ਕਿਉਂ ਤੋੜਿਆ ਮੇਰਾ ਦਿਲ
ਕਿਉਂ ਦਿੱਤੀ ਮੈਨੂੰ ਸਜ਼ਾ
ਜਾਂਦੀ-ਜਾਂਦੀ ਸੋਹਣੀਏ
ਦੱਸ ਤਾਂ ਦਿੰਦੀ ਕੋਈ ਵਜ੍ਹਾ

Loading views...



ਸਾਡੇ ਦਿਮਾਗ ਨੂੰ ਤਾਂ ਪਤਾ ਲੱਗ ਜਾਂਦਾ ਕਿ ਕੌਣ ਸੱਚਾ ਕੌਣ ਝੂਠਾ
ਪਰ ਸਾਡਾ ਦਿਲ ਵਿਚਾਰਾ ਧੋਖੇ ਵਿੱਚ ਆ ਕੇ ਟੁੱਟ ਜਾਂਦਾ

Loading views...

ਖੁਦ ਹੀ ਰੋਏ ਤੇ ਰੋ ਰੋ ਚੁੱਪ ਕਰ ਗਏ
ਇਹ ਸੋਚ ਕੇ ਕਿ ਜੇ ਕੋਈ ਆਪਣਾ ਹੁੰਦਾ ਤਾਂ ਰੋਣ ਨਾ ਦਿੰਦਾ

Loading views...

ਮੱਥੇ ਤੇ ਸ਼ਿਕਵਾ ਨਹੀ ਆਉਣ ਦੇਈ ਦਾ ,
ਉਂਝ ਭਾਵੇਂ ਲਖ ਗਮ ਹੋਵੇ
ਚਿਹਰੇ ਤੇ ਰੱਖੀ ਮੁਸਕਾਨ
ਭਾਵੇਂ ਅੱਖੋਂ ਉਹਲੇ ਦਿਲ ਰੋਵੇ

Loading views...


ਹੰਝੂਆਂ ਨੂੰ ਪੀਣ ਦਾ ਸਵਾਦ ਜਿਹਾ ਆ ਗਿਆ
ਜ਼ਖਮਾਂ ਨੂੰ ਸੀਣ ਦਾ ਸਵਾਦ ਜਿਹਾ ਆ ਗਿਆ
ਦੁੱਖ ਸਾਨੂੰ ਦਿੱਤੇ ਭਾਂਵੇ ਲੱਖ ਤੇਰੇ ਇਸ਼ਕ ਨੇ
ਪਰ ਯਾਰਾ ਜੀਣ ਦਾ ਸਵਾਦ ਜਿਹਾ ਆ ਗਿਆ…

Loading views...

ਮੇਰੇ ਹਰ ਸ਼ਬਦ ਵਿੱਚ ਤੇਰਾ
ਜਿਕਰ ਹੋਣਾ ਜਰੂਰੀ ਹੋ ਗਿਆ
ਪਤਾ ਨਹੀ ਮੇਰੀ ਕਲਮ ਤੈਨੂੰ
ਪਸੰਦ ਕਰ ਬੈਠੀ ਜਾਂ ਮੈ
ਤੇਰਾ ਆਦੀ ਹੋ ਗਿਆ॥

Loading views...


ਹਾਸਾ ਆਂਉਂਦਾ ਆਪਣੇ ਪਿਆਰ ਤੇ ਹਫਤਾ ਕੁ ਨਈਂ ਹੋਇਆ…
ਤੈਨੂੰ ਆਪਣੀ ਬਣਾਏ ਨੂੰ ਅੱਜ ਖੋਣਾ ਪੈ ਰਿਹਾ…
ਜਿੰਨਾਂ ਦੇ ਦਿਲ ਵਿੱਚ ਅਸੀਂ ਕਦੇ ਵਸੇ ਹੀ ਨਹੀਂ…
ਓਹਨਾਂ ਲਈ ਰੋਣਾ ਪੈ ਰਿਹਾ …
ਲਿਖਤ✍🏻ਸਾਜਨ ਧਨੌਲਾ

Loading views...


ਅੱਜ ਮੈਨੂੰ ਕਹਿੰਦੀ ਪਿਆਰ ਦਾ ਕਿ
ਮਤਲਬ ਹੁੰਦਾ ਮੈ ਹੱਸ ਕੇ ਕਿਹਾ ..?
.
.
.
ਪਿਆਰ ਦਾ ਕੋਈ ਮਤਲਬ ਨਹੀ ਹੁੰਦਾ …
ਪਰ ਅੱਜ ਕੱਲ ਮਤਲਬ ਦਾ ਪਿਆਰ ਜਰੂਰ ਹੁੰਦਾ ਏ….

Loading views...

