ਹੁਣ ਤੇ ਸਿਆਣਾ ਬਣ ਦਿਲਾ
ਰਾਹਾ ਤੱਕਦੇ ਰਹਿਣ ਨਾਲ ਸੱਜਣ ਮੁੜਿਆ ਨੀ ਕਰਦੇ



ਬਣਾਅ ਮਗਰੂਰੀ ਨੂੰ ਮਜਬੂਰੀ
ਖਾ ਰਿਸ਼ਤਿਆਂ ਚੋਂ ਲੋਕ ਵਿਸ਼ਵਾਸ ਜਾਂਦੇ ਆ,
ਕਰਨ ਨਾਲ ਖੜਣ ਦੇ ਦਾਅਵੇ
ਮਗਰੋਂ ਕਰ ਵੱਖੋ ਵੱਖ ਰਾਹ ਜਾਂਦੇ ਆ,
ਇੱਥੇ ਹੋਲੀ ਹੋਲੀ ਫਿੱਕੇ
ਹੋ ਗੂੜੇ ਤਾਲੂਕਾਤ ਜਾਂਦੇ ਆ,
ਦਿਲਾ! ਲੋਕ ਬਦਲਦੇ ਨਹੀਂ
ਬਦਲ ਤਾਂ ਜਜ਼ਬਾਤ ਜਾਂਦੇ ਆ…

ਯਾਦ ਰੱਖੀ ਭਾਵੇਂ ਭੁੱਲ ਜਾਵੀਂ…. ਪਰ ਕਦੇ ਸਾਡੇ
ਕਰਕੇ ਹੰਜੂ ਨਾ ਬਹਾਵੀ…. ਤੇਰੇ ਆਪਣੇ ਤਾਂ ਅਸੀ
ਕਦੇ ਬਣ ਨਾ ਸਕੇ…. ਪਰ ਜੇ ਕਦੇ ਸਾਡੀ ਯਾਦ
ਆਵੇ ਬੇਗਾਨੇ ਕੇਹ ਕ ਮਜਾਕ ਨਾ ਉਡਾਵੀਂ.

ਖੁਲੀਆਂ ਅੱਖਾਂ ਦੇ ਸੁਫਨੇ ।।
ਅਜ ਕਲ ਜਦੋਂ ਤੇਰੀ ਯਾਦ ਆਉਂਦੀ ਏ ਨਾ !! ?
ਮੈ ਅਖਾਂ ਬੰਦ ਕਰ ਲੈਨੀ ਆ
ਤਾਂ ਕੀ ਤੈਨੂੰ ਦੇਖ ਸਕਾਂ ਮਨ ਭਰ ਕੇ ।
ਇਸ ਵਕਤ ਬਹੁਤ ਯਾਦ ਆ ਰਹੀ ਏ ।ਮੱਲੋ ਮੱਲੀ ਅਖਾ ਚੋਂ ਹੰਝੂ ਵਗ ਤੁਰੇ ।ਫੇਰ ਮੈਂ ਖੁਦ ਨੂੰ ਸਮਝਾਇਆ ਮਨਾਂ ਕਿਉਂ ਰੋਨਾ ਤਾਂ ਕੀ ਹੋਇਆ ਜੇ ਉਹ ਮੋਹ ਨੀ ਕਰਦਾ ਤੇਰਾ ।ਕਦੀ ਬਹੁਤ ਸੀ ਇਕ ਪਲ ਦੀ ਦੂਰੀ ਵੀ ਨੀ ਸਹਿਣ ਕਰਦਾ 😊
ਜੇ ਕੁੱਝ ਪਲਾਂ ਲਈ ਅਖਾ ਓਹਲੇ ਹੋ ਜਾਂਦੀ ਸੀ ਤਾਂ ਚੰਦਰਾ ਤੜਫ ਜਾਂਦਾ ਸੀ ,
ਤੜਫ ਤੇ ਹੁਣ ਵੀ ਹੈ ਮੈਨੂੰ ਤੇਰੀ 😔
ਤੈਨੂੰ ਕਿਸੇ ਹੋਰ ਦੀ 😊
ਚੱਲੋ ਕੋਈ ਨੀ ਇਹਸਾਸਾਂ ਨਾਲ ਤੇ ਭਰਿਆ ਏ ਤੂੰ
ਭਾਵੇਂ ਕਿਸੇ ਹੋਰ ਦੇ ਹੀ ਨੇ ।
ਪਰ ਕਦੀਂ ਤੇ ਭੁੱਲ ਭੁਲੇਖੇ ਉਹਨੂੰ ਮੇਰੇ ਨਾਂਮ ਨਾਲ ਬੁਲਾ ਲੈਂਦਾ ਹੋਏਗਾ । ਇੰਨਾ ਤੇ ਤੇਰੇ ਮੁੰਹ ਚੜਿਆ ਸੀ ਮੇਰਾ ਨਾਂਅ
ਅਜ ਵੀ ਕਿਤੇ ਨਾ ਕਿਤੇ ਮੈਨੂੰ ਲੱਭਦਾ ਹੋਏਗਾ ,
ਮੇਰੀ ਅਵਾਜ਼ ਸੁਣਨ ਤਰਸਦਾ ਹੋਏਗਾ
ਮੇਰੀ ਇਕ ਝਲਕ ਲਈ ਪਤਾ ਨੀ ਫੋਨ ਦੀਆਂ ਕਿਨੀਆਂ ਹੀ ਐਪ ਖੋਲਦਾ ਹੋਏਗਾ 😊

