ਜੋ ਲੋਕ ਸਮੇ ਦੀ ਦੁਰਵਰਤੋ ਕਰਦੇ ਹਨ ਓਹੀ ਲੋਕ
ਘਟ ਸਮਾਂ ਹੋਣ ਦੀ ਸ਼ਿਕਾਇਤ ਕਰਦੇ ਹਨ
ਪਲ ਪਲ ਕਰਕੇ ਲੱਗ ਗਈ ਜਿੰਦਗੀ ਸੱਜਣਾ ਜਿਵੇ ਤਰੀਕਾ
ਮੌਤ ਨਾ ਵੇਖੇ ਵੱਡਾ ਨਿੱਕਾ ਵਕਤ ਨਾਂ ਕਰੇ ਉਡੀਕਾ…
ਅੱਖ ਰੋਂਦੀ ਤੂੰ ਵੇਖੀ ਸਾਡੀ..
ਜ਼ਰਾ ਦਿਲ ਦੇ ਜਖਮ ਵੀ ਤੱਕ ਸੱਜਣਾ,
ਕੋਈ ਸਾਡੇ ਵਰਗਾ ਨਹੀਂ ਲੱਭਣਾ.
ਚਾਹੇ ਯਾਰ ਬਣਾ ਲੀਂ ਲੱਖ ਸੱਜਣਾ….
ਮੈ ਕਿਸੇ ਹੋਰ ਨਾਲ ਯਾਰੀ ਲਾਊਂਗਾ
ਜਾਨੇ ਆਹ ਵੀ ਤੈਨੂੰ ਪੈ ਵਹਿਮ ਗਿਆ ਹੈ
ਜਦੋ ਦੀ ਤੂੰ ਮੈਨੂ ਪਿੱਛੇ ਮੁੜ ਵੇਖ ਗਈ
ਉਦੋਂ ਦਾ ਨੀਂ ਦਿਲ ਮੇਰਾ ਸਹਿਮ ਗਿਆ ਹੈ
ਬਿਨ ਮੰਗੇ ਜਿਹਨੂੰ ਸਭ ਕੁਝ ਮਿਲੇ…
ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ…
ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ…
ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ ਨੇ..
ਚੜ੍ਹੀ ਜਵਾਨੀ ਖੂਨ ਉਬਾਲੇ,
ਖਾਂਦਾ ਸਿਰਫ ਮਸ਼ੂਕ ਲਈ !!
ਲੜਨਾ ਕਿਸਨੇ ਹੱਕਾਂ ਖਾਤਰ,
ਅਣਖ ਤਾਂ ਸੁੱਤੀ ਘੂਕ ਪਈ !!
ਜੋ ਕੁੜੀਆਂ ਪਿੱਛੇ ਲੜਦੇ ਮਰਗੇ,
ਕਿਤੇ ਮਿਲਣੀ ਢੋਈ ਨਾ !!
ਐਥੇ ਮਿਰਜ਼ੇ ਚਾਰ ਚੁਫੇਰੇ ਨੇ,
ਪਰ ਨਲੂਆ ਕੋਈ ਨਾ !!
ਕਿਸਦੀ ਗਰਜ ਕੰਬਾਊਗੀ,
ਹੁਣ ਕੰਧਾਂ ਭਲਾ ਕੰਧਾਰ ਦੀਆਂ !!
ਕਿਹੜੇ ਰਾਹੇ ਪੈ ਗਈਆਂ ਨੇ
ਨਸਲਾਂ ਉਸ ਸਰਦਾਰ ਦੀਆਂ !!
ਅਰਸ਼ਾਂ ਤੋਂ ਫਰਸ਼ਾਂ ਤੇ ਡਿੱਗੇ,
ਸਾਡੀ ਅੱਖ ਵੀ ਰੋਈ ਨਾ !!
ਐਥੇ ਮਿਰਜ਼ੇ ਚਾਰ ਚੁਫੇਰੇ ਨੇ
ਪਰ ਨਲੂਆ ਕੋਈ ਨਾ !!
ਅਸੀਂ ਭੰਗੜੇ ਪਾਏ, ਪੈਸੇ ਵਾਰੇ,
ਬੜੇ ਹੀ ਲੱਚਰ ਗੀਤਾਂ ਤੇ !!
