ਕੱਲ੍ਹ ਤੱਕ ਜੋ ਉੱਡੀ ਫ਼ਿਰਦੀ ਸੀ…
ਅੱਜ ਪੈਰਾਂ ਚ ਲਿਪਟ ਗਈ…
ਕੁੱਝ ਬੂੰਦਾਂ ਕੀ ਡਿੱਗੀਆਂ ਬਾਰਿਸ਼ ਦੀਆਂ…
ਉੱਡੀ ਦੀ ਧੂੜ ਦੀ ਫ਼ਿਤਰਤ ਹੀ ਬਦਲ ਗਈ..

Loading views...



ਹੋਲੀ ਹੋਲੀ ਹਾਸਿਲ ਕਰ ਹੀ ਲਵਾਗੇ ਮੰਜਿਲ..
ਠੋਕਰਾ ਹੀ ਲੱਗੀਅਾ ਨੇ… ਪਰ ਡਿੱਗੇ ਤਾਂ ਨਹੀ.

Loading views...

ਕਿਸੇ ਤੋਂ ਬਹੁਤੀਆਂ ਉਮੀਦਾਂ ਰੱਖ ਕੇ ਆਪਣਾ ਮਨ ਨਾ ਦੁਖੀ ਕਰਿਆ ਕਰੋ
ਜਿਸ ਨਾਲ ਜਿੰਨਾ ਚਿਰ ਵੀ ਨਿਭਦੀ ਹੈ ਸ਼ੁਕਰਾਨਾ ਕਰਿਆ ਕਰੋ।*

Loading views...

ਜਿੰਨਾ ਮਰਜੀ ਪਿਆਰ ਕਰਲੋ
ਬਦਲਣ ਵਾਲੇ ਬਦਲ ਈ ਜਾਂਦੇ ਆ ।

Loading views...


ਜਲੀ ਹੋਈ ਰੋਟੀ ਵੇਖ ਕੇ
ਇੰਨਾ ਰੋਲਾ ਕਿਉਂ ਪਾ ਰੱਖਿਆ_
.
.
.
.
.
.
.
ਮਾਂ ਦੀਆਂ ਜਲੀਆ ਹੋਈਆ ਉਂਗਲੀਆ ਵੇਖ
ਲੈਦਾਂ ਤੇਰੀ ਭੁੱਖ ਹੀ ਮਿੱਟ
ਜਾਣੀ ਸੀ _

Loading views...

ਮਾਂ ਪਿੳੁ ਦੀ ਨਾ ਕਰਨ ਸੇਵਾ
ਬਾਹਰ ਜਾ ਕੇ ਪਾਖੰਡੀ ਸਾਧ ਦੇ
ਪੈਰੀ ਹੱਥ ਲਾਉਦੇ ਨੇ
ਘਰੇ ਮਾਂ ਨੂੰ ਰੋਟੀ ਨੀ ਫੜਾਉਦੇ
ਲੰਗਰਾਂ ਚ ਸੇਵਾ ਕਰਵਾਉਦੇ ਨੇ
ਬਚਪਨ ਚ ਜਿੰਨਾਂ ਕੀਤੀ ਸੇਵਾ
ਬੁਢਾਪੇ ਚ ਥੱਕੇ ਮਰ ਭਜਾਉਦੇ ਨੇ
ਸੇਵਕ ਭਾਣਾ ੲਿਹੋ ਜਿਹੇ ਪੁੱਤਰਾਂ
ਦਾ ਕੀ ਕਰਨਾ ਜੋ ਮਾਂ ਪਿੳੁ ਦੀ
ਕੁਰਬਾਨੀ ਨੂੰ ਭੁੱਲੳੁਦੇ ਨੇ

Loading views...


ਇਜ਼ਤ ਹਮੇਸ਼ਾ ਇਜ਼ਤਦਾਰ ਲੋਕ ਹੀ ਕਰਦੇ ਨੇ ਕਿਉਂ ਕਿ
ਜਿਨ੍ਹਾਂ ਕੋਲ ਖੁਦ ਇਜ਼ਤ ਨਹੀਂ ਉਹ ਕਿਸੇ ਹੋਰ ਨੂੰ ਇਜ਼ਤ ਕੀ ਦੇਣ ਗੇ…

Loading views...


ਆਕੜ ਤਾਂ ਸਾਰਿਆਂ ਚ ਹੁੰਦੀ ਹੈ
ਪਰ
ਝੁਕਦਾ ਉਹੀ ਹੈ
ਜਿਸਨੂੰ ਰਿਸ਼ਤਿਆਂ ਦੀ ਫਿਕਰ ਹੁੰਦੀ ਹੈ..

Loading views...

