ਨੀ ਛੱਡ ਕੇ ਯਾਰ ਨਗੀਨਾ,
ਮਨ ਪਛਤਾਉਂਦਾ ਏ ਕਿ ਨਹੀਂ, ?
ਸੋਂਹ ਖਾ ਕੇ ਦੱਸ ਸਾਡਾ ਚੇਤੇ,
ਆਉਂਦਾ ਏ ਕਿ ਨਹੀਂ..



ਰੱਬ ਰੱਬ ਕਰਦੇ ਉਮਰ ਬੀਤੀ,
ਰੱਬ ਕੀ ਹੈ ਕਦੇ ਸੋਚਿਆ ਹੀ ਨਹੀ਼,,
ਬਹੁਤ ਕੁਝ ਮੰਗ ਲਿਆ ਤੇ ,
ਬਹੁਤ ਕੁਝ ਪਾਇਆ,,
ਰੱਬ ਵੀ ਪਾਉਣਾ ਹੈ ਕਦੀ ਕਿਸੇ ਨੇ ਸੋਚਿਆ ਹੀ ਨਹੀ਼!!!! ,,,,,,,,,,,,,,,,

ਕੁੱਝ ਗਲਤੀਆਂ ਰੂਹ ਤੋ ਹੋਇਆਂ ਸੀ,,,,
ਤਾਹੀਓਂ ਸੱਜਾ ਜਿਸਮਾਂ ਤੋ ਪਾਰ ਹੋਈ,,,,
ਕੋਈ ਸੁਣਵਾਈ ਨਾ ਰੱਬ ਦੀ ਜੂਹ ਤੇ ਸੀ,,,,
ਤਾਹੀਓਂ ਹਰ ਪਾਸੇ ਤੋ ਸਾਡੀ ਹਾਰ ਹੋਈ,,,,
ਉਹਦੀ ਕਚਿਹਰੀ ਤੇ ਉਸ ਦੀ ਕਲਮ,,,,,
ਚੱਲੀ,,,
ਹਰ ਫੈਸਲੇ ਤੋ ਜਿੰਦ ਲਾਚਾਰ ਹੋਈ,,,,
ਗਵਾਹੀ ਦਿੱਤੀ ਸੀ ਮੇਰੇ ਨਸੀਬ ਨੇ,,,,
ਤੇ ਉਹ ਵੀ ਬੇਮਤਲਬ ਤਾਰ ਤਾਰ ਹੋਈ,,,,
ਹੁਣ ਸੱਜਾ ਹੰਢਾਈ ਏ ਸਾਹਾ ਤਾਈਂ,,,,
ਇਹ ਜਿੰਦਗੀ ਜਿਸਮ ਤੇ ਭਾਰ ਹੋਈ,,,,
ਹੁਣ ਕੱਲ੍ਹੇ ਬੈਹ ਬੈਹ ਰੋਂਦੇ ਆ,,,,
ਕਿਉ ਵਫਾ ਸਾਡੀ ਬੱਦਕਾਰ ਹੋਈ,,,,
ਜੋ ਸਾਨੂੰ ਚਿਹਰਾ ਪੜ੍ਹ ਦਾ ਸੀ,,,,,
ਉਸ ਦੀ ਸਿਰਤ ਸਮਝਾ ਤੋ ਬਾਹਰ ਹੋਈ,,,,
ਸਾਨੂੰ ਪਹਿਚਾਨਣ ਲੋਕੀਂ ਝੂਠੀਆਂ ਤੋ,,,,
ਤੇ ਉਹਨਾਂ ਦੀ ਆਮਦ ਸੱਚੀਆਂ ਵਿਚਕਾਰ,,,,
ਹੋਈ,,,,
ਉਹ ਜੱਸ਼ਨ ਮਨਾਉਂਦੇ ਜਿੱਤਾ ਦਾ,,,,
ਤੇ ਸਾਡੀ ਰੂਹ ਤੋਹਮਤਾ ਨਾਲ ਦਾਗਦਾਰ,,,,
ਹੋਈ,,,,
ਮੈ ਅੱਜ ਵੀ ਉਸ ਦੇ ਲਈ ਅਰਦਾਸ ਕਰਾ,,,
ਜਿਸ ਮੂੰਹੋਂ ਨਫਰਤ ਦੀ ਮਾਰ ਪਈ,,,,
ਉਹ ਚਿਹਰਾ ਅਮਰ ਰਹੇ ਯਾਦਾਂ ਵਿੱਚ,,,,
ਜਿਸ ਚਿਹਰੇ ਤੋ ਸਾਡੀ ਹਾਰ ਹੋਈ,,,,
ਜਿਸ ਚੇਹਰੇ ਤੋ ਸਾਡੀ ਹਾਰ ਹੋਈ,,,,

