ਪਹਿਲਾਂ ਟੈਲੀਵਿਜ਼ਨ ਵੀ ਪਰਦੇ ਵਾਲੇ ਹੁੰਦੇ ਸਨ
ਲੋਕ ਵੀ ਪਰਦਾ ਰੱਖਦੇ ਸਨ
ਹੁਣ ਟੈਲੀਵਿਜ਼ਨ ਬਿਨਾਂ ਪਰਦੇ ਵਾਲੇ ਤੇ
ਲੋਕਾਂ ਵੀ ਪਰਦੇ ਚੱਕ ਤੇ
ਮਾਂ ਇੱਕ ਐਸਾ ਸ਼ਬਦ ਹੈ
ਜਿਸ ਦੀ ਸਿਫਤ ਲਈ
ਮੈ ਸ਼ਬਦ ਲੱਭ ਰਹੀ ਹਾਂ
ਪਰ ਉਸਦੇ ਅੱਗੇ ਮੇਰਾ ਹਰ
ਸ਼ਬਦ ਫਿੱਕਾ ਹੋ ਨਿਬੜਦਾ ਹੈ
ਦੁਨੀਅਾਂ ਤੇ ਕਮਾਲ ਦੇ ਨੇ ਕੁਝ ਬੰਦੇ
ਮੂੰਹ ਤੇ ਕਰਨ ਚੰਗਿਅਾੲੀ ਤੇ
ਪਿੱਠ ਪਿੱਛੇ ਬੋਲ ਬੋਲਣ ਮੰਦੇ..
ਰੱਬਾ ਤੇਰੀ ਦੁਨੀਆ ਚ ਪੈਸੇ ਦੇ ਨੇ ਸਭ ਪੀਰ,
ਨੋਟਾਂ ਖਾਤਿਰ ਕਰ ਰਹੇ ਨੇ ਜੱਗ ਨੂੰ ਲੀਰੋ ਲੀਰ,
ਰਿਸ਼ਤੇ ਨਾਤੇ ਛੱਡ ਗੲੇ ਭੁੱਲ … ਗਏ ਸਾਰੇ ਜ਼ਮੀਰ…!
ਮੇਹਰ ਕਰੀ ਦਾਤੀਅਾ
ਸਾਡੇ ਰਾਹਾਂ ਚ ਕਿੱਲ ਵਿਛਾਏ
ਤੇ ਪਾਣੀ ਦੀਆ ਬੁਛਾੜਾਂ ਸੀ
ਤੀਜੇ ਦਿਨ ਸਿਵਾ ਸੀ ਮੱਚਦਾ
ਪਰ ਸੁਣੀ ਨਾਂ ਸਰਕਾਰਾਂ ਸੀ
ਇਹ ਉਹੀ ਨੇਂ ਹਾਕਮ
ਤੇ ਉਹੀ ਹਕੂਮਤ ਵਾਲੇ ਆ
ਜਿਨ੍ਹਾਂ ਨੇਂ ਸਾਡੇ
ਜਵਾਨ ਪੁੱਤ ਲਏ ਆ,,,
ਕੋਸ਼ਿਸ ਕਰੋ ਕਿ,
ਜਿੰਦਗੀ ਦਾ ਹਰ ਪਲ ਵਧੀਆ ਗੁਜ਼ਰੇ…
.
ਕਿਉਂਕਿ ……..??
.
.
.
.
.
ਜਿੰਦਗੀ ਨਹੀ ਰਹਿੰਦੀ,
ਪਰ ਕੁਝ ਚੰਗੀਆਂ ਯਾਦਾਂ ਹੀ ਰਹਿ ਜਾਂਦੀਆ ਨੇ..