ਇਹ ਮੇਰੀਆਂ ਖੁਲੀਆਂ ਅੱਖਾਂ ਦੇ ਸੁਫਨੇ ਨੇ
ਜੋ ਮੈਂ ਆਪਣੇ ਆਪ ਨੂੰ ਦਿਲਾਸੇ ਦਿੰਦੀ ਰਹਿਣੀ ਆ

ਤਾਂ ਕੀ ਹੋਇਆ ਜੇ ਹੁਣ ਮੋਹ ਨਹੀ ਤੈਨੂੰ ਕਦੀ ਤੇ ਸੀ ,

ਸੀ ਨਾ ਕਦੀ ਤੇ !! ?

#ਮਨਗੀਤਕੌਰਸ਼ਾਹੀ


ਮੰਨਦੇ ਹਾਂ
ਮੁਹੱਬਤ ਲਿਖਣ ਲਈ ,
ਅੱਜ-ਕੱਲ੍ਹ ਜਿਆਦਾ ਅਲਫ਼ਾਜ ਨਹੀਂ
ਪਰ ਤੇਰੀ ਮੁਹੱਬਤ ਤੋਂ ਬਿਨਾ ਸੱਜਣਾਂ ਅੱਜ ਵੀ
ਮੇਰੇ ਜੀਣ ਦਾ ਕੋਈ ਸਹਾਰਾ ਨਹੀਂ …

ਗੱਲ ਨਾਲ ਲਾਉਂਦੇ ਸੀ ਜੋ,
ਅੱਜ ਦੂਰੋਂ ਹੱਥ ਜੋੜ ਰਹੇ ਨੇ।

ਇਹ ਹੈ ਕਹਿਰ ਕਰੋਨਾ ਦਾ,
ਯਾਂ ਫਿਰ ਸੱਜਣ ਨਾਤਾ ਤੋੜ ਰਹੇ ਨੇ ?


ਤੂੰ ਰਹਿ busy ਅਪਣੇ ਖ਼ਾਸ ਦੇ ਨਾਲ
ਮੈ ਤਾ ਤੇਰੇ ਲਈ ਆਮ ਹੀ ਸੀ


ਸਮਾਂ ਬੀਤ ਜਾਂਦਾ ਪਰ
ਯਾਦਾਂ ਨਹੀਂ ਬੀਤ ਦੀਆਂ ਕਦੇਂ

ਤੇਰੀ ਯਾਦ ਨੇ ਮੇਰਾ ਬੁਰਾ ਹਾਲ ਕਰ ਦਿੱਤਾ
ਤਨਹਾ ਮੇਰਾ ਜਿਉਂਣਾ ਮੁਸ਼ਕਿਲ ਕਰ ਦਿੱਤਾ
ਸੋਚਿਆ ਕਿ ਹੁਣ ਤੈਨੂੰ ਯਾਦ ਨਾ ਕਰਾ ਤਾਂ
ਦਿਲ ਨੇ ਧੜਕਣ ਤੋਂ ਮਨਾਂ ਕਰ ਦਿੱਤਾ

ਜਾਂਦੀ ਜਾਂਦੀ ਕਹਿ ਗਈ
ਜਿੱਤ ਤਾਂ ਤੂੰ ਸਕਦਾ ਨੀ
ਹਰ ਜਾਵੇ ਤਾਂ ਚੰਗਾ ਏ
ਜੀ ਸਕੇ ਤਾ ਜੀ ਲਈ ਮੇਰੇ ਬਿਨਾਂ
ਪਰ ਜੇ ਮਰ ਜੇ ਤਾਂ ਚੰਗਾ ਏ😔


ਵਕਤ ਬੀਤ ਜਾਂਦਾ ਹੈ
ਯਾਦਾਂ ਨਹੀਂ ਬੀਤ ਦੀਆਂ
ਉਹ ਤੁਹਾਡੇ ਆਖਰੀ ਸਾਹਾ ਤੱਕ
ਤੁਹਾਡੇ ਨਾਲ ਰਹਿੰਦੀਆਂ ਨੇ….


