ਮੈਨੂੰ ਤਾਂ ਬੇਜਾਨ ਚੀਜ਼ਾਂ ਤੇ ਵੀ ਪਿਆਰ ਆ ਜਾਂਦਾ ਸੱਜਣਾ,
ਤੇਰੇ ਵਿੱਚ ਤਾਂ ਫਿਰ ਵੀ ਮੇਰੀ ਖੁਦ ਦੀ ਜਾਨ ਵੱਸਦੀ ਹੈ !!
Loading views...
ਮੈਨੂੰ ਤਾਂ ਬੇਜਾਨ ਚੀਜ਼ਾਂ ਤੇ ਵੀ ਪਿਆਰ ਆ ਜਾਂਦਾ ਸੱਜਣਾ,
ਤੇਰੇ ਵਿੱਚ ਤਾਂ ਫਿਰ ਵੀ ਮੇਰੀ ਖੁਦ ਦੀ ਜਾਨ ਵੱਸਦੀ ਹੈ !!
Loading views...
ਫਰੀਦਾ ਰੋਟੀ ਮੇਰੀ ਕਾਠ ਕੀ ਲਾਵੁਣ ਮੇਰੀ ਭੁਖ॥
ਜਿਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ॥🙏
Loading views...
ਮਰੀਜ਼ :
ਡਾਕਟਰ ਸਾਹਬ , ਦੋ ਤਿੰਨ ਦਿਨ ਤੋਂ poty ਬੜੀ ਪਤਲੀ ਅਾ ਰਹੀ ਹੈ…
ਡਾਕਟਰ :
ਫ਼ਿਰ ਕੀ ਹੋ ਗਿਅਾ , ਅਾੳੁਣ ਦੇ ..ਤੂੰ ਕਿਹੜਾ ਪਾਥੀਅਾਂ ਪੱਥਣੀਅਾਂ
Loading views...
ਹੋਰ ਕੁਝ ਦਾ ਤਾਂ ਪਤਾ ਨਹੀ ,
ਬਸ ਇਕੋ ਗੱਲ ਦਾ ਗਰੂਰ ਐ ,
ਸਾਉੂ ਪੁੱਤ ਮਾਪਿਆ ਦਾ ,
ਨਸ਼ਿਆ ਤੋ ਦੂਰ ਐ
Loading views...
ਮਾਂ ਨੂੰ ਮੈਂ ਵੇਖਿਆ ਫਰਿਸ਼ਤਾ ਨੀ ਵੇਖਿਆ , ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨੀ
ਵੇਖਿਆ…
ਜਦੋਂ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ, ਰੱਬ ਕਹਿਣ ਨਾਲੋਂ ਪਹਿਲਾਂ
ਮਾਂ ਕਹਿਣਾ ਸਿੱਖਿਆ..
Loading views...
ਸੰਤਾਂ: ਇੱਥੇ ਛੇਤੀ ਹੀ ਐਂਬੂਲੈਂਸ ਭੇਜੋ,
ਮੇਰੇ ਦੋਸਤ ਨੂੰ ਇੱਕ ਕਾਰ ਨੇ ਟੱਕਰ ਮਾਰੀ ਹੈ
ਉਸ ਦੇ ਨੱਕ ਅਤੇ ਕੰਨ ਰਾਹੀਂ ਖੂਨ ਨਿਕਲਦਾ ਹੈ ਸ਼ਾਇਦ
ਉਸ ਦੀਆਂ ਲੱਤਾਂ ਵੀ ਟੁੱਟ ਗਈਆਂ ਹਨ.
ਓਪਰੇਟਰ: ਤੁਸੀਂ ਕਿੱਥੇ ਹੋ?
ਕਿਰਪਾ ਕਰਕੇ ਉਸ ਜਗ੍ਹਾ ਦਾ ਨਾਮ ਦੱਸਦੋ .
ਸੰਤਾਂ : Indraprastha ‘ਤੇ
ਓਪਰੇਟਰ: ਤੁਸੀਂ ਮੈਨੂੰ Indraprastha ਦੇ ਸਪੈਲਿੰਗ ਦੱਸਦੋ
(ਫੋਨ ਤੋਂ ਕੋਈ ਆਵਾਜ਼ ਨਹੀਂ ਆਈ .)