ਮੋਬਾਈਲ ਤੇ ਇੰਟਰਨੇਟ ਦੇ
ਝੂਠੇ ਰਿਸ਼ਤਿਆਂ ਚੋ ਵਕਤ ਕੱਢ ਕੇ,
ਕਦੀ ਆਪਣੀ ਫੈਮਿਲੀ ਕੋਲ ਵੀ
ਬਹਿ ਲੈਣਾ ਚਾਹੀਦਾ
ਜੇ ਘਰ ਆਪਣੇ ਹੋਣ ਸ਼ੀਸ਼ੇ ਦੇ
ਦੂਜਿਆਂ ਲਈ ਕਦੇ ਪੱਥਰ ਨਹੀਂ ਚੁੱਕੀ ਦਾ
ਮਾਪੇ ਤੇ ਧੀਆਂ ਭੈਣਾ ਸਬ ਦੀਆਂ
ਸਾਂਝੀਆਂ ਹੁੰਦੀਆਂ ਨੇਂ ਮਿੱਤਰੋ
ਤੇ ਰਾਹ ਜਾਂਦੀ ਕੁੜੀ ਵੱਲ
ਕਦੇ ਮਾੜਾ ਨਹੀਂ ਤੱਕੀ ਦਾ
ਜਿਹੜੇ ਲੋਕ ਤੁਹਾਡੇ ਨਾਲ ਬੋਲਣਾ ਬੰਦ ਕਰ ਦਿੰਦੇ,
ਉਹ ਤੁਹਾਡੇ ਬਾਰੇ ਬੋਲਣਾ ਸ਼ੁਰੁ ਕਰ ਦਿੰਦੇ ਹਨ
ਆਮ ਆਦਮੀ ਪਾਰਟੀ ਦੇ ਬਹੁਤੇ ਨੇਤਾਵਾਂ ਨੂੰ
ਵੋਟਾਂ ਸਿਰਫ ਭਗਵੰਤ ਮਾਨ ਅਤੇ ਕੇਜਰੀਵਾਲ
ਦੇ ਕਾਰਨ ਪਈਆਂ ਨੇ , ਉਹਨਾਂ ਨੂੰ ਬੇਨਤੀ ਆ
ਕਿ ਆਪਣਾ ਕੰਮ ਏਨਾ ਵਧੀਆ ਤੇ ਇਮਾਨਦਾਰੀ
ਨਾਲ ਕਰਿਓ ਕਿ ਅਗਲੀ ਵਾਰ ਉਹ ਵੋਟਾਂ
ਲੋਕ ਤੁਹਾਡੇ ਲਈ ਪਾਉਣ 🙏🙏
ਜੇ ਕਿਸੇ ਨੂੰ ਪੋਸਟ ਚੰਗੀ ਨਾ ਲੱਗੇ ਤਾਂ ਮੁਆਫੀ
ਫਸਲ ਰੰਗ ਬਦਲੇ ਤਾਂ ਵੱਢ ਦਿਓ..
ਲੋਕ ਰੰਗ ਬਦਲਣ ਤਾ ਛੱਡ ਦਿਓ..
ਕਿਸਾਨਾਂ ਦਾ ਦਰਦ ਉਹ ਕੀ ਸਮਝਣਗੇ
ਜਿਨ੍ਹਾਂ ਕਦੇ ਵੱਟ ਤੇ ਪੈਰ ਨਹੀਂ ਪਾਇਆ
ਪਿਉ ਦੀ ਖਾਧੀ ਕਲੀ ਕਲੀ ਝਿੜਕ
ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ
ਕੰਮ ਆ ਜਾਦੀ ਹੈ !!
ਜੇ ਦਿਲੋਂ ਬਣ ਕੇ ਰਹੋਗੇ ਕਿਸੇ ਦੇ ਤਾਂ ਹੀ ਪਿਆਰ ਗੂੜਾ ਹੁੰਦਾ ਹੈ,
ਜੇ ਦਿਖਾਵਾ ਕਰੋਗੇ ਤਾਂ ਧੋਖਾ ਹੀ ਖਾਵੋਂਗੇ
ਜਰੂਰੀ ਨਹੀ ਕਿ ਹਰ ਸਮੇਂ ,
ਜੁਬਾਨ ਤੇ ਰਬ ਦਾ ਨਾਂ ਆਵੇ….
-ਓਹ ਸਮਾਂ ਵੀ ਭਗਤੀ ਤੋ ਘਟ ਨਹੀ…
ਜਦ
ਇਕ ਇਨਸਾਨ ਦੂਜੇ ਇਨਸਾਨ ਦੇ ਕੰਮ ਆਵੇ….
ਸ਼ਾਸਤਰ ਫੜੀਏ ਤਾਂ ਬਦਨਾਮ ਕਰਦੇ ਨੇ
ਨਿਹੱਥੇ ਹੋਈਏ ਤਾਂ ਕਤਲੇਆਮ ਕਰਦੇ ਨੇ
ਸਾਡੀ ਹੀ ਕੌਮ ਅੱਖਾਂ ਤੋਂ ਅੰਨ੍ਹੀ ਐ
ਅਗਲੇ ਤਾ ਸਭ ਸ਼ਰ੍ਹੇਆਮ ਕਰਦੇ ਨੇ ,