ਆਰਿਆਂ ਨੇ ਚੀਰ ਦਿੱਤੀਆਂ
ਤਾਂ ਵੀ ਦੇਹਾਂ ਵਿੱਚ ਵੱਜਦੇ ਨਗਾੜੇ
ਉਹਨੇ ਕਾਹਦਾ ਦੁੱਖ ਮੰਨਣਾ
ਜੀਹਦੇ ਲੇਖਾਂ ਵਿੱਚ ਹੁੰਦੇ ਮਾਛੀਵਾੜੇ ~



ਲੱਗਣ ਨਾ ਦੇਵੀਂ ਤੱਤੀ ਵਾ ਮੇਰੇ ਮਾਲਕਾ
ਬੜੇ ਔਖੇ ਜ਼ਿੰਦਗੀ ਦੇ ਰਾਹ ਮੇਰੇ ਮਾਲਕਾ

ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆ
ਸਮੁੱਚੇ ਸਿੱਖ ਜਗਤ ਸਮੁੱਚੀ ਮਾਨਵਤਾ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ

Kaur is my Identity
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥


ਐਸਾ ਕੋਈ ਨਹੀਂ ਡਿਠਾ ਮਰਦ ਮੈਨੂੰ
ਦੁੱਖ ਝੱਲੇ ਜੋ ਗੈਰ ਇਨਸਾਨ ਬਦਲੇ
ਪਰ ਦਸਮ ਪਾਤਸ਼ਾਹ ਗੁਰੂ ਗੋਬਿੰਦ
ਸਿੰਘ ਜੀ ਨੇ ਸਭ ਕੁਝ ਵਾਰ ਦਿੱਤਾ
ਪੰਥ ਦੀ ਸ਼ਾਨ ਬਦਲੇ

ਮੀਰੀ-ਪੀਰੀ ਦੀਆਂ ਤਲਵਾਰਾਂ
ਮੀਰੀ-ਪੀਰੀ ਦੀਆਂ ਤਲਵਾਰਾਂ ਸਤਿਗੁਰ ਪਾ ਲਈਆਂ
ਧਾਰਾਂ ਸ਼ਾਂਤ ਤੇ ਬੀਰ ਰਸ ਦੀਆਂ ਦਿਲੀਂ ਵਸਾ ਲਈਆਂ
ਤੱਤੀ ਤਵੀ ਦਾ ਸੇਕ ਫੈਲਿਆ ਚਾਰ ਚੁਫੇਰੇ ਸੀ
ਜਬਰ-ਜ਼ੁਲਮ ਨੇ ਸੱਚ-ਧਰਮ ਨੂੰ ਪਾ ਲਏ ਘੇਰੇ ਸੀ
ਮਜ਼ਲੂਮਾਂ ਦੀਆਂ ਸਾਰਾਂ ਕਿਸੇ ਨੇ ਆ ਕੇ ਨਾ ਲਈਆਂ
ਸ਼ਾਂਤ ਰਸ ਵਿੱਚ ਲਾਲੀ ਗੂੜ੍ਹੀ ਪਾਈ ਸ਼ਹੀਦੀ ਨੇ
ਬੀਰ ਰਸ ਦੀ ਮੋਹੜੀ ਆ ਫਿਰ ਲਾਈ ਸ਼ਹੀਦੀ ਨੇ
ਬਿਧੀ ਚੰਦ ਹੋਰਾਂ ਦੀਆਂ ਬਾਹਾਂ ਫਰਕਣ ਲਾ ਲਈਆਂ
ਸ਼ਾਂਤ ਰਸ ਹੈ ਬਲ ਬਖ਼ਸ਼ਦਾ ਰੂਹਾਂ ਖਰੀਆਂ ਨੂੰ
ਬੀਰ ਰਸ ਡੋਲ੍ਹ ਹੈ ਦਿੰਦਾ ਜ਼ਹਿਰਾਂ ਭਰੀਆਂ ਨੂੰ
ਡੌਲ਼ਿਆਂ ਦੀ ਤਾਕਤ ਨੇ ਹੱਥ ਸ਼ਮਸ਼ੀਰਾਂ ਚਾ ਲਈਆਂ
ਗਵਾਲੀਅਰੋਂ ਕਰੀ ਤਿਆਰੀ ਸਤਿਗੁਰ ਆਵਣ ਦੀ
ਆਸ ਕੈਦੀ ਰਾਜਿਆਂ ਦੀ ਟੁੱਟੀ ਮੁਕਤੀ ਪਾਵਣ ਦੀ
ਜਿੱਦਾਂ ਕਿਸੇ ਪਤੰਗਾਂ ਅੱਧ ਅਸਮਾਨੋਂ ਲਾਹ ਲਈਆਂ
‘ਸਤਿਗੁਰਾਂ ਦਾ ਚੋਲਾ ਫੜਕੇ ਜੋ ਬਾਹਰ ਲੰਘ ਜਾਵੇਗਾ’
ਜਹਾਂਗੀਰ ਆਖਿਆ ‘ਉਹੀਓ ਕੈਦੋਂ ਛੱਡਿਆ ਜਾਵੇਗਾ’
ਸਤਿਗੁਰਾਂ ਚੋਲੇ ਤਾਈਂ ਬਵੰਜਾ ਤਣੀਆਂ ਲਾ ਲਈਆਂ
ਭੁੱਲ ਚੁੱਕ ਮੁਆਫ ਕਰਨੀ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏


ਅੱਜ ਤੇਰੀ guddi ਸਿਖਰਾਂ ਤੇ,
ਕੱਲ ਅਸੀਂ ਵੀ ਛਾ ਜਾਣਾ,
ਜਦੋਂ ਰੱਬ ਦੀ ਹੋ ਗਈ ਮਿਹਰ,
ਵਕਤ ਸਾਡਾ ਵੀ ਆ ਜਾਣਾ..🚩
Waheguru


ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ।

ਸਵਾਲ …
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਾਲ ਬਾਜ਼ ਹੀ ਕਿਉਂ ਰੱਖਿਆ ਕੋਈ ਹੋਰ ਪੰਛੀ ਕਿਉਂ ਨਹੀਂ ??
ਜਵਾਬ
ਗੁਰੂ ਗੋਬਿੰਦ ਸਿੰਘ ਜੀ ਜੋ ਕਰਦੇ ਸੀ ਉਸ ਪਿੱਛੇ ਕੌਮ ਲਈ ਕੋਈ ਸੰਦੇਸ਼ ਜਰੂਰ ਹੁੰਦਾ ਸੀ ,
ਇਸ ਦੇ ਪਿੱਛੇ ਵੀ ਸੀ…
1. ਬਾਜ਼ ਨੂੰ ਕਦੇ ਗੁਲਾਮ ਨਹੀਂ ਰੱਖਿਆ ਜਾ ਸਕਦਾ , ਜਾਂ ਤਾਂ ਉਹ ਪਿੰਜਰਾ ਤੋਡ਼ ਦੇਵੇਗਾ ਜਾਂ ਫਿਰ ਮਰ ਜਾਵੇਗਾ ਪਰ ਗੁਲਾਮ ਨਹੀਂ ਰਹੇਗਾ ।
2. ਬਾਜ਼ ਕਦੇ ਕਿਸੇ ਦਾ ਕੀਤਾ ਹੋਇਆ ਸਿਕਾਰ ਨਹੀਂ ਖਾਂਦਾ ।
3. ਬਾਜ਼ ਬਹੁਤ ਉੱਚਾ ਉੱਡਦਾ ਹੈ , ਪਰ ਐਨਾ ਉੱਚਾ ਉੱਡਣ ਦੇ ਬਾਵਜੂਦ ਵੀ ਉਸਦੀ ਨਜ਼ਰ ਜਮੀਨ ਤੇ ਹੀ ਰਹਿੰਦੀ ਹੈ ।
4. ਬਾਜ਼ ਕਦੇ ਆਪਣਾ ਘਰ ਜਾਂ ਆਲਣਾ ਨਹੀਂ ਬਣਾਉਂਦਾ , 18 ਵੀ ਸਦੀ ਵਿੱਚ ਸਿੱਖ ਵੀ ਏਸੇ ਤਰ੍ਹਾਂ ਕਰਦੇ ਸੀ ।
5. ਬਾਜ਼ ਕਦੇ ਵੀ ਆਲਸ ਨਹੀਂ ਕਰਦਾ ।
6. ਬਾਜ਼ ਕਦੇ ਦੂਸਰੇ ਪੰਛੀਆਂ ਦੇ ਵਾਗੂੰ ਹਵਾ ਦੇ ਨਾਲ ਨਹੀਂ ਉੱਡਦਾ , ਬਲਕਿ ਹਵਾ ਦੇ ਉੱਲਟ ਪਾਸੇ ਉੱਡਦਾ ਹੈ ।
7. ਬਾਜ਼ ਕਦੇ ਵੀ ਕਿਸੇ ਪੰਛੀ ਜਾਂ ਕਿਸੇ ਜਾਨਵਰ ਕੋਲੋਂ ਨਹੀਂ ਡਰਦਾ ।
ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਿਤਾ ਜੀ ਨੂੰ ਕੋਟਿ ਕੋਟਿ ਪਰਣਾਮ , ਗੁਰੂ ਗੋਬਿੰਦ ਸਿੰਘ ਜੀ ਵਰਗਾ ਕਦੇ ਵੀ ਕੋਈ ਹੋ ਨਹੀਂ ਸਕਦਾ…