ਮੁੰਦੀਆਂ ਛੱਲੇ ਲੱਖ ਵਟਾਏ,
ਬੜੇ ਪਿਆਰ ਤਵੀਤਾਂ ਦੇ !!
ਜਿਸਮਾਂ ਦੀ ਇਹ ਖੇਡ ਬਣਾ ਲਈ,
ਪਰ ਰੂਹ ਤਾਂ ਟੋਹੀ ਨਾ !!
ਐਥੇ ਮਿਰਜ਼ੇ ਚਾਰ ਚੁਫੇਰੇ ਨੇ
ਪਰ ਨਲੂਆ ਕੋਈ ਨਾ !!
ਭਾਰ ਕਿਸੇ ਤੋਂ ਝੱਲ ਨੀ ਹੁੰਦਾ
ਮਾਂ ਪਿਉ ਦੀਆਂ ਪੀੜਾਂ ਦਾ !!
ਕਿਤੇ ਸਰਵਨ ਪੁੱਤਰ ਲੱਭਦੇ ਨਾ,
ਜਗ ਰਾਂਝੇ ਹੀਰਾਂ ਦਾ !!
ਕਿਰਦਾਰਾਂ ਤੇ ਜੇ ਲੱਗੀ ਕਾਲ਼ਖ,
ਫਿਰ ਜਾਣੀ ਧੋਈ ਨਾ !!
ਐਥੇ ਮਿਰਜ਼ੇ ਚਾਰ ਚੁਫੇਰੇ ਨੇ
ਪਰ ਨਲੂਆ ਕੋਈ ਨਾ !!
ਮੰਜ਼ਿਲ ਤੇ ਕਦ ਪੁੱਜਾਗੇਂ
ਜੇ ਭਟਕੇ ਹੀ ਰਹੇ ਰਾਹਾਂ ਤੋਂ !!
ਤਖਤਾਂ ਤੇ ਕਿੰਜ ਬੈਠਾਗੇਂ
ਜੇ ਸੱਖਣੇ ਹੋ ਗਏ ਸਾਹਾਂ ਤੋਂ !!
ਖੁਦ ਬੇੜੀ ਵਿੱਚ ਛੇਕ ਨੇ ਕੀਤੇ,
ਕਿਸੇ ਗੈਰ ਡੁਬੋਈ ਨਾ !!
ਐਥੇ ਮਿਰਜ਼ੇ ਚਾਰ ਚੁਫੇਰੇ ਨੇ
ਪਰ ਨਲੂਆ ਕੋਈ ਨਾ ।।
ਕੋਈ ਐਸਾ ਲੱਭ ਵਕੀਲ ਕੋਈ,
ਮੇਰੀ ਜਿੰਦ ਲਵਾ ਦਏ ਨਾਮ ਤੇਰੇ
ਤੇਰੀ ਬਾਹਵਾਂ ਵਿੱਚ ਮੈਨੂੰ ਕੈਦ ਹੋਵੇ ,
ਸਾਰੀ ਉਮਰ ਰਹਾਂ ਗੁਲਾਮ ਤੇਰੇ
ਮਰੇ ਮੁੱਕਰੇ ਦਾ ਕੋਈ ਗਵਾਹ ਨਹੀਂ
ਤੇ ਸਾਥੀ ਕੋਈ ਨਹੀਂ ਜੱਗ ਤੋਂ ਚੱਲਿਆਂ ਦਾ…
.
.
ਸਾਡੇ ਪੀਰਾਂ-ਫਕੀਰਾਂ ਨੇ ਗੱਲ ਦੱਸੀ
ਹਾਸਾ ਸਾਰਿਆਂ ਦਾ ਤੇ ਰੌਣਾ ਕੱਲਿਆਂ ਦਾ ..
