ਮੰਨਿਆ ਕੇ ਖੁਸ਼ ਨਹੀਂ ,ਇਹ ਵੀ ਨਹੀਂ ਕੇ ਉਦਾਸ ਹਾਂ
ਘੱਟ ਬੋਲਣ ਦੀ ਆਦਤ ਹੈ , ਇਹ ਵੀ ਨਹੀਂ ਕੇ ਲਾਸ਼ ਹਾਂ



ਮੈਂ ਤਾਂ ਕਿਸੇ ਨੂੰ ਅਜਮਾਇਆ ਵੀ ਨਹੀ ..
ਫਿਰ ਵੀ …..??
.
.
.
.
.
ਸਾਰੇ ਆਪਣਾ ਰੰਗ ਦਿਖਾ
ਦੇਂਦੇ ਨੇ .

ਜਿਸ ਇਨਸਾਨ ਨੂੰ ਤੁਸੀਂ ਹਰ ਰੋਜ ਯਾਦ ਕਰਦੇ ਹੋ ,
ਜਾਂ ਤਾਂ ਓਹ ਤੁਹਾਡੇ ਬਹੁਤ ਦੁਖ ਦਾ ਕਾਰਨ ਹੁੰਦਾ ਹੈ
ਜਾਂ ਖੁਸ਼ੀ ਦਾ.

ਇਹ ਵੀ ਨਹੀੰ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ ..
ਇਹ ਵੀ ਨਹੀੰ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ ..
ਹਾਰੇ ਨਹੀੰ ਲੜਾਈ ਹਾਲੇ ਲੜੀ ਜਾਨੇ ਆਂ ..
ਦੋ ਦੋ ਹੱਥ ਜਿੰਦਗੀ ਨਾ ਕਰੀ ਜਾਨੇ ਆਂ…..
SATVIR


ਰੱਬਾ ! ਤੂੰ ਕੀ ਜਾਣੇ ਦਰਦ ਸੜਕ ਕਿਨਾਰੇ ਸੋਣ ਵਾਲਿਆ ਦਾ
ਕਿਉਕਿ ਤੇਰੇ ਰਹਿਣ ਦੇ ਲਈ ਤਾ ਪੈਰ ਪੈਰ ਤੇ ਮੰਦਰ,
ਮਸਜਿਦ ਗੁਰਦਵਾਰੇ ਬਣੇ ਹੋਏ ਨੇ..

ਜਵਾਨੀ ਵੇਲੇ ਰਹੇ ਜਿਹੜੇ ਟੱਪਦੇ,
ਕੰਧਾ ਜੋ ਬੇਗਾਨੀਆਂ।
ਅੱਜ ਘਰ ਜੰਮੀ ਧੀ ਤਾਂ ਕੰਧਾ
ਫੜ੍ਹ ਫੜ੍ਹ ਰੋਂਦੇ ਨੇ।
ਦਿੰਦੇ ਰਹੇ ਗੋਲੀਆਂ ਜੋ ਨੀਂਦ ਦੀਆਂ
ਕੁੜੀ ਦੇ ਮਾਪਿਆਂ ਨੂੰ।
ਅੱਜ ਫੜ੍ਹ ਕੇ ਗਲਾਸ ਦੁੱਧ ਵਾਲਾ
ਧੀ ਦੇ ਹੱਥ ਵਿਚੋਂ, ਸੋਚਾਂ ਵਿਚ ਹੁੰਦੇ ਨੇ।


ਜੇ ਗ਼ਲਤੀਆਂ ਨਹੀਂ ਕਰਾਂਗੇ ਤੇ ਪਤਾ ਕਿਵੇਂ ਚੱਲੂ ਕੇ…
ਕੌਣ ਕੌਣ ਸਾਡੇ ਡਿੱਗਣ ਦਾ ਇੰਤਜ਼ਾਰ ਕਰ ਰਿਹਾ ਹੈ


ਛੋਟੇ ਬਣ ਕੇ ਰਹੋਗੇ ਤਾਂ
ਹਰ ਥਾਂ ਇੱਜਤ
ਮਿਲੇਗੀ
ਵੱਡੇ ਹੋਣ ਨਾਲ ਤੇ ਮਾਂ
ਵੀ ਗੋਦ ਚੋਂ ਉਤਾਰ
ਦਿੰਦੀ ਐ…

