ਕਿਸੇ ਨੇ ਸਚ ਹੀ ਲਿਖਿਆ ਹੈ!
ਐ ਮੌਤ ਤੂੰ ਜਰਾ ਜਲਦੀ ਨਾਲ ਆਵੀ!!
ਕਿਸੇ ਗਰੀਬ ਦੇ ਘਰ ਕਫਨ ਦਾ ਖਰਚ ਦਵਾਈਆਂ ਚ ਨਿਕਲ ਜਾਂਦਾ!!~~~~~~



ਕੋਈ ਤਾ ਪੂਜੇ ਪੱਥਰ ਲੋਕੋ.
ਕੋਈ ਪੂਜੇ ਸੁੱਕੇ ਛਾਪਿਅਾ ਨੂੰ,
ਰੱਬ ਕਦ ਕਹਿੰਦਾ ਪੂਜੋ ਮੈਨੂੰ.
ਜੇ ਪੂਜਨਾ ਤਾ ਪੂਜੋ ਅਾਪਣੇ ਮਾਪਿਅਾ ਨੂੰ,,

ਚਾਰ ਚਾਰ ਬੇਟੀਆਂ ਵਿਦਾ ਹੋ ਗਈ ਜਿਸ ਘਰ ਚ ਖੇਲ ਕੁਦ ਕੇ
ਨੂੰਹ ਨੇ ਆਉਂਦੇ ਹੀ ਨਾਪ ਦਿੱਤਾ ਕੇ ਘਰ ਬਹੁਤ ਛੋਟਾ ਆ

ਜੇਕਰ ਕਿਸੇ ਕੋਲ ਖਾਲੀ ਭਾਂਡਾ ਹੈ ,ਇਹ ਜਰੂਰੀ ਨਹੀਂ ਕਿ ੳੁਹ ਕੁੱਝ ਮੰਗਣ ਚੱਲਾ ਏ ਇਹ ਵੀ ਹੋ ਸਕਦਾ ਏ ਕੇ ੳੁਹ ਕੁੱਝ ਵੰਡ ਕੇ ਅਾਇਅਾ ਹੋਵੇ…🤔


ਸ਼ਡ ਦਿੱਤਾ ਕਰਨਾ ਯਕੀਨ ਹੁਣ ਮੈਂ
ਇਹਨਾਂ ਹੱਥਾਂ ਦੀਆਂ ਲਕੀਰਾਂ ਤੇ,,
ਕੌਣ ਬਦਲੁ ਲੇਖੇ ਦੱਸ ਦਿਲਾਂ ਮੇਰਿਆ
ਧੁਰ ਤੋਹ ਲਿਖ ਆਈਆ ਤਕਦੀਰਾਂ ਦੇ

ਹਮੇਸ਼ਾ ਹੀ ਮਾਤਾ ਪਿਤਾ ਦਾ ਸਤਿਕਾਰ ਕਰੋ
ਮਾਤਾ ਪਿਤਾ ਦੀ ਸੇਵਾ ਹੀ
ਸਬ ਤੋਂ ਵੱਡੀ ਸੇਵਾ ਹੈ


ਸੋਚ ਰਾਸਤੇ ਚੰਗੇ ਲੱਬਣ ਦੀ ਨਾ ਰੱਖੋ..
ਜਿਸ ਰਾਹ ਪੈਰ ਪੈ ਜਾਵੇ..
ਉਹੀ ਰਾਸਤੇ ਚੰਗੇ ਹੋ ਜਾਣ..


ਮੈਂ ਦੇਖੇ ਲੱਗੇ ਕੁੱਤਿਆਂ ਨੂੰ ਏ ਸੀ , ਕੁੱਤੇ ਮੌਜ ਵਿੱਚ ਰਹਿਣ ,
ਓ ਵੀ ਭੌਂਕਦੇ ਗਰੀਬ ਨੂੰ ਹੀ, ਕੋਟ ਟਾਈ ਵਾਲੇ ਨੂੰ ਨਾਂ ਪੈਣ,
ਦੇਖੇ ਮਹਿਲਾਂ ਜਹੇ ਘਰ, ਬੰਦੇ ਘੱਟ ਕਮਰੇ ਜਿਆਦਾ ,
ਕਿਤੇ ਆਸਮਾਨ ਛੱਤ , ਫੁੱਟਪਾਥ ਬੈੱਡ ਕਈਆਂ ਦੇ ਭਾ ਦਾ,
ਕਿਤੇ ਪੱਕਦਾ ਰੋਜ ਰਾਸ਼ਨ ਏਨਾ , ਵਦਇਆ ਹੋਇਆ ਛੁੱਟਣਾ ਪੈਂਦਾ ਏ,
ਧਾਮੀ ‘ ਕਿਤੇ ਫਰੋਲ ਕੂੜਾ ਕੋਈ ਲੱਭੇ ਰੋਟੀ, ..
ਬੈਰਮਪੁਰੀਏ, ਜਸਕਮਲਾ, ਇੱਕ ਦੂਜੇ ਤੋਂ ਵੀ ਲੁੱਟਣਾ ਪੈਂਦਾ ਏ
ਸਭ ਰੱਬ ਦੇ ਰੰਗ, ਕੋਈ ਰਾਜਾ ਕੋਈ ਰੰਕ ?

