ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ
ਲਹਹਿ ਮਹਲੁ ।।
ਭਗਤ ਰਵਿਦਾਸ ਜੀ ਗੁਰਬਾਣੀ ਅੰਦਰ ਨਿਰੰਕਾਰ ਦੇ ਦੇਸ ਦੀ ਗੱਲ ਕਰਦੇ ਹਨ । ਜਿਥੇ ਕੋਈ, ਭਰਮ ਭੈ, ਡਰ ,ਚਿੰਤਾ , ਫਿਕਰ, ਸਹਸਾ ਦੁਖ ਹੀ ਨਹੀ ਹੈ । ਓਥੇ ਤਾਂ ਹਰ ਸਮੇ ਅਨੰਦ ਹੀ ਅਨੰਦ , ਖੁਸੀਆ ਖੈੜੇ ਹੀ ਹਨ । ਨਿਰੰਕਾਰ ਦੇ ਦੇਸ ਨੂੰ ਗੁਰਬਾਣੀ ਅੰਦਰ ਭਗਤ ਰਵਿਦਾਸ ਜੀ, ਨੇ ਬੇਗਮਪੁਰਾ ਸਹਰ ਆਖਿਆ ਹੈ ।
ਬੇਗਮਪੁਰਾ ਤੋ ਭਾਵ ਜਿੱਥੈ ਕੋਈ ਗਮ ਨਹੀ ਹੈ । ਕੋਈ ਚਿੰਤਾ, ਕੋਈ ਫਿਕਰ ਨਹੀ ਹੈ । ਆਉ ਹੁਣ ਆਪਾ ਭਗਤ ਰਵਿਦਾਸ ਜੀ ਤੋ ਨਿਰੰਕਾਰ ਦੇ ਦੇਸ ਵਾਰੇ ਵਿਸਥਾਰ ਨਾਲ ਜਾਣਦੇ ਹਾਂ ਕਿ ਨਿਰੰਕਾਰ ਦੇ ਦੇਸ ਸਹਰ ਵਿੱਚ ਹੋਰ ਕੀ ਕੁੱਝ ਹੁੰਦਾ ਹੈ । ਨਿਰੰਕਾਰ ਦੇ ਦੇਸ ਦਾ ਦਰਵਾਜਾ ਸਾਡੇ ਹਿਰਦੇ ਦੇ ਅੰਦਰਲੇ ਪਾਸੇ ਨੂੰ ਖੁਲਦਾ ਹੈ । ਅਤੇ ਬਾਹਰਲੇ ਪਾਸੇ ਦਾ,ਦਿਸਦੇ ਸੰਸਾਰ ਵੱਲ ਨੂੰ ।
ਬੇਗਮ ਪੁਰਾ ਸਹਰ ਕੋ
ਨਾਉ ।।
ਭਗਤ ਰਵਿਦਾਸ ਜੀ ਫ਼ੁਰਮਾਣ ਕਰਦੇ ਹਨ । ਕਿ ਜਿਸ ਨਿਰੰਕਾਰ ਦੇ ਦੇਸ ਵਿੱਚ ਭਗਤ ਵੱਸਦੇ ਹਨ । ਉਸ ਦੇਸ ਸਹਰ ਦਾ ਨਾਮ ਬੇਗਮਪੁਰਾ ਹੈ । ਭਾਵ ਓਥੈ ਕੋਈ ਗਮ ਨਹੀ ਹੈ ।
ਦੂਖੁ ਅੰਦੋਹੁ ਨਹੀ ਤਿਹਿ
ਠਾਉ।।
ਨਿਰੰਕਾਰ ਦੇ ਦੇਸ ਬੇਗਮਪੁਰਾ ਵਿੱਚ ਕੋਈ ਕਿਸੇ ਕਿਸਮ ਦਾ ਦੁਖ ਤਕਲੀਫ, ਫਿਕਰ, ਡਰ ਭੈ ਚਿੰਤਾ ਨਹੀ ਹੈ ।
ਨਾਂ ਤਸਵੀਸ ਖਿਰਾਜੁ ਨ
ਮਾਲ ।।
ਅੱਗੇ ਕਹਿੰਦੇ , ਜਿਵੇ ਸਾਥੋ ਇੱਥੈ ਸਰਕਾਰ ਸਾਡੇ ਕੋਲੋ ਟੈਕਸ, ਬਿਜਲੀ, ਪਾਣੀ, ਗੈਸ ਆਦਿ ਦੇਣ ਬਦਲੇ, ਬਿਲ ਦੇ ਰੂਪ ਵਿੱਚ ਪੈਸਾ ਵਸੂਲ ਕਰਦੀ ਹੈ ।
ਨਿਰੰਕਾਰ ਦੇ ਦੇਸ ਵਿੱਚ ਓਥੇ ਕਿਸੇ ਪ੍ਰਕਾਰ ਦੇ ਮਾਲ ਲਗਾਨ ਦਾ ਡਰ ਨਹੀ ਹੈ । ਅਸਲ ਵਿੱਚ ਓਥੇ ਮਾਇਆ ਹੈ ਨਹੀ ਹੈ । ਓਥੇ ਤਾਂ ਸਿਰਫ ਸਤ ਹੀ ਹੈ । ਫਿਰ ਲਗਾਨ ਟੈਕਸ ਕਿਸ ਦਾ ਦੇਣਾ ਹੈ ਅਤੇ ਕਿਸ ਨੇ ਲੈਣਾ ਹੈ ।