ਕਰਮਾਂ ਨਾਲ ਹੀ ਪਹਿਚਾਣ ਹੁੰਦੀ ਹੈ ,
ਇਨਸਾਨਾਂ ਦੀ ਦੁਨੀਆ ਵਿੱਚ..
ਚੰਗੇ ਕੱਪੜੇ ਤਾਂ ਬੇਜਾਨ ਪੁਤਲੀਆਂ ਨੂੰ ਵੀ
ਪਹਿਨਾਏ ਜਾਂਦੇ ਨੇ ਦੁਕਾਨਾਂ ਵਿੱਚ.. lovey

ਅੱਖਾਂ ਬੰਦ ਕਰਕੇ ਨਹੀਂਓਂ
ਮੰਜਿਲ ਵੱਲ ਦੌੜੀ ਦਾ
ਕੋਠੇ ਚੜਕੇ ਭੁੱਲੀਦਾ ਨੀ
ਪਹਿਲਾ ਡੰਡਾ ਪੌੜੀ ਦਾ.


ਇਹ ਦੁਨੀਆ ਦਾ ਅਸੂਲ ਐ ਕਿ
ਤੁਸੀਂ ਜੋ ਵੀ ਕੰਮ ਕਰੋ
ਉਹਦਾ ਹਿਸਾਬ ਤੁਹਾਨੂੰ ਏਸ ਜਨਮ ਚ ਹੀ ਦੇਣਾ ਪੈਂਦਾ
ਚਾਹੇ ਉਹ ਚੰਗਾ ਹੋਵੇ ਜਾਂ ਫਿਰ ਮਾੜਾ.


ਪੈਸਾ ਖ਼ਰਾਬ ਹੋ ਜਾਵੇ ਤਾਂ ਮਿਹਨਤ ਕਰਕੇ ਫਿਰ ਵਾਪਸ ਕਮਾਇਆ ਜਾ ਸਕਦਾ ,
ਪਰ ਸਮਾਂ ਖ਼ਰਾਬ ਕੀਤਾ ਮੁੜ ਵਾਪਸ ਨਹੀਂ ਆਉਦਾਂ…’

ਕਈਆਂ ਨੇ ਲਿਖਿਅਾ ਏ
ਆਪਣੀ ਬਾਂਹ ਉੱਤੇ ਸੱਜਣ ਦਾ ਨਾਮ ਤੇ
ਕੲੀ ਲਿਖਕੇ ਮਿਟਾ ਲੈਂਦੇ ਨੇ
ਪਿਅਾਰ ਤੇ ਪਿਅਾਰ ਹੀ ਹੁੰਦਾ ਏ
ਪਰ ਕੁਝ ਲੋਕ ਆਕੜ ਵਿੱਚ
ਗੁਅਾ ਲੈਂਦੇ ਨੇ


ਲੋਕਾਂ ਦੇ ਹਿਸਾਬ ਨਾਲ ਜ਼ਿੰਦਗੀ ਨਾ ਜਿਓੁ..
ਕਿਓੁ ਕਿ ਲੋਕ ਸਿਰਫ ਸਲਾਹਾਂ ਹੀ ਦਿੰਦੇ ਆ ਰੋਟੀ ਨਈ..

ਨਿਕੇ ਹੁਦਿਆ 6 ਮਹੀਨੇ ਬਾਦ ਇਮਤਿਹਾਨ
ਹੁੰਦੇ ਸੀ, ਵਡੇ ਹੋਏ
.
ਤਾ ਜ਼ਿੰਦਗੀ ਰੋਜ਼ ਇਮਤਿਹਾਨ
ਲੈਦੀ ਹੈ
.
ਤੇ ਹੁਣ Out Of Syllabus ਵੀ
ਨਹੀ ਕਹਿ ਹੁੰਦਾ

ਭਾਂਡਾ ਖਾਲੀ ਹੋਵੇ ਤਾਂ ਇਹ ਨਾ ਸਮਝੋ ਕੇ ਕੁਝ ਮੰਗਣ ਚੱਲਿਆ ਆ
ਹੋ ਸਕਦਾ ਸਭ ਕੁਛ ਵੰਡ ਕੇ ਆਇਆ ਹੋਵੇ