ਓਪਰੇਟਰ: ਸਰ, ਕੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ?
(ਅਜੇ ਵੀ ਦੂਜੇ ਪਾਸੇ ਕੋਈ ਆਵਾਜ਼ ਨਹੀਂ ਆਈ .)
ਓਪਰੇਟਰ: ਕਿਰਪਾ ਕਰਕੇ ਮੈਨੂੰ ਜਵਾਬ ਦਿਓ,
ਕੀ ਤੁਸੀਂ ਸੁਣ ਰਹੇ ਹੋ?
ਸੰਤਾਂ: ਹਾਂ – ਹਾਂ ਮੈਂ ਉਸਨੂੰ ਘੜੀਸ ਕੇ ITO ਚੋਰਾਹੇ ਤੇ
ਲੈ ਆਇਆ ਹਾਂ , ਤੁਸੀਂ ITO ਦੇ spelling ਲਿਖ ਲੋ
“ITO”
Loading views...
ਇੱਕ ਦਿਨ ਸੀ ਜਿਹੜੇ
ਨਜ਼ਰਾਂ ਵਿੱਚੋਂ ਡਿੱਗ ਪਏ
ਉਨ੍ਹਾਂ ਨੇ ਆਖਿਰ ਦਿਲ ਤੋਂ
ਵੀ ਤਾਂ ਲਹਿਣਾ ਸੀ
Loading views...
ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ
ਲਹਹਿ ਮਹਲੁ ।।
ਭਗਤ ਰਵਿਦਾਸ ਜੀ ਗੁਰਬਾਣੀ ਅੰਦਰ ਨਿਰੰਕਾਰ ਦੇ ਦੇਸ ਦੀ ਗੱਲ ਕਰਦੇ ਹਨ । ਜਿਥੇ ਕੋਈ, ਭਰਮ ਭੈ, ਡਰ ,ਚਿੰਤਾ , ਫਿਕਰ, ਸਹਸਾ ਦੁਖ ਹੀ ਨਹੀ ਹੈ । ਓਥੇ ਤਾਂ ਹਰ ਸਮੇ ਅਨੰਦ ਹੀ ਅਨੰਦ , ਖੁਸੀਆ ਖੈੜੇ ਹੀ ਹਨ । ਨਿਰੰਕਾਰ ਦੇ ਦੇਸ ਨੂੰ ਗੁਰਬਾਣੀ ਅੰਦਰ ਭਗਤ ਰਵਿਦਾਸ ਜੀ, ਨੇ ਬੇਗਮਪੁਰਾ ਸਹਰ ਆਖਿਆ ਹੈ ।
ਬੇਗਮਪੁਰਾ ਤੋ ਭਾਵ ਜਿੱਥੈ ਕੋਈ ਗਮ ਨਹੀ ਹੈ । ਕੋਈ ਚਿੰਤਾ, ਕੋਈ ਫਿਕਰ ਨਹੀ ਹੈ । ਆਉ ਹੁਣ ਆਪਾ ਭਗਤ ਰਵਿਦਾਸ ਜੀ ਤੋ ਨਿਰੰਕਾਰ ਦੇ ਦੇਸ ਵਾਰੇ ਵਿਸਥਾਰ ਨਾਲ ਜਾਣਦੇ ਹਾਂ ਕਿ ਨਿਰੰਕਾਰ ਦੇ ਦੇਸ ਸਹਰ ਵਿੱਚ ਹੋਰ ਕੀ ਕੁੱਝ ਹੁੰਦਾ ਹੈ । ਨਿਰੰਕਾਰ ਦੇ ਦੇਸ ਦਾ ਦਰਵਾਜਾ ਸਾਡੇ ਹਿਰਦੇ ਦੇ ਅੰਦਰਲੇ ਪਾਸੇ ਨੂੰ ਖੁਲਦਾ ਹੈ । ਅਤੇ ਬਾਹਰਲੇ ਪਾਸੇ ਦਾ,ਦਿਸਦੇ ਸੰਸਾਰ ਵੱਲ ਨੂੰ ।