ਮੁਲ ਨੀ ਮਿਲਦਾਂ ਪਿਆਰ ਏ ਕਰਨਾ ਬੜਾ ਸੌਖਾਂ ਏ …..
ਤੇ ਨਿਭਾਓਣਾ ਕਿਤੇ ਅੌਖਾ ਏ …..
ਪਾਣੀ ਡੂੰਗੇ ਡੋਬ ਦਿਦੇ ਲੰਮੀ ਵਾਟ ਤੁਰਨਾਂ ਬਹੁ਼ਤ ਅੌਖਾ ਏ ……
ਰਾਸ ਆਉਦੀਂ ਮੁਹਬਤ ਵੀ ਕਿਸੇਂ —- ਕਿਸੇਂ ਨੂੰ
ਇਹਦੇ ਨਾਲ ਤੇ ਲੋਕਾਂ ਨਾਲ ਲੜਨਾਂ ਬਹੁ਼ਤ ਅੌਖਾ ਏ …..


sabar rakh mere yaara,
eve kyu vadhu mang krda…
jo naseeba vich ae oh mil jana,
eve kyu kise nu tang krda

ਕਿੱਦਾਂ ਕੱਢਾ ਉਹਨੂੰ ਮੈਂ ਰਚੀ ਹੋਈ ਨੂੰ ਖੂਨ ਚੋਂ
ਅੱਖਾਂ ਵਿੱਚੋਂ ਹੰਝੂ ਵਗੇ ਬਣ ਕੇ ਸੁਨਾਮੀ, ਰਾਤੀਂ ਉਹਦੇ Message ਪੁਰਾਣੇ ਪੜ੍ਹੇ ਫੋਨ ਚੋਂ,,


ਦੁਨੀਆ ਇੱਕ ਸਰਾਂ ਧਾਮੀ, ਕੋਈ ਤੁਰ ਜਾਂਦਾ ਕੋਈ ਆ ਜਾਂਦਾ,
ਕੋਈ ਫੁੱਲਾਂ ਨਾਲ ਵੀ ਹੱਸਦਾ ਨਈਂ, ਤੇ ਕੋਈ ਕੰਡਿਆਂ ਨਾਲ ਨਿਭਾ ਜਾਂਦਾ,
ਓਹ ਮੌਤ ਸਾਰੀਆਂ ਮੌਤਾਂ ਤੋਂ ਮਾੜੀ, ਗਲ ਲਾਇਆ ਸੱਜਣ ਜਦ ਪਿੱਠ ਤੇ ਖ਼ੰਜਰ ਚਲਾ ਜਾਂਦਾ,
ਜੇਨੂੰ ਖੁੱਦ ਰੋ ਕੇ ਹਸਾਇਆ ਹੋਵੇ, ਓਹੀ ਉਮਰਾਂ ਦੇ ਹੰਝੂ ਝੋਲੀ ਪਾ ਜਾਂਦਾ,
ਧੰਨ ਜਿਗਰੇ ਉਨ੍ਹਾਂ ਦੇ ਜੋ ਭੁੱਲ ਜਾਂਦੇ, ਨਾਲੇ ਹੁਸਨ ਲੋੜ ਪਈ ਤੇ ਆਪਣਾ ਰੰਗ ਦਿਖਾ ਜਾਂਦਾ,
ਹੁਣ ਦਿਲ ਨੂੰ ਵੀ ਢੋਕਰ ਖਾ ਆਈ ਅਕਲ, ਕਾਸ਼ ਮੈਂ ਇਸ਼ਕ ਦੀ ਗਲੀ ਨਾ ਜਾਂਦਾ,
ਪਰ ਬੈਰਮਪੁਰੀਏ ਜਸਕਮਲਾ ਇੱਕ ਅਹਿਸਾਨ ਉਨ੍ਹਾਂ ਦਾ ਸਾਡੇ ਤੇ,
ਉਨ੍ਹਾਂ ਦਾ ਕੀਤਾ ਧੋਖਾ ਸਾਥੋਂ ਕੁੱਝ ਨਾ ਕੁੱਝ ਨਿੱਤ ਨਵਾਂ ਲਿਖਾ ਜਾਂਦਾ ?