ਇਕ ਤੂਫਾਨ ਆਇਆ ਤੇ ਮੈਨੂੰ ਕਹਿੰਦਾ, ਤੇਰਾ ਕੀ ਹੋਵੇਗਾ,,??
ਜੇ ਮੈਂ ਤੇਰਾ ਸਭ ਕੁੱਝ ੳੁਜਾੜ ਦੇਵਾ???
…..
ਮੈਂ ਅੱਗੋਂ ਹੱਸਕੇ ਕਿਹਾ,
ਤੂੰ ਦੇਰ ਕਰ ਦਿੱਤੀ…!!

Loading views...

ਹਾੲੇ ਭੁੱਖ ਵੀ ਲੱਗਦੀ ੲੇ..
ਪਿਅਾਸ ਵੀ ਲੱਗਦੀ ੲੇ..
ਪਰ ਅੰਦਰੋ ਅੰਦਰੀ ਮੇਰੀ ਜਾਨ ੳੁਦਾਸ ਵੀ ਲੱਗਦੀ ੲੇ

Loading views...


ਪਤਾ ਨਹੀਂ ਕਿਹੜੀ ਗੱਲੋਂ ਉਹ ਮੇਰੇ ਨਾਲ ਨਰਾਜ਼ ਹੈ
.
ਸੁਪਨੇ ਚ ਵੀ ਮਿਲਦੀ ਵੀ ਹੈ ਤਾਂ ਗੱਲ ਵੀ ਨਹੀਂ ਕਰਦੀ..!!

Loading views...


ਮੇਰੇ ਮਨ ਨੇ ਬੜਾ ਕੁਝ ਸਵੀਕਾਰ ਕੀਤਾ ਹੈ ।
ਆਸਾਂ ਦਾ ਮਰ ਜਾਣਾ,
ਸੁਪਨਿਆਂ ਦਾ ਟੁੱਟਣਾ,
ਖੁਸ਼ੀ ਦਾ ਮੁੱਕ ਜਾਣਾ ।
ਤੇਰਾ ਮੇਰੇ ਤੋਂ ਵੱਖ ਹੋਣਾ ਬਹੁਤ ਵੱਡੀ ਗੱਲ ਸੀ ।
ਪਰ ਮੇਰੇ ਮਨ ਨੇ ਸਵੀਕਾਰ ਕਰ ਲਿਆ ।
ਹੋਰ ਵੀ ਬੜਾ ਕੁਝ ਮੰਨਿਆ ,
ਪਰ ਮਨ ਨੇ ਕਦੇ ਏਹ ਗੱਲ ਨਹੀਂ ਮੰਨੀ ਕਿ
ਤੂੰ ਮੈਨੂੰ ਭੁੱਲਾ ਦਿੱਤਾ।

Loading views...

ਉਂਝ ਤਾਂ ਹਸੀਨ ਚਿਹਰੇ ਦੀਸਦੇ ਨੇ ਲੱਖਾਂ ਇੱਥੇ
ਕੋਈ ਦਿਲ ਵਿੱਚ ਵਸਿਆ ਨਾ
ਇੱਕ ਤੇਰੇ ਜਾਣ ਪਿੱਛੋਂ..

Loading views...


ਵੇਖ ਕੇ ਸੋਹਣਾ ਮੁੱਖ ……..ਅਸੀਂ ਇੱਤਬਾਰ ਨਾ ਕਰਦੇ.
.ਉਹਦੀਆ ਝੂੱਠੀਆਂ ਕਸਮਾਂ ਦਾ ਇਤਬਾਰ ਨਾ ਕਰਦੇ.
.ਜੇ ਪਤਾ ਹੁੰਦਾ ਕਿ ਅਸੀ ਸਿਰਫ਼ ਮਜ਼ਾਕ ਉਹਦ ਲਈ.
.ਤਾਂ ਸੌਹੰ ਰੱਬ ਦੀ ਮਰ ਜਾਂਦੇ ….ਪਰ ਪਿਆਰ ਨਾ ਕਰਦੇ…..

Loading views...

ਸਾਨੂੰ ਕਦੇ ਵੀ ਦਿਲ ਦਾ ਵਿਹੜਾ ਖਾਲੀ ਨੀ ਕਰਨਾ ਚਾਹੀਦਾ
ਕਿਉਕਿ ਖਾਲੀ ਪਈਆ ਚੀਜਾਂ ਖੰਡਰ ਬਣ ਜਾਂਦੀਆ

Loading views...