ਬੇਗਮ ਪੁਰਾ ਸਹਰ ਕੋ
ਨਾਉ ।।
ਭਗਤ ਰਵਿਦਾਸ ਜੀ ਫ਼ੁਰਮਾਣ ਕਰਦੇ ਹਨ । ਕਿ ਜਿਸ ਨਿਰੰਕਾਰ ਦੇ ਦੇਸ ਵਿੱਚ ਭਗਤ ਵੱਸਦੇ ਹਨ । ਉਸ ਦੇਸ ਸਹਰ ਦਾ ਨਾਮ ਬੇਗਮਪੁਰਾ ਹੈ । ਭਾਵ ਓਥੈ ਕੋਈ ਗਮ ਨਹੀ ਹੈ ।
ਦੂਖੁ ਅੰਦੋਹੁ ਨਹੀ ਤਿਹਿ
ਠਾਉ।।
ਨਿਰੰਕਾਰ ਦੇ ਦੇਸ ਬੇਗਮਪੁਰਾ ਵਿੱਚ ਕੋਈ ਕਿਸੇ ਕਿਸਮ ਦਾ ਦੁਖ ਤਕਲੀਫ, ਫਿਕਰ, ਡਰ ਭੈ ਚਿੰਤਾ ਨਹੀ ਹੈ ।
ਨਾਂ ਤਸਵੀਸ ਖਿਰਾਜੁ ਨ
ਮਾਲ ।।
ਅੱਗੇ ਕਹਿੰਦੇ , ਜਿਵੇ ਸਾਥੋ ਇੱਥੈ ਸਰਕਾਰ ਸਾਡੇ ਕੋਲੋ ਟੈਕਸ, ਬਿਜਲੀ, ਪਾਣੀ, ਗੈਸ ਆਦਿ ਦੇਣ ਬਦਲੇ, ਬਿਲ ਦੇ ਰੂਪ ਵਿੱਚ ਪੈਸਾ ਵਸੂਲ ਕਰਦੀ ਹੈ ।
ਨਿਰੰਕਾਰ ਦੇ ਦੇਸ ਵਿੱਚ ਓਥੇ ਕਿਸੇ ਪ੍ਰਕਾਰ ਦੇ ਮਾਲ ਲਗਾਨ ਦਾ ਡਰ ਨਹੀ ਹੈ । ਅਸਲ ਵਿੱਚ ਓਥੇ ਮਾਇਆ ਹੈ ਨਹੀ ਹੈ । ਓਥੇ ਤਾਂ ਸਿਰਫ ਸਤ ਹੀ ਹੈ । ਫਿਰ ਲਗਾਨ ਟੈਕਸ ਕਿਸ ਦਾ ਦੇਣਾ ਹੈ ਅਤੇ ਕਿਸ ਨੇ ਲੈਣਾ ਹੈ ।
ਖਉਫੁ ਨ ਖਤਾ ਨ ਤਰਸੁ
ਜਵਾਲੁ।।੧।।
ਅੱਗੇ ਕਹਿੰਦੇ ਜਦੋ ਓਥੈ ਮਾਇਆ ਭਾਵ ਝੂਠ ਹੈ ਹੀ ਨਹੀ ਤਾਂ ਕਿਸੇ ਕਿਸਮ ਦਾ ਭੈ, ਨਾ ਗਲਤੀ ਹੋਣ ਦਾ ਡਰ, ਨਾ ਹੀ ਸਹਸਾ ਫਿਕਰ, ਨਾ ਕੋਈ ਕਿਸੇ ਕਿਸਮ ਦਾ ਘਾਟਾ ਹੈ । ਇੱਥੈ ਮਾਇਆ ਵਿੱਚ ਅਸੀ ਲੋਭ ਮੋਹ, ਹੰਕਾਰ ਕਰਕੇ ਹੀ ਗਲਤ ਕਰਮ ਕਰਦੇ ਹਾਂ। ਇੱਥੇ ਹੀ ਘਾਟਾ ਵਾਧਾ ਹੈ ।
ਅਬ ਮੋਹਿ ਖੂਬ ਵਤਨ ਗਹ
ਪਾਈ ।।
ਭਗਤ ਜੀ ਅੱਗੇ ਕਹਿੰਦੇ, ਮੈ ਹੁਣ ਬਹੁਤ ਹੀ ਸੁੰਦਰ ਦੇਸ ਦਾ ਵਾਸੀ ਹੋ ਗਿਆ ਹਾਂ ।
ਉਹਾਂ ਖੈਰਿ ਸਦਾ ਮੇਰੇ ਭਾਈ ।।
੧।।ਰਹਾਉ।।