ਆ ਸ਼ਰਤ ਲਾਈਏ
ਆਪਣੇ ਅਹਿਮ ਨਾਲ
ਭਿੜ ਜਾਈਏ
ਮਨ ਦੇ ਵਹਿਮ ਨਾਲ

ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈਂ,,
ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ …


ਦੁਨੀਆਂ ਦੇ ਵਿਚ ਲੋਕੀਂ ਸੱਚਾ ਪਿਆਰ ਭੁੱਲ ਜਾਂਦੇ,
ਮੇਰੇ ਕੋਲੋਂ ਤੇਰਾ ਝੂਠਾ ਪਿਆਰ ਨਹੀਂ ਭੁੱਲਦਾ ।
ਇੱਕ ਵਾਰੀ ਜ਼ਿੰਦਗੀ ‘ਚ ਕਰਦਾ ਪਿਆਰ ਜੇ ਤੂੰ ,
ਦਸ ਮੈਨੂੰ , ਦਸ ਮੈਨੂੰ ਯਾਰਾ ਮੈਂ ਕਿਉਂ ਰੁੱਲਦਾ।
ਏਨੀ ਨਹੀਂ ਸੀ ਉਮੀਦ ਯਾਰ ਤੇਰੇ ਤੋਂ ,
ਵੇ ਤੂੰ ਕਿੰਨਿਆਂ ਦੀ ਜ਼ਿੰਦਗੀ ਸੀ ਖਾ ਲਈ,
ਮੈਨੂੰ ਵੀ ਉਹਨਾਂ ਨਾਲ ਕਰਤਾ ।
ਤੂੰ ਕਿੰਨੇ ਸਾਲਾਂ ਬਾਅਦ ਹਾਲ ਪੁੱਛਿਆ
ਤੇ ਫੇਰ ਉਹੀ ਹਾਲ ਕਰਤਾ।

ਕੁਜ਼ ਅੱਖਾਂ ਨੂੰ ਸਿਰਫ ਸੁਪਨੇ ਨਸੀਬ ਹੁੰਦੇ ਨੇ ,
ਜੋ ਦੇਖੇ ਤਾ ਜਾ ਸਕਦੇ ਨੇ ,
ਪਰ ਕਦੇ ਪੂਰੇ ਨਹੀਂ ਹੁੰਦੇ !!

ਮੁਹੱਬਤ ਅੱਜ ਦਾ ਨਾਮ ਹੈ ਕੱਲ੍ਹ ਦਾ ਨਹੀਂ ॥ ਕੋਈ ਥੋਨੂੰ ਮੁਹੱਬਤ ਅੱਜ ਹੀ ਕਰ ਸਕਦਾ ਕੱਲ੍ਹ ਨਹੀਂ ਵੀ ਕਰ ਸਕਦਾ ਅਗਲੇ ਦੀ ਮਰਜੀ ਆ ॥ ਆਪਾਂ ਉਮੀਦ ਕਰਦੇ ਹਮੇਸ਼ਾਂ ਦੀ ਤੇ ਹਮੇਸ਼ਾ ਕੁਝ ਨਹੀਂ ਹੁੰਦਾ ॥ ਏਸ ਗੱਲ ਨੂੰ ਦਿਮਾਗ ‘ਚ ਰੱਖੋ ਕੀ ਜੋ ਅੱਜ ਥੋਨੂੰ ਬਹੁਤ ਖਾਸ ਮੰਨਦਾ ਤੇ ਮੁਹੱਬਤ ਕਰਦਾ ਉਹ ਕੱਲ੍ਹ ਨੂੰ ਬਦਲ ਵੀ ਸਕਦਾ ਹੈ ॥ ਤੇ ਇਹਦੇ ‘ਚ ਕੋਈ ਵੀ ਮਾੜੀ ਗੱਲ ਨਹੀਂ ਹੈ ॥ ਉਹਦਾ ਹੱਕ ਹੈ ਬਦਲ ਜਾਣਾ, ਤੇ ਆਪਣਾ ਸਿਰਫ ਮੁਹੱਬਤ ਕਰਨਾ

