Punjabi Shayari Status

break

ਦੱਸ ਕਾਹਦਾ ਗਿਲ੍ਹਾ ਮੱਥੇ ਵਾਲੇ ਲੇਖ ਤੇ„
ਡਰਾਈਵਰਾਂ ਦੀ ਜ਼ਿੰਦਗੀ ਸਟੇਅਰਿੰਗ ਬਰੇਕ ਤੇ„
ਭਾਵੇਂ ਅਸੀਂ Dubaiਗੱਡੀਆਂ ਚਲਾੳੁਂਨੇ ਆ„
ਪਰ ਰੋਟੀ ਹੱਕ ਦੀ ਕਮਾੳੁਂਨੇ ਆ,
ਕਰਦੇ ਹਾਂ ਤਪ ਤਪੇ ਇੰਜਣ ਦੇ ਸੇਕ ਤੇ„
ਡਰਾਈਵਰਾਂ ਦੀ ਜ਼ਿੰਦਗੀ ਸਟੇਅਰਿੰਗ ਬਰੇਕ ਤੇ..

Create Image


Leave a comment
Punjabi Shayari Status

kandeya naal

ਦੁਨੀਆ ਇੱਕ ਸਰਾਂ ਧਾਮੀ, ਕੋਈ ਤੁਰ ਜਾਂਦਾ ਕੋਈ ਆ ਜਾਂਦਾ,
ਕੋਈ ਫੁੱਲਾਂ ਨਾਲ ਵੀ ਹੱਸਦਾ ਨਈਂ, ਤੇ ਕੋਈ ਕੰਡਿਆਂ ਨਾਲ ਨਿਭਾ ਜਾਂਦਾ,
ਓਹ ਮੌਤ ਸਾਰੀਆਂ ਮੌਤਾਂ ਤੋਂ ਮਾੜੀ, ਗਲ ਲਾਇਆ ਸੱਜਣ ਜਦ ਪਿੱਠ ਤੇ ਖ਼ੰਜਰ ਚਲਾ ਜਾਂਦਾ,
ਜੇਨੂੰ ਖੁੱਦ ਰੋ ਕੇ ਹਸਾਇਆ ਹੋਵੇ, ਓਹੀ ਉਮਰਾਂ ਦੇ ਹੰਝੂ ਝੋਲੀ ਪਾ ਜਾਂਦਾ,
ਧੰਨ ਜਿਗਰੇ ਉਨ੍ਹਾਂ ਦੇ ਜੋ ਭੁੱਲ ਜਾਂਦੇ, ਨਾਲੇ ਹੁਸਨ ਲੋੜ ਪਈ ਤੇ ਆਪਣਾ ਰੰਗ ਦਿਖਾ ਜਾਂਦਾ,
ਹੁਣ ਦਿਲ ਨੂੰ ਵੀ ਢੋਕਰ ਖਾ ਆਈ ਅਕਲ, ਕਾਸ਼ ਮੈਂ ਇਸ਼ਕ ਦੀ ਗਲੀ ਨਾ ਜਾਂਦਾ,
ਪਰ ਬੈਰਮਪੁਰੀਏ ਜਸਕਮਲਾ ਇੱਕ ਅਹਿਸਾਨ ਉਨ੍ਹਾਂ ਦਾ ਸਾਡੇ ਤੇ,
ਉਨ੍ਹਾਂ ਦਾ ਕੀਤਾ ਧੋਖਾ ਸਾਥੋਂ ਕੁੱਝ ਨਾ ਕੁੱਝ ਨਿੱਤ ਨਵਾਂ ਲਿਖਾ ਜਾਂਦਾ ?

Create Image
  Sandeep singh rattan : Nice

  1 Comment
  Punjabi Shayari Status

  parda

  ਹਾਲੇ ਅਕਲਾਂ ੳੁੱਤੇ ਪਰਦਾ ੲੇ,
  ਹਾਲੇ ਸੋਚਾਂ ੳੁੱਤੇ ਗਰਦਾ ੲੇ,
  ਜਿਸ ਦਿਨ ਪਰਦਾ ੳੁੱਠੇਗਾ,
  ਜਿਸ ਦਿਨ ਗਰਦਾ ੳੁੱਡੇਗਾ,
  ੳੁਸ ਦਿਨ ਅਸਲ ਪੰਜਾਬੀ ਹੋਵਾਗਾ,
  ਹਾਲੇ ਤੇ ਸੋਚ ੲੇਹੀ ੲੇ ਕੀ ਲੈਣਾ ਬੋਲ ਕੇ,
  ਘਰ ਅਾਪਣੇ ਹਾਲੇ ਵਧੀਅਾ ਜੋ ਸਰਦਾ ੲੇ,
  ਹਾਲੇ ਅਕਲਾਂ ੳੁੱਤੇ ਪਰਦਾ ੲੇ,
  ਹਾਲੇ ਸੋਚਾਂ ੳੁੱਤੇ ਗਰਦਾ ੲੇ.