ਹੇ ਭਾਈ, ਓਥੈ ਤਾਂ ਸਦਾ ਵਾਸਤੇ ਸਲਾਮਤੀ ਖੁਸੀ ਖੇੜਾ ਅਨੰਦ ਹੀ ਹੈ ।
ਕਾਇਮੁ ਦਾਇਮੁ ਸਦਾ
ਪਾਤਸਾਹੀ ।।
ਓਥੋ ਦੇ ਰਹਿਣ ਵਾਲੇ ਭਗਤਾਂ ਦੀ ਪੱਕੀ, ਸਥਿਰ, ਅਤੇ ਸਦੀਵੀ ਪਾਤਸਾਹੀ ਕਾਇਮ ਹੈ ।
ਦੋਮ ਨ ਸੇਮ ਏਕ ਸੋ
ਆਹੀ ।।
ਅੱਗੇ ਕਹਿੰਦੇ , ਓਥੈ ਕੋਈ ਦੂਜ ਤੀਜ, ਭਾਵ ਮੇਰ ਤੇਰ ਹੈ ਹੀ ਨਹੀ । ਓਥੈ ਤਾਂ ਸਾਰੇ ਭਗਤ ਇਕ ਬਰਾਬਰ ਹਨ । ਓਥੈ ਸਾਰੇ ਭਗਤਾ ਦੀ ਸੋਚ ਇਕ ਹੈ ।
ਆਬਾਦਾਨੁ ਸਦਾ
ਮਸਹੂਰ ।।
ਨਿਰੰਕਾਰ ਦਾ ਦੇਸ ਸਦਾ ਸਦਾ ਵਾਸਤੇ ਆਬਾਦ ਭਾਵ ਵਸਿਆ ਹੋਇਆ ਤੇ ਮਸਹੂਰ ਭਾਵ ਉਘਾ ਹੈ ।
ਊਹਾ ਗਨੀ ਬਸਹਿ
ਮਾਮੂਰ ।।
ਓਥੈ ਸਿਰਫ ਆਤਮ ਗਿਆਨੀ, ਬ੍ਰਹਮ ਗਿਆਨੀ , ਬਿਬੇਕੀ , ਤੱਤ ਗਿਆਨੀ ,ਸਤ ਸੰਤੋਖੀ ,ਅਮੀਰ ਭਗਤ ਵੱਸਦੇ ਹਨ ।
ਤਿਉ ਤਿਉ ਸੈਲ ਕਰਹਿ
ਜਿਉ ਭਾਵੈ ।।
ਓਥੈ ਜਿਸ ਤਰਾ ਭਗਤਾ ਨੂੰ ਚੰਗਾ ਲੱਗਦਾ ਹੈ । ਉਹ ਇਕ ਜਗਾ ਤੋ ਦੂਜੀ ਜਗਾ ਸੈਰ ਕਰ ਸਕਦੇ ਹਨ । ਜਿਵੇ ਅਜ ਵਿਗਿਆਨੀ ਕਦੇ ਚੰਦ, ਕਿਸੇ ਹੋਰ ਮੰਗਲ ਗ੍ਰਹਿ ਤੇ ਜਾਣ ਲਈ ਇੱਛੁਕ ਹਨ । ਕਿ ਓਥੈ ਜਾ ਕੇ ਦੇਖੀਏ ਕਿ ਓਥੈ ਕੀ ਹੈ । ਪਰੇ ਤੇ ਪਰੇ ਜਾਣ ਲਈ ਬਹੁਤ ਉਤਾਵਲੇ ਹਨ । ਪਰ ਵਿਚਾਰੇ ਜਾ ਨਹੀ ਸਕਦੇ । ਇਹਨਾ ਕੋਲ ਓਨੀ ਪਾਵਰ ਸਕਤੀ ਹੀ ਨਹੀ ਹੈ । ਆ ਜਿਹੜਾ ਦਿਸਦਾ ਸੰਸਾਰ ਭਵਸਾਗਰ ਏਹ ਨਿਰੰਕਾਰ ਦੇ ਅੰਦਰ ਹੀ ਹੈ । ਪਰਮੇਸ਼ਰ ਤਾ ਸਰਬਵਿਆਪਕ ਹੈ । ਉਸ ਦਾ ਅੰਤ ਹੈ ਨਹੀ ਹੈ । ਭਗਤ ਕਬੀਰ ਜੀ, ਫੁਰਮਾਨ ਕਰਦੇ ਹਨ ।
ਭਵ ਸਾਗਰ ਸੁਖ ਸਾਗਰ
ਮਾਹੀ ।।
