Sub Categories

ਜਜਬਾਤੀ ਇਨਸਾਨ ਨੂੰ ਜਜਬਾਤਾਂ ਨੇ ਮਾਰਿਆ ,
ਜਿੱਤੀ ਬਾਜੀ ਚ ਉਹਨਾਂ ਸਭ ਕੁਝ ਹਾਰਿਆ ,
ਲਿਹਾਜ਼ ਯਾਰ ਦੀ ਰੱਖ ਕੇ ਭਾਵੇਂ ਮੈਂ ਸੀਨੇ ਹਾਰ ਨੂੰ ਲਾਇਆ ਸੀ,
ਕਰ ਸਾਜ਼ਿਸਾਂ ਖੇਡੀ ਖੇਡ ਚ ਉਹ ਜਿੱਤ ਤਾਂ ਗਏ ਪਰ ਉਹਨਾਂ ਸੱਚਾ ਪਿਆਰ ਗਵਾਇਆ ਸੀ….



ਪਹਿਲਾ ਪੰਜਾਬ ਦਿੱਲ੍ਹੀ ਜਿੱਤਣ ਜਾਂਦਾ ਸੀ…
ਹੁਣ ਦਿੱਲੀ ਪੰਜਾਬ ਜਿੱਤਣ ਆਈ ਆ.

ਠੁਕਰਾਏ ਤਾਂ ਹੁਸਨ ਹੱਥੋਂ ਗਏ ਆ,
ਗੱਲ ਇਸ਼ਕ ਦੀ ਹੁੰਦੀ ਤਾਂ
ਓਹਦੇ ਤੋਂ ਸੱਤ ਜਨਮ ਵੀ ਬਰਾਬਰੀ ਨੀ ਹੋਣੀ ਸੀ।।

Evm ਮਸ਼ੀਨਾਂ ਹੈਕ ਕਰਨ ਵਾਲੇ
ਮੈਸੇਜ ਕਰੀਏ ਸ਼ੁਰੂ ਕਿ ਰੁਕਣਾ ਹਾਲੇ😅


ਇਸ ਵਾਰ ਲੋਕ ਤੁਰੇ ਕਿਸੇ ਹੋਰ ਨਾਲ ,
ਦਾਰੂ ਕਿਸੇ ਹੋਰ ਦੀ ਪੀਤੀ ,
ਵੋਟ ਕਿਸੇ ਹੋਰ ਨੂੰ ਪਾ ਦਿੱਤੀ

ਜਿੰਦਗੀ ਸੱਚੀ ਇੱਕ ਸੰਘਰਸ਼ ਆ ਸੁਣਿਆ ਸੀ
ਪਰ ਅੱਜ ਤੇ ਪਤਾ ਵੀ ਚੱਲ ਗਿਆ


ਕਰੋੜਾਂ ਊਲੂਆਂ ਦਾ ਏਕਾ ਵੀ
ਸੂਰਜ਼ ਨੂੰ ਚੜਨੋ ਨਹੀਂ ਰੋਕ ਸਕਦਾ !!


ਜਾਂਚ ਕਰਵਾਉਣ ਵਾਲੇ ਵੀ ਉਹੀ
ਤੇ ਮਰਵਾਉਣ ਵਾਲੇ ਵੀ ਉਹੀ
ਅੱਗੇ ਆਪੇ ਸਮਝਲੋ

ਸ਼ਰਾਬੀ ਸ਼ਰਾਬੀ ਕਹਿਣ ਵਾਲੇ,
10 ਨੂੰ ਜਾਂ ਤਾਂ ਗਮ ਚ ਪੀਣ ਗੇ,
ਜਾਂ ਖੁਸ਼ੀ ਚ ਪੀਣ ਗੇ ਸ਼ਾਮ ਨੂੰ

ਦੀਪ ਸਿੱਧੂ ਮਗਰੋਂ ਜਾਂ ਤਾਂ ਨੌਜਵਾਨ ਸੋ ਜਾਣਗੇ
ਜਾਂ ਫਿਰ ਜਾਗ ਜਾਣਗੇ


ਕਦੇ ਕਦੇ ਹਨੇਰੀ ਡਾਹਢੀ ਆ ਜਾਂਦੀ ਹੈ,
ਕਦੇ ਕਦੇ…..ਦਿਨ ਨੂੰ ਰਾਤ ਖਾ ਜਾਂਦੀ ਹੈ ….