ਖਉਫੁ ਨ ਖਤਾ ਨ ਤਰਸੁ
ਜਵਾਲੁ।।੧।।
ਅੱਗੇ ਕਹਿੰਦੇ ਜਦੋ ਓਥੈ ਮਾਇਆ ਭਾਵ ਝੂਠ ਹੈ ਹੀ ਨਹੀ ਤਾਂ ਕਿਸੇ ਕਿਸਮ ਦਾ ਭੈ, ਨਾ ਗਲਤੀ ਹੋਣ ਦਾ ਡਰ, ਨਾ ਹੀ ਸਹਸਾ ਫਿਕਰ, ਨਾ ਕੋਈ ਕਿਸੇ ਕਿਸਮ ਦਾ ਘਾਟਾ ਹੈ । ਇੱਥੈ ਮਾਇਆ ਵਿੱਚ ਅਸੀ ਲੋਭ ਮੋਹ, ਹੰਕਾਰ ਕਰਕੇ ਹੀ ਗਲਤ ਕਰਮ ਕਰਦੇ ਹਾਂ। ਇੱਥੇ ਹੀ ਘਾਟਾ ਵਾਧਾ ਹੈ ।
ਅਬ ਮੋਹਿ ਖੂਬ ਵਤਨ ਗਹ
ਪਾਈ ।।
ਭਗਤ ਜੀ ਅੱਗੇ ਕਹਿੰਦੇ, ਮੈ ਹੁਣ ਬਹੁਤ ਹੀ ਸੁੰਦਰ ਦੇਸ ਦਾ ਵਾਸੀ ਹੋ ਗਿਆ ਹਾਂ ।
ਉਹਾਂ ਖੈਰਿ ਸਦਾ ਮੇਰੇ ਭਾਈ ।।
੧।।ਰਹਾਉ।।
ਹੇ ਭਾਈ, ਓਥੈ ਤਾਂ ਸਦਾ ਵਾਸਤੇ ਸਲਾਮਤੀ ਖੁਸੀ ਖੇੜਾ ਅਨੰਦ ਹੀ ਹੈ ।
ਕਾਇਮੁ ਦਾਇਮੁ ਸਦਾ
ਪਾਤਸਾਹੀ ।।
ਓਥੋ ਦੇ ਰਹਿਣ ਵਾਲੇ ਭਗਤਾਂ ਦੀ ਪੱਕੀ, ਸਥਿਰ, ਅਤੇ ਸਦੀਵੀ ਪਾਤਸਾਹੀ ਕਾਇਮ ਹੈ ।
ਦੋਮ ਨ ਸੇਮ ਏਕ ਸੋ
ਆਹੀ ।।
ਅੱਗੇ ਕਹਿੰਦੇ , ਓਥੈ ਕੋਈ ਦੂਜ ਤੀਜ, ਭਾਵ ਮੇਰ ਤੇਰ ਹੈ ਹੀ ਨਹੀ । ਓਥੈ ਤਾਂ ਸਾਰੇ ਭਗਤ ਇਕ ਬਰਾਬਰ ਹਨ । ਓਥੈ ਸਾਰੇ ਭਗਤਾ ਦੀ ਸੋਚ ਇਕ ਹੈ ।
ਆਬਾਦਾਨੁ ਸਦਾ
ਮਸਹੂਰ ।।
ਨਿਰੰਕਾਰ ਦਾ ਦੇਸ ਸਦਾ ਸਦਾ ਵਾਸਤੇ ਆਬਾਦ ਭਾਵ ਵਸਿਆ ਹੋਇਆ ਤੇ ਮਸਹੂਰ ਭਾਵ ਉਘਾ ਹੈ ।
ਊਹਾ ਗਨੀ ਬਸਹਿ
ਮਾਮੂਰ ।।
ਓਥੈ ਸਿਰਫ ਆਤਮ ਗਿਆਨੀ, ਬ੍ਰਹਮ ਗਿਆਨੀ , ਬਿਬੇਕੀ , ਤੱਤ ਗਿਆਨੀ ,ਸਤ ਸੰਤੋਖੀ ,ਅਮੀਰ ਭਗਤ ਵੱਸਦੇ ਹਨ ।
ਤਿਉ ਤਿਉ ਸੈਲ ਕਰਹਿ
ਜਿਉ ਭਾਵੈ ।।
ਓਥੈ ਜਿਸ ਤਰਾ ਭਗਤਾ ਨੂੰ ਚੰਗਾ ਲੱਗਦਾ ਹੈ । ਉਹ ਇਕ ਜਗਾ ਤੋ ਦੂਜੀ ਜਗਾ ਸੈਰ ਕਰ ਸਕਦੇ ਹਨ । ਜਿਵੇ ਅਜ ਵਿਗਿਆਨੀ ਕਦੇ ਚੰਦ, ਕਿਸੇ ਹੋਰ ਮੰਗਲ ਗ੍ਰਹਿ ਤੇ ਜਾਣ ਲਈ ਇੱਛੁਕ ਹਨ । ਕਿ ਓਥੈ ਜਾ ਕੇ ਦੇਖੀਏ ਕਿ ਓਥੈ ਕੀ ਹੈ । ਪਰੇ ਤੇ ਪਰੇ ਜਾਣ ਲਈ ਬਹੁਤ ਉਤਾਵਲੇ ਹਨ । ਪਰ ਵਿਚਾਰੇ ਜਾ ਨਹੀ ਸਕਦੇ । ਇਹਨਾ ਕੋਲ ਓਨੀ ਪਾਵਰ ਸਕਤੀ ਹੀ ਨਹੀ ਹੈ । ਆ ਜਿਹੜਾ ਦਿਸਦਾ ਸੰਸਾਰ ਭਵਸਾਗਰ ਏਹ ਨਿਰੰਕਾਰ ਦੇ ਅੰਦਰ ਹੀ ਹੈ । ਪਰਮੇਸ਼ਰ ਤਾ ਸਰਬਵਿਆਪਕ ਹੈ । ਉਸ ਦਾ ਅੰਤ ਹੈ ਨਹੀ ਹੈ । ਭਗਤ ਕਬੀਰ ਜੀ, ਫੁਰਮਾਨ ਕਰਦੇ ਹਨ ।