|| ਪਿੱਟ-ਬੁੱਲ ( Pitt Bull ) ਕੁੱਤੇ ਰੱਖਣ ਵਾਲੇ ਇਹ ਜ਼ਰੂਰ ਪੜਿਓ ||

ਕੱਲ੍ਹ ਦਾ ਮਨ ਬਹੁਤ ਦੁਖੀ ਆ..ਘੁੱਦੇ ਗਿਆ ਸੀ ਭੈਣ ਹੋਰਾਂ ਕੋਲ …ਬਿਮਾਰ ਪਏ ਮਾਸੀ ਜੀ ਦਾ ਪਤਾ ਲੈਣ….ਉਥੇ ਮਾਸੀ ਜੀ ਦਾ ਹਾਲ-ਚਾਲ ਪੁੱਛ ਰਹੀਆਂ ਉਹਨਾਂ ਦੇ ਪਿੰਡ ਦੀਆਂ ਕੁਝ ਔਰਤਾਂ ਵਿਚੋਂ ਇਕ ਨੇ ਅਜਿਹੀ ਦਰਦਨਾਕ ਘਟਨਾਂ ਸੁਣਾਈ ਜਿਸਨੂੰ ਸੁਣਕੇ ਮੈਂ ਸੁੰਨ ਹੋ ਗਿਆ
…..ਉਸਨੇ ਦੱਸਿਆ ਕਿ ਕਿਸੇ ਲੜਕੇ ਨੇ ਆਪਣੀ ਘਰਵਾਲੀ ਸਮੇਤ ਇਕ ਵਿਆਹ ਤੇ ਜਾਣਾਂ ਸੀ ਤਾਂ ਉਸਨੇ ਘਰ ਸਾਂਭਣ ਲਈ ਆਪਣੀ ਭੈਣ ਨੂੰ ਬੁਲਾ ਲਿਆ……
ਜਿਵੇਂ ਕਿ ਅੱਜਕਲ ਲੜਾਈਆਂ ਵਾਲੇ ਕੁੱਤੇ ਰੱਖਣ ਦਾ ਸ਼ੌਕ ਬਹੁਤਿਆਂ ਨੇ ਪਾਲ ਰੱਖਿਐ …ਉਸ ਮੁੰਡੇ ਦਾ ਵੀ ਬੜਾ ਖਤਰਨਾਕ ਕੁੱਤਾ ਪਾਲਿਆ ਹੋਇਆ ਸੀ…
ਪੈਲੇਸ ਚ ਜਾਣ ਲੱਗਿਆਂ ਕਹਿੰਦਾ ,ਭੈਣੇਂ ਤੁਸੀਂ ਕੁੱਤੇ ਦੇ ਪਿੰਜਰੇ ਦੇ ਨੇੜੇ ਵੀ ਨਈਂ ਜਾਣਾਂ ਤੇ ਇਹਨੂੰ ਜੋ ਕੁੱਛ ਖਾਣ ਪੀਣ ਨੂੰ ਪਾਉਣੈ ਉਹ ਆਪਣਾਂ ਸੀਰੀ ਪਾਊ’…
ਇੰਨਾਂ ਕਹਿ ਕੇ ਜਾਣ ਲੱਗਾ ਪਿੰਜਰੇ ਨੂੰ ਜਿੰਦਰਾ ਲਾਉਣਾ ਭੁੱਲ ਗਿਆ…ਦਿਨੇ ਭੈਣ ਅੰਦਰ ਰਸੋਈ ਚ ਕੁਸ਼ ਬਣਾ ਰਹੀ ਸੀ ਤੇ ਉਸਦਾ ਬੇਟਾ ਜੋ ਕਿ ਅੱਠ ਸਾਲਾਂ ਤੋਂ ਬੜੀਆਂ ਸੁੱਖਣਾਂ ਸੁਖਦਿਆਂ ਲਿਆ ਸੀ ਬਾੱਲ ਨਾਲ ਖੇਡਦਾ-ਖੇਡਦਾ ਕੁੱਤੇ ਦੇ ਪਿੰਜਰੇ ਕੋਲ ਚਲਾ ਗਿਆ …ਕੁੱਤੇ ਨੇ ਜੋਰ ਨਾਲ ਪੰਜੇ ਮਾਰੇ ਤੇ ਪਿੰਜਰਾ ਖੁੱਲ ਗਿਆ..
ਉਫ਼.!!!!!!!!!
ਮਾਸੂਮ ਨੁੰ ਦਬੋਚ ਲਿਆ…ਘੜੀਸ ਕੇ ਤੁੜੀ ਵਾਲੇ ਕਮਰੇ ਚ ਲੈ ਗਿਆ..
ਭੈਣ ਆਂਢ-ਗੁਆਂਢ ਚ ਲੱਭਦੀ ਫਿਰੇ
ਤਾਂ ਸੀਰੀ ਆ ਕੇ ਕਹਿੰਦਾ ਭੇਣੇਂ ਇੱਥੇ ਈ ਹੋਣਾਂ ਮੈਂ ਪੱਠੇ ਪਾ ਲਵਾਂ ਫੇਰ ਭਾਲਦਾਂ ਉਸਨੂੰ…..ਜਦ ਤੁੜੀ ਵਾਲੇ ਕਮਰੇ ਵੱਲ ਗਿਆ ਅੱਗੋਂ ਖੂਨ ਨਾਲ ਮੂੰਹ-ਸਿਰ ਲਿਬੜੇ ਕੁੱਤੇ ਨੂੰ ਦੇਖ ਹੈਰਾਨ ਹੋਇਆ ਵੀ ਇਹ ਸਾਲਾ ਕਿਵੇਂ ਖੁੱਲ ਗਿਆ ਤੇ ਆਹ ਇਹਨੇ ਕੀ ਖਾ ਲਿਆ ਜੋ ਇੰਨਾ ਖੂਨ ਨਾਲ ਮੂੰਹ ਲਿਬੜਿਆ ਹੋਇਆ……
ਛੇਤੀ ਦੇਣੇ ਕੁੱਤੇ ਨੂੰ ਪਿੰਜਰੇ ਵਿੱਚ ਬੰਦ ਕਰਕੇ ਜਦ ਅੰਦਰ ਵੜਿਆ ਤਾਂ ਕੀ ਦੇਖਦਾ ਤੁੜੀ ਤੇ ਇਕ ਵਾਲਾਂ ਦਾ ਗੁੱਛਾ ਜਿਹਾ ਪਿਆ ਸੀ ਜੋ ਫਰੋਲ ਕੇ ਦੇਖਣ ਤੇ ਪਤਾ ਲੱਗਾ ਕਿ ਮਾਸੂਮ ਦਾ ਜੂੜੇ ਵਾਲਾ ਸਿਰ ਸੀ ਜਿਹੜਾ ਉਸ ਖੂਨੀ ਪਿੱਟ-ਬੁੱਲ ਤੋ ਬਚਿਆ ਸੀ…
ਸੀਰੀ ਦੇਖ ਕੇ ਕੰਬ ਉੱਠਿਆ ..ਤੂੜੀ ਵਾਲੇ ਕਮਰੇ ਚ ਵੜ ਕੇ ਹੀ ਵਿਆਹ ਗਏ ਮੁੰਡੇ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ…..ਮੁੰਡਾ ਉਸੇ ਵੇਲੇ ਭੱਜਿਆ ਆਇਆ ਤੇ ਆਉਂਦਿਆਂ ਹੀ ਪਹਿਲਾਂ ਕੁੱਤੇ ਨੂੰ ਗੋਲੀ ਮਾਰੀ ਤੇ ਬਾਅਦ ਚ ਆਪਣੇ ਆਪ ਨੂੰ ਵੀ ਖਤਮ ਕਰ ਲਿਆ ਗੋਲੀ ਮਾਰ ਕੇ ਹੀ….ਸ਼ਾਇਦ ਇਹ ਸੋਚ ਕਿ ਵੀ ਹੁਣ ਭੈਣ ਦਾ ਦੁੱਖ ਨਈਂ ਦੇਖ ਪਾਵਾਂਗਾ ਤੇ ਉਸ ਨਾਲ ਨਜ਼ਰਾਂ ਕਿਸ ਤਰਾਂ ਮਿਲਾਵਾਂਗਾ…..