ਮੁਹੱਬਤ ਕਰਕੇ ਉੱਚੇ ਉੱਠਣਾ ਪੈਂਦਾ ॥ ਆਪਾਂ ਕਿਸੇ ਨੂੰ ਧੱਕੇ ਨਾਲ ਨਹੀਂ ਰੱਖ ਸਕਦੇ ਹੁੰਦੇ, ਕੋਈ ਥੋਨੂੰ ਮੁਹੱਬਤ ਕਰਦਾ ਉਹਦੀ ਕਦਰ ਕਰੋ ਤੇ ਸ਼ੁਕਰਗੁਜ਼ਾਰ ਹੋਵੋ ਕਿ ਉਹ ਥੋਨੂੰ ਮੁਹੱਬਤ ਕਰਦਾ ਹੈ, ਜੇ ਉਹ ਕੱਲ੍ਹ ਨੂੰ ਬਦਲ ਵੀ ਜਾਂਦਾ ਹੈ ਤਾਂਵੀ ਉਹਦਾ ਸ਼ੁਕਰੀਆ ਕਰੋ ਕਿ ਉਹਨੇ ਕਦੇ ਥੋਨੂੰ ਮੁਹੱਬਤ ਕਰੀ ਸੀ ॥ ਜੇ ਉਹਦਾ ਮਨ ਬਦਲ ਹੀ ਗਿਆ ਤੇ ਤੁਸੀਂ ਰੱਖ ਕੇ ਵੀ ਉਹਨੂੰ ਪਾ ਨਹੀਂ ਸਕੋਂਗੇ

ਦੂਜਾ ਇਹ ਹੈ ਕਿ ਉਮਰ ਨਾਲ ਇਕੋ ਬੰਦਾ ਕਈ ਵਾਰ ਬਦਲਦਾ ਹੈ ॥ ਬੁਢਾਪੇ ਤੱਕ ਇੱਕੋ ਇਨਸਾਨ ਵਿੱਚੋਂ ਛੇ ਸੱਤ ਜਾਂ ਦੱਸ ਅਲੱਗ ਅਲੱਗ ਇਨਸਾਨ ਦੇਖਣ ਨੂੰ ਮਿਲਣਗੇ, ਤੇ ਆਪਾਂ ਥੋੜਾ ਜਿਆ ਬਦਲੇ ਤੇ ਹੀ ਮੇਹਣਾ ਮਾਰ ਦਿੰਨੇ ਆ ਕਿ ਤੂੰ ਬਦਲ ਗਿਆ ਏ ਜਾਂ ਬਦਲ ਗਈਂ ਏ, ਇਹ ਬਹੁਤ ਨਿੱਕੀ ਸੋਚ ਦੀ ਗੱਲ ਹੋ ਜਾਂਦੀ ਹੈ, ਮੁਹੱਬਤ ਥੋਨੂੰ ਉਸ ਇਨਸਾਨ ਨਾਲ ਦਿਲੋਂ ਹੋਣੀ ਚਾਹੀਦੀ ਆ, ਤੇ ਉਹ ਚਾਹੇ ਫੇਰ ਸੌਂ ਵਾਰ ਬਦਲਜੇ, ਥੋਡੀ ਮੁਹੱਬਤ ਮੁਹੱਬਤ ਹੀ ਰਹੇਗੀ