ਜਲਦੀ kad ਲੋ ਮਤਲਬ ਜਿੰਨੇ ਜਿੰਨੇ ਕੱਢਣੇ ਆ
ਕੀ ਪਤਾ ਕੱਲ ਨੂੰ ਮੈਨੂੰ ਵੀ ਅਕਲ ਆ ਜਾਵੇ

ਅੱਜ ਕੱਲ ਫੋਨ ਰਾਜ਼ੀ ਖੁਸ਼ੀ ਪੁੱਛਣ ਲਈ ਘੱਟ
ਪਰ ਘਰਾਂ ਚ ਫਸਾਦ ਪਵਾਉਣ ਨੂੰ ਜਿਆਦਾ
ਕੀਤੇ ਜਾਂਦੇ ਹਨ


ਮੋੜ ਨਹੀਂ ਸਕਿਆ ਕੋਈ , ਖੰਡੇ ਦੀਆਂ ਧਾਰਾਂ ਨੂੰ
ਸਾਡੇ ਸਿਰ ਤੇ ਸਜਣ, ਜੋ ਗੋਲ ਦਸਤਾਰੇ ਰੜਕਣ ਸਰਕਾਰਾਂ ਨੂੰ।।।।।


ਜਿੰਦਗੀ👦 ਹੁੰਦੀ ਸਾਹਾ😌 ਦੇ ਨਾਲ,,
ਮੰਜਿਲ☝ ਮਿਲੇ ਰਾਹਾ👈 ਦੇ ਨਾਲ,,
ਇਜ਼ਤ😊 ਮਿਲਦੀ ਜ਼ਮੀਰ😔 ਨਾਲ,,
ਪਿਆਰ😘 ਮਿਲੇ ਤਕਦੀਰ🙏 ਨਾਲ,,

ਕੱਢੇ ਅਸੀਂ ਨੇ ਤੱਤ ਪੁਰਾਣੇ, ਆਖਣ ਗੱਲਾਂ ਸੱਚ ਸਿਆਣੇ
ਟੁੱਟੀ ਮੰਜੀ ਬਾਣ ਪੁਰਾਣਾ ਭੁੱਲ ਕੇ ਵੀ ਨਾ ਢਾਹੀਏ
ਉਹ ਜਿਹੜੇ ਘਰ ਕਦਰ ਨਹੀਂ ਓਸ ਘਰੇ ਨਾ ਜਾਈਏ.


ਹਨੇਰਾ ਜਿੰਨਾ ਮਰਜ਼ੀ ਗਾੜ੍ਹਾ ਹੋਵੇ
ਕਦੇ ਸੂਰਜ ਨੂੰ ਚੜਣ ਤੋਂ ਨਹੀਂ ਰੋਕ ਸਕਦਾ…….।🙂😇
ਲਿਖਤ Happy Daudhar 🙂

ਕਾਸ਼ ਇੱਕ ਦਿਨ ਪੰਜਾਬ ਬੰਦ ਹੋਵੇ
ਨਸ਼ਾ ਬੰਦ ਕਰਾਉਣ ਲਈ
ਗਰੀਬ ਦੇ ਹੱਕਾਂ ਲਈ
ਬਿਜਲੀ ਸਸਤੀ ਕਰਨ ਲਈ
ਕਿਸਾਨਾਂ ਦੀ ਆਤਮ ਹੱਤਿਆ ਰੋਕਣ ਲਈ
ਰਿਸ਼ਵਤਖੋਰੀ ਰੋਕਣ ਲਈ
ਕੁੜੀਆਂ ਨਾਲ ਛੇੜਛਾੜ ਰੋਕਣ ਲਈ
ਰੋਜ਼ਗਾਰ ਲਈ

ਇੱਕ ਕੁੱਤੀ ਰਾਤ ਨੂੰ ਕਿਤੇ ਜਾ ਰਹੀ ਸੀ
ਸਾਹਮਣੇ ਕੁੱਤਿਆਂ ਦਾ ਝੁੰਡ ਦੇਖ ਕੇ ਡਰ ਗਈ
ਕੁੱਤਿਆਂ ਨੇ ਕਿਹਾ ਤੁਸੀਂ ਆਰਾਮ ਨਾਲ ਜਾਓ
ਅਸੀਂ ਕੁੱਤੇ ਹਾਂ ਇਨਸਾਨ ਨਹੀਂ