ਭਵ ਸਾਗਰ ਸੁਖ ਸਾਗਰ
ਮਾਹੀ ।।
ਜੋ ਇਥੈ ਸੰਸਾਰ ਤੇ ਜੋ ਕੁੱਝ ਘੱਟ ਦਾ ਵਾਪਰਦਾ ਹੈ । ਓਹ ਨਿਰੰਕਾਰ ਦੇ ਦੇਸ ਵਿੱਚੋ ਭਗਤ ਸਭ ਕੁੱਝ ਦੇਖ ਸਕਦੇ ਹਨ । ੳਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ।।
ਮਰਹਮ ਮਹਲ ਨ ਕੋ
ਅਟਕਾਵੈ ।।
ਅੱਗੇ ਭਗਤ ਜੀ ਕਹਿੰਦੇ , ਭਗਤ ਨਿਰੰਕਾਰ ਦੇ ਦੇਸ ਦੇ ਵਾਸੀ ਜਾਣੂ ਹੋਣ ਕਰਕੇ ਓਥੈ ਉਹਨਾ ਨੂੰ ਕੋਈ ਰੋਕ ਟੋਕ ਨਹੀ ਹੈ ।
ਕਹਿ ਰਵਿਦਾਸ ਖਲਾਸ
ਚਮਾਰਾ ।।
ਅੰਤਮ ਪੰਗਤੀਆ ਵਿੱਚ ਭਗਤ ਰਵਿਦਾਸ ਜੀ ਫ਼ੁਰਮਾਣ ਕਰਦੇ ਹਨ ਕਿ ਜੁਤੀਆ ਗਢਣ ਵਾਲਾ , ਜਿਸ ਨੂੰ ਲੋਕ ਚਮਾਰ ਆਖਦੇ ਸੀ । ਓਹ ਤਾਂ ਸੰਸਾਰ ਦੇ ਸਾਰੇ ਬੰਧਨਾ ਤੋ ਮੁਕਤ ਹੋ ਗਿਆ ਹੈ ।
ਜੋ ਹਮ ਸਹਰੀ ਸੁ ਮੀਤ
ਹਮਾਰਾ ।।
ਜੋ ਨਿਰੰਕਾਰ ਦੇ ਇਸ ਦੇਸ ਸਹਰ ਦਾ ਵਾਸੀ ਹੈ । ਓਹ ਮੇਰਾ ਪਰਮ ਮਿੱਤਰ ਹੈ ।
ਸੋ ਜੇਕਰ ਅਸੀ ਨਿਰੰਕਾਰ ਦੇ ਵਾਸੀ ਬਣਨਾ ਚਹੁੰਦੇ ਅਤੇ ਭਰਮ ਰੂਪੀ, ਜਾਲ ਕੱਟ ਕੇ ਸਦਾ ਵਾਸਤੇ ਅਜਾਦ ਹੋਣਾ ਚਹੁੰਦੇ ਹਾਂ ਤਾਂ ਗੁਰਮਿਤ ਗੁਰਬਾਣੀ ਨੂੰ ਸੁਣ ਕੇ ਸਮਝ ਕੇ, ਵੀਚਾਰ ਕੇ, ਮੰਨ ਕੇ, ਬੁੱਝ ਕੇ ਗੁਰ ਗਿਆਨ ਪ੍ਰਾਪਤ ਕਰੀਏ ਅਤੇ ਪਰਮੇਸ਼ਰ ਦੇ ਹੁਕਮ ਭਾਣੈ ਵਿੱਚ ਚੱਲਦੇ ਹੋਏ,ਸਤ ਸੰਤੋਖ ਧਾਰਨ ਕਰਕੇ, ਨਿਮਰਤਾ ਵਿੱਚ ਰਹਿ ਕੇ , ਸਾਰਿਆ ਨਾਲ ਪਿਆਰ ਕਰੀਏ। ਕਿਸੇ ਦਾ ਬੁਰਾ ਕਰਨਾ ਤਾ ਕੀ ਬੁਰਾ ਵੀ ਨਾ ਸੋਚੀਏ । ਫਿਰ ਕੀ ਹੋਵੇਗਾ ।
ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ
ਲਹਹਿ ਮਹਲੁ ।।
ਧੰਨਵਾਦ ।🙏
ਭੂਲ ਚੂਕ ਦੀ ਮੁਆਫੀ ਜੀ ।
Sub Categories