ਹੁਣ ਮੈਂ ਸੋਚ ਰਿਹਾ ਸੀ ਕਿ ਕਸੂਰਵਾਰ ਕੌਣ..??
ਇਹ ਕਿਸ ਤਰਾਂ ਦੇ ਸ਼ੌਕ ਪਾਲ ਰਹੇ ਆਂ ਅਸੀਂ….ਅਜਿਹੇ ਖੂਨੀ ਜਾਨਵਰ ਤੇ ਬੇਲੋੜੇ ਹਥਿਆਰਾਂ ਦਾ ਕਰੇਜ਼ …ਇਹ ਕਿਸ ਤਰਾਂ ਦੀ ਮਾਨਸਿਕਤਾ ਬਣ ਗਈ ਸਾਡੀ. .!!!

ਇਸ ਘਟਨਾਂ ਨੂੰ ਇਸ ਕਰਕੇ ਸਾਂਝਾ ਕੀਤਾ ਤਾਂ ਜੋ ਅਜਿਹੇ ਸ਼ੌਕ ਤੇ ਸੋਚ ਰੱਖਣ ਵਾਲਿਆਂ ਦੀਆਂ ਕੁਝ ਅੱਖਾਂ ਖੁੱਲਣ ਅਤੇ ਭਵਿੱਖ ਚ ਅਜਿਹੀ ਦਿਲ ਕੰਬਾਊ ਘਟਨਾ ਨਾ ਵਾਪਰੇ…!!!!!!!

Loading views...