ਅ ਅਜੀਤ ਸਿੰਘ ਨੂੰ
ਭੁੱਲਿਆ ਤੂੰ ਹੋਣਾ ਨੀ
ਆਲੌਕਿਕ ਇਕ ਖੌਫ ਦਾ ਪਰਦਾ
ਖੁੱਲਿਆ ਤਾਂ ਹੋਣਾ ਨੀ
ਜ ਮੈਦਾਨੇ ਜੰਗ ਵਿੱਚ
ਬਣਕੇ ਉਹ ਵੀਰ ਗਿਆ
ਯ ਤੋਂ ਯੋਧਾ ਜਾਪੇ
ਕਈਆਂ ਨੂੰ ਪੀਰ ਪਿਆ
ਤੇਰੀਆ ਫੌਜਾਂ ਦੇ ਕਰਦਾ
ਲੀਰਾਂ ਦੇ ਲੀਰ ਪਿਆ
ਆਖਿਰ ਨੂੰ ਚੁੰਮੇ ਉਹ
ਤੀਰਾਂ ਦੇ ਤੀਰ ਪਿਆ
ਅਜੀਤ ਅਜਿੱਤ ਕਰ ਗਿਆ
ਸਿੱਖੀ ਦੇ ਜਾਂਮੇ ਚ
ਏ ਔਰੰਗਜੇ! ਤੇਰੇ ਲਈ ਮੌਤ ਹੈ ਭੇਜੀ
ਲਿਖ ਜਫਰਨਾਮੇ ਚ



ਦਿੱਲੀ ਦਾ ਇੱਕ ਜਵਾਨ ਪੁੱਛਦਾ – ਆਪਕੋ ਠੰਡ ਨਹੀਂ ਲਗਤੀ ?
ਬਾਬਾ ਕਹਿੰਦਾ – ਲੱਗਦੀ ਆ !!
ਜਵਾਨ ਪੁੱਛਦਾ- ਫਿਰ ਕਯਾ ਕਰਤੇ ਹੋ ?
ਬਾਬਾ ਕਹਿੰਦਾ – ਧੰਨ ਮਾਤਾ ਗੁਜਰੀ ਕਹੀਦਾ !!

ਵਾਹਿਗੁਰੂ ਜੀ

ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ
ਇਹੋ ਜਿਹੀ ਕਹਾਰੀ ਤਾਂ ਮੇਰੇ ਉੱਤੇ,
ਘੜੀ-ਘੜੀ ਗੁਜਰੀ ਪਲ-ਪਲ ਗੁਜਰੀ
ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ,
ਆ ਹੁਣ ਮੌਤ ਮੈਨੂੰ ਕਹਿੰਦੀ ਚਲ ਗੁਜਰੀ
ਜਿਹੜੀ ਆਈ ਸਿਰ ‘ਤੇ ਉਹ ਮੈਂ ਝੱਲ ਗੁਜਰੀ

ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੂੰ 1675ਈ: ਵਿੱਚ ਸ਼੍ਰੀ ਆਨੰਦਪੁਰ
ਸਾਹਿਬ ਵਿਖੇ 9 ਸਾਲ ਦੀ ਉਮਰ ਵਿੱਚ ਗੁਰੂ ਜੀ ਨੂੰ ਗੁਰਗੱਦੀ
ਬਖਸ਼ਿਸ਼ ਹੋਈ , ਰਾਮ ਕੋਇਰ ਜੀ ਨੇ ਗੁਰਿਆਈ ਤਿਲਕ
ਲਗਾਇਆ, 33 ਸਾਲ ਗੁਰਗੱਦੀ ਤੇ ਬਿਰਾਜਮਾਨ ਰਹੇ ,
1699 ਈ: ਵਿੱਚ ਉਹਨਾਂ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ
ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਗੱਦੀ ਦਿਵਸ ਹੈ, ਆਪ ਸਭ
ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ