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵਲੋਂ ਤਖ਼ਤ ਸੱਚਖੰਡ ਸੀ੍ ਹਜੂਰ ਸਾਹਿਬ ਵਿਖੇ ਕੀਤੇ 52 ਹੁਕਮ
👍1.ਕਿਰਤ ਧਰਮ ਦੀ ਕਰਨੀ
👍2.ਦਸਵੰਦ ਦੇਣਾ
👍3.ਗੁਰਬਾਣੀ ਕੰਠ ਕਰਨੀ
👍4.ਅਮ੍ਰਿਤ ਵੇਲੇ ਜਾਗਣਾ
👍5.ਪਿਆਰ ਨਾਲ ਗੁਰਸਿਖਾ ਦੀ ਸੇਵਾ ਕਰਨੀ
👍6.ਗੁਰਸਿਖਾ ਪਾਸੋ ਗੁਰਬਾਣੀ ਦੇ ਅਰਥ ਸਮਝਣੇ
👍7.ਪੰਜ ਕਕਾਰਾ ਦੀ ਰਹਿਤ ਦ੍ਰਿੜ ਰਖਣੀ
👍8. ਸ਼ਬਦ ਦਾ ਅਭਿਆਸ ਕਰਨਾ
👍9.ਧਿਆਨ ਸਤਿ-ਸਰੂਪ ਦਾ ਕਰਨਾ
👍10.ਸਤਿਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਮੰਨਣਾ
👍11.ਸਭ ਕਾਰਜਾ ਦੇ ਆਰੰਭ ਵੇਲੇ ਅਰਦਾਸ ਕਰਨੀ
👍12.ਜੰਮਨ ,ਮਰਨ ਵਿਆਹ ਆਨੰਦ ਆਦਿ ਸਮੇ ਜਪੁਜੀ ਸਾਹਿਬ ਦਾ ਪਾਠ ਕਰਕੇ, ਕੜਾਹ ਪ੍ਰਸਾਦਿ ਤਿਆਰ ਕਰਕੇ , ਆਨੰਦ ਸਾਹਿਬ
ਦਾ ਪਾਠ , ਅਰਦਾਸ ਕਰਕੇ ਪੰਜਾ ਪਿਆਰਿਆ ਤੇ ਹਜੂਰੀ ਗ੍ਰੰਥੀ ਸਿੰਘਾ ਦਾ ਵਰਤਾਰਾ ਵਰਤਾ ਕੇ ਰੱਖ ਉਪਰੰਤ ਸੰਗਤਾ ਨੂੰ ਵਰਤਾ ਦੇਣਾ
👍13.ਜਦ ਤੱਕ ਕੜਾਹ ਪ੍ਰਸਾਦ ਵਰਤਦਾ ਰਹੇ ਸਾਰੀ ਸੰਗਤ ਅਡੋਲ ਬੈਠੀ ਰਹੇ
👍14.ਵਿਆਹ ਆਨੰਦ ਬਿਨਾ ਗ੍ਰਹਿਸਤ ਨਹੀ ਕਰਨਾ
👍15.ਪਰ -ਇਸਤਰੀ ਮਾ ਭੈਣ ਕਰ ਜਾਣਨੀ
👍16.ਇਸਤਰੀ ਦਾ ਮੂੰਹ ਨਹੀ ਫਿਟਕਾਰਨਾ
👍17.ਜਗਤ -ਝੂਠ ਤਮਾਕੂ, ਬਿਖਿਆ ਦਾ ਤਿਆਗ ਕਰਨਾ
👍18.ਰਹਿਤਵਾਨ ਤੇ ਨਾਮ ਜਪਣ ਵਾਲਿਆ ਗੁਰਸਿੱਖਾ ਦੀ ਸੰਗਤ ਕਰਨੀ
👍19.ਜਿਤਨੇ ਕਰਮ ਆਪਣੇ ਕਰਨ ਦੇ ਹੋਣ , ਓਹਨਾ ਦੇ
ਕਰਨ ਵਿਚ ਆਲਸ ਨਹੀ ਕਰਨੀ
👍20. ਗੁਰਬਾਣੀ ਦਾ ਕੀਰਤਨ ਰੋਜ ਸੁਨਣਾ ਤੇ ਕਰਨਾ
👍21. ਕਿਸੇ ਦੀ ਨਿੰਦਾ ਚੁਗਲੀ ਤੇ ੲੀਰਖਾ ਨਹੀ ਕਰਨੀ
👍22. ਧਨ ਜੁਆਨੀ ਕੁਲ-ਜਾਤ ਦਾ ਮਾਨ ਨਹੀ ਕਰਨਾ
👍23. ਮੱਤ ਉਚੀ ਤੇ ਸਚੀ ਰਖਣੀ
👍24. ਸ਼ੁੱਭ ਕੰਮ ਕਰਦੇ ਰਹਿਣਾ
👍25. ਬੁੱਧ ਬਲ ਦਾ ਦਾਤਾ ਵਾਹਿਗੁਰੂ ਨੂੰ ਜਾਨਣਾ
👍26. ਕਸਮ ਸੁੰਹ ਚੁੱਕਣ ਵਾਲੇ ਤੇ ਇਤਬਾਰ ਨਹੀ ਕਰਨਾ
