ਮੈ ਸਭ ਦਾ ਹੋ ਕੇ ਦੇਖ ਲਿਆ,
ਇੱਕ ਤੇਰਾ ਹੋਣਾ ਬਾਕੀ ਆ ,
ਵਾਹਿਗੁਰੂ ਵਾਹਿਗੁਰੂ
ਮਾਰਨ ਵਾਲਾ ਵੀ ਤੂੰ ਬਚਾਉਣ ਵਾਲਾ ਵੀ ਤੂੰ
ਰੌਦੇ ਹੋਏ ਚਿਹਰਿਆਂ ਨੂੰ ਹਸਾਉਣ ਵਾਲਾ ਵੀ ਤੂੰ
ਪੂਰੀਆਂ ਕਰਦੇ ਰੱਬਾ ਕੀਤੀਆਂ ਅਰਦਾਸਾਂ ਨੂੰ
ਦੇਵੀਂ ਨਾ ਕਿਤੇ ਤੋੜ ਮਾਲਕਾ,ਲਾਈਆਂ ਉੱਚੀਆਂ ਆਸਾਂ ਨੂੰ.
ਜਿੰਦਗੀ ‘ਚ ਸਿਮਰਨ ਦੀ ਮਿਠਾਸ ਰਹੇ,
ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ,
ਕਹਿਣ ਨੂੰ ਤਾਂ ਦੁੱਖਾਂ ਦੀ ਨਗਰੀ ਹੈ ਇਹ ਜਿੰਦਗੀ,
ਪਰ ਖੁਸ਼ੀ ਨਾਲ ਕੱਟ ਜਾਵੇ ਜੇ ਵਾਹਿਗੂਰੁ ਦਾ ਸਾਥ
ਇਹ ਵੀ ਰਹਿਮਤ ਤੇਰੀ ਏ , ਜੋ ਰਾਹਾਂ ਤੇਰੀਆਂ ਮੱਲੀਆਂ ਨੇ
ਜੋ ਮੱਥੇ ਸਾਡੇ ਲਿਖਿਆ ਏ , ਕਲਮਾਂ ਤੇਰੀਆਂ ਚਲੀਆਂ ਨੇ
ਮੇਰੇ ਦਸਮੇਸ਼ ਪਿਤਾ ਪਿਆਰੇ ਜੀ , ਤੁਸਾ ਪੁੱਤ ਧਰਮ ਤੋ ਵਾਰੇ ਜੀ ।
ਤੁਹਾਡਾ ਹੋਇਆ ਕੋਈ ਸਾਨੀ ਨਹੀ , ਪਰਿਵਾਰ ਦਾ ਕੋਈ ਦਾਨੀ ।
ਤੁਸਾ ਖਾਲਸਾ ਪੰਥ ਸਜਾਇਆ ਸੀ , ਗਿਦਰਾ ਤੋ ਸ਼ੇਰ ਬਣਾਇਆ ਸੀ ।
ਲੋਕ ਵਿੱਚ ਗੁਲਾਮੀ ਮਰਦੇ ਸੀ , ਸਿਰ ਚੁੱਕ ਤੁਰਨਾ ਸਿਖਾਇਆ ਸੀ ।
ਤੁਸਾ ਪੁੱਤ ਖਾਲਸਾ ਬਣਾਇਆ ਸੀ ,ਘੁਟ ਕਾਲਜੇ ਨਾਲ ਲਾਇਆ ਸੀ ।
ਤੁਸਾ ਗੁਰੂ ਗ੍ਰੰਥ ਨੂੰ ਕਹਿ ਦਿੱਤਾ, ਆਪਣਾ ਰੂਪ ਖਾਲਸੇ ਨੂੰ ਦੇ ਦਿੱਤਾ ।
ਤੁਸੀ ਕੋਲ ਸਿੰਘਾਂ ਦੇ ਰਹਿਦੇ ਹੋ , ਸਾਰੇ ਦੁਖ ਸਿੱਖਾ ਦੇ ਕੱਟ ਦੇਦੇ ਹੋ ।
ਜੋਰਾਵਰ ਸਿੰਘ ਕਰਦਾ ਮਾਣ ਹੈ , ਮੇਰਾ ਦਸਮੇਸ਼ ਸਿੰਘਾਂ ਦੀ ਜਾਨ ਹੈ ।
ਜੋਰਾਵਰ ਸਿੰਘ ਤਰਸਿੱਕਾ ।
ਕਣ ਕਣ ਵਿੱਚ ਵਾਸਾ ਤੇਰਾ