ਕੰਮ ਕਰੀਦੇ ਨੇ ਯਾਰਾਂ ਕੋਲੋਂ ਪੁੱਛ ਕੇ…..
ਬਹੁਤਾ ਹੰਕਾਰ ਮਾਰ ਲੈਂਦਾ ਏ
ਐਵੇਂ ਸੜੀਦਾ ਨੀ ਦੇਖ ਕੇ ਤਰੱਕੀਆਂ…..
ਹਰੇਕ ਭਾਗ ਅਾਪਣੇ ਹੀ ਖਾਂਦਾ ਏ

ਸੰਗ ਸ਼ਰਮ ਦੇ ਗਹਿਿਣਆਂ ਦੇ ਨਾਲ
ਜੱਚਦੀ ਕੁੜੀ ਕੁਆਰੀ |
ਗੱਭਰੂ ਪੁੱਤ ਓਹੀ ਚੰਗਾ
ਜਿਹੜਾ ਮਾਪਿਆਂ ਦਾ ਆਗਿਆਕਾਰੀ |

ਘਰ ਦਾ ਦਿਵਾਲਾ ਕੱਢ ਦਿੰਦੀ
ਸ਼ੱਕ ਤੇ ਵਹਿਮ ਦੀ ਬਿਮਾਰੀ |
ਇੱਕੋ ਰਿਸ਼ਤਾ ਮਾਂ ਦਾ ਜੱਗ ਤੇ
ਰੱਬ ਦੇ ਵਾਂਗ ਸਤਿਕਾਰੀ |
.
ਇੱਕੋ ਲਾ ਕੇ ਕਿਤੀ ਗੱਲ ਘੁਮਾਵੇ
ਕੋਟ-ਕਚਿਹਰੀ ਸਾਰੀ |
.
ਇੱਕੋ ਬਣਦੀ ਸਰਕਾਰ ਹਰ ਪਾਸੇ
ਜਿਹੜੀ ਬਣਾਓੁਂਦੀ ਬਹੁਮਤ ਭਾਰੀ |
ਇੱਕੋ ਗਵੱਈਆ ਜਿਓੂਂਦਾ ਜਿਹੜਾ
ਆਪਣੇ-ਆਪ ਨੂੰ “ਮਰ-ਜਾਣਾ” ਕਹੇ ਵਾਰੀ-੨…

ਦਰਦ ਇੰਨਾ ਸੀ ਜ਼ਿੰਦਗੀ ਵਿਚ,
ਧੜਕਣ ਸਾਥ ਦੇਣ ਤੋਂ ਘਬਰਾ ਗਈ.
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ,
ਮੌਤ ਆਈ ਤੇ ਧੋਖਾ ਖਾ ਗਈ


ਉਏ ਧੀ ਆਪਣੀ ਚਾਹੇ ਬੇਗਾਨੀ
ਉਹਦੀ ਮਿਁਟੀ ਪੁਁਟੀਏ ਨਾ
ਕਦੇ ਚੁਁਕ ਵਿਁਚ ਆਕੇ ਲੋਕਾ ਦੇ
ਘਰਵਾਲੀ ਕੁਁਟੀਏ ਨਾ
ਬਾਪੂ ਦੀਆ ਕਁਢੀਆ ਗਾਲਾ ਦਾ
ਕਦੇ ਰੋਸ ਨੀ ਮਨਾਈ ਦਾ
ਲਁਖ ਸਹੁਰੇ ਹੋਵਣ ਚੰਗੇ
ਪਁਡਿਆ ਰੋਜ ਨਈ ਜਾਈਦਾ ..


ਕਿਉ ਉੱਚੇ ਵੇਖ ਕੇ ਰੌਂਦਾ ਏ
ਤੇਰੇ ਥੱਲੇ ਵੀ ਪਲਦੇ ਬੜੇ ਨੇ
ਸ਼ੁਕਰ ਕਰ ਤੈਨੂੰ ਸਭ ਕੁਝ ਦਿੱਤਾ
ਨਹੀ ਤਾਂ ਕਈ ਜੀਂਦੇ ਜੀਅ ਮਰੇ ਨੇ !”

