Sub Categories

ਹਰੇਕ ਅੱਖ ਚ ਹੰਝੂ ਆਸ਼ਕੀ ਲਈ ਨਹੀਂ ਵਹਿੰਦਾ…..
ਕੁਝ ਅੱਖਾਂ ਜਹਾਨੋ ਗਿਆ ਨੂੰ ਯਾਦ ਕਰਕੇ ਵੀ ਗਿੱਲੀਆਂ ਹੋ ਜਾਂਦੀਆਂ!!

Loading views...



ਕਈ ਵਾਰ ਚੁੱਪ ਬਹੁਤ ਕੁੱਝ ਕਹਿ ਜਾਂਦੀ ਏ,,
ਕਿਉਂਕੀ ਅਹਿਸਾਸਾਂ ਨੂੰ ਸਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ
ਬਹੁਤ ਘੱਟ ਲੋਕ ਹੁੰਦੇ ਨੇ ਜੋ ਇਹਨਾਂ ਅਣਕਹੇ ਅਲਫਾਜਾਂ ਨੂੰ ਸਮਝ ਸਕਦੇ ਨੇ..

Loading views...

ਅੱਜ ਹਾਰ ਕੇ ਪਰਛਾਵੇਂ ਨੂੰ ਪੁੱਛ ਈ ਲਿਆ
ਤੂ ਕਿਉਂ ਰਹਿੰਦਾ ਮੇਰੇ ਨਾਲ
ਅਗਿਓ ਪਰਛਾਵਾਂ ਹੱਸ ਕੇ ਕਹਿੰਦਾ
ਹੋਰ ਨਾਲ ਵੀ ਕੌਣ ਆ ਤੇਰੇ

Loading views...

ਕਦੇ ਹੱਸਣ ਦੀ ਵਜ੍ਹਾ ਭਾਲਦੇ ਸੀ ਅਸੀਂ…!!!
ਫਿਰ ਕੁੱਝ ਇਸ ਕਦਰ ਟੁੱਟੇ ਕਿ…!!!
ਬੇਵਜ੍ਹਾ ਗੱਲ ਗੱਲ ਤੇ ਹੱਸਣਾ ਸਿੱਖ ਗਏ..

Loading views...


ਨਾਲੇ ਜ਼ਿੰਦ ਵੇਚੀ ਨਾਲੇ ਯਾਰ ਨਾ ਮਿਲਿਆ…
ਲੱਖ ਵਾਰੀ ਕੋਸ਼ਿਸ਼ ਕੀਤੀ…
ਲੇਕਿਨ ਹਰ ਵਾਰ ਨਾ ਮਿਲਿਆ…
ਰੱਬਾ…! ਏਡਾ ਕੀ ਮੈਂ ਗੁਨਾਂਹ ਕਰਿਆ…
ਜੋ ਮੈਨੂੰ ਆਹ ਪਿਆਰ ਨਾ ਮਿਲਿਆ..

Loading views...

ਸਾਡੀ ਜ਼ਿੰਦਗੀ ਦੀ ਏਨੀ ਕੁ ਕਹਾਣੀ ਸੀ ,,
ਕੇ ਉਸ ਚੰਦਰੀ ਦੀ ਬਸ ਯਾਦ ਹੀ ਰਹਿ ਜਾਣੀ ਸੀ ..

Loading views...


ਕੀ ਏ ਉਹਦੇ ਦਿਲ ਵਿੱਚ
ਮੇਰਾ ਨਾਲ ਖੋਲਦਾ ਕਿਓਂ ਨਹੀਂ
ਚੁੱਪ ਚਾਪ ਰਹਿੰਦਾ ਏ ਕਿਓਂ
ਮੇਰੇ ਨਾਲ ਕਾਹਤੋ ਬੋਲਦਾ ਨਹੀਂ
ਕਿਸ ਵਾਸਤੇ ਭਰੀ ਬੈਠਾ ਅੱਖੀਆਂ ਨੂੰ
ਮੇਰੇ ਗਲ ਲੱਗਕੇ ਹੰਝੂ ਡੋਲਦਾ ਕਿਓਂ ਨਹੀਂ
ਹੱਸਦਿਆਂ ਵਾਰ ਦੇਵਾ ਆਪਣੀਆਂ ਖੁਸ਼ੀਆਂ ਤੇਰੇ ਤੋਂ
ਪਰ ਚੰਦਰਿਆਂ ਤੂੰ ਕੋਈ ਦੁੱਖ ਤਾਂ ਫਰੋਲਦਾ ਨਹੀਂ (

Loading views...


ਜ਼ਖ਼ਮ ਹੋਏ ਦਿਲ ਤੇ “ਦੀਪ” ਨੇ ਸੀਅ ਨੀ ਕੀਤੀ,
ਕਿਉਂ ਕਿਉਂਕਿ ਮੇਰੀ ਸੀ ਤੇਰੇ ਨਾਲ ਸੱਚੇ ਮਨੋਂ ਪ੍ਰੀਤੀ.

Loading views...