Asi Wang Shudaiyan Kita Pyar Ohnu,
Par Oh Na Samjhe Sade Jazbatan Nu,
Oh Chann Ban Gaye Ambran Da,
Asi Tak Tak Royiye Raatan Nu,
Saada Tan Naam V Oh Bhul Gaye Hone,
Par Asi Ni Bhulle Ohdiyan Baatan Nu,
Raakh Kar Ditte Ohne Saare Tohfe Sade,
Asin Har Pal Seene Laya,
Ohdiyan Dard Sugaatan Nu…
ਜਦ ਵੀ ਤੇਰਾ ਦੀਦਾਰ ਹੋਵੇਗਾ
ਝੱਲ ਦਿਲ ਦਾ ਬੀਮਾਰ ਹੋਵੇਗਾ
ਕਿਸੇ ਵੀ ਜਨਮ ਆ ਕੇ ਵੇਖ ਲਵੀਂ
ਤੇਰਾ ਹੀ ਇੰਤਜ਼ਾਰ ਹੋਵੇਗਾ
ਜਿੱਥੇ ਭੱਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਜ਼ਾਰ ਹੋਵੇਗਾ
ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ
ਕੋਈ ਦਿਲ ਦਾ ਬੀਮਾਰ ਹੋਵੇਗਾ
ਇੰਜ ਲੱਗਦਾ ਹੈ ‘ਸਿ਼ਵ’ ਦੇ ਸਿ਼ਅਰਾਂ ‘ਚੋਂ
ਕੋਈ ਧੁਖਦਾ ਅੰਗਾਰ ਹੋਵੇਗਾ।
ਜ਼ਿਦਗੀ ‘ਚੋਂ ਕੋਈ ਲੱਖ ਵਾਰੀ ਚਲਾ ਜਾਵੇ,
ਆਪਣੇ ਦਿਲ ਦੇ ਵਿੱਚੋਂ ਕਦੇ ਕੋਈ ਕੱਢਿਆ ਨਹੀਂ ਮੈ,
ਰਹਿਮਤ ਮਿਹਨਤ ਉੱਤੇ ਸਦਾ ਹੀ ਵਿਸ਼ਵਾਸ਼ ਕੀਤਾ ਏ,
ਬਿਲਕੁੱਲ ਕਿਸਮਤ ਦੇ ਸਹਾਰੇ ਖ਼ੁਦ ਨੂੰ ਛੱਡਿਆ ਨਹੀਂ ਮੈ…
ਤੇਰੇ ਨਾ ਤੇ ਉਮਰ ਲਿਖਾ ਦੇਵਾਂ,
ਹਰ ਜਨਮ ਮਿਲਣ ਦਾ ਕਰ ਵਾਅਦਾ।
ਜੇ ਮੈਂ ਫੁੱਲ ਬਣ ਗਈ ਬਣੂ ਫੁੱਲ ਬਣਨਾ,
ਇੱਕੋ ਟਾਹਣੀ ਤੇ ਖਿਲਣ ਦਾ ਕਰ ਵਾਅਦਾ..
Bully Shah..
Dukh dardan di thor v koi nai.
Agg pani da jor v koi nai.
Changa j hove te iko kafi ay.
Bohtay yaar banavan di lore v koi nai..
ਬੋ ਪਿਆਰ ਹੀ ਕਿਆਂ🖊
ਜਿਸ ਮੇ ਗਮ ਦੂਰੀਆਂ ਨਾ ਹੋ 🖊
ਬੋ ਆਸ਼ਿਕ ਕਿਆਂ🖊
ਜਿਸੇ ਆਪਣੇ ਮਹਿਬੂਬ ਕੀ ਤਨਹਾਈ ਮੈ
ਆਖ ਮੇ ਆਸ਼ੂ ਨਾ ਆਏ 🖊
ਤੇ ਬੋ ਇਸ਼ਕ ਹੀ ਕਿਆਂ ਜਿਸ ਮੇ ਜਾਨ ਹੀ ਨਾ ਜਾਏ🖊
ਜੁੱਤੀ ਪਾਉਣ ਲੱਗੇ ਪਹਿਲਾਂ ਦੇਖ ਲਈਏ ਝਾੜ ਕੇ,
ਪੰਚਾਇਤ ਵਿਚ ਗੱਲ ਸਦਾ ਕਰੀਏ ਵਿਚਾਰ ਕੇ, ਸੋਚ ਤੇ
,
ਸਮਝ ਕੇ ਹੀ ਫ਼ੈਸਲਾ ,,,,,??