ਬੰਦਾ ਚਾਰ ਪੌੜੀਆਂ ਚੜ ਕਹਿੰਦੈ ਮੇਰੇ ਹਾਣਦਾ ਕੌਣ ਐ
ਘਰੋਂ ਬਾਹਰ ਤਾਂ ਨਿਕਲ , ਓਏ ਤੈਨੂੰ ਜਾਣਦਾ ਕੌਣ ਐ

ਲੱਖ ਦੇ ਲਈਏ ਧਰਨੇ ਕਿਸੇ ਦੇ ਕੰਨੀ ਜੂੰ ਨਹੀਂ ਸਰਕਦੀ
ਇੱਕ ਵਾਰ ਲੈ ਲੀੲਾਂ ਵੋਟਾਂ ਮੁੜਕੇ ਸਿਆਣਦਾ ਕੌਣ ਐ

ਵੱਟ ਦਾ ਲਾ ਕੇ ਸਰ੍ਹਾਣਾ , ਚਾਦਰ ਫ਼ਿਕਰਾਂ ਦੀ ਤਾਣ ਲੈਂਦਾ
ਓਏ ਅੱਜ ਦੇ ਜਮਾਨੇ ਵਿੱਚ ਦਰਦੀ ਕਿਰਸਾਨ ਦਾ ਕੌਣ ਐ

ਕੋਈ ਲਾਲਚ-ਕੋਈ ਮਜਬੂਰੀ ਵੱਸ ਬੱਸ ਕੱਢੀ ਜਾ ਰਿਹੈ
ਸੱਜਣਾ ਏਥੇ ਚਾਂਈ-ਚਾਂਈ ਜਿੰਦਗੀ ਨੂੰ ਮਾਣਦਾ ਕੌਣ ਐ

ਉਹ ਅਣਘੜਤ ਪੱਥਰਾਂ ‘ਚੋ ਪੂਜਣ ਲਈ ਰੱਬ ਲੱਭ ਲੈਂਦੇ
ਜੌਹਰੀ ਤੋਂ ਬਿਨਾ ਏਥੇ ਕੋਲ੍ਹੇ ‘ਚੋਂ ਹੀਰਾ ਪਛਾਣਦਾ ਕੌਣ ਐ

ਊਧਮ ਸਿੰਘ ਜਿਹਾ ਸੰਕਲਪ ਦੋ ਦਹਾਕਿਆਂ ਚ ਜਾ ਕੇ ਬਣਦੈ
ਅੱਜ ਹੋਇਆ ਕੱਲ ਭੁੱਲ ਗਿਆ ਹੁਣ ਐਨੀ ਠਾਣਦਾ ਕੌਣ ਐ

ਇਹਨਾਂ ਕੌਡੀ ਮੁੱਲ ਪਾਇਆ ਏ ਸ਼ਹੀਦਾਂ ਦੀ ਸ਼ਹਾਦਤ ਦਾ
ਕੀ ਪੈਂਦੈ ਫਰਕ ਮਗਰੋਂ ਮਰਿਆਂ ਦੀ ਮਿੱਟੀ ਛਾਣਦਾ ਕੌਣ ਐ

ਖੁੱਡਾਂ ਵਿੱਚ ਲੁਕ ਜਾਂਦੇ ਨੇ ਹੁਣ ਲਲਕਾਰ ਕੇ ਦੁਸ਼ਮਣ ਨੂੰ
ਵਾਂਗਰ ਹਰੀ ਸਿੰਘ ਨਲੂਏ ਦੇ ਹੁਣ ਸੀਨਾ ਤਾਣਦਾ ਕੌਣ ਐ

ਸੱਜਣਾ ਖੁਦ ਤੇ ਰੱਖ ਯਕੀਨ , ਕਿਸੇ ਦੇ ਆਸਰੇ ਨਾਲੋਂ
‘ਨਿਮਰ ਸਿਹਾਂ’ ਪੱਕਾ ਏਥੇ ਆਪਣੀ ਜ਼ੁਬਾਨ ਦਾ ਕੌਣ ਐ |


ਪਿਓ ਨੂੰ ਹੁਕਮ ਨੀ ਕਰੀਦਾ

ਪਿਓ ਨੂੰ ਹੁਕਮ ਨੀ ਕਰੀਦਾ ਬੱਸ ਮੰਨੀ ਦੀ ਹੁੰਦੀ ਆ
ਆਕੜ ਕਰੀ ਦੀ ਨੀ ਸ਼ੇਰਾ ,ਬੱਸ ਭੰਨੀ ਦੀ ਹੁੰਦੀ ਆ

