ਨੀਤਾਂ ਨੂੰ ਹੀ ਮਿਲਣ ਮੁਰਾਦਾਂ ਤੇ ਮਿਹਨਤਾਂ ਨੂੰ ਹੀ ਫੱਲ ਲੱਗਦੇ ਨੇ
ਜੇ ਓਹਦੀ ਰਜ਼ਾ ਹੋਵੇ ਤਾ ਪਾਣੀ ਉਚੇਆ ਵੱਲ ਵੀ ਵਗਦੇ ਨੇ..
ਰੱਬਾ ! ਤੂੰ ਕੀ ਜਾਣੇ ਦਰਦ ਸੜਕ ਕਿਨਾਰੇ ਸੋਣ ਵਾਲਿਆ ਦਾ
ਕਿਉਕਿ ਤੇਰੇ ਰਹਿਣ ਦੇ ਲਈ ਤਾ ਪੈਰ ਪੈਰ ਤੇ ਮੰਦਰ,
ਮਸਜਿਦ ਗੁਰਦਵਾਰੇ ਬਣੇ ਹੋਏ ਨੇ..
ਆਪਣੇ ਖਿਲਾਫ ਹੁੰਦੀਆਂ ਗੱਲਾਂ ਚੁੱਪ ਰਹਿ ਕੇ ਸੁਣ ਲਉ..
ਯਕੀਨ ਕਰਿਓ ਵਕਤ ਤੁਹਾਡੇ ਨਾਲੋ ਬੇਹਤਰ ਜਵਾਬ ਦੇਵੇਗਾ..
ਤੁਹਾਡੇ ਦਿਮਾਗ ਤੋ ਵੱਡਾ ਤੁਹਾਡਾ
ਦੋਸਤ ਕੋਈ ਨੀ ਆ,
ਉਸਨੂੰ ਕਦੇ ਅਣਗੋਲਿਆ ਨਾ ਕਰੋ..
ਜੇ ਚੰਗੀ ਤਰ੍ਹਾਂ ਚੱਲੇ ਤਾਂ ਚੰਦ ਤੱਕ ਲੈ ਜਾਂਦਾ
ਜੇ ਨਾ ਚੱਲੇ ਤਾਂ ਨਰਕ ਵੀ ਨਸੀਬ ਨੀ ਹੁੰਦਾ
ਲਫਜ਼ ਇਨਸਾਨ ਦੇ ਗੁਲਾਮ ਹੁੰਦੇ ਨੇ ਪਰ ਬੋਲਣ ਤੋ ਪਹਿਲਾ…
ਤੇ ਬੋਲਣ ਤੋ ਬਾਅਦ….
ਇਨਸਾਨ ਆਪਣੇ ਲਫਜ਼ਾ ਦਾ ਗੁਲਾਮ ਬਣ ਜਾਦਾਂ
ਵਿਆਹ ਹੋਇਆ, ਸਾਰੇ ਬਹੁਤ ਖੁਸ਼ ਸਨ …
ਫੋਟੋਆਂ ਖਿੱਚੀਆਂ ਜਾ ਰਹੀਆਂ ਸੀ, ਲਾੜੇ ਨੇ ਆਪਣੇ ਦੋਸਤਾਂ ਨਾਲ
ਆਪਣੀ ਸਾਲੀ ਨੂੰ ਮਿਲਾਇਆ,. ..
..
ਇਹ ਹੈ ਮੇਰੀ ਸਾਲੀ,
ਅੱਧੀ ਘਰ ਵਾਲੀ, ਸਾਰੇ ਠਹਾਕੇ ਮਾਰ ਕੇ ਹੱਸਣ ਲੱਗੇ …
.
ਐਥੋਂ ਤੱਕ ਕੇ ਲਾੜੇ ਦੇ ਪ੍ਰੀਵਾਰ ਦੇ ਬਜ਼ੁਰਗ ਲੋਕ ਵੀ ..
ਲਾੜੀ ਮੁਸਕੁਰਾਈ ਤੇ ਆਪਣੇ ਦੇਵਰ ਦਾ
ਹੱਥ ਫੜ ਕੇ ਆਪਣੀਆਂ ਸਹੇਲੀਆਂ ਨਾਲ ਮਿਲਾਇਆ …
.