ਤੂੰ ਸਭਨਾ ਦਾ ਸਾਈਂ
ਔਖੇ ਸੋਖੇ ਰਾਹਾਂ ਉੱਤੇ
ਤੂੰ ਦੇ ਕੇ ਹੱਥ ਬਚਾਈ
ਜੇ ਸੇਵਾ ਕਰਨ ਨੂੰ ,
ਕਿਸੇ ਦਾ ਭਲਾ ਕਰਨ ਨੂੰ,
ਨਿਤਨੇਮ ਕਰਨ ਨੂੰ,
ਅਮ੍ਰਿਤ ਵੇਲੇ ਉੱਠਣ ਨੂੰ,
ਜੇ ਅਜੇ ਵੀ ਗੁਰੂ ਵਾਲਾ ਬਣਨ ਨੂੰ ਮਨ ਨਹੀਂ ਕਰਦਾ ਤਾ
ਸਮਝ ਲੇਣਾ ਮਨ ਅਜੇ ਵੀ ਮੈਲਾ ਹੈ ॥
ਮੇਰੇ ਕੋਲ ਮੇਰਾ ਸਿਰਫ ਮੇਰੇ ਗੁਨਾਹ ਨੇ ,
ਬਾਕੀ ਸਭ ਤੇਰਾ..ਵਾਹਿਗਰੂ ਜੀ ..
ਦਿਨ ਦੇ ਚਾਰ ਪਹਿਰ ਸੁਖ ਨਾਲ ਬਤੀਤ ਹੋਏ ਜੀ ,
ਰਾਤ ਦੇ ਚਾਰ ਪਹਿਰ ਵੀ ਸੁਖ ਨਾਲ ਬਤੀਤ ਹੋਣ ਐਸੀ ਕਿਰਪਾ ਕਰਨਾ ਵਾਹਿਗੁਰੂ ਜੀ
ਹੱਥ ਸਿਰ ਤੇ ਰੱਖੀ ਮੇਰੇ ਮਾਲਕਾ ਸਭ ਰਹਿਮਤਾ ਤੇਰੀਅਾ ਨੇ
ਨਾ ਝੂਕੇ ਅਾ ਕਿਸੇ ਅੱਗੇ ਨਾ ਝੂਕਣਾ ਪਵੇ ੲਿਹ ਅਰਦਾਸਾ ਮੇਰੀਅਾ ਨੇ
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!
ਤੱਤੀ ਤੱਵੀ ਪੁੱਛੇ ਬਲਦੀ ਅੱਗ ਕੋਲੋ
ਕਿ ਉਹ ਐਨਾ ਸੇਕ ਕਿਵੇੰ ਜਰ ਗਿਆ ਸੀ?
ਅੱਗ ਨੇ ਕਿਹਾ ਦੱਸਾੰ ਉਹ ਤਾੰ
ਮੈਨੂੰ ਵੀ ਠੰਢਾ ਕਰ ਗਿਆ ਸੀ..
ਸੋ ਜਪੁ ਤਪੁ ਸੇਵਾ ਚਾਕਰੀ ||
ਜੋ ਖਸਮੈ ਭਾਵੈ ||
ਅਰਥ :- ਜੋ ਮਾਲਕ ਪ੍ਭੂ ਨੂੰ ਪਸੰਦ ਅਾ ਜਾਏ , ੳੁਹੀ ਕੰਮ ਜਪ ਹੈ, ਤਪ ਹੈ ਤੇ ਸੇਵਾ ਚਾਕਰੀ ਹੈ ||
ਉੜਦੀ ਰੁੜਦੀ ਧੂੜ ਹਾਂ,ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਮਾਲਿਕਾ ਇਸ ਬੰਦੇ ਨਿਮਾਣੇ ਦੀ
ਮੇਰੇ ਚੱਲਦੇ ਨੇ ਜੋ ਸਾਹ, ਇਹਨਾਂ ਦੀ ਇੱਕੋ ਵਜ੍ਹਾ……….
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