ਸਮਝਦਾਰੀ
1. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ ਦੂਜਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦੀ ਬਜਾਏ ਆਪਣੇ ਆਪ ਨੂੰ ਬਦਲਣ ‘ਤੇ ਧਿਆਨ ਦਿੰਦੇ ਹੋ।
2. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ ਲੋਕਾਂ ਨੂੰ ਜਿਸ ਤਰਾਂ ਦੇ ਵੀ ਉਹ ਹੋਣ ਉਵੇਂ ਹੀ ਸਵੀਕਾਰਦੇ ਹੋ।
3. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਇਹ ਸਮਝਦੇ ਹੋ ਹਰ ਕੋਈ ਆਪਣੇ ਹਿਸਾਬ ਨਾਲ ਸਹੀ ਹੈ।
4. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ “ਚਲੋ ਕੋਈ ਨਾ “ ਸਿੱਖਦੇ ਹੋ।
5. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਰਿਸ਼ਤਿਆਂ ਤੋਂ “ਉਮੀਦਾਂ” ਨੂੰ ਛੱਡ ਕੇ ਦੂਸਰਿਆਂ ਲਈ ਵਾਜਬ ਸਭ ਕੁਝ ਕਰਨ ਨੂੰ ਤਿਆਰ ਰਹਿੰਦੇ ਹੋ।
6. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ ਸਮਝਦੇ ਹੋ ਕਿ ਤੁਸੀਂ ਜੋ ਵੀ ਕਰਦੇ ਹੋ, ਆਪਣੀ ਮਾਨਸਿਕ ਸ਼ਾਂਤੀ ਲਈ ਕਰਦੇ ਹੋ।
7. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਦੁਨੀਆਂ ਨੂੰ ਇਹ ਸਾਬਤ ਕਰਨਾ ਬੰਦ ਕਰਦੇ ਹੋ, ਕੇ ਤੁਸੀਂ ਕਿੰਨੇ ਬੁੱਧੀਮਾਨ ਹੋ।
8. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਦੂਜਿਆਂ ਤੋਂ ਸਲਾਹ ਲੈ ਕੇ ਉਹਨਾਂ ਦੀ ਮਹੱਤਤਾ ਦਾ ਅਹਿਸਾਸ ਕਰਾਉਂਦੇ ਕਰਦੇ ਹੋ।
9. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਦੂਜਿਆਂ ਨਾਲ ਅਪਣੀ ਤੁਲਨਾ ਕਰਨਾ ਬੰਦ ਕਰਦੇ ਹੋ।
10. ਸਮਝਦਾਰੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਆਪਣੇ ਆਪ ਵਿੱਚ ਸ਼ਾਂਤ ਰਹਿੰਦੇ ਹੋ।
11. ਸਮਝਦਾਰੀ ਉਹ ਹੁੰਦੀ ਹੈ ਜਦੋਂ ਤੁਸੀਂ “ਜ਼ਰੂਰਤ” ਅਤੇ “ਖਾਹਿਸ਼” ਦੇ ਵਿਚਕਾਰ ਅੰਤਰ ਕਰਨ ਦੇ ਯੋਗ ਹੋ ਅਤੇ ਆਪਣੀ ਇੱਛਾ ਤੇ ਕਾਬੂ ਪਾਉਣ ਦੇ ਯੋਗ ਹੋ।
ਅਤੇ ਆਖਰੀ ਪਰ ਸਭ ਤੋਂ ਵੱਧ ਅਰਥਪੂਰਨ !!!!
12. ਤੁਸੀਂ ਉਦੋਂ ਸਮਝਦਾਰ ਬਣਦੇ ਹੋ ਜਦੋਂ ਤੁਸੀਂ ਪਦਾਰਥਕ ਚੀਜ਼ਾਂ ਨਾਲ “ਖੁਸ਼ੀ” ਜੋੜਨਾ ਬੰਦ ਕਰਦੇ ਹੋ.

Loading views...

ਲੋਕ ਕਹਿੰਦੇ ਨੇ ਕਿ ਸਮੇਂ ਨਾਲ ਸਬ ਕੁਝ ਬਦਲ ਜਾਂਦਾ..
ਪਰ ਕਿਤਾਬਾਂ ਤੇ ਮਿੱਟੀ ਪੈਣ ਨਾਲ
ਕਦੇ ਅੰਦਰਲੀ ਕਹਾਣੀ ਨਹੀਂ ਬਦਲਦੀ..

Loading views...


ਜ਼ਿੰਦਗੀ ਅਨਮੋਲ ਹੈ
ਐਵੇ ਰੋ ਰੋ ਨਹੀ ਗੁਆਈ ਦੀ
ਜਿੱਥੇ ਕੋਈ ਵਿਸ਼ਵਾਸ ਨਾ ਕਰਾਂ
ਉੱਥੇ ਸੋਂਹ ਵੀ ਨਹੀ ਖਾਈ ਦੀ

Loading views...