  Create Image


  Leave a comment
  Punjabi Shayari Status

  duniya

  ਤੜਫ਼ ਰਹੀ ੲਿੱਕ ਨਜ਼ਮ ਅਧੂਰੀ
  ਅਾ ਸੱਜਣਾਂ ਪੂਰੀ ਕਰ ਲੲੀ ੲੇ,
  ਫਿਰ ਮਰਨ ਦਾ ਚਾਅ ਚੜਿਅਾ
  ਅਾ ਰੀਝ ੲੇ ਵੀ ਪੂਰੀ ਕਰ ਲੲੀੲੇ
  ਤੜਫ਼ ਰਹੀ ੲਿੱਕ ਨਜ਼ਮ….!
  ਹੋਰ ਦਰਦ ਦੇ ਤੂੰ ਕਲ਼ਮ ਮੇਰੀ ਨੂੰ,
  ਵੇਖੀ ਕਮੀ ਕਿਤੇ ਨਾ ਰਹਿ ਜਾਵੇ,
  ਫਿਰ ਅੈਸੀ ਮਾਰ ਤੂੰ ਮਾਰ ਕੋੲੀ
  ਸਭ ਢਹਿੰਦਾ ਢਹਿੰਦਾ ਢਹਿ ਜਾਵੇ,
  ਜੋ ਬੀਤ ਗਿਅਾ ਸਮਾਂ ਚੰਗਾ ਸੀ
  ਫਿਰ ਤੋਂ ਹੱਥ ਓਹਦਾ ਫੜ ਲੲੀੲੇ,
  ਅਾ ਸੱਜਣਾਂ…..
  ਬੋਲ ਪਿਅਾਰ ਦੇ ਬੋਲਕੇ ਚੰਦ ਕੁ
  ਅਾ ਫੇਰ ਲੁੱਟ ਮੇਰੀ ਦੁਨੀਅਾ ਤੂੰ,
  ਅਾਖਰੀ ਮੇਰੀ ਸੁਣ ਲੈ ਅਾ ਜਾ
  ਹੁਣ ਤੱਕ ਕਿੰਨੀਅਾਂ ਸੁਣੀਅਾਂ ਤੂੰ,
  ਓਹ ਫਿੱਕੇ ਪੈ ਗੲੇ ਰੰਗ ਗ਼ਮਾਂ ਦੇ
  ਤੂੰ ਅਾਜਾ ਫਿਰ ਤੋਂ ਭਰ ਲੲੀ ੲੇ
  ਤੜਫ਼ ਰਹੀ ੲਿੱਕ ਨਜ਼ਮ ਅਧੂਰੀ
  ਅਾ ਸੱਜਣਾਂ ਪੂਰੀ ਕਰ ਲੲੀ ੲੇ.

  Create Image


  Leave a comment
  Punjabi Shayari Status

  burai

  ਜੇ ਪੁਲ ਕਿਸੇ ਲੲੀ ਨੲੀ ਬਣ ਸਕਦਾ
  ਨਾਂਹ ਬਣੀ ਤੂੰ ਰੋੜਾ ਰਾਹਾਂ ਦਾ
  ਓੲੇ ਅੈਵੇ ਗੁੱਸੇ ਗਿਲੇ ਨਾ ਪਾਲ ਬੈਠੀ
  ਕੀ ਭਰੋਸਾ ਅਾੳੁਦੇ ਸਾਹਾਂ ਦਾ
  ਬੜੀ ਕਾਹਲੀ ਦੇ ਵਿੱਚ ਕੱਟ ਰਿਹਾ
  ਕਿਓ ਜਿੰਦਗੀ ਜੀਣੀ ਭੁੱਲ ਗਿਅਾ
  ਓੲੇ ਤੂੰ ਤੇ ਹੀਰਿਅਾਂ ਦਾ ਵਪਾਰੀ ਸੀ
  ਅਾ ਕੱਚ ੳੁੱਤੇ ਕਦੋਂ ਡੁੱਲ ਗਿਅਾ
  ਕਿਓ ਪਾੲਿਅਾ ਰੋਲਾ ਧਰਮਾਂ ਦਾ
  ੲਿਨਸਾਨੀਅਤ ਤੋਂ ਅੱਖ ਚੁਰਾੲੀ ੲੇ
  ਕਿਸ ਜੰਨਤ ਮਗਰੇ ਅੰਨ੍ਹਾ ਹੋੲਿਅਾ
  ਰੱਖੀ ਦਿਲ ਵਿੱਚ ਤੂੰ ਬੁਰਾੲੀ ੲੇ.