ਜਿਹੜੇ ਤਰਕਸ਼ੀਲ ਕਹਿੰਦੇ ਨੇ ਕਿ ਕੋਈ ਗੈਬੀ ਸ਼ਕਤੀ ਨਹੀਂ,
ਇੱਕ ਗੱਲ ਸਮਝ ਲੈਣ ਕਿ ਸਾਹ ਅਸੀਂ ਲੈਂਦੇ ਨਹੀਂ
ਆਪਣੇ ਆਪ ਆਉਂਦਾ ਹੈ, ਦੁਨੀਆਂ ਦਾ ਕੋਈ ਵੀ ਵਿਅਕਤੀ
ਆਪਣੀ ਮਰਜ਼ੀ ਨਾਲ ਸਾਹ ਨਹੀਂ ਰੋਕ ਸਕਦਾ !

ਸੱਚ ਨਾ ਬੋਲਿਆ ਕਰੋ,
ਕੌਮ ਦੀ ਗੱਲ ਨਾ ਕਰਿਆ ਕਰੋ
ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ
{ਅਜਕਲ ਐਕਸੀਡੈਂਟ ਬਹੁਤ ਹੁੰਦੇ ਆ}


ਦਿਲ ਦੀਆ ਗੱਲਾ
ਅਸੀ ਕੱਲ ਵੀ ਗੁਲਾਮ ਸੀ ਅਸੀ ਅੱਜ ਵੀ ਗੁਲਾਮ ਆ….
ਪੰਜਾਬ ਨੂੰ ਮਾਹਾਰਾਜਾ ਰਣਜੀਤ ਸਿੰਘ ਜੀ ਵਰਗਾ ਮਾਹਾਰਾਜਾ ਤੇ ..
ਹਰੀ ਸਿੰੰਘ ਨਲੂਏ ਵਰਗਾ ਜਰਨੇਲ ਚਾਹੀਦਾ…
ਪੰਜਾਬੀਆ ਵਰਗੀ ਬਹਾਦਰ ਕੋਮ ਵੀ ਕੋਈ ਨਹੀ..
ਤੇ ਪੰਜਾਬੀਆ ਵਰਗੀ ਗਦਾਰ ਕੋਮ ਵੀ ਕੋਈ ਨਹੀ ..
ਜੇਕਰ ਪੰਜਾਬ ਦੀ ਪਿਠ ਚ ਛੂਰਾ ਆਪਣਿਆ ਨੇ ਨਾ ਮਾਰਿਆ ਹੂੰਦਾ..
ਅੱਜ ਨੂੰ ਕੁਛ ਦਾ ਕੁਛ ਹੋਰ ਹੋਣਾ ਸੀ..😊😊

ਨੇਤਾ – ਤੂੰ ਤਾਂ ਪਹਿਲਾਂ ਮੇਰੇ ਵੱਲ ਸੀ ,
ਵੋਟਾਂ ਵੇਲੇ ਦੂਜੀ ਪਾਰਟੀ ਵੱਲ ਹੋ ਗਿਆ।
ਅਮਲੀ – ਤੁਸੀਂ ਵੀ ਤਾਂ ਪਹਿਲਾਂ ਹੋਰ ਪਾਰਟੀ ਚ ਸੀ,
ਤੁਸੀਂ ਵੀ ਤਾਂ ਵੋਟਾਂ ਵੇਲੇ ਪਾਰਟੀ ਬਦਲ ਲਈ।

ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਲਿਖਦੇ ਹਨ ਕਿ
ਜੇ ਨੌਕਰ ਨੂੰ ਆਪਣੇ ਮਾਲਕ ਦਾ ਡਰ ਨਾ ਹੋਵੇ ਤਾਂ
ੳਹ ਨੌਕਰ ਕਹਾਉਣ ਦਾ ਵੀ ਹੱਕਦਾਰ ਨਹੀਂ ,
ਇਸੇ ਤਰ੍ਹਾਂ ਜੇ ਭਗਤ ਨੂੰ ਰੱਬ ਦਾ ਭੈਅ ਨਾ ਹੋਵੇ ਤਾਂ
ਉਹ ਭਗਤ ਕਹਾੳਣ ਦਾ ਹੱਕਦਾਰ ਨਹੀਂ !