ਬਣਨਾ ਹੈ ਤਾਂ ਕਿਸੀ ਦਾ ਪਹਿਲ਼ਾ ਨਹੀਂ
ਆਖਿਰੀ ਪਿਆਰ ਬਣੋ ,
ਇਹ ਨਾ ਸੋਚੋ ਕੇ ਉਹ,
ਪਹਿਲਾਂ ਕਿਸੀ ਦਾ ਪਿਆਰ ਸੀ ,
ਕੋਸ਼ਿਸ਼ ਕਰੋ ਕਿ ਤੁਹਾਡੇ ਤੋਂ ਬਾਦ,
ਉਹਨੂੰ ਕਿਸੀ ਹੋਰ ਦੇ ਪਿਆਰ ਦੀ ਜ਼ਰੂਰਤ ਨਾ ਪਵੇ..

Loading views...

ਕੌੜੀ ਲਗੂਗੀ ਗਲ ਮੇਰੀ
ਅਜ ਤੋਂ ਦਸ ਦਿਨਾਂ ਬਾਦ,ਦੀਪ ਸਿੱਧੂ ਵਾਸਤੇ ਪੋਸਟਾਂ ਦੀ ਗਿਣਤੀ ਅੱਧੀ ਰਹਿ ਜਾਵੇਗੀ,,
ਫੇਰ ਅਗਲੇ ਦਸ ਦਿਨਾਂ ਬਾਦ,ਨੱਬੇ ਪਰਸੇਂਟ ਲੋਕ ਅਪਦੀ ਡੀ.ਪੀ ਲਾ ਲੈਣਗੇ,ਦੀਪ ਦੀ ਹਟਾਕੇ
ਅਗਲੇ ਦਸ ਦਿਨਾਂ ਬਾਦ,,
ਸਾਰੇ ਪੋਸਟਾਂ ਹੋਰਾਂ ਚ ੳਲਝਣਗੇ,ਤੇ ਅਪਦੀ ਅਪਦੀ ਡੀਪੀ ਨਾਲ ਤੁਰਨਗੇ
ਭਗਤ ਸਿੰਘ ਦੀ ਸੋਚ ਤੇ ਕਿੰਨੇ ਕੁ ਤੁਰੇ
ਜੇ ਸਾਡੀ ਸੋਚ ਦੀ ੳਮਰ ਅਮਲ ਰੂਪ ਚ ਲੰਬੀ ਹੁੰਦੀ
ਤਾਂ ਬੰਦੀ ਸਿੰਘ ਹੁਣ ਨੂੰ ਬਾਹਰ ਹੋਣੇ ਸਨ
ਕਿਸਾਨੀ ਅੰਦੋਲਨ ਤੇ ਸੋਹਾਂ ਖਾਕੇ
ਰੈਲੀ ਚ ਫਿਰਦੇ ਸਨ ਸਭ
ਤਸੀਂ ਗਲ ਸਮਝੋ

Loading views...


ਜਲੀ ਹੋਈ ਰੋਟੀ ਵੇਖ ਕੇ ਇੰਨਾ ਰੋਲਾ ਕਿਉਂ ਪਾ ਰੱਖਿਆ_ . . . . . . .
ਮਾਂ ਦੀਆਂ ਜਲੀਆ ਹੋਈਆ ਉਂਗਲੀਆ ਵੇਖ ਲੈਦਾਂ
ਤੇਰੀ ਭੁੱਖ ਹੀ ਮਿੱਟ ਜਾਣੀ ਸੀ

Loading views...

ਲੜਕੀ ਦੀ ਇਜ਼ਤ ਸ਼ੀਸ਼ੇ ਦੀ ਤਰਾ ਹੈ, ਇਸ ਦਾ ਟੁਟਣ ਦਾ ਕੀ ..
ਇਸ ਤੇ ਝਰੀਟ ਆਹ ਜਾਣ ਤੇ ਵੀ ਸਮਾਜ ਪਸੰਦ ਨੀ ਕਰਦਾ

Loading views...

ਦੋ ਹਜਾਰ ੨੦ ਤੈਨੂੰ ਹੋ ਗਿਆ ਏ ਕੀ ..
ਤੇਰੇ ਮੌਤ ਵਾਲੇ ਖੇਲ ਤੋ
ਘਰੋ ਘਰ ਡਰਦੇ ਨੇ ਜੀਅ..
ਦੋ ਹਜਾਰ ੨੦ ਤੈਨੂੰ ਹੋ ਗਿਆ ਏ ਕੀ..

Loading views...