  Create Image


  Leave a comment
  Punjabi Shayari Status

  rukh

  ਧਰਤੀ ਤੋ ਰੁੱਖ ਜੇ ਪੱਟਤੇ .
  ਛਾਵਾਂ ਨਈ ਲੱਭਦੀਅਾ,
  ਇਕ ਵਾਰੀ ਤੁਰ ਜੇ ਜਾਵਣ.
  ਮਾਵਾਂ ਨਈ ਲੱਭਦੀਅਾ,
  ਬਾਪੂ ਸਿਰ ਹੁੰਦੀ ਸਰਦਾਰੀ..ਬੁਢੇਪੇ ਨੂੰ ਨਈ ਰੋਲੀ ਦਾ,
  ਮਾਪਿਅਾ ਦੇ ਅੱਗੋ ਕਦੇ ਵੀ ਉੱਚਾ ਨਈ ਬੋਲੀਦਾ….?

  Create Image


  Leave a comment
  Punjabi Shayari Status

  insan

  ਆਹ ਲੈ ਸਾਧਾ ! ਅਪਣੀ ਅਗਲੀ ਦੁਨੀਆਂ ਸਾਂਭ ਲੈ
  ਮੇਰੀ ਦੁਨੀਆਂ ਮੈਨੂੰ ਮੇਰੀ ਮਰਜ਼ੀ ਨਾਲ ਸਜਾਣ ਦੇ

  ਤਪੀਆ ! ਹੋਵਣ ਤੈਨੂੰ ਤੇਰੇ ਸੁਰਗ ਸੁਹੰਢਣੇ
  ਏਸੇ ਧਰਤੀ ਉੱਤੇ ਮੈਨੂੰ ਸੁਰਗ ਬਨਾਣ ਦੇ

  ਤੇਰੇ ਕਲਪ-ਬਿਰਛ ਦੀ ਛਾਂ ਵੱਲ ਮੈਂ ਨਹੀਂ ਝਾਕਦਾ
  ਬੰਜਰ ਪੁੱਟ ਪੁੱਟ ਮੈਨੂੰ ਏਥੇ ਬਾਗ਼ ਲਗਾਣ ਦੇ

  ਧ੍ਰਿੱਗ ਉਸ ਬੰਦੇ ਨੂੰ, ਜੋ ਖ਼ਾਹਸ਼ ਕਰੇ ਉਸ ਜੰਨਤ ਦੀ
  ਜਿੱਥੋਂ ਕੱਢਿਆ ਬਾਬਾ ਆਦਮ ਨਾਲ ਅਪਮਾਨ ਦੇ

  ਮਾਲਾ ਫੇਰੇਂ, ਉੱਚੀ ਕੂਕੇਂ, ਨਜ਼ਰਾਂ ਹੂਰਾਂ ‘ਤੇ
  ਤੈਨੂੰ ਆਉਂਦੇ ਨੇ ਢੰਗ ਅੱਲਾਹ ਨੂੰ ਭਰਮਾਣ ਦੇ

  ਪਰੀਆਂ ਸੁਰਗ ਦੀਆਂ ਦੀ ਝਾਕ ਤੁਸਾਂ ਨੂੰ ਸੰਤ ਜੀ !
  ਮੇਰੀ ਇਕ ਸਲੋਨੀ, ਉਹਦੀਆਂ ਰੀਝਾਂ ਲਾਹਣ ਦੇ

  ਤੇਰੇ ਠਾਕਰ ਨੂੰ ਵੀ ਭੋਗ ਲੁਆ ਲਊਂ ਪੰਡਤ ਜੀ !
  ਰੋਂਦੇ ਦੁਖੀਏ ਦਾ ਤਾਂ ਪਹਿਲਾਂ ਮੂੰਹ ਜੁਠਾਣ ਦੇ

  ਵਿਹਲਾ ਹੋ ਕੇ ਬਾਬਾ ! ਮਾਲਾ ਵੀ ਮੈਂ ਫੇਰ ਲਊਂ
  ਸਭ ਨੇ ਖਾਣਾ ਜਿੱਥੋਂ, ਪੈਲੀ ਨੂੰ ਸੀ ਲਾਣ ਦੇ

  ਕਰ ਲਊਂ ਪੂਜਾ ਤੇਰੇ ਅਰਸ਼ੀਂ ਵੱਸਣ ਵਾਲੇ ਦੀ
  ਪਹਿਲਾਂ ਬੰਦੇ ਦੀ ਤਾਂ ਮੈਨੂੰ ਟਹਿਲ ਕਮਾਣ ਦੇ

  ‘ਸੀਤਲ’ ਚੰਗਾ ਬਣ ਇਨਸਾਨ, ਜੋ ਤੇਰਾ ਧਰਮ ਹੈ
  ਕਾਹਨੂੰ ਫਿਰਦੈਂ ਪਿੱਛੇ ਪੰਡਤ ਦੇ ਭਗਵਾਨ ਦੇ
  ਭਾਈ ਰਣਜੀਤ ਸਿੰਘ ਜੀ
  ( ਸੋਹਣ ਸਿੰਘ ਸੀਤਲ )

  Create Image


  Leave a comment