ਜੋ ਇਥੈ ਸੰਸਾਰ ਤੇ ਜੋ ਕੁੱਝ ਘੱਟ ਦਾ ਵਾਪਰਦਾ ਹੈ । ਓਹ ਨਿਰੰਕਾਰ ਦੇ ਦੇਸ ਵਿੱਚੋ ਭਗਤ ਸਭ ਕੁੱਝ ਦੇਖ ਸਕਦੇ ਹਨ । ੳਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ।।
ਮਰਹਮ ਮਹਲ ਨ ਕੋ
ਅਟਕਾਵੈ ।।
ਅੱਗੇ ਭਗਤ ਜੀ ਕਹਿੰਦੇ , ਭਗਤ ਨਿਰੰਕਾਰ ਦੇ ਦੇਸ ਦੇ ਵਾਸੀ ਜਾਣੂ ਹੋਣ ਕਰਕੇ ਓਥੈ ਉਹਨਾ ਨੂੰ ਕੋਈ ਰੋਕ ਟੋਕ ਨਹੀ ਹੈ ।
ਕਹਿ ਰਵਿਦਾਸ ਖਲਾਸ
ਚਮਾਰਾ ।।
ਅੰਤਮ ਪੰਗਤੀਆ ਵਿੱਚ ਭਗਤ ਰਵਿਦਾਸ ਜੀ ਫ਼ੁਰਮਾਣ ਕਰਦੇ ਹਨ ਕਿ ਜੁਤੀਆ ਗਢਣ ਵਾਲਾ , ਜਿਸ ਨੂੰ ਲੋਕ ਚਮਾਰ ਆਖਦੇ ਸੀ । ਓਹ ਤਾਂ ਸੰਸਾਰ ਦੇ ਸਾਰੇ ਬੰਧਨਾ ਤੋ ਮੁਕਤ ਹੋ ਗਿਆ ਹੈ ।
ਜੋ ਹਮ ਸਹਰੀ ਸੁ ਮੀਤ
ਹਮਾਰਾ ।।
ਜੋ ਨਿਰੰਕਾਰ ਦੇ ਇਸ ਦੇਸ ਸਹਰ ਦਾ ਵਾਸੀ ਹੈ । ਓਹ ਮੇਰਾ ਪਰਮ ਮਿੱਤਰ ਹੈ ।
ਸੋ ਜੇਕਰ ਅਸੀ ਨਿਰੰਕਾਰ ਦੇ ਵਾਸੀ ਬਣਨਾ ਚਹੁੰਦੇ ਅਤੇ ਭਰਮ ਰੂਪੀ, ਜਾਲ ਕੱਟ ਕੇ ਸਦਾ ਵਾਸਤੇ ਅਜਾਦ ਹੋਣਾ ਚਹੁੰਦੇ ਹਾਂ ਤਾਂ ਗੁਰਮਿਤ ਗੁਰਬਾਣੀ ਨੂੰ ਸੁਣ ਕੇ ਸਮਝ ਕੇ, ਵੀਚਾਰ ਕੇ, ਮੰਨ ਕੇ, ਬੁੱਝ ਕੇ ਗੁਰ ਗਿਆਨ ਪ੍ਰਾਪਤ ਕਰੀਏ ਅਤੇ ਪਰਮੇਸ਼ਰ ਦੇ ਹੁਕਮ ਭਾਣੈ ਵਿੱਚ ਚੱਲਦੇ ਹੋਏ,ਸਤ ਸੰਤੋਖ ਧਾਰਨ ਕਰਕੇ, ਨਿਮਰਤਾ ਵਿੱਚ ਰਹਿ ਕੇ , ਸਾਰਿਆ ਨਾਲ ਪਿਆਰ ਕਰੀਏ। ਕਿਸੇ ਦਾ ਬੁਰਾ ਕਰਨਾ ਤਾ ਕੀ ਬੁਰਾ ਵੀ ਨਾ ਸੋਚੀਏ । ਫਿਰ ਕੀ ਹੋਵੇਗਾ ।
ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ
ਲਹਹਿ ਮਹਲੁ ।।
ਧੰਨਵਾਦ ।🙏
ਭੂਲ ਚੂਕ ਦੀ ਮੁਆਫੀ ਜੀ ।
Loading views...
