ਨਾ ਕਰ ਗਰੂਰ ਬੰਦਿਆਂ ਆਪਣੇ ਆਪ ਤੇ
.
.
.
.
.
.
.
.,
ਰੱਬ ਨੇ ਤੇਰੇ ਵਰਗੇ ਪਤਾ ਨਹੀਂ ਕਿੰਨੇ ਬਣਾ ਕੇ
ਮਿਟਾ ਦਿੱਤੇ… !!



ਜੋ ਲਿਖਿਆ ਵਿੱਚ ਨਸੀਬਾਂ ਦੇ 👆
ਉਹ ਦੇਰ ਸਵੇਰ ਹੀ ਮਿਲ ਜਾਂਦਾ😊
ਰਹਿਮਤ ਹੋਵੇ ਉਸ ਮਾਲਕ ਦੀ 🙏
ਫੁੱਲ ਪੱਥਰਾਂ ਵਿੱਚ ਵੀ ਉੱਗ ਜਾਂਦੇ 🥀🙏

ਜਿਸ ਕੇ ਸਿਰ ਊਪਰਿ ਤੂੰ ਸੁਆਮੀ
ਸੋ ਦੁਖੁ ਕੈਸਾ ਪਾਵੈ ॥

ਇਕ ਅਰਦਾਸ ਮਾਲਕਾ ਤੇਰੇ ਅੱਗੇ ਹੱਥ ਜੋੜ ਕੇ ,
ਜੋ ਚੀਜ਼ ਮੇਰੀ ਕਿਸਮਤ ਵਿੱਚ ਨਹੀਂ ਉਹਦੀ ਇੱਛਾ ਮੇਰੇ ਮਨ ਵਿੱਚ ਨਾ ਜਗਾਵੀ


ਮੇਰੀ ਔਕਾਤ ਤਾਂ ਮਿੱਟੀ ਹੈ
ਮੇਰੇ ਮਾਲਕਾ
ਜਿੰਨੀ ਇਜ਼ਤ ਹੈ..
ਇਸ ਜੱਗ ਤੇ ਬਸ ਤੂੰ ਹੀ ਦਿੱਤੀ ਹੈ


ਐਨੇ ਤਾਰੇ ਨਹੀਂ ਵਿਚ ਅਸਮਾਨ ਦੇ
ਜਿਨੇ ਸਾਡੇ ਉਤੇ ਤੇਰੇ ਅਹਿਸਾਨ ਦਾਤਿਆ


ਹੇ ਵਾਹਿਗੁਰੂ ਨਵਾਂ ਸਾਲ ਸਭ ਲਈ ਸੁੱਖਾਂ ਤੇ ਬਹਾਰਾਂ ਭਰਿਆ
ਹੋਵੇ, ਪਿਆਰ ਤੇ ਸਨੇਹ ਵਧੇ, ਮੁੱਕ ਜਾਣ ਧਰਮਾਂ ਦੇ ਨਾਂ ਤੇ
ਲੜਾਈ ਝਗੜੇ ਨਵਾਂ ਸਾਲ ਮੁਬਾਰਕ ।

ਸ਼ਿਕਵਾ ਨਹੀ ਸ਼ੁਕਰਾਨਾ ਸਿੱਖ ਗੲੇ ਹਾਂ.
ਤੇਰੀ ਸੰਗਤ ਵਿੰਚ ਖੁੱਦ ਨੂੰ ਝੁਕਾੳੁਣਾ ਸਿੱਖ ਗੲੇ ਹਾਂ.
ਪਹਿਲਾਂ ਮਯੂਸ ਹੋ ਜਾਂਦੇ ਸੀ ਕੁੱਛ ਨਾਂ ਮਿਲਣ ਤੇ,
ਹੁਣ ਤੇਰੀ ਰਜਾਂ ਵਿੱਚ ਰਹਿਣਾ ਸਿੱਖ ਗੲੇ ਹਾਂ..

