ਜੋ ਵਾਹਿਗੁਰੂ ਨੂੰ ਜਾਣ ਗਿਆ
ਓਹਨੇ ਸਭ ਕੁਛ ਪਾ ਲਿਆ
ਜੋ ਨਹੀਂ ