੀ ਤੇਰੀ ਬਾਦਸ਼ਾਹੀ ਵੀ ਕੀ
ਇੱਕ ਵਾਰੀ ਇੱਕ ਪ੍ਰੋਫੈਸਰ ਨੇ ਇੱਕ ਖਾਲੀ ਮਰਤਬਾਨ ਲਿਆ
ਤੇ ਆਪਣੀ ਕਲਾਸ ਦੇ ਸਾਹਮਣੇ ਉਸ ਨੂੰ ਗੌਲਫ Balls ਨਾਲ ਭਰ ਦਿੱਤਾ..
.
ਤੇ Students ਨੂੰ ਪੁੱਛਿਆ ਕਿ….??
.
.
.
.
”ਕੀ ਇਹ ਹੁਣ ਭਰ ਗਿਆ ਹੈ ?”
ਸਭ ਨੇ ਕਿਹਾ .
”ਹਾਂਜੀ’ ..
.
ਫੇਰ ਪ੍ਰੋਫੈਸਰ ਨੇ ਉਸ ਵਿੱਚ ਛੋਟੀਆਂ ਛੋਟੀਆਂ ਰੋੜੀਆਂ ਪਾ ਦਿੱਤੀਆਂ,
ਜਿਹਨਾਂ ਨੇ golf balls ਵਿੱਚਲਾ ਥਾਂ ਭਰ ਦਿੱਤਾ, ਤੇ ..
.
ਉਸ ਨੇ ਪੁੱਛਿਆ ਕਿ
”ਕੀ ਹੁਣ ਇਹ ਭਰ ਗਿਆ ਹੈ ?”
.
ਸਭ ਨੇ ਕਿਹਾ ”ਹਾਂਜੀ”.
.
ਉਸ ਨੇ ਫੇਰ ਉਸ ਵਿੱਚ ਰੇਤਾ ਪਾ ਦਿੱਤਾ ਤੇ ਇਸ ਰੇਤੇ ਨੇ
ਵੀ ਆਪਣੀ ਜਗਾਹ ਬਣਾ ਲਈ ਤੇ ਮਰਤਬਾਨ ਭਰ ਗਿਆ,
ਹੁਣ ਉਸ ਨੇ ਪੁਛਿਆ ਕਿ..
.
”ਕੀ ਹੁਣ ਇਸ ਵਿੱਚ ਕੋਈ ਜਗਾਹ ਹੈ ?”…..
.
ਤਾਂ ਸਭ ਨੇ ਕਿਹਾ ”ਨਹੀਂ ਹੁਣ ਕੋਈ ਜਗਾਹ ਨਹੀਂ,
ਹੁਣ ਇਹ ਪੂਰੀ ਤਰਾਂ ਭਰ ਗਿਆ ਹੈ”…
.
ਤਾਂ ਪ੍ਰੋਫੈਸਰ ਨੇ ਕੋਲ ਹੀ ਪਿਆ ਇੱਕ ਚਾਹ ਦਾ cup ਚੱਕਿਆ
ਤੇ ਸਾਰੀ ਚਾਹ ਉਸ ਵਿੱਚ ਪਾ ਦਿੱਤੀ, ..
.
ਉਸ ਚਾਹ ਨੇ ਵੀ ਨੱਕੋ ਨੱਕ ਭਰੇ ਮਰਤਬਾਨ ਚ
ਆਪਣੀ ਜਗਾਹ ਆਰਾਮ ਨਾਲ ਬਣਾ ਲਈ…
.
ਪ੍ਰੋਫੈਸਰ ਨੇ ਕਿਹਾ ਕਿ ”ਇਹ ਮਰਤਬਾਨ ਸਾਡੀ
ਜਿੰਦਗੀ ਦੀ ਤਰਾਂ ਹੈ, ਇਹ golf balls ਸਾਡੀ ਜ਼ਿੰਦਗੀ ਦੀਆਂ
ਮੁੱਖ ਚੀਜ਼ਾਂ ਹਨ, ਜੋ ਸਭ ਤੋਂ ਜਰੂਰੀ ਹਨ….
.
ਜਿਵੇਂ ਸਾਡੀ ਸਿਹਤ, ਸਾਡਾ ਪ੍ਰੀਵਾਰ, ਸਾਡਾ ਘਰ,
ਸਾਡੀ job ਜਾਂ business ਤੇ ਸਾਡੇ ਦੋਸਤ…
.
ਇਹ ਜਿਹੜੀਆਂ ਰੋੜੀਆਂ ਹਨ ਇਹ ਬਾਕੀ ਜਰੂਰੀ
ਚੀਜ਼ਾਂ ਹਨ ਜਿਵੇਂ ਸਾਡੀ ਕਾਰ ,ਗਹਿਣੇ ਜਾਂ ਸਾਡੇ tv ਵਗੈਰਾ, ਤੇ
ਇਹ ਜਿਹੜਾ ਰੇਤਾ ਹੈ ਇਹ ਨਾ ਲੋੜੀਂਦਾ ਜਿਹਾ ਸਮਾਨ ਹੈ ..
.
ਜਿਵੇਂ ਚੁਗਲੀਆਂ,ਇੱਕ ਦੂਜੇ ਦੀ ਜਿੰਦਗੀ ਚ
ਦਖਲ ਦੇਣਾ ਵਗੈਰਾ…..
.
ਜਿਹੜਾ ਬੰਦਾ ਆਪਣੀ ਜਿੰਦਗੀ ‘ਚ ਇਹਨਾ ਚੀਜ਼ਾਂ ਨੂੰ
ਓਹਨਾਂ ਦੀ ਅਹਿਮੀਅਤ ਮੁਤਾਬਿਕ ਨਹੀਂ ਰੱਖਦਾ ਓਹ ਦੁਖੀ
ਹੀ ਰਹਿੰਦਾ ਹੈ …
.
ਤੇ ਅਸਫਲ ਵੀ, ਅਗਰ ਤੁਸੀਂ ਆਪਣੀ ਜਿੰਦਗੀ ‘ਚ ਫਾਲਤੂ
ਚੀਜ਼ਾਂ ਨੂੰ ਅਹਿਮੀਅਤ ਦੇਵੋਗੇ ਜਾਣੀ ਰੇਤੇ ਨੂੰ ਪਹਿਲ ਦੇਵੋਗੇ ਤੇ
ਆਪਣਾ ਮਰਤਬਾਨ ਪਹਿਲਾਂ ਰੇਤੇ ਨਾਲ ਹੀ ਭਰ ਲਵੋਂਗੇ
.
ਤਾਂ golf balls ਜਾਂ ਰੋੜੀਆਂ ਇਸ ਵਿੱਚ ਨਹੀਂ
ਪਾਈਆਂ ਜਾ ਸਕਦੀਆਂ…
.
ਪਹਿਲਾਂ golf balls ਜਾਣੀ ਜਰੂਰੀ ਚੀਜ਼ਾਂ ਹੀ ਪਾਓ,
ਫੇਰ ਉਸ ਤੋਂ ਘੱਟ ਜਰੂਰੀ, ਤੇ ਰੇਤਾ ਤਾਂ ਜਦੋਂ ਮਰਜੀ ਪਾ ਲਓ
.
ਪੈ ਹੀ ਜਾਵੇਗਾ, …
ਜੇ ਨਾ ਵੀ ਪਿਆ ਤਾਂ ਕੋਈ ਨੁਕਸਾਨ ਨਹੀਂ…
ਬੱਚਿਆਂ ਨੇ ਪੁਛਿਆ ਕਿ ”ਫੇਰ ਇਸ ਵਿੱਚ ਚਾਹ ਪਾਉਣ ਦੀ ਕੀ ਲੋੜ ਸੀ ?”..
.
ਤਾਂ ਪ੍ਰੋਫੈਸਰ ਨੇ ਕਿਹਾ ਕਿ ”ਸਭ ਕਰਨ ਤੋਂ ਬਾਅਦ ਵੀ ਆਪਣੇ
ਪਿਆਰਿਆਂ ਨਾਲ ਬੈਠ ਕੇ ਇੱਕ cup ਚਾਹ ਦਾ ਤਾਂ ਪੀ ਹੀ ਲੈਣਾ ਚਾਹੀਦਾ ਹੈ,
..
ਇਸ ਨਾਲ ਪਿਆਰ ਵਧਦਾ ਹੈ..