👍27.ਸੁਤੰਤਰ ਵਿਚਰਨਾ
👍28.ਰਾਜਨੀਤੀ ਵੀ ਪੜਣੀ
👍29.ਸ਼ਤਰੂ ਨਾਲ ਸਾਮ ਦਾਮ ਤੇ ਭੈਦ ਆਦਿਕ ਉਪਾਉ
ਵਰਤਣੇ , ਯੁੱਧ ਕਰਨਾ ਧਰਮ ਹੈ
👍30.ਸ਼ਸਤਰ ਵਿਦਿਆ ਤੇ ਘੌੜਸਵਾਰੀ ਦਾ ਅਭਿਆਸ ਕਰਨਾ
👍31.ਦੂਸਰੇ ਮੱਤਾ ਦੀਆ ਪੁਸਤਕਾ , ਵਿਦਿਆ ਪੜਨੀ, ਪਰ ਭਰੋਸਾ ਦ੍ਰਿੜ .ਗੁਰਬਾਣੀ , ਅਕਾਲ ਪੁਰਖ ਉੱਤੇ ਹੀ ਰੱਖਣਾ
👍32.ਗੁਰੂ ਉਪਦੇਸ਼ ਧਾਰਨ ਕਰਨੇ
👍33.ਰਹਿਰਾਸ ਸਾਹਿਬ ਦਾ ਪਾਠ ਕਰ ਕੇ ਖੜੇ ਹੋ ਕੇ ਅਰਦਾਸ ਕਰਨੀ
👍34.ਸੌਣ ਸਮੇ ਕੀਰਤਨ ਸੋਹਿਲੇ ਦਾ ਪਾਠ ਕਰਨਾ
👍35.ਕੇਸ ਨੰਗੇ ਨਹੀ ਰਖਣੇ
👍36.ਸਿੰਘਾ ਦਾ ਪੂਰਾ ਨਾਮ ਲੈ ਕੇ ਬੁਲਾਉਣਾ ,ਅੱਧਾ ਨਹੀ
👍37.ਸ਼ਰਾਬ ਨਹੀ ਸੇਵਨੀ
👍38.ਭਾਦਨੀ (ਸਿਰ ਮੁੰਨੇ ) ਨੂੰ ਕੰਨਿਆ
ਨਹੀ ਦੇਵਣੀ ਉਸ ਘਰ ਦੇਵਣੀ ਜਿੱਥੇ ਅਕਾਲ ਪੁਰਖ
ਦੀ ਸਿੱਖੀ ਹੋਵੇ
👍39.ਸਭ ਕਾਰਜ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਗੁਰਬਾਣੀ ਅਨੁਸਾਰ ਕਰਨੇ ਹਨ ਜੀ
👍40.ਚੁਗਲੀ ਕਰ ਕੇ ਕਿਸੇ ਦਾ ਕ਼ੰਮ ਨਹੀ ਵਿਗਾੜਨਾ
👍41.ਕੌੜਾ ਬਚਨ ਕਰ ਕੇ ਕਿਸੇ ਦਾ ਦਿਲ ਨਹੀ ਦੁਖਾੳਣਾ
👍42.ਦਰਸ਼ਨ ਯਾਤਰਾ ਕੇਵਲ ਗੁਰੂਦਵਾਰਿਆ ਦੀ ਹੀ ਕਰਨੀ
👍43.ਬਚਨ ਕਰ ਕੇ ਪਾਲਣਾ
👍44.ਅਤਿਥੀ , ਪਰਦੇਸੀ ,ਲੌੜਵੰਦ ,ਦੁਖੀ, ਅਪੰਗ ,ਮਨੁੱਖ ਦੀ ਯਥਾਸ਼ਕਤ ਸੇਵਾ ਕਰਨੀ
👍45.ਧੀ ਦੀ ਕਮਾਈ ,ਧਨ ਬਿਖ ਕਰ ਜਾਣਨਾ
👍46.ਦਿਖਾਵੇ ਦੇ ਸਿੱਖ ਨਹੀ ਬਣਨਾ
👍47.ਸਿੱਖੀ ਕੇਸਾ ਸੁਆਸਾਂ ਸੰਗ ਨਿਬਾਹੁਣੀ ,
ਕੇਸਾ ਨੂੰ ਗੁਰੂ ਸਮਾਨ ਜਾਣ ਅਦਬ ਕਰਨਾ
👍48.ਚੋਰੀ ,ਯਾਰੀ , ਠਗੀ , ਧੋਖਾ ਨਹੀ ਕਰਨਾ
👍49.ਗੁਰਸਿੱਖ ਦਾ ਇਤਬਾਰ ਕਰਨਾ
👍50.ਝੂਠੀ ਗਵਾਹੀ ਨਹੀ ਦੇਣੀ
👍51.ਝੂਠ ਨਹੀ ਕਹਿਣਾ/ ਬੋਲਣਾ
👍52.ਲੰਗਰ ਪ੍ਰਸਾਦ ਇੱਕ ਰਸ ਵਰਤਾਉਣਾ
🙏🙏👍👍👍👍👍👍👍👍
ਗਿਆਨੀ ਸੰਤ ਸਿੰਘ ਜੀ ਮਸਕੀਨ ਸ਼ੇਅਰ ਜ਼ਰੂਰ ਕਰੋ ਜੀ