ਅੱਜ ਕੱਲ੍ਹ ਸਮਾਂ ਏਹੋ ਜਿਆ, ਟਿਕਾਅ ਘੱਟ ਆ, ਠਹਿਰਾਅ, ਸਬਰ ਖੁਸਦਾ ਜਾ ਰਿਹਾ, ਮਾੜੀ ਜੀ ਗੱਲ ਪਿੱਛੇ ਸੱਜਣਾ ਦੇ ਅਲਟਰਨੇਟਿਵ ਤਿਆਰ ਹੀ ਬੈਠੇ ਹੁੰਦੇ ਨੇ, ਓਪਸ਼ਨਜ਼ ਹੀ ਓਪਸ਼ਨਜ਼ ਨੇ, ਇਹਧਰ ਮਾੜੀ ਜੀ ਗੱਲ ਹੋਈ ਨੀ ਜਦੇ ਨਾਲ ਦੀ ਨਾਲ ਮਸੈਂਜਰ ‘ਚ ਕੋਈ ਨਾ ਕੋਈ ਮੋਢਾ ਦੇਣ ਨੂੰ ਤਿਆਰ ਹੀ ਬੈਠਾ ਜਾਂ ਬੈਠੀ ਹੁੰਦੀ ਆ, ਸੋਚਣ ਜਾਂ ਮਹਿਸੂਸ ਕਰਨ ਦੀ ਸਪੀਡ ਨਾਲੋਂ ਵੀ ਵੱਧ ਤੇਜੀ ਨਾਲ ਵਟਸਐਪਾਂ ਤੇ ਗੱਲ ਹੋ ਰਹੀ ਹੁੰਦੀ ਆ, ਬਾਹਲੇ ਫਾਸਟ ਹੋਗੇ ਆਪਾਂ, ਸਾਰਾ ਕੁਝ ਆ ਗੱਲ ਵੀ ਝੱਟ ਹੋ ਜਾਂਦੀ ਆ ਵੀਡੀਓ ਕਾਲਾਂ ਮਿਲਣਾ ਸੌਖਾ, ਪਲ ਪਲ ਦੀ ਖਬਰ, ਸਨੈਪਚੈਟਾਂ ਸਭ ਕੁਝ ਆ, ਪਰ ਮੁਹੱਬਤ ਫਿਰ ਵੀ ਪੰਦਰਾਂ ਦਿਨ ਨਹੀਂ ਕੱਢਦੀ, ਕਿਉਂ ? ਕਿਉਂਕਿ ਮੁਹੱਬਤ ਸਬਰ ਮੰਗਦੀ ਆ ॥ਦਿਲੋਂ ਜੁੜਿਆ ਸੱਜਣ ਤਾਂ ਇੱਕੋ ਬਹੁਤ ਹੁੰਦੈ, ਆਹ ਮੋਢੇ ਜੇ ਤਾਂ ਪੰਦਰਾਂ ਦਿਨ ਲਈ ਹੀ ਹੁੰਦੇ ਨੇ ॥ ਜੇ ਕੋਈ ਦਿਲੋਂ ਜੁੜਿਆ ਉਹਨੂੰ ਸਾਂਭ ਕੇ ਰੱਖੋ, ਥਾਂ ਵੇ ਨਗੀਨਿਆਂ ਦੀ ਕੱਚ ਨਹੀਂ ਜੜੀ ਦੇ ਇੰਝ ਨਹੀਂ ਕਰੀਂਦੇ

ਚਾਰ ਕੁ ਮਹੀਨੇ ਫੋਨ ਬੰਦ ਕਰਕੇ ਦੇਖਿਓ, ਚਿੱਠੀ ਲਿਖੀਓ ਬਹਿਕੇ ਉਹਨੂੰ, ਫੇਰ ਚਿੱਠੀ ਦੀ ਉਡੀਕ ਦਾ ਮਜਾ ਲਿਓ, ਫੇਰ ਉਹ ਚਿੱਠੀ ਪੜੂਗੀ, ਉਹਦੇ ਅਹਿਸਾਸ ‘ਚ ਰਹੂ ਕਈ ਦਿਨ, ਫਿਰ ਜਵਾਬ ਲਿਖੂ, ਕਿੰਨੇ ਪਿਆਰ ਨਾਲ, ਥੋਨੂੰ ਪਤਾ ਜਦੋਂ ਬੰਦਾ ਚਿੱਠੀ ਲਿਖਦਾ ਓਦੋਂ ਉਹ ਆਪਣੇ ਆਪ ਦੇ ਸਭ ਤੋਂ ਵੱਧ ਨੇੜੇ ਹੁੰਦਾ, ਤੇ ਵਟਸਐਪ ਜਾਂ ਹੋਰ ਐਪਸ ਥੋਨੂੰ ਸੋਚਣ ਜਾਂ ਮਹਿਸੂਸ ਕਰਨ ਦਾ ਸਮਾਂ ਹੀ ਨਹੀਂ ਦਿੰਦੀਆਂ, ਜਦੋਂ ਤੁਸੀਂ ਆਪਦੇ ਸੱਜਣ ਨਾਲ ਗੱਲ ਕਰ ਰਹੇ ਹੁੰਦੇ ਓ ਓਦੋਂ ਹੋਰ ਦੱਸ ਜਾਣੇ ਨਾਲ ਐਕਟਿਵ ਹੁੰਦੇ ਨੇ, ਤੁਸੀਂ ਦੋਵੇਂ ਕਦੇ ਕੱਲੇ ਹੁੰਦੇ ਹੀ ਨਹੀਂ, ਦਿਲ ਕਿੱਦਾਂ ਮਿਲਣਗੇ ?

ਤੇ ਬੀਰੇ ਮੁਹੱਬਤ ਤਾਂ ਸਬਰ ਤੇ ਉਡੀਕ ਦਾ ਨਾਮ ਹੈ ♥️
ਬਾਕੀ ਫੇਰ ਕਦੇ ਸਹੀ