ਅੰਗ ਰੰਗ ਦੇਖ ਦਿਲ ਭਟਕੇ ਨਾ
ਬੱਸ ਐਸਾ ਵਾਹਿਗੁਰੂ ਰੱਜ ਦੇ ਦੇ
ਹਰ ਸਾਹ ਨਾਲ ਤੇਰਾ ਸ਼ੁਕਰ ਕਰਾਂ
ਹਰ ਸਾਹ ਨੂੰ ਐਸਾ ਚੱਜ ਦੇ ਦੇ

Loading views...



ਜੋ ਲਿਖਿਆ ਵਿੱਚ ਨਸੀਬਾਂ ਦੇ 👆
ਉਹ ਦੇਰ ਸਵੇਰ ਹੀ ਮਿਲ ਜਾਂਦਾ😊
ਰਹਿਮਤ ਹੋਵੇ ਉਸ ਮਾਲਕ ਦੀ 🙏
ਫੁੱਲ ਪੱਥਰਾਂ ਵਿੱਚ ਵੀ ਉੱਗ ਜਾਂਦੇ 🥀🙏

Loading views...

ਆਪੇ ਬੀਜਿ ਆਪੇ ਹੀ ਖਾਹੁ
ਨਾਨਕ ਹੁਕਮੀ ਆਵਹੋ ਜਾਹੋ ।।

Loading views...

ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ ,
ਅੱਖਾਂ ਸਾਹਵੇਂ ਹੋ ਗਿਆ ਉਹ ਬੇਰਾ ਬੇਰਾ,
ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ,
ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ,
‘ ਤੇਰਾ ਤੁਝ ਕਉ ਸਉਪਤੈ ਕਿਆ ਲਾਗੈ ਮੇਰਾ,
ਹੁਕਮ ਰਜ਼ਾਈ ਚੱਲਣਾ ਜੋ ਕਰੇਂ ਚੰਗੇਰਾ,
ਵਾਹੁ ਵਾਹੁ ਗੋਬਿੰਦ ਸਿੰਘ ਧੰਨ ਤੇਰਾ ਜੇਰਾ ,
ਪੰਥ ਵਸੇ ਮੈਂ ਉੱਜੜਾਂ ਮਨ ਚਾਉ ਘਨੇਰਾ ” l

Loading views...


ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਲਈ ਸਾਨੂੰ
ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ
ਗੁਰੂ ਸਾਹਿਬ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
ਵਾਹਿਗੁਰੂ ਜੀ ਕਾ ਖਾਲਸਾ🤲🤲🤲🤲🤲🤲
ਵਾਹਿਗੁਰੂ ਜੀ ਕੀ ਫ਼ਤਹਿ

Loading views...

ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ
ਗੁਰਿ ਹਾਥੁ ਧਰਿਓ ਮੇਰੈ ਮਾਥਾ ॥
ਜਨਮ ਜਨਮ ਕੇ ਕਿਲਬਿਖ ਦੁਖ ਉਤਰੇ
ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥

Loading views...


ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥

Loading views...


ਪੱਗ ਨਾਲ ਹੈ ਵੱਖਰੀ ਪਹਿਚਾਣ ਸਾਡੀ,
ਕੌਮਾਂ ਜੱਗ ਤੇ ਵੱਸਦੀਆਂ ਸਾਰੀਆਂ ਨੇ….
ਲੱਖਾਂ ਸਿੰਘ ਨੇ ੲਿੱਥੇ ‪‎ਸ਼ਹੀਦ‬ ਹੋਏ,
ਏਵੈ ਨੀ ਮਿਲੀਆਂ ਸਰਦਾਰੀਆਂ ਨੇ ..

Loading views...

ਮਾੜੇ ਹੁੰਦੇ ਤਾ ਟੁੱਟ ਜਾਦੇ
ਬੇਈਮਾਨ ਹੁੰਦੇ ਤਾ ਮੁੱਕ ਜਾਂਦੇ
ਰੱਬ ਦਾ ਹੱਥ ਆ ਸਿਰ ਤੇ
ਨਹੀ ਤਾ ਸਾਹ ਪਤਾ ਨੀ ਕਦੋਂ ਦੇ ਰੁਕ ਜਾਦੇ।…

Loading views...