ਜੈਸੇ ਕਣਕ ਬੋਈਏ,ਭੂਸਾ ਤਾਂ ਆਪਣੇ ਆਪ ਮਿਲ ਹੀ ਜਾਂਦਾ ਹੈ,ਭੂਸਾ ਬੋਈਏ ਤਾਂ ਕਣਕ ਨਹੀਂ ਮਿਲਦੀ।ਨਾਮ ਜੱਪਣ ਵਾਲੇ ਅਤੇ ਜਗਤ ਨੂੰ ਨਾਮ ਜੱਪਣ ਦੀ ਪ੍ਰੇਰਣਾ ਦੇਣ ਵਾਲੇ ਅਗਰ ਭਾਵਨਾ ਨਾਲ ਭਰਿਆ ਪਵਿੱਤਰ ਹਿਰਦਾ ਰੱਖਦੇ ਨੇ,ਉਪਜੀਵਕਾ ਤਾਂ ਉਹਨਾਂ ਦੀ ਚੱਲੇਗੀ ਹੀ,ਭੂਸਾ ਤਾਂ ਮਿਲੇਗਾ ਹੀ,ਪਰ ਕਣਕ ਨਾਲ ਵੀ ਉਹ ਆਪਣਾ ਦਾਮਨ ਭਰ ਲੈਣਗੇ,ਪਰਮਾਤਮ ਰਸ ਨਾਲ ਵੀ ਉਹ ਆਪਣਾ ਦਾਮਨ ਭਰ ਲੈਣਗੇ।
ਬੰਗਾਲ ਦੇ ਸੰਤ ਹੋਏ ਨੇ ਸਵਾਮੀ ਰਾਮ ਕ੍ਰਿਸ਼ਨ ਜੀ,ਜੋ ਕਾਲੀ ਮਾਤਾ ਮੰਦਿਰ ਦੇ ਪੁਜਾਰੀ ਸਨ।੧੮ ਰੁਪਏ ਉਸ ਜਮਾਨੇ ਵਿਚ ਉਹਨਾਂ ਦੀ ਤਨਖਾਹ,ਪਰ ਉਨ੍ਹਾਂ ਨੇ ਕਿਰਤ ਨੂੰ ਮੁੱਦਾ ਨਹੀਂ ਸੀ ਰੱਖਿਆ।
ਜਿਸ ਮੰਦਿਰ ਵਿਚ ਮੁਲਾਜ਼ਮ ਸਨ,ਟ੍ਰਸਟੀਆਂ ਤੱਕ ਖ਼ਬਰ ਪੁੱਜੀ ਕਿ ਇਹ ਕੈਸਾ ਪੁਜਾਰੀ ਰੱਖਿਆ ਹੈ,ਠਾਕਰਾਂ ਨੂੰ ਭੋਗ ਲਗਾਉਣ ਤੋਂ ਪਹਿਲਾਂ ਆਪ ਚੱਖ ਲੈਂਦਾ ਹੈ ਔਰ ਜੋ ਫੁੱਲ ਠਾਕਰਾਂ ਨੂੰ ਦੇਣੇ ਹੁੰਦੇ ਹਨ,ਇਕ ਫੁੱਲ ਕੱਢ ਕੇ ਸੁੰਘ ਲੈਂਦਾ ਹੈ ਤੇ ਫਿਰ ਭੇਟ ਕਰਦਾ ਹੈ।
ਮੰਦਿਰ ਦੇ ਟ੍ਰਸਟੀਆਂ ਨੇ ਸਵਾਮੀ ਰਾਮ ਕ੍ਰਿਸ਼ਨ ਨੂੰ ਬੁਲਾਇਆ ਤੇ ਕਿਹਾ, “ਸੁਣਿਆ ਤੂੰ ਪ੍ਰਸਾਦ ਪਹਿਲੇ ਆਪ ਚੱਖਦਾ ਹੈਂ,ਫਿਰ ਠਾਕਰਾਂ ਨੂੰ ਭੋਗ ਲਗਾਉਂਦਾ ਹੈਂ।ਇਕ ਫੁੱਲ ਕੱਢ ਕੇ ਤੂੰ ਪਹਿਲਾਂ ਆਪ ਸੁੰਘਦਾ ਹੈੰ,ਫਿਰ ਠਾਕਰਾਂ ਨੂੰ ਭੇਟ ਕਰਦਾ ਹੈਂ।”
ਰਾਮ ਕ੍ਰਿਸ਼ਨ ਕਹਿਣ ਲੱਗਾ,”ਮੇਰੀ ਮਾਂ ਬੜੇ ਪਿਆਰ ਨਾਲ ਭੋਜਨ ਤਿਆਰ ਕਰਦੀ ਸੀ।ਮੈਨੂੰ ਦੇਣ ਤੋਂ ਪਹਿਲਾਂ ਆਪ ਚੱਖ ਲੈੰਦੀ ਸੀ ਕਿ ਮੇਰੇ ਖਾਣ ਜੋਗਾ ਹੈ ਵੀ ਕਿ ਨਹੀਂ,ਦੇਖ ਲੈੰਦੀ ਸੀ ਕਿ ਨਮਕ ਘੱਟ ਹੈ ਯਾ ਬੇਸਵਾਦੀ ਹੈ,ਮਸਾਲੇ ਠੀਕ ਨੇ? ਤੇ ਫਿਰ ਪਿਆਰ ਨਾਲ ਮੇਰੇ ਅੱਗੇ ਰੱਖਦੀ ਸੀ।ਤੇ ਮੈਂ ਵੀ ਪ੍ਸਾਦ ਪਹਿਲਾਂ ਚੱਖ ਲੈਂਦਾ ਹਾਂ ਕਿ ਠਾਕਰਾਂ ਦੇ ਭੋਗ ਲਗਾਉਣ ਯੋਗ ਹੈ ਵੀ ਕਿ ਨਹੀਂ?”