ਆਰਿਆਂ ਨੇ ਚੀਰ ਦਿੱਤੀਆਂ
ਤਾਂ ਵੀ ਦੇਹਾਂ ਵਿੱਚ ਵੱਜਦੇ ਨਗਾੜੇ
ਉਹਨੇ ਕਾਹਦਾ ਦੁੱਖ ਮੰਨਣਾ
ਜੀਹਦੇ ਲੇਖਾਂ ਵਿੱਚ ਹੁੰਦੇ ਮਾਛੀਵਾੜੇ ~

ਜਿਸ ਦਰ ਤੋਂ ਮੂਹੋਂ ਮੰਗੀ ਖੁਸ਼ੀ ਮਿਲਦੀ
ਉਸ ਦਰ ਦੇ ਹਰ ਦਮ ਗੁਣ ਗਾਈ ਜਾ
ਸਵਾਸ ਸਵਾਸ ਬੋਲ ਵਾਹਿਗੁਰੂ
ਚਿੰਤਾ ਫਿਕਰਾਂ ਮਿਟਾਈ ਜਾ


ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ।।
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ।।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ਜੀ


ਹਮ ਅਵਗੁਣ ਭਰੇ ਏਕ ਗੁਣ ਨਾਹੀਂ II
ਅਮ੍ਰਿਤ ਛਾਡ ਬਿਖੈ ਬਿਖ ਖਾਈ II

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ਜੀ।।
ਜਿਹੜੇ ਲੋਕ ਸੋਚਦੇ ਨੇ ਕਿ ਰੋਜ਼, ਜਾ ਬਾਰ-ਬਾਰ ਪਾਠ ਕਰਨ ਦਾ, ਜਾ ਗੁਰਦੁਆਰਾ ਸਾਹਿਬ ਜਾਣ ਦਾ ਕੀ ਫਾਇਦਾ ਹੈ?
ਤਾਂ ਉਹ ਲੋਕਾਂ ਨੂੰ ਕੁਦਰਤ ਤੋਂ ਕੁਝ ਸਿੱਖਣ ਦੀ ਲੋੜ ਹੈ।
੧- ਪੱਥਰ ਪਾਣੀ ਵਿੱਚ ਪਿਆ ਰਹੇ ਤਾਂ ਦੋ ਚੀਜਾਂ ਤੋਂ ਬੱਚ ਜਾਂਦਾ ਹੈ.. ਇੱਕ ਮਿੱਟੀ ਤੋਂ, ਤੇ ਦੂਸਰਾ ਠੋਕਰ ਵੱਜਣ ਤੋਂ।
ਇਸੇ ਤਰ੍ਹਾਂ ਬੰਦਾ ਜਿੰਨ੍ਹਾਂ ਚਿਰ ਪਾਠ ਕਰਦਾ ਹੈ, ਜਾ ਗੁਰਦੁਆਰਾ ਸਾਹਿਬ ਬੈਠ ਦਾ ਹੈ, ਭਾਵੇਂ ਉਸ ਦਾ ਮਨ ਟਿਕਦਾ ਹੋਵੇ ਭਾਵੇਂ ਨਹੀਂ, ਉਹ ਇਸ ਤਰ੍ਹਾਂ ਗੰਦੀ ਸੋਚ ਤੋਂ ਬਚਿਆ ਰਹਿੰਦਾ ਹੈ ਅਤੇ ਰੱਬ ਦੇ ਕਰੀਬ ਰਹਿੰਦਾ ਹੈ।
ਇਸ ਲਈ ਰੋਜ਼ਾਨਾ ਪਾਠ ਕਰੋ, ਤੇ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਇਆ ਕਰੋ।
੨- ਕੁਝ ਲੋਕ ਕਹਿੰਦੇ ਨੇ ਕਿ ਪਾਠ ਕਰਨ ਦਾ ਕੀ ਫਾਇਦਾ ਜਦ ਅਸੀਂ ਅਰਥ ਨਹੀਂ ਸਮਝ ਸਕਦੇ?