.
.
.
.
ਸੁਣਾਈਦਾ, ਦਿੱਤਾ ਹੋਵੇ ਟਾਈਮ ਤਾਂ ਵਕਤ ਸਿਰ
ਜਾਈਏ ਜੀ,
…
ਪ੍ਰਾਹੁਣੇ ਜਾ ਕੇ ਮਿੱਤਰੋ ਨਾ ਖਾਣਾ ਬਹੁਤਾ ਖਾਈਏ ਜੀ,
ਸੋਹਣੀ ਸ਼ੈਅ ਵੇਖ ਮੂੰਹ ‘ਚ ਪਾਣੀ ਨਹੀਂ ਲਿਆਈਦਾ,
…
ਹੋਵੇ ਜੇ ਮੁਸੀਬਤ ਤਾਂ ਖੜ੍ਹ ਜਾਈਏ ਡਟ ਕੇ, ਸੱਜਣਾਂ ਦਾ .
ਸਾਥ ਦਈਏ ਸਦਾ ਹੱਸ ਹੱਸ ਕੇ, ਲੋੜ ਵੇਲੇ ਮਿੱਤਰਾਂ ਤੋਂ ਮੁੱਖ
ਨਹੀਂ ਘੁਮਾਈ ਦਾ,
..
ਗ਼ੌਰ ਨਾਲ ਸੁਣੀਂ ਦਾ ਸਿਆਣਿਆਂ ਦੀ ਗੱਲ ਨੂੰ, ਉਂਗਲੀ
ਉਠਾਈਏ ਨਾ ਨਿਤਾਣਿਆਂ ਦੇ ਵੱਲ ਨੂੰ, ਦੇਣਾ ਪਊ ਹਿਸਾਬ
ਅੱਗੇ ਜਾ ਕੇ ਪਾਈ ਪਾਈ ਦਾ, ..
.
ਨਿੱਕੀ ਜਿਹੀ ਗੱਲ ਦਾ ਬੁਰਾ ਨਹੀਂ ਮਨਾਈ ਦਾ..
ਕੰਮ ਕਰੀਦੇ ਨੇ ਯਾਰਾਂ ਕੋਲੋਂ ਪੁੱਛ ਕੇ…..
ਬਹੁਤਾ ਹੰਕਾਰ ਮਾਰ ਲੈਂਦਾ ਏ
ਐਵੇਂ ਸੜੀਦਾ ਨੀ ਦੇਖ ਕੇ ਤਰੱਕੀਆਂ…..
ਹਰੇਕ ਭਾਗ ਅਾਪਣੇ ਹੀ ਖਾਂਦਾ ਏ
ਓ ਕਹਿੰਦੀ ਸ਼ੇਅਰਾ ਵਿਚ ਨਾ ਮੇਰਾ ਜਿਕਰ
ਕਰਿਆ ਕਰ,
ਮੈਂ ਹੱਸਦੀ ਵੱਸਦੀ ਆਂ ਮੇਰਾ ਫਿਕਰ ਨਾ ਕਰਿਆ ਕਰ,
ਸਾਡੇ ਪਿਆਰ ਦੀ ਓਸ ਕਹਾਣੀ ਨੂੰ,
ਸ਼ਬਦਾਂ ਵਿੱਚ ਨਾ ਜੜਿਆ ਕਰ,
ਲਿਖ ਲਿਖ ਯਾਦਾਂ ਦੀਆਂ ਸੌਗਾਤਾਂ ਨੂੰ ,
ਏਦਾ ਨਾ ਕਿਤਾਬਾਂ ਭਰਿਆ ਕਰ,
ਮੈਨੂੰ ਕਮਲੀ ਨੂੰ ਸੁੱਤੀ ਪਈ ਨੂੰ ਵੀ ਹਿਚਕੀਆਂ ਆਉਂਦੀਆਂ ਨੇ,
ਹੱਥ ਜੋੜਾਂ ਵੇ Harvy ਏਨਾ ਯਾਦ ਨਾ ਕਰਿਆ ਕਰ..