ਟ੍ਰਸਟੀ ਹੈਰਾਨ ਕਿ ਅੈਸਾ ਪੁਜਾਰੀ ਤਾਂ ਅਸੀਂ ਪਹਿਲੇ ਕਦੀ ਨਹੀਂ ਦੇਖਿਆ। ਫਿਰ ਅੈਸਾ ਵੀ ਦੇਖਿਆ ਗਿਆ ਕਿ ਕਿਸੇ ਦਿਨ ਉਹ ਪੂਜਾ ਕਰਦਾ ਹੈ, ਆਰਤੀ ਉਤਾਰਦਾ ਹੈ,ਸਾਰਾ ਸਾਰਾ ਦਿਨ ਘੰਟੀ ਵਜਾਈ ਜਾ ਰਿਹਾ ਹੈ,ਗਾਈ ਜਾ ਰਿਹਾ ਹੈ ਗੀਤ ਤੇ ਕਿਸੇ ਦਿਨ ਅੈਸਾ ਵੀ ਹੁੰਦਾ ਹੈ,ਪੂਜਾ ਪੂਰੀ ਨਹੀਂ ਹੁੰਦੀ, ਆਰਤੀ ਪੂਰੀ ਨਹੀਂ ਹੁੰਦੀ ਔਰ ਇਕ ਪਾਸੇ ਬੈਠ ਜਾਂਦਾ ਹੈ।
ਇਹ ਸ਼ਿਕਾਇਤ ਵੀ ਟ੍ਰਸ਼ਟੀਆਂ ਤੱਕ ਪਹੁੰਚੀ ਤੇ ਬੁਲਾ ਕੇ ਕਿਹਾ,”ਸੁਣਿਅੈ ਕਿ ਪੂਜਾ ਕਿਸੇ ਕਿਸੇ ਦਿਨ ਅਧੂਰੀ ਛੱਡ ਦਿੰਦੇ ਹੋ,ਔਰ ਕਿਸੇ ਦਿਨ ਸਾਰਾ ਸਾਰਾ ਦਿਨ ਹੀ ਪੂਜਾ ਕਰਦੇ ਰਹਿੰਦੇ ਹੋ।”
ਤੋ ਸਵਾਮੀ ਰਾਮ ਕ੍ਰਿਸ਼ਨ ਜੀ ਕਹਿਣ ਲੱਗੇ,”ਜਦ ਪੂਜਾ ਹੁੰਦੀ ਹੈ ਤੇ ਫਿਰ ਹੁੰਦੀ ਹੈ ਤੇ ਜਦ ਫਿਰ ਨਹੀਂ ਹੁੰਦੀ ਤਾਂ ਮੈਂ ਬੈਠ ਜਾਂਦਾ ਹਾਂ।”
ਬਾਬਾ ਬੁੱਢਾ ਜੀ ਜੈਸੇ ਧੰਨ ਸ੍ਰੀ ਦਰਬਾਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ,ਭਾਈ ਮਨੀ ਸਿੰਘ ਜੈਸੇ ਗ੍ਰੰਥੀ ਔਰ ਸਵਾਮੀ ਰਾਮ ਕ੍ਰਿਸ਼ਨ ਜੈਸੇ ਪੁਜਾਰੀ,ਮੰਦਰਾਂ, ਗੁਰਦੁਆਰਿਆਂ ਦੀ ਸੋਭਾ ਹੁੰਦੇ ਨੇ।ਇਹਨਾਂ ਦੇ ਸਦਕਾ ਲੋਕ ਪ੍ਰਭੂ ਨਾਲ,ਗੁਰੂ ਨਾਲ ਜੁੜਦੇ ਨੇ।ਕਦੀ ਕਦਾਈਂ ਕੋਈ ਫ਼ਕੀਰ ਤਬੀਅਤ ਮਨੁੱਖ ਜਦ ਮਸਜਿਦ ਦਾ ਮੌਲਵੀ ਬਣ ਜਾਂਦਾ ਹੈ ਤਾਂ ਮਸਜਿਦ ਵਾਕਈ ਖ਼ੁਦਾ ਦਾ ਘਰ ਬਣ ਜਾਂਦੀ ਹੈ ਔਰ ਉਸ ਤੋਂ ਲੋਕਾਂ ਨੂੰ ਖ਼ੁਦਾ ਦਾ ਦਰਸ ਮਿਲਦਾ ਹੈ।
ਪੰਡਿਤ ਪੁਜਾਰੀ ਕੈਸਾ ਹੋਣਾ ਚਾਹੀਦਾ ਹੈ,ਮੇਰੇ ਪਾਤਿਸ਼ਾਹ ਕਹਿੰਦੇ ਨੇ :-
‘ਸੋ ਪੰਡਿਤੁ ਜੋ ਮਨੁ ਪਰਬੋਧੈ॥ਰਾਮ ਨਾਮੁ ਆਤਮ ਮਹਿ ਸੋਧੈ॥
ਰਾਮ ਨਾਮ ਸਾਰੁ ਰਸੁ ਪੀਵੈ॥ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ॥’
{ਗਉੜੀ ਸੁਖਮਨੀ ਮ: ੫,ਅੰਗ ੨੭੪}
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥
ਤੱਤੀ ਵਾਹ ਵੀ ਲੱਗਣ ਨਾ ਦੇਵੇ ।।
ਜਿਨ੍ਹਾਂ ਦਾ ਰਾਖਾ ਆਪ ਹੋ ਗਿਆ ।।
🎼 ਮੇਰਾ ਬਾਜਾਂ ਵਾਲਾ ਪਿਤਾ 🎼
❤️❤️❤️❤️❤️❤️❤️❤️❤️❤️
ਅਸੀ ਰਾਤ ਨੂੰ ਕੀਰਤਨ ਸੋਹਿਲਾ ਸਾਹਿਬ ਨਾਲ ਰੱਖਿਆ ਦੇ ਸ਼ਬਦ ਪੜਦੇ ਹਾ , ਗੁਰ ਕਾ ਸਬਦੁ ਰਖਵਾਰੇ ॥
ਇਸ ਸ਼ਬਦ ਵਿੱਚ ਇਕ ਤੁਕ ਆਉਦੀ ਹੈ
ਰਾਮ ਨਾਮਿ ਮਨੁ ਲਾਗਾ ॥
ਜਮੁ ਲਜਾਇ ਕਰਿ ਭਾਗਾ ॥੧॥
ਇਸ ਤੁਕ ਦੇ ਅਰਥ ਕੀ ਹਨ ?
ਦਰਸ਼ਨੀ ਡਿਉੜੀ ਤੋ ਲੈ ਕੇ ਦਰਬਾਰ ਸਾਹਿਬ ਜੀ ਦਾ
ਦਰਵਾਜਾ ਕਿਨੇ ਕਦਮਾਂ ਤੱਕ ਹੈ ?