ਨੇਜ਼ਿਆਂ ਬਰਛਿਆਂ ਤੇ ਤਲਵਾਰਾਂ ਦੇ ਵੱਸ ਦੀ ਗੱਲ ਨਹੀਂ ਸੀ
ਪੰਜਾਬ ਨੂੰ ਗੋਡਿਆਂ ਭਾਰ ਕਰਨਾ
ਪਰ ਢਾਈ ਇੰਚ ਦੀਆਂ ਸੂਈਆਂ
ਨਸ਼ੀਲੇ ਕੈਪਸੂਲ ਤੇ ਪਾਊਡਰ ਨੇ
ਇਹ ਕੰਮ ਸੌਖਿਆ ਹੀ ਕਰ ਦਿੱਤਾ

Loading views...

ਰੋਟੀ ਵੀ ਚੰਗੀ ਲਗਦੀ ਨਾ
ਦਿਲ ਕਰਦਾ ਕਲੇ ਰੋਣ ਦਾ
ਨੀ ਮੈ ਜ਼ਿੰਦਗੀ ਵੇਚ ਦਿਊ ਤੇਰੇ ਲਈ
ਤੂੰ ਮੁੱਲ ਦੱਸ ਵਾਪਸ ਆਣ ਦਾ

Loading views...


ਰਿਸ਼ਤਿਆਂ ਦੇ ਮੋਹ ਕਰਕੇ ਹੀ..
ਇਕੱਲਾਪਨ ਮਹਿਸੂਸ ਨਹੀਂ ਹੁੰਦਾ..
ਨਹੀਂ ਤਾਂ ਦੁਨੀਆਂ ਤੇ ਹਰ ਇਨਸਾਨ..
ਇਕੱਲਾ ਹੀ ਹੈ..

Loading views...


ਅਸੀਂ ਬਾਈਪਾਸ ਲੰਘਦੇ ਆ ਤੇਰੇ ਸ਼ਹਿਰ ਤੋਂ
ਯਾਦ ਤੇਰੀ ਸਾਡੇ ਰਾਹਾਂ ਵਿਚ ਖੜ ਜੇ
ਤੇਰਾ ਪਿੰਡ ਤੋਂ ਕਨੇਡਾ ਵਾਲਾ ਸਿੱਧਾ ਹੋਇਆ ਰਾਹ
ਬਰਾੜ ਵਰਗੇ ਸਿਸਟਮ ਦੇ ਧੱਕੇ ਚੜ ਗੇ

Loading views...

ਦੁਨੀਆਂ ਵਿਸ਼ਵਾਸ ਲਾਇਕ ਨੀ
ਖੁਦਾ ਦੀ ਕਸਮ ਖਾ ਕੇ
ਲੋਕ ਦੂਰ ਚਲੇ ਜਾਂਦੇ ਨੇ

Loading views...


ਚਹੇ ਹੁਣ ਸਟੋਰੀਆ ਪਾ ਜਾ ਚਿੱਠੀਆ ਲਿੱਖ
ਹੁਣ ਫ਼ਰਕ ਨਹੀਂ ਪੈਂਦਾ ਸੱਜਣਾ

Loading views...

ਖੁਆਬ ਅੱਖਾਂ ਦੇ ਦਿਲ ਚੁ ਦਫ਼ਨ ਨੇ
ਚਿਹਰੇ ਤੇ ਹਾਸੇ
ਰੂਹਾਂ ਤੇ ਕਫ਼ਨ ਨੇ

Loading views...

ਉਹ ਦਰਦਾਂ ਨੂੰ ਨਾਲ ਕਲਮ ਦੇ
ਕਿਵੇ ਕਾਗਜ਼ ਉੱਪਰ ਪਰੋ ਲੈੰਦਾ ਸੀ
ਅੱਖਾਂ ਤਾਂ ਸੁੱਕੀਆਂ ਹੁੰਦੀਆਂ ਸੀ
ਫਿਰ ਕਿਵੇ ਉਹ ਰੋ ਲੈੰਦਾ ਸੀ
ਕਿੰਨਾ ਦਿਲ ਖਿੱਚਵਾ ਸੀ ਉਹ
ਗੱਲਾਂ ਦੇ ਨਾਲ ਸਭ ਨੂੰ ਮੋਹ ਲੈੰਦਾ ਸੀ
ਬਹੁਤੀ ਸਾਂਝ ਨਹੀਂ ਰੱਖਦਾ ਹਾਸਿਆਂ ਨਾਲ
ਢਿੱਲੋ ਭੈੜਾਂ ਕਿਵੇ ਇੰਨੇ ਦੁੱਖ ਲੁਕਾ ਲੈੰਦਾ ਸੀ
ਇਕ ਦਿਨ ਉਹਦੀ ਚੁੱਪ ਹੀ ਉਹਨੂੰ ਖਾਂ ਗਈ
ਜਿਹੜਾ ਮਿੱਧੇ ਹੋਏ ਗੁਲਾਬਾਂ’ਚੋ ਵੀ ਖ਼ੁਸ਼ਬੋ ਲੈੰਦਾ ਸੀ(ਢਿੱਲੋ)

Loading views...