ਜਦ ਤੁਹਾਨੂੰ ਬੁਖਾਰ ਹੁੰਦਾ ਹੈ, ਤਾਂ Doctor ਤੁਹਾਨੂੰ Paracetamol ਦੀ ਗੋਲੀ ਦਿੰਦਾ ਹੈ, ਤੁਸੀਂ ਕਦੇ Doctor ਨੂੰ Paracetamol ਦਾ ਅਰਥ ਪੁਛਿਆ? ਤੁਸੀਂ ਬਿਨਾਂ ਕੁਝ ਕਿਹ ਉਹ ਗੋਲੀ ਖਾ ਕੇ ਠੀਕ ਹੋ ਗਏ। ਇਸੇ ਤਰ੍ਹਾਂ ਹੀ ਪਾਠ ਕਰਿਆ ਕਰੋ, ਬਾਣੀ ਅਪਣੇ ਆਪ ਅਸਰ ਕਰੇਗੀ।
੩- ਸਾਡੇ ਸਰੀਰ ਅੰਦਰ ਦੋ ਮਨ ਹੁੰਦੇ ਹਨ, ਇੱਕ ਸੁਚੇਤ ਤੇ ਇੱਕ ਅਚੇਤ।
ਇੱਕ ਉਹ ਜੋ ਸੋਚਦਾ ਹੈ, ਤੇ ਇੱਕ ਉਹ
ਜੋ ਸਾਡੀ ਪਹੁੰਚ ਤੋਂ ਬਾਹਰ ਹੈ।
ਅਸੀਂ ਰੋਟੀ ਖਾਂਦੇ ਹਾਂ, ਰੋਟੀ ਦੀ ਬੁਰਕੀ ਮੁੰਹ ਵਿੱਚ ਪਾਈ, ਇਥੋਂ ਤੱਕ ਸਾਨੂੰ ਪਤਾ, ਇਹ ਕੰਮ ਸੁਚੇਤ ਮਨ ਦਾ ਹੈ.. ਪਰ ਅੰਦਰ ਜਾ ਕੇ ਉਸ ਰੋਟੀ ਦੇ Cell ਬਣੇ ਫਿਰ ਨਵਾਂ Blood ਬਣਿਆ, ਫਿਰ ਉਸ ਰੋਟੀ ਦੀ Energy ਬਣੀ, ਫਿਰ Bones.. ਮਤਲਬ ਸਾਨੂੰ ਸਿਰਫ ਇਨ੍ਹਾਂ ਪਤਾ ਸੀ ਕਿ ਅਸੀਂ ਰੋਟੀ ਖਾਂਦੀ, ਪਰ ਸਾਡੇ ਸਰੀਰ ਅੰਦਰ ਜੋ ਵੀ ਹੋ ਰਿਹਾ ਹੈ, ਜਿਸ ਬਾਰੇ ਸਾਨੂੰ ਪਤਾ ਵੀ ਨਹੀਂ, ਇਹ ਸਾਡਾ ਸੁਚੇਤ ਮਨ ਕਰਦਾ ਹੈ।
ਇਸ ਤਰ੍ਹਾਂ ਜਦ ਅਸੀਂ ਗੁਰਬਾਣੀ ਪੜਦੇ ਹਾਂ, ਭਾਵੇਂ ਸਾਨੂੰ ਅਰਥ ਸਮਝ ਆਉਣ ਜਾ ਨਾ, ਪਰ ਸਾਡਾ ਸੁਚੇਤ ਮਨ ਗੁਰਬਾਣੀ ਨੂੰ catch ਕਰਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹ ਰੋਟੀ ਨੂੰ catch ਕਰਕੇ Blood ਤਿਆਰ ਕਰਦਾ ਹੈ।
ਇਸ ਲਈ ਰੋਜ਼ਾਨਾ ਪਾਠ ਕਰਿਆ ਕਰੋ, ਜਿਸ ਤਰ੍ਹਾਂ ਸਰੀਰ ਦੀ ਖੁਰਾਕ ਰੋਟੀ ਹੈ, ਇਸੇ ਤਰ੍ਹਾਂ ਸਾਡੀ ਰੂਹ ਦੀ ਖੁਰਾਕ ਪ੍ਰਮਾਤਮਾ ਦਾ ਨਾਮ ਹੈ।
ਜੇ ਭੁੱਖੇ ਇਨਸਾਨ ਨੂੰ ਦੋ ਦਿਨ ਕੁਝ ਖਾਣ ਨੂੰ ਨਾ ਦਿੱਤਾ ਜਾਵੇ ਤਾਂ ਉਹ ਕੁਝ ਵੀ ਖਾਣ ਨੂੰ ਤਿਆਰ ਹੋ ਜਾਵੇਗਾ, ਇਸੇ ਤਰ੍ਹਾਂ ਹੀ ਸਾਡੀ ਰੂਹ ਨੂੰ ਜੇਕਰ ਖੁਰਾਕ ਨ ਮਿਲੇ ਤਾਂ ਇਹ ਵੀ ਗੰਦ ਮੰਦ ਖਾਣ ਲਗਦੀ ਹੈ।
ਇਸ ਲਈ ਜੇਕਰ ਬੁਰੇ ਕੰਮਾਂ ਤੋਂ ਬਚਣਾ ਹੈ ਤਾਂ ਅਪਣੀ ਅਾਤਮਾ ਨੂੰ, ਅਪਣੇ ਮਨ ਨੂੰ ਚੰਗੀ ਖੁਰਾਕ ਰੋਜ਼ਾਨਾ ਦਵੋ।


ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ
ਦੇ 400 ਸਾਲਾ ਆਗਮਨ ਪੁਰਬ ਦੀਆਂ
ਦੇਸ਼ ਵਿਦੇਸ਼ ਚ ਵਸਦੀਆਂ ਸਮੂਹ ਸੰਗਤਾਂ ਨੂੰ
ਲੱਖ ਲੱਖ ਵਧਾਈਆਂ


ਲੇਖੇ ਤਾਂ ਮਿੱਤਰਾਂ ਸਾਫ ਨੀਤਾਂ ਦੇ ਹੋਣੇ ਆ
ਤੂੰ ਰਹਿੰਦਾ ਕਾਹਤੋਂ ਕਰਦਾ ਮੇਰਾ ਮੇਰਾ ਵੇ..
ਸਮਝ ਨਾ ਪਾਇਆ ਉਨ੍ਹਾਂ ਲਫ਼ਜ਼ਾਂ ਨੂੰ ਜਦੋਂ
ਤੋਲਿਆਂ ਬਾਬੇ ਨਾਨਕ ਨੇ ਕਹਿ ਕੇ ਤੇਰਾ ਤੇਰਾ ਵੇ.✍🏻
param_pb70

ਦਾਤਾ ਕੋਈ ਗਰੀਬ
ਨਾ ਹੋਵੇ
ਮਾੜਾ ਕਦੇ ਨਸੀਬ ਨਾ ਹੋਵੇ
ਮਾੜੇ ਨੂੰ ਤਾ ਮਾਰ ਜਾਦੀ ਤਕੜੇ ਦੀ ਘੂਰੀ ਏ
ਰੱਬਾ ਦੋ ਵਕਤ ਦੀ ਰੋਟੀ ਸਿਰ ਤੇ ਛੱਤ ਜਰੂਰੀ…


ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
ਕਰਦਾ ਰਹੀ ਮੇਹਰ ਮਾਲਕਾ ਤੂੰ ਮੇਰੇ ਤੇ….
ਕੁੱਝ ਨਈ ਪੱਲੇ ਮੇਰੇ.. ਮੈਂ Depend ਹਾਂ ਤੇਰੇ ਤੇ

ਦੁਨੀਆ ‘ਤੇ ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ।
ਗੁਰੂ ਹੀ ਸੰਤੋਖ-ਰੂਪੀ ਸਰੋਵਰ ਹੈ ॥੧॥ ਰਹਾਉ ॥

ਤੇਰੇ ਨੈਣ ਨਕਸ਼ ਅੱਤ ਸੁੰਦਰ ਨੇ
ਤਿੱਕਣੀ ਵਿੱਚ ਮਸਤੀ ਅੰਤਾਂ ਦੀ
ਦੀਨ ਦੁਨੀਆ ਦੇ ਮਾਲਕ
ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਵਾਹਿਗੁਰੂ ਲਿਖ ਹਾਜਰੀ ਜਰੂਰ ਲਗਾਉ ਜੀ