ਸਾਡੇ ਵੀ ਨਸੀਬਾ ਵਿਚ ਲਿਖਦੇ
ਕਿਸੇ ਸੋਹਣੀ ਜਹੀ ਕੁੜੀ ਦਾ ਪਿਆਰ ਓਏ ਰੱਬਾ
ਉਹ ਹੋਵੇ ਨਾ ਸੂਨੱਖੀ , ਹੋਵੇ ਵਾਅਦਿਆਂ ਦੀ ਪੱਕੀ,
ਪਿਆਰ ਵਿੱਚ ਪਾਵੇ ਕੋਈ ਘਾਟ ਨਾ
Jeana ਵਾਲੀਆਂ ਨੂੰ ਬਹੁਤਾ Follow ਨਹੀਓ ਕੀਤਾ,
ਸੂਟ ਵਾਲੀ ਜੁੜੁ ਸਾਡੇ Heart ਨਾਲ
ਤੇਰੇ ਸਭ ਸਵਾਲਾਂ ਦੇ,ਜੇ ਮੈਂ ਜਵਾਬ ਬਣ ਜਾਵਾ
ਤੂੰ ਜਿਸ ਨੂੰ ਵਾਰ ਵਾਰ ਪੜੇ,ਜੇ ਮੈਂ ਉਹ ਕਿਤਾਬ ਬਣ ਜਾਵਾ
ਮੇਰਾ ਸਕੂਨ ਤੈਨੂੰ ਹਸਦਾ ਦੇਖਣਾ ਏ
ਤੇਰਾ ਰੋਣਾ ਮੇਰੇ ਲਈ ਪਾਪ ਵਰਗਾ ਏ
ਜੇ ਹਰ ਗੱਲ ਬੋਲ ਕੇ ਹੀ ਦੱਸਣੀ ਆ
ਫੇਰ ਤੇਰੇ ਚ ਤੇ ਲੋਕਾਂ ਚ ਫਰਕ ਕਾਹਦਾ
ਜਦ ਚੁੱਪ ਹੀ ਨਾ ਤੈਥੋਂ ਪੜ ਹੋਈ
ਫੇਰ ਸੱਜਣਾਂ ਤੂੰ ਹਮਦਰਦ ਕਾਹਦਾ😏
ਜਦੋ ਹੋਰ ਕੋਈ ਤੈਨੂੰ ਦੇਖੇ…😢
ਮੇਰਾ ਦਿਲ ਥੋੜਾ ਥੋੜਾ ਸੜਦਾ ਏ..🥺
ਮੈਨੂੰ ਮਾਣ ਹੈ ਕਿ ਮੇਰੀ ਪਸੰਦ ਤੇ
ਹਰ ਕੋਈ ਮਰਦਾ ਏ ??
ਰੱਬ ਨੇ ਵੀ ਸਾਕ ਸਾਡਾ ਸੋਹਣਾ ਜੋੜਤਾ
ਖੋਰੇ ਕੀਹਦਾ ਕੀਹਦਾ ਜੱਟੀਏ ਤੂੰ ਦਿਲ ਤੋੜਤਾ
ਸੌਖੀ ਨੀ ਮਿਲੀ ਟੇਕੇ ਮੱਥੇ ਮੈ ਬਥੇਰੇ ਮਿਲੀ ਰੱਬ ਨੂੰ ਦੁਆਵਾ ਕਰਕੇ
ਰੂਹ ਖੁਸ ਹੋ ਗੀ ਜੱਟ ਦੀ
ਨਾਲ ਖੜੀ ਜਦ ਹੱਥ ਫੜਕੇ
ਹੋਵੇ ਮੈਥੋਂ ਉਹ ਭਾਵੇਂ ਦੂਰ ਕਿਤੇ,
ਮੇਰੇ ਦਿਲ ਦੇ ਕਰੀਬ ਹੁੰਦਾ ਏ ।
ਮਹਿਕ ਤੇਰੀ ਲਾਚੀਆਂ ਦੇ ਦਾਣੇ ਵਰਗੀ,
ਹਾਸਾ ਤੇਰਾ ਜੱਟੀਏ ਮਖਾਣੇ ਵਰਗਾ ।
ਦਲੇਰੀ ਤੇਰੀ ਵੈਲੀਆਂ ਦੇ ਲਾਣੇ ਵਰਗੀ,
ਸਾਦਾਪਣ ਯੋਗੀਆਂ ਦੇ ਬਾਣੇ ਵਰਗਾ।
ਜਦ ਵੀ ਸੋਂ ਕੇ ਉੱਠਦਾ ਹਾਂ ਤੇਰਾ ਹੱਸਮੁੱਖ ਚਿਹਰਾ ਯਾਦ ਆਵੇ,
ਜੇ ਕਦੀ ਗਲਤੀ ਨਾਲ ਵੀ ਭੁੱਲ ਜਾਵਾ
ਮੈਨੂੰ ਸਾਹ ਨਾਂ ਉਸਤੋਂ ਬਾਅਦ ਆਵੇ…!!
ਤੁਸੀ ਖਾਸ ਤੁਹਾਡੀਆਂ ਬਾਤਾਂ ਵੀ ਖਾਸ,
ਜੋ ਤੁਹਾਡੇ ਨਾਲ ਹੋਣਗੀਆਂ,
ਉਹ ਮੁਲਾਕਾਤਾਂ ਵੀ ਖਾਸ..!!!
ਪਿਆਰ ਕਿਸੇ ਦਾ ਨੀ ਹੋਣਾ
ਮੇਰੇ ਪਿਆਰ ਵਰਗਾ
ਲੋਕੋ ਰੱਬ ਵੀ ਨਹੀਂ ਸੋਹਣਾ
ਮੇਰੇ ਯਾਰ ਵਰਗਾ ♥️
ਗੱਲ ਤਾਂ ਸੱਜਣਾ ਦਿਲ ਮਿਲੇ ਦੀ ਏ
ਨਜ਼ਰਾ ਤਾਂ ਰੋਜ਼ ਹਜ਼ਾਰਾ ਨਾਲ ਮਿਲਦੀਆ ਨੇ
ਮਾਣ ਮੈ ਕਰਦੀ ਨੀ
ਤੈਨੂੰ ਕਰਨ ਦੇਣਾ ਨੀ
ਤੂੰ simple ਸੋਹਣਾ ਲਗਦਾ ਏ
ਫੁਕਰਾ ਤੈਨੂੰ ਬਣਨ ਦੇਣਾ ਨੀ
ਕਦੇ ਉੱਚਾ ਨੀਵਾ ਦੱਸਦੇ ਜੇ ਬੋਲਿਆ
ਹੱਥ ਕੰਨਾ ਨੂੰ ਲਵਾ ਲੈ ਗੋਰੀਏ
ਨੀ ਤੂੰ ਸੱਚੀ ਏ ਕਲੋਜ ਦਿਲ ਦੇ
ਜਿੱਥੇ ਲਿਖਵਾਉਣਾ ਲਿਖਵਾ ਲੈ ਗੋਰੀਏ
ਬਾਲ ਚਿਰਾਗ ਇਸ਼ਕ ਦਾ ਯਾਰਾ
ਰੌਸ਼ਨ ਮੇਰੀ ਰੂਹ ਕਰ ਦੇ,
ਮੈਂ ਮੇਰੀ ਨੂੰ ਮਾਰ ਮੁਕਾ ਕੇ ਵਿੱਚ
ਤੂੰ ਹੀ ਤੂੰ ਭਰ ਦੇ..