ਉਹ ਮੰਦਭਾਗਾ ਸੂਬਾ ਕਿਹੜਾ ਹੈ
ਜਿਥੇ ਰਾਜਾ ਇਸ਼ਕ ਚ ਮਸਤ ਆ
ਮੰਤਰੀ ਅਫਸਰ ਭ੍ਰਿਸ਼ਟਾਚਾਰ ਚ ਗ੍ਰਸਤ ਆ
ਨਸ਼ੇ ਨਾਲ ਜਵਾਨ ਮਰ ਰਹੇ ਆ
ਮੰਦਹਾਲੀ ਨਾਲ ਕਿਸਾਨ ਮਰ ਰਹੇ ਆ



ਕੋਈ ਨਾ ਕਿਸੇ ਦਾ ਇੱਥੇ ,
ਨੀਤਾਂ ਹੀ ਬੁਰੀਆਂ ਨੇ ,
ਮੂੰਹ ਤੇ ਹਾਂਜੀ ਹਾਂਜੀ ,
ਤੇ
ਪਿੱਠ ਪਿੱਛੇ ਛੁਰੀਆਂ ਨੇ ।।

ਰਿਸ਼ਤਿਆਂ ਨੂੰ ਜੋੜੀ ਰੱਖਣ ਦੇ ਲਈ
ਕਦੀ ਅੰਨਾ , ਕਦੇ ਬੋਲਾ ਅਤੇ ਕਦੇ
ਗੂੰਗਾ ਵੀ ਹੋਣਾ ਪੈਂਦਾ ਆ

ਖੁਸ਼ੀ ਓਨੀ ਦੇਰ ਖੁਸ਼ੀ ਨਹੀਂ ਲੱਗਦੀ
ਜਿੰਨੀ ਦੇਰ ਮਾਂ ਨਾਲ ਸਾਂਝੀ ਨਾ ਕੀਤੀ


ਇਜ਼ੱਤ ਸਭ ਨੂੰ ਦਿਓ…ਪਰ
ਏਨੀ ਵੀ ਨਾ ਦਿਓ
ਕਿ ਤੁਹਾਡੀ ਆਪਣੀ ਕੋਈ ਇਜ਼ੱਤ ਨਾ ਰਹੇ…

ਸਾਡੀ ਟੌਹਰ ਵੀ ਫਸਲਾਂ ਕਰਕੇ ਆ
ਸਾਡਾ ਜੋਰ ਵੀ ਫਸਲਾਂ ਕਰਕੇ ਆ…


ਕਿਸੇ ਦੀਆਂ ਮਜ਼ਬੂਰੀਆਂ ਤੇ ਕਦੇ ਨਾ ਹੱਸੋ ..
ਕੋਈ ਮਜ਼ਬੂਰੀਆਂ ਖ਼ਰੀਦ ਕੇ ਨਹੀਂ ਲਿਆਉਂਦਾ ..
.
ਡਰੋਂ ਵਕਤ ਦੀ ਮਾਰ ਤੋਂ ਬੁਰਾ ਵਕਤ ਕਿਸੇ ਨੂੰ ਦੱਸ ਕੇ ਨਹੀ ਅਾੳੁਦਾ..!!


ਬਸ ਰੋਟੀ ਪਾਣੀ ਚੱਲਦਾ
ਫਿਰ ਗੁੱਸਾ ਕਿਹੜੀ ਗੱਲ ਦਾ
ਜਿਉਂਦਾ ਰਹੇ ਬਾਪੂ ਮੇਰਾ ..
ਜੀਹਦੇ ਖਰਚੇ ਤੇ ਸਾਰਾ ਘਰ ਚੱਲਦਾ..

sabar rakh mere yaara,
eve kyu vadhu mang krda…
jo naseeba vich ae oh mil jana,
eve kyu kise nu tang krda

ਨਸ਼ੇ ਕਰਨ ਵਾਲੇ ਕਦੀ ਬੁੱਢੇ ਨਹੀਂ ਹੁੰਦੇ
ਕਿਉਕਿ ਉਹ ਜਵਾਨੀ ਵਿੱਚ ਹੀ ਮਰ ਜਾਂਦੇ ਹਨ ।


ਸਾਲਾਂ ਤੋਂ ਮਰੇ ਹੋਏ ਨੂੰ ਜਿਉਂਦਾ ਕਿੰਝ ਕਰਨਾ
ਉਹ ਜਾਣਦਾ ਦੀਵੇ ਅੰਦਰ ਸੂਰਜ ਨੂੰ ਕਿੰਝ ਭਰਨਾ


ਮਾਂ-ਬਾਪ ਉ ਰੁੱਖ🌳ਨੇ
ਜੋ ਬਹੁਤੇ ਮਿੱਠੇ ਫਲ ਭਲੇ ਦੇ ਨਾ ਸਕਣ
ਪਰ ਆਪਣੀ ਔਲਾਦ ਨੂੰ ਦੁਨੀਆ ਦੀ ਧੁੱਪ ਤੋ ਬਚਾ ਕੇ ਹਮੇਸ਼ਾ ਠੰਡੀ ਥਾਂ ਰੱਖਦੇ ਨੇ

ਪਤੰਗ ਵਾਂਗ ਉੱਡਣਾ ਤਾਂ ਸਭ ਸਿੱਖ ਲੈਂਦੇ ਨੇ…
ਪਰ ਉੱਪਰ ਜਾਕੇ ਟਿਕਣਾ ਕੋਈ ਕੋਈ ਸਿੱਖਦੇ …

(ਅਰਸ਼)


ਸ਼ਖਸ਼ੀਅਤ ਚੰਗੀ ਹੋਵੇ ਤਾ ਹੀ
ਦੁਸ਼ਮਣ ਬਣਦੇ ਨੇ
,,
ਨਹੀ ਤਾ ਅੱਜ ਕੱਲ ਮਾੜੇ ਵੱਲ
ਕੌਣ ਦੇਖਦਾ

ਚੰਗਿਆ ਲੋਕਾ ਨੇ ਮੈਨੂੰ ਖੁਸ਼ੀਆ ਦਿੱਤੀਆ…
ਬੁਰਿਆ ਨੇ ਤਜਰਬਾ…
ਬਹੁਤ ਬੁਰਿਆ ਨੇ ਸਬਕ…
ਬਹੁਤ ਚੰਗਿਆ ਨੇ ਯਾਦਾਂ

ਬੁੱਲੇ ਸ਼ਾਹ ਇਥੇ ਸਭ ਮੁਸਾਫਿਰ
ਕਿਸੇ ਸਦਾ ਨਹੀਂ ਰਹਿਣਾ
ਆਪੋ ਆਪਣੀ ਵਾਟ ਮੁਕਾ ਕੇ
ਸਭ ਨੂੰ ਤੁਰਨਾ ਪੈਣਾ..