ਕਦੇ ਫਲਾਂ ਲੱਦੇ ਦਰਖਤ ਨੂੰ ਜੀ ਪੱਟੀ ਦਾ ਨਹੀਂ ਹੁੰਦਾ
ਮੁੱਲ ਕਿਸੇ ਦੀਆਂ ਖੁਸ਼ੀਆਂ ਦਾ , ਵੱਟੀ ਦਾ ਨਹੀਂ ਹੁੰਦਾ

ਹੋਣ ਹੱਥ ਪੈਰ ਜੇ ਸਲਾਮਤ ਭੀਖ ਮੰਗੀ ਦੀ ਨੀ ਹੁੰਦੀ
ਦੂਏ ਪਿੰਡ ਤੰਗ ਵੀਹੀ , ਕਦੇ ਵੀ ਲੰਘੀ ਦੀ ਨੀ ਹੁੰਦੀ

ਪੀਂਘ ਜਾਮਣ ਦੇ ਟਾਹਣੇ ਤੇ ਜੀ ਪਾਈ ਦੀ ਨਹੀਂ ਹੁੰਦੀ
ਧੀ ਭੈਣ ਕਦੇ ਵੀ ਯਾਰ ਦੀ ਤਕਾਈ ਦੀ ਨਹੀਂ ਹੁੰਦੀ

ਮਿਹਣਾ ਮਾਪਿਆਂ ਨੂੰ ਭੁੱਲ ਕੇ ਵੀ ਮਾਰੀ ਦਾ ਨੀ ਹੁੰਦਾ
ਗੰਦ ਵਗਦਿਆਂ ਪਾਣੀਆਂ ਦੇ ਵਿੱਚ ਤਾਰੀਦਾ ਨੀ ਹੁੰਦਾ

ਤਲੇ ਲੀਡਰੀ ਲਈ ਕਿਸੇ ਦੇ ਵੀ ਚੱਟੀ ਦੇ ਨਹੀਂ ਹੁੰਦੇ
ਜੱਸ ਖੱਟੀ ਦਾ ਹੁੰਦਾ ਏ ,ਤਾਹਨੇ ਖੱਟੀ ਦੇ ਨਹੀਂ ਹੁੰਦੇ

ਜਿੱਥੇ ਬਜੁਰਗ ਹੋਣ ਬੈਠੇ ਉੱਚਾ ਬੋਲੀ ਦਾ ਨਹੀਂ ਹੁੰਦਾ
ਪਿਓ-ਦਾਦੇ ਦੀ ਬਣਾਈ ਨੂੰ ਐਵੇਂ ਰੋਲੀ ਦਾ ਨਹੀਂ ਹੁੰਦਾ

ਧੋਖਾ ਅੰਮਾਂ ਜਾਇਆਂ ਨਾਲ ਕਦੇ ਕਰੀ ਦਾ ਨਹੀਂ ਹੁੰਦਾ
ਜਦੋਂ ਹੋਣੀ ਸਿਰ ਉੱਤੇ ਪੈਜੇ ਫਿਰ ਡਰੀ ਦਾ ਨਹੀਂ ਹੁੰਦਾ

‘ਨਿਮਰ’ ਵਾਅਦਾ ਹੋਵੇ ਕੀਤਾ ਕਦੇ ਤੋੜੀਦਾ ਨੀ ਹੁੰਦਾ
ਕਹਿਣਾ ਵੱਡਿਆਂ ਬਜੁਰਗਾਂ ਦਾ ਜੀ ਮੋੜੀਦਾ ਨੀ ਹੁੰਦਾ |

~ ਸੱਥਾਂ ਦੇ ਸਰਦਾਰ

ਝਿੜਕਾਂ ਦੇਵੇ ਮੁੱਖ ਤੇ ਗੁੱਸਾ….
ਤੇਰੇ ਫਿਕਰ ‘ਚ ਹੁੰਦਾ ਲਿੱਸਾ….
ਆਪਣੇ ਸੁਪਨੇ ਸਾੜ ਕੇ….
ਤੇਰੇ ਲਈ ਕਰਦਾ ਲੋਅ….
ਉਹ ਹੈ ਪਿਉ….ਉਹ ਹੈ ਪਿਉ….