ਬੰਦੇ ਦਾ ਇੱਕ ਪਿਆਰ ਹੀ ਚ਼ੇਤੇ ਰਹਿ ਜਾਂਦਾ
ਇਸ ਦੁਨੀਆਂ ਤੋਂ ਹੋਰ ਕੋਈ ਕੀ ਲੈ ਜਾਂਦਾ
ਬਾਹਰ ਕੱਫ਼ਣ ਤੋਂ ਖ਼ਾਲੀ ਹੱਥ ਸਿਕੰਦਰ ਦੇ
ਜਾ ਸਕਦਾ ਕੁੱਝ ਨਾਲ ਤਾਂ ਸੱਚੀ ਲੈ ਜਾਂਦਾ
ਤੁਰਿਆ ਫਿਰਦਾਂ ਪਿੱਛੇ ਕਿਸੇ ਦੀ ਤਾਕਤ ਹੈ
ਜਿੰਨੇ ਝੱਖੜ ਝੁੱਲੇ ਕੱਦ ਦਾ ਢਹਿ ਜਾਂਦਾ
ਉਸ ਤੋਂ ਨਾ ਇਹਸਾਨ ਕਰਾਵੀਂ ਭੁੱਲ ਕੇ ਵੀ
ਓ ਚਾਹ ਦਾ ਕੱਪ ਵੀ ਓਹਦਾ ਮਹਿੰਗਾ ਪੈ ਜਾਂਦਾ
ਕਿਸੇ ਨੂੰ ਦਿਲ ਵਿੱਚ ਰਹਿਣਂ ਲੀ ਬਸ ਜਗਾ ਦਿਉ
ਓਹ ਹੋਲੀ ਹੋਲੀ ਤੁਹਾਡੀਆਂ ਜੜਾਂ ਚ ਬਹਿ ਜਾਂਦਾ
ਗੁਰਵਿੰਦਰ ਤੇਰੇ ਵਿੱਚ ਨੁਕਸ ਤਾਂ ਹੋਵਣਗੇ
ਓ ਐਵੇਂ ਨੀ ਕੋਈ ਕਿਸੇ ਦੇ ਮੂੰਹੋ ਲਹਿ ਜਾਂਦਾ…..
Loading views...
ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਮੈਨੂੰ ਟਾਈਫਾਈਡ ਸੀ। ਮੈਂ ਮੰਮੀ ਪਾਪਾ ਨੂੰ ਕਿਹਾ ਕਿ ਮੈਂ ਠੀਕ ਹਾਂ ਪਰ ਮਾਂ ਪਿਉ ਦਾ ਦਿਲ ਹੀ ਇਦਾਂ ਦਾ ਹੁੰਦਾ। ਉਨ੍ਹਾਂ ਨੇ ਮੇਰਾ ਯਕੀਨ ਨਹੀਂ ਕੀਤਾ ਕਹਿੰਦੇ.. ਅਸੀ ਤਾਂ ਗੁਰਦਾਸਪੁਰ ਆਵਾਂਗੇ। ਫਿਰ ਜਿਆਦਾ ਮਨਾਂ ਮੈਂ ਵੀ ਨਹੀਂ ਕੀਤਾ ਕਿਉਂਕਿ ਮੈਂ ਬਿਮਾਰ ਸੀ। ਉਹਨਾ ਦੇ ਆਉਣ ਤੋਂ ਬਾਅਦ ਮੈਂ ਬੈਂਕ ਵਿਚੋਂ ਛੁੱਟੀਆਂ ਲੈ ਲਈਆਂ ਤੇ ਸੋਚਿਆ ਕਿ ਘਰ ਜਾ ਕੇ ਹੀ ਦਵਾਈ ਲੈ ਲਵਾਂਗੀ ਤੇ ਅਗਲੇ ਹੀ ਦਿਨ ਅਸੀਂ ਇਥੋਂ ਚਲ ਪਏ | ਰਸਤੇ ਵਿਚ ਅਸੀਂ ਸੋਚਿਆ ਕਿ ਦਰਬਾਰ ਸਾਹਿਬ(GOLDEN TEMPLE) ਦਰਸ਼ਨ ਕਰਕੇ ਚੱਲੀਏ, ਫੇਰ ਮੰਮੀ ਹੁਨਾਂ ਤੋਂ ਪਤਾ ਨਹੀਂ ਕਦੋਂ ਆਇਆ ਜਾਣਾ।
ਹਾਲੇ ਅਮ੍ਰਿਤਸਰ ENTER ਹੀ ਹੋਏ ਸੀ ਤਾਂ TRAFFIC POLICE ਵਾਲੇ ਨੇ ਸਾਡੀ ਗੱਡੀ ਨੂੰ ਹੱਥ ਮਾਰਿਆ ਤਾਂ ਪਾਪਾ ਨੇ ਕਾਰ ਰੋਕ ਲਈ। TRAFFIC POLICE ਵਾਲਾ ਪਾਪਾ ਨੂੰ ਕਹਿਣ ਲੱਗਾ ਵੀ Document ਵਿਖਾਓ ਕਾਰ ਦੇ, ਪਾਪਾ ਨੇ ਸਾਰੇ ਵਿਖਾ ਦਿੱਤੇ। Seat Belt ਵੀ ਲੱਗੀ ਹੋਈ ਸੀ। ਪਾਪਾ ਨੂੰ ਕਹਿਣ ਲੱਗਾ ਭਾਈ ਸਾਬ ਬਾਹਰ ਆਇਓ, ਇਹ ਸੁਣ ਕੇ ਮੈਂ ਵੀ ਕਾਰ ਚੋ ਉਤਰ ਗਈ। ਕਹਿੰਦਾ 3000 ਰੁਪਏ ਦਿਉ, ਨੀ ਤਾਂ ਅੱਗੇ ਨੀ ਜਾਣ ਦਿੰਦਾ ਤੇ ਚਲਾਣ ਕੱਟੂ। ਪਾਪਾ ਨੇ ਪੁੱਛਿਆ ਵੀ ਚਲਾਣ ਕਾਹਦਾ.. ਕਹਿੰਦਾ ਐ ਕਰੋ 1000 ਦੇ ਦੋ ਚਲੋ, ਮੈ ਕਿਹਾ ਵੀ 1000 ਕਾਹਦਾ ਦੇਈਏ, ਅਸੀਂ ਦਰਬਾਰ ਸਾਹਿਬ ਜਾ ਰਹੇ ਹਾਂ ਦਰਸ਼ਨ ਕਰਨ ਤੁਸੀਂ ਸਾਨੂੰ ਹਰਾਨ ਕਰ ਰਹੇ ਹੋ। ਕਹਿੰਦਾ ਮੈਂ ਤਾਂ ਅਪਣੀ Duty ਕਰ ਰਿਹਾ ਹਾਂ। ਰਾਹ ਜਾਂਦੀਆ ਨੂੰ ਇਸ ਤਰ੍ਹਾਂ ਰੋਕ ਕੇ ਪਤਾ ਨਹੀਂ ਉਹ ਕਿਹੜੀ Duty ਕਰ ਰਿਹਾ ਸੀ?