ਉਹ ਨਾ ਕਾਗਜ਼ ਰੱਖਦਾ ਹੈ,ਨਾ ਕਿਤਾਬ ਰੱਖਦਾ ਹੈ,
ਪਰ ਫਿਰ ਵੀ ਵਾਹਿਗੁਰੂ ਹਰ ਕਿਸੇ ਦਾ ਹਿਸਾਬ ਰੱਖਦਾ ਹੈ

Loading views...


ਮੈ ਰੋਜ਼ੁ ਗੁਨਾਹ ਕਰਦਾ ਹਾਂ
ਉਹ ਰੋਜ਼ ਬਖਸ਼ ਦਿੰਦਾ ਹੈ
ਮੈ ਆਦਤ ਤੋਂ ਮਜ਼ਬੂਰ ਹਾਂ
ਉਹ ਰਹਿਮਤ ਤੋਂ ਮਸ਼ਹੂਰ ਹੈ

Loading views...


ਕੋਈ ਆਖੇ ਕਾਫਿਰ ਮੈਨੂੰ।
ਕੋਈ ਆਖੇ ਝੱਲਾ।
ਮੰਦਿਰ ਬੈਠਾ,
ਗੁਰਮੁਖੀ ਦੇ ਵਿੱਚ,
ਲਿਖ ਬੈਠਾ ਮੈਂ …..ਅੱਲਾ।

Loading views...

ਜੇ ਸੇਵਾ ਕਰਨ ਨੂੰ ,
ਕਿਸੇ ਦਾ ਭਲਾ ਕਰਨ ਨੂੰ,
ਨਿਤਨੇਮ ਕਰਨ ਨੂੰ,
ਅਮ੍ਰਿਤ ਵੇਲੇ ਉੱਠਣ ਨੂੰ,
ਜੇ ਅਜੇ ਵੀ ਗੁਰੂ ਵਾਲਾ ਬਣਨ ਨੂੰ ਮਨ ਨਹੀਂ ਕਰਦਾ ਤਾ
ਸਮਝ ਲੇਣਾ ਮਨ ਅਜੇ ਵੀ ਮੈਲਾ ਹੈ ॥

Loading views...


ਤੀਰਾ ਤੋ ਬਿਨਾ ਤਲਵਾਰਾ ਤੋ ਬਿਨਾ ਯੋਧੇ ਅੜ ਗਏ
ਨੀਂਹਾ ਵਿੱਚ ਖੜ ਨੀਂਹ ਸਾਡੀ ਪੱਕੀ ਕਰ ਗਏ
ਲਾਈਆਂ ਧੌਣਾ ਵੀ ਜੇ ਖੋਪਰ ਲਹਾਏ
ਤਨ ਆਰਿਆ ਦੇ ਨਾਲ ਵੀ ਚਰਾਏ ਹੋਏ ਆ
ਨਾਮ ਐਮੇ ਤਾ ਨੀ ਬਣੇ ਜੱਗ ਤੇ
ਤੱਤੀ ਤਵੀ ਉੱਤੇ ਬੈਠਕੇ ਬਣਾਏ ਹੋਏ ਆ
ਸੋਨੀ ਬੈਂਸ

Loading views...

ਅੱਜ ਫਿਰ ਜੀਵਨ ਦੀ ਕਿਤਾਬ
ਖੋਲੀ ਤਾਂ ਦੇਖਿਆ ਹਰ ਪੰਨਾ
ਤੇਰੀਆਂ ਹੀ ਰਹਿਮਤਾਂ
ਨਾਲ ਭਰਿਆ ਸੀ

Loading views...

ਜੇ ਕੋਈ ਆਪਣਾ ਦੁਖ ਦੂਰ ਕਰਨਾ ਚਾਹੁੰਦਾ ਹੈ (ਤਾਂ ਉਹ)
ਸਦਾ ਹੀ ਦਿਲ ਅੰਦਰ ਹਰੀ-ਨਾਮ ਸਿਮਰਦਾ ਰਹੇ ।

Loading views...