ਇੱਕ ਮੁਸਲਮਾਨ ਹਾਜੀ ਨੇ 9 ਮਣ , 14 ਸੇਰ ਚੰਦਨ ਦੀ ਲੱਕੜ ਵਿੱਚੋਂ 1 ਲੱਖ 45 ਹਜ਼ਾਰ ਤਾਰਾਂ ਕੱਢ ਕੇ 5 ਸਾਲ , 7 ਮਹੀਨੇ ਦੀ ਲਗਾਤਾਰ ਮਿਹਨਤ ਤੋਂ ਬਾਅਦ ਚੌਰ ਸਾਹਿਬ ਤਿਆਰ ਕਰਕੇ ਦਰਬਾਰ ਸਾਹਿਬ 31-12-1925 ਨੂੰ ਭੇਟ ਕੀਤਾ ।
ਉਸ ਮੁਸਲਮਾਨ ਹਾਜੀ ਦਾ ਨਾਮ ਦਸੋ ਜੀ ?
ਸਿੱਖ ਧਰਮ ਦਾ ਬੀਜ ਮੰਤਰ,
ਗੁਰ ਮੰਤਰ, ਮੂਲ ਮੰਤਰ ਕਿਹੜਾ ਹੈ ਜੀ ?
ਪਹਿਲਾ ਸਿੱਖ ਸ਼ਹੀਦ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਹੋਇਆ ਹੈ
ਉਸ ਸ਼ਹੀਦ ਸਿੱਖ ਦਾ ਨਾਮ ਦਸੋ ਜੀ ?
ਸਵਾਲ :- ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਕ ਪੁਰਾਤਨ ਮਰਯਾਦਾ ਹੈ ਇਕ ਅਰਦਾਸ ਦੁਪਹਿਰ ਨੂੰ 12 ਵਜੇ ਹੁੰਦੀ ਹੈ ਤੇ ਇਕ 3 ਵਜੇ ਆਰਤੀ ਕਰਨ ਤੋ ਬਾਅਦ ਹੁੰਦੀ ਹੈ ਕੀ ਇਤਿਹਾਸ ਜੁੜਿਆ ਹੈ ?
ਜਵਾਬ :- ਇਹ ਮਰਯਾਦਾ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਤੋ ਚਲਦੀ ਆ ਰਹੀ ਹੈ ਜਦੋ ਗੁਰੂ ਅਰਜਨ ਸਾਹਿਬ ਜੀ ਦੁਪਹਿਰ ਨੂੰ 12 ਵਜੇ ਦੀਵਾਨ ਦੀ ਸਮਾਪਤੀ ਤੇ ਅਰਦਾਸ ਕਰਕੇ ਆਪਣੇ ਮਹਿਲਾ ਨੂੰ ਚਾਲੇ ਪਾਉਦੇ ਸਨ । ਫੇਰ ਗੁਰੂ ਸਾਹਿਬ ਜੀ 3 ਵਜੇ ਵਾਪਿਸ ਦਰਬਾਰ ਸਾਹਿਬ ਆਣ ਕੇ ਸੰਗਤਾਂ ਨੂੰ ਦਰਸ਼ਨ ਦੇਦੇਂ ਸਨ। ਗੁਰੂ ਜੀ ਦੀ ਆਉਣ ਦੀ ਖੁਸ਼ੀ ਵਿੱਚ ਕੀਰਤਨੀਏ ਸਿੱਖ ਆਰਤੀ ਦਾ ਸ਼ਬਦ ਗਾਇਨ ਕਰਕੇ ਗੁਰੂ ਜੀ ਦਾ ਸਵਾਗਤ ਕਰਦੇ ਸਨ ਤੇ ਸਾਰੀਆਂ ਸੰਗਤਾਂ ਖਲੋ ਕੇ ਗੁਰੂ ਜੀ ਅੱਗੇ ਅਰਦਾਸ ਕਰਦੀਆਂ ਸਨ ਉਸ ਸਮੇ ਤੋ ਲੈ ਕੇ ਅੱਜ ਤੱਕ ਇਹ ਮਰਯਾਦਾ ਚੱਲਦੀ ਆ ਰਹੀ ਹੈ ਜੀ ।
ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ॥੩॥
ਨਵੀਂ ਸਵੇਰ ਸਭਨਾਂ ਲਈ ਅਨੇਕਾਂ ਖੁਸ਼ੀਆਂ ਲੈਕੇ ਆਵੇ
🙏🙏
9 ਗੁਰੂ ਸਹਿਬਾਨ ਜੀ ਨੇ ਅਨੰਦ ਕਾਰਜ ਕਰਵਾਏ ਹਨ
ਕਿਸ ਗੁਰੂ ਸਾਹਿਬ ਜੀ ਦੇ ਮਹਿਲ ਭਾਵ ਪਤਨੀ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ
ਉਸ ਮਾਤਾ ਜੀ ਦਾ ਨਾਮ ਦਸੋ ਜੀ ?
ਬੈਠਾਸੋਡੀ ਪਾਤਿਸ਼ਾਹੁ ਰਾਮਦਾਸ ਸਤਿਗੁਰੂ ਕਹਾਵੈ ||
ਧੰਨ ਸ੍ਰੀ ਗੁਰੂ ਰਾਮਦਾਸ
ਰਖੀ ਗਰੀਬ ਦੀ ਲਾਜ
ਕਰੀ ਨਾ ਕਿਸੇ ਦਾ ਮੁਹਤਾਜ
ਮੈਂ ਨਹੀਂ ਮੁੱਕੀ ਜਦੋਂ ਤੱਕ
ਮੁੱਕਿਆ ਨਹੀਂ ਮੈਂ
ਗੁਰਬਾਣੀ ਤੇ ਦ੍ਰਿੜ ਵਿਸ਼ਵਾਸ ਤੇ ਭਰੋਸਾ ਰੱਖੋ
ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾਵਾਂ ਪੂਰੀਆਂ ਕਰਨਗੇ