ਆਖਰ ਨੂੰ ਉਹਨੇ ਹਦ ਹੀ ਕਰਤੀ ਕਹਿੰਦਾ 100 ਹੀ ਦੇਦੋ। ਮੈਂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ.. ਕਿ ਜੇਕਰ ਇਨ੍ਹਾਂ ਦਾ ਸਰਕਾਰ ਦੀਆਂ ਦਿੱਤੀਆਂ ਤਨਖਾਹਾਂ ਨਾਲ ਢਿੱਡ ਨਹੀਂ ਭਰਦਾ ਤਾਂ ਇਸ ਤਰ੍ਹਾਂ ਲੋਕਾਂ ਤੋਂ 100, 100 ਲੈਕੇ ਵੀ ਨਹੀਂ ਭਰਨਾ ਤੇ ਅਜਿਹੇ ਲੋਕ
ਅਪਣੇ ਬੱਚਿਆਂ ਨੂੰ ਕੀ ਸਿਖਿਆ ਦੇਣਗੇ, ਜੋ ਆਪ ਹੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ।
ਰਮਨਦੀਪ ਕੌਰ
Loading views...
ਲਿੱਖਾਂ ਸਿਫਤ ਮੈਂ ਬੈਠ ਕੇ ਵਾਹਿਗੁਰੂ ਜੀ ਦੀ
ਉਸ ਸਮੁੰਦਰ ਦਾ ਮੈਂ ਨੀਰ ਬਣ ਜਾਵਾਂ
ਛੱਡ ਕੇ ਜੱਗ ਦੀਆਂ ਦੌਲਤਾਂ ਨੂੰ
ਪਾ ਵਾਹਿਗੁਰੂ ਨੂੰ ਮੈਂ ਅਮੀਰ ਬਣ ਜਾਵਾਂ
ਵਾਹਿਗੁਰੂ ਜਰੂਰ ਲਿਖੋ
Loading views...
ਇੱਕ ਮੁੰਡਾ ਬਾਇਕ ਤੇ ਜਾ ਰਿਹਾ ਸੀ..
ਸੋਹਣੀ ਜਿਹੀ ਕੁੜੀ ਨੂੰ ਦੇਖ ਕਿ ਅਚਾਨਕ ਡਿੱਗ ਜਾਦਾ… 🙁
..
ਕੁੜੀ : ਓ ਮਾਈ ਗੋਡ…….?
.
.
.
.
.
.
.
.
.
.
.
.
.
.
.
.
.
.
.
.
.
.
ਤੁਸੀ ਠੀਕ ਤਾ ਹੋ ਕਿਤੇ ਲਗੀ ਤਾ ਨਹੀ…?
.
…
ਮੁੰਡਾ : ਨਹੀ ਨਹੀ ਸੋਹਣਿਓ ਇਹ ਤਾ ਯਾਰਾਂ ਦੇ
ਉਤਰਣ ਦਾ ਸਟਾਇਲ ਆ.
Loading views...
ਪਾਣੀ ਦਰਿਆ ਚ ਹੋਵੇ ਜਾ ਅੱਖਾਂ ਚ,
ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਨੇ..
Loading views...
ਮਾੜੇ ਨੂੰ ਤਕੜਾ
ਤੇ
ਤਕੜੇ ਨੂੰ ਮਾੜਾ ਬਣਾ ਜਾਂਦਾ
ਜਿਹੜਾ ਕਿਸੇ ਤੋ ਨਾ ਹਾਰਿਆ ਹੋਵੇ
ਉਹਦੀ ਸਮਾਂ ਪਿੱਠ ਲਵਾ ਜਾਂਦਾ ।।
Loading views...
ਮੈਂ ਬੇਬੇ ਨੂੰ ਕਿਹਾ :- ਪਿਆਰ ਇੱਕ ਵਾਇਰਸ ਆ ,
ਬੇਬੇ ਕਹਿੰਦੀ :- ਫੇਰ ਮੇਰੀ ਜੁੱਤੀ Antivirus ਆ
.
ਤੂੰ ਰੁੱਕ ਹੁਣੇ ਤੇਰਾ ਸਿਸਟਮ ਸਕੈਨ ਕਰਦੀ ਹਾਂ
Loading views...
ਜੇ ਤੁਸੀਂ ਚਾਹੁੰਦੇ ਹੋ ਕੇ ਹਰ ਕੋਈ
ਤੁਹਾਨੂੰ ਚੰਗਾ ਕਹੇ ਤਾਂ
ਆਪਣਾ ਨਾਮ ਹੀ ਚੰਗਾ ਰੱਖ ਲਵੋ
ਹੋਰ ਕੋਈ option ਨਹੀਂ ਆ
Loading views...