ਰਾਇ ਭੋਇ ਦੀ ਤਲਵੰਡੀ ਚੰਨ ਚੜਿਆ
ਸਾਰੇ ਜੱਗ ਤੇ ਹੋ ਗਈਆ ਰੌਸ਼ਨਾਈਆਂ
ਸੱਚਾ ਸੌਦਾ ਕਰਕੇ ਬਾਬਾ
ਕਰ ਗਿਆ ਸੱਚੀਆਂ ਕਮਾਈਆ
ੴ ਤੋਂ ਕਰਕੇ ਸ਼ੁਰੂ ਗੱਲ
ਪਤਾ ਹੀ ਨੇ ਕਿੱਥੇ ਮੁਕਾਈ ਆ
ਬਾਬਾ ਜੀ ਤੁਹਾਡੀ ਬਾਣੀ ਦੀ
ਸਾਰੀ ਦੁਨੀਆਂ ਤੇ ਵਡਿਆਈ ਆ
ਕਿਰਤ ਕੀਤੀ ਵੰਡ ਕੇ ਛਕਿਆ
ਹੱਥੀ ਖੇਤ ਵਾਅੇ ਬਾਬੇ ਨੇ
ਭੱਟਕੇ ਫਿਰਦੇ ਸੀ ਕਈ ਪਬੰਗਰ
ਉਹ ਸਿੱਧੇ ਰਸਤੇ ਪਾਏ ਬਾਬੇ ਨੇ
ਨਾਲੇ ਹੱਕ ਸੱਚ ਦੀ ਗੱਲ ਸਮਝਾਈ ਆ
ਬਾਬਾ ਜੀ ਤੁਹਾਡੀ ਬਾਣੀ ਦੀ
ਸਾਰੀ ਦੁਨੀਆਂ ਤੇ ਵਡਿਆਈ ਆ

(ਸਰਬੱਤ ਦਾ ਭਲਾ)


2021 ਵਿੱਚ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ
ਕਿਸਾਨਾਂ ਦੀਆਂ ਮੰਗਾ ਪੂਰੀਆਂ ਹੋਣ
ਕਰੋਨਾ ਸਾਡੀ ਜ਼ਿੰਦਗੀ ਚ ਮੁੜ ਨਾ ਆਵੇ
ਜਿਹਨਾਂ ਕਰੋਨਾ ਅਤੇ ਅੰਦੋਲਨ ਕਾਰਨ ਆਪਣੇ ਖੋ ਦਿੱਤੇ
ਉਹਨਾਂ ਨੂੰ ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣਾ
ਇਸ ਸਾਲ ਸਭ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਨਾ
ਵਾਹਿਗੁਰੂ ਜੀ ,


ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥

ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲ੍ਹਾ-ਓ-ਗ਼ਨੀ ਹੈ
ਮਸਕੀਨ ਗ਼ਰੀਬੋਂ ਮੇਂ ਦਲੇਰੋਂ ਮੇਂ ਜਰੀ ਹੈ ।
‘ਅੰਗਦ’ ਹੈ ‘ਅਮਰਦਾਸ’ ਹੈ ‘ਅਰਜੁਨ’ ਭੀ ਤੂਹੀ ਹੈ
‘ਨਾਨਕ’ ਸੇ ਲੇ ਤਾ ‘ਤੇਗ਼ ਬਹਾਦੁਰ’ ਤੂ ਸਭੀ ਹੈ
ਤੀਰਥ ਨਹੀਂ ਕੋਈ ਰੂਏ ਰੌਸ਼ਨ ਕੇ ਬਰਾਬਰ
ਦਰਸ਼ਨ ਤੇਰੇ ਦਸ ਗੁਰੂਓਂ ਕੇ ਦਰਸ਼ਨ ਕੇ ਬਰਾਬਰ🙏
ਮੇਰੀ ਯਾਦ ਦੀ ਫੱਟੀ ਤੇ ਲਿੱਖੇ ਹੋਏ ਚੋਜ਼ ਚੋਜ਼ੀਆ ਤੇਰੇ ਉਹ ਭੁੱਲਦੇ ਨਹੀਂ ਤੇਰੇ ਪਿਆਰ ਦੇ ਪਏ ਜਿਹੜੇ ਪੇਚ ਪੀਚੇ ਲੱਖਾਂ ਸਮੇਂ ਦਿਆ ਨਹੁੰਾ ਨਾਲ ਖੁੱਲ੍ਹਦੇ ਨਹੀਂ ਲੱਖਾਂ ਜੁੱਗ ਬਜ਼ੁਰਗੀ ਦੇ ਕਾਰਨਾਮੇ ਤੇਰੇ ਇੱਕ ਵੀ ਕੋਤੱਕ ਦੇ ਤੱੁਲਦੇ ਨਹੀਂ ਛੱਤਰ ਧਾਰੀਆਂ ਦੇ ਲੱਖਾਂ ਛੱਤਰ ਸਿਰ ਤੇ ਤੇਰੀ ਪੈਰ ਦੀ ਜੁੱਤੀ ਦੇ ਮੁੱਲ ਦੇ ਨਹੀਂ
ਸਾਹਿਬ ਬੇ ਕਮਾਲ ਗੁਰੂ ਗੋਬਿੰਦ ਸਿੰਘ ॥
ਬਾਦਸ਼ਾਹ ਦਰਵੇਸ਼ ਗੁਰੁ ਗੋਬਿੰਦ ਸਿੰਘ II
ਨਾਸਰੋ ਮਨਸੂਰ ਗੁਰੁ ਗੋਬਿੰਦ ਸਿੰਘ ॥
ਏਜ਼ਦੀ ਮਨਜ਼ੂਰ ਗੁਰੁ ਗੋਬਿੰਦ ਸਿੰਘ ॥
ਸ਼ਾਹਿ ਸ਼ਾਹਨਸ਼ਾਹ ਗੁਰੁ ਗੋਬਿੰਦ ਸਿੰਘ ॥
ਹੱਕ ਰਾ ਗੰਜੂਰ ਗੁਰੁ ਗੋਬਿੰਦ ਸਿੰਘ ॥
ਹੁਮਲਾ ਫ਼ੈਜ਼ਿ ਨੂਰ ਗੁਰੁ ਗੋਬਿੰਦ ਸਿੰਘ ॥
ਹੱਕ ਰਾ ਮਾਹਬੂਬ ਗੁਰੁ ਗੋਬਿੰਦ ਸਿੰਘ II
ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ ॥
ਤੇਗ਼ ਰਾਹ ਫ਼ਤਿਹ ਗੁਰੁ ਗੋਬਿੰਦ ਸਿੰਘ II🙏
🙏 ਸਾਹਿਬ ਬੇ ਕਮਾਲ 🙏ਸਰਬੰਸ-ਦਾਨੀ 🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏ਦੇ 350ਵੇਂ ਪ੍ਰਕਾਸ਼ ਪੁਰਬ ਦੀ ਆਪ ਸਬ ਨੂੰ ਕੋਟੀ ਕੋਟਿ ਮੁਬਾਰਕਾਂ ਹੋਣ


ਹਰਿ ਕੀ ਤੁਮ ਸੇਵਾ ਕਰਹੁ
ਦੂਜੀ ਸੇਵਾ ਕਰਹੁ ਨ ਕੋਿੲ ਜੀ ।।
ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾੲੀਐ
ਦੂਜੀ ਸੇਵਾ ਜਨਮੁ ਬਿਰਥਾ ਜਾਿੲ ਜੀ ।।

ਉਹ ਬਾਬਾ ਨਾਨਕ ਸਭ ਕੁੱਝ ਜਾਣੈ
ਚੰਗੇ ਮਾੜੇ ਕੀ ਜੂਨ ਪਛਾਣੈ।
ਜਿਸੈ ਕਰਮ ਕਿਆ ਵੈਸਾ ਫਲ ਮਿਲਿਆ
ਰੰਗ ਕਰਤਾਰ ਦੇ ਕੋਈ ਵਿਰਲਾ ਹੀ ਮਾਣੈ।

ਬੰਦਾ ਬੰਦਗੀ ਵਗੈਰ ਕਿਸੇ ਕੰਮ ਦਾ ਨਹੀਂ
ਮੁੱਲ ਅਮਲਾ ਦਾ ਪੈਣਾ ਸੋਹਣੇ ਚੰਮ ਦਾ ਨਹੀਂ