ਦੂਖ ਕੱਟ ਦੁਨੀਆਂ ਦੇ
ਵੰਡ ਖੁਸ਼ੀਆਂ ਖੇੜੇ
ਅਰਦਾਸ ਮਾਲਕਾ
ਚਰਨਾਂ ਵਿੱਚ ਤੇਰੇ


ਮਿੱਠਾ ਬੋਲਣਾ ਅਤੇ ਕਿਸੇ ਦਾ ਦਿਲ ਨਾ ਦਖਾਉਣਾ
ਰੱਬ ਨੂੰ ਮਿਲਣ ਦੇ ਚਾਹਵਾਨ ਲਈ ਸਭ ਤੋਂ ਜਰੂਰੀ ਗੁਣ ਹੈ


ਕੀ ਤੁਹਾਨੂੰ ਪਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇਂ
ਆਪਣਾ ਪਰਿਵਾਰ ਇਕ ਹਫਤੇ ਵਿੱਚ ਇਸ ਦੇਸ਼ ਕੌਮ ਤੋਂ
ਨੋਛਾਵਰ ਕਰ ਦਿੱਤਾ ਸੀ ਉਹ ਸ਼ਹੀਦੀ ਹਫਤੇ ਆਉਣ ਵਾਲੇ ਹੈਂ 🙏
ਆਪਣਾ ਫਰਜ ਸਮਝਦੇ ਹੋਏ ਵਾਹਿਗੁਰੂ ਜੀ ਬੋਲਕੇ ਸ਼ੇਅਰ ਕਰਦੋ ਜੀ ਵਾਹਿਗੁਰੂ ਜੀ

ਪ੍ਰਭ ਕਾ ਸਿਮਰਨੁ ਸਭ ਤੇ ਊਚਾ
 ਪ੍ਰਭ ਕੈ ਸਿਮਰਨਿ ਉਧਰੇ ਮੂਚਾ
 ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ
 ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ
 ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ
 ਪ੍ਰਭ ਕੈ ਸਿਮਰਨਿ ਪੂਰਨ ਆਸਾ
 ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ
 ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ
 ਪ੍ਰਭ ਜੀ ਬਸਹਿ ਸਾਧ ਕੀ ਰਸਨਾ
 ਨਾਨਕ ਜਨ ਕਾ ਦਾਸਨਿ ਦਸਨਾ ॥4॥


ਹਰ ਸ਼ੈਅ ਵਿੱਚ ਦੇਖਾ ਤੇਰਾ ਨੂਰ ਹੀ ਸਮਾੲਿਅਾ,
ਹੋਵੇ ਸਬਰ ਓਨੇ ‘ਚ ਜਿੰਨਾ ਮੇਰੇ ਪਲੇ ਪਾੲਿਅਾ…

ਕਦਰ ਕਰਿਆ ਕਰੋ ਰੱਬ ਦੀਆਂ ਦਿੱਤੀਆਂ ਦਾਤਾਂ ਦੀ..
ਦੁੱਖੀ ਤਾਂ ਸਾਰਾ ਜਹਾਨ ਏ
ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ..
ਨੀਲੀ_ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ..

ਅੰਗ ਰੰਗ ਦੇਖ ਦਿਲ ਭਟਕੇ ਨਾ
ਬੱਸ ਐਸਾ ਵਾਹਿਗੁਰੂ ਰੱਜ ਦੇ ਦੇ
ਹਰ ਸਾਹ ਨਾਲ ਤੇਰਾ ਸ਼ੁਕਰ ਕਰਾਂ
ਹਰ ਸਾਹ ਨੂੰ ਐਸਾ ਚੱਜ ਦੇ ਦੇ