ਕਿ ਇਹ ਨੇ ਮੇਰੇ
ਦੇਵਰ ਸਾਹਿਬ, ਅੱਧੇ ਪਤੀ ਪਰਮੇਸ਼ਰ ਸਾਹਿਬ ….
..
ਸਭ ਦੇ ਰੰਗ
ਉਡ ਗਏ, ਲੋਕ ਬੁੜਬੁੜਾ ਰਹੇ ਸਨ ਕਿ ਇਹ ਕੀ ਲੋਹੜਾ ਮਾਰਿਆ,
ਭਰਾ ਜਾਂ ਪੁੱਤਰ ਸਮਾਨ ਦੇਵਰ ਨੂੰ ਅੱਧਾ ਪਤੀ, ਤੌਬਾ ਤੌਬਾ,
ਇਹ ਕੈਸੀ ਲੜਕੀ ਹੈ?
.
ਪਤੀ ਵੀ ਬੇਹੋਸ਼ ਹੁੰਦਾ ਹੁੰਦਾ ਬਚਿਆ ….
..
ਜੇ ਮੁੰਡਾ ਕਹੇ
ਤਾਂ ਸਹੀ ਤੇ ਜੇ ਕੁੜੀ ਕਹੇ ਤਾਂ ਗਲਤ?
ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ ,
ਪਰ ਯਕੀਨ ਕਰਿਓ ਜ਼ਿੰਦਗੀ ਓਦੋ ਵਧੀਆ ਹੋ ਜਾਂਦੀ ਆ
ਜਦੋਂ ਸਾਡੀ ਵਜਹ ਨਾਲ ਸਭ ਖੁਸ਼ ਹੋਣ….
ਇੱਕ ਅਰਦਾਸ ਰੱਬਾ ਇੰਨੀ ਕੁ ਤੋਫ਼ੀਕ ਦੇਵੀ,,
ਚਾਰ ਸੱਜਣ ਤੇ ਚਾਰ ਕੁ ਸ਼ਰੀਕ ਦੇਵੀ,,
.
.
.
.
.
ਚੰਗੇ ਮਾੜੇ ਦੀ ਤਾਂਘ ਤੇ ਉਡੀਕ ਦੇਵੀ,,
ਪਹੁੰਚਾ ਮੰਜ਼ਿਲ ਤੇ ਇੱਕ ਦਿਨ ਉਹ ਤਰੀਕ ਦੇਵੀ
ਇੱਥੇ ਆਪਾ ਉਸ ਇਨਸਾਨ ਲਈ
ਹੱਦ ਤੋਂ ਜਿਆਦਾ ਬੁਰੇ ਬਣ ਜਾਨੇ ਆ,
ਜਦੋਂ ਉਸਦਾ ਆਪਣਾ ਮਤਲਬ ਨਿਕਲ
ਜਾਦਾ 😥
ਰਾਹ ਜਾਦੀ ਵੇਖ ਮੁਟਿਆਰ ਕੋਈ,
ਬੁਰਾ ਨਾ ਤੱਕਾਏ ਓ ਮਿੱਤਰੋ…
ਘਰ ਅਪਣੇ ਵੀ ਵੱਸਦੀ ਅ ਭੈਣ,
ਇਹ ਗੱਲ ਨਾ ਭੁਲਾਏ ਓ ਮਿੱਤਰੋ.
ਜਜਬਾ ਰੱਖੋ ਹਰ ਪਲ ਜਿੱਤਣ ਦਾ,
ਕਿਉਕਿ ਕਿਸਮਤ ਬਦਲੇ ਨਾ ਬਦਲੇ,
ਪਰ ਵਖਤ⌚ਜਰੂਰ ਬਦਲਦਾ..
ਬਹੁਤੇ ਭੇਦ ਨਾ ਖੋਲਿਆ ਕਰ ਕਿਸੇ ਨਾਲ…..
ਭਰੋਸਾ ਨਹੀਂ ਜਹਾਨ ਦਾ…..
ਕੱਲ ਜਿੰਦਾ ਟੁੱਟਿਆ ਦੇਖਿਆ ਮੈਂ …….
ਜਿੰਦਿਆ ਵਾਲੀ ਦੁਕਾਨ ਦਾ…
ਕਾਸ਼ ਇੱਕ ਦਿਨ ਪੰਜਾਬ ਬੰਦ ਹੋਵੇ
ਨਸ਼ਾ ਬੰਦ ਕਰਾਉਣ ਲਈ
ਗਰੀਬ ਦੇ ਹੱਕਾਂ ਲਈ
ਬਿਜਲੀ ਸਸਤੀ ਕਰਨ ਲਈ
ਕਿਸਾਨਾਂ ਦੀ ਆਤਮ ਹੱਤਿਆ ਰੋਕਣ ਲਈ
ਰਿਸ਼ਵਤਖੋਰੀ ਰੋਕਣ ਲਈ
ਕੁੜੀਆਂ ਨਾਲ ਛੇੜਛਾੜ ਰੋਕਣ ਲਈ
ਰੋਜ਼ਗਾਰ ਲਈ
ਤਕਲੀਫ ਹਰ ਚੀਜ਼ ਦੀ ਹੁੰਦੀ ਹੈ ਪਰ
ਫੈਸਲਾ ਜ਼ਰੂਰੀ ਆ ਕਿ ਜ਼ਿੰਦਗੀ ਨੂੰ
ਹੱਸ ਕੇ ਕੱਢਣਾ ਜਾ
ਹੱਸ ਕੇ ਕਿਸੇ ਨੂੰ ਜ਼ਿੰਦਗੀ ਚੋਂ ਕੱਢਣਾ
ਤੂੰ ਰਾਂਝਾ ਸ਼ਰੇਆਮ ਬਣ ਸਕਦਾ ਏ…. ਜਦ ਭੈਣ
ਤੇਰੀ ਹੀਰ ਬਣਦੀ ਏ ਤਾਂ ਫਿਰ ਕਿਓ ਸਵਾਲ
ਉਠਦਾ ਏ ?
.
.
.
.
.
.
ਤੂੰ ਚਾਹੇ ਤਾਂ ਰਾਤਾਂ ਨੂੰ ਘਰਾਂ ਦੀਆਂ ਕੰਧਾਂ ਟੱਪ
ਜਾਵੇ….. ਜਦ ਕੁੜੀ ਲੰਘਦੀ ਏ ਦਹਲੀਜ਼ਾਂ ਤਾਂ ਫਿਰ
ਕਿਓ ਬਵਾਲ ਉਠਦਾ ਏ?
.
ਕੋਠੇ ਉੱਤੇ ਚੜ ਕੇ ਤੂੰ ਕਰਦਾ ਆਸ਼ਕੀ … ਤੇ ਜੇ ਭੈਣ
ਕੋਠੇ ਤੇ ਚੜਦੀ ਆ ਤਾ ਉਹਨੂੰ ਥੱਲੇ ਬੈਠਣ ਨੂੰ
ਕਹਿੰਦਾ ਹੈ….. ਕਿਓ ਦੂਜਿਆਂ ਦੀਆ
ਭੈਣਾ ਭੈਣਾ ਨਹੀ ਹੁੰਦੀਆਂ ?????
.
ਆਪਣੀ ਸੋਚ ਜੇ ਸਹੀ ਹੋਵੇਗੀ ਨਾ ਕਿਸੇ ਦੀ
ਔਲਾਦ ਕੋਈ ਹੋਸ਼
ਖੋਵੇਗੀ…..
.
ਨਾ ਹੀ ਕੋਈ ਮਾਂ ਆਪਣੀ ਅਣਜੰਮੀ ਧੀ ਨੂੰ
ਕੁੱਖਾਂ ਵਿਚ
ਹੀ ਮਰਵਾਵੇਗੀ….
.
ਕਿਸੇ ਦੀ ਇਜ਼ਤ ਨੂੰ ਜੇ ਆਪਣੇ ਘਰ ਨਾਲ ਜੋੜ ਕੇ ਦੇਖੋਗੇ ਤਾਂ
ਜਰੂਰ, ਓਸ ਕੁੜੀ ਦੀ ਥਾਂ ਤੁਹਾਨੂੰ
ਆਪਣੀ ਭੈਣ ਖੜੀ ਨਜ਼ਰ ਆਵੇਗੀ…
ਜ਼ਿੰਦਗੀ ਨੂੰ ਨਾ ਸਮਝੋਂ
ਖਿਡੌਣਾ
ਕਿੳੁਂਕਿ ਬੀਤਿਅਾ ਵਕਤ
ਵਾਪਸ ਨਹੀ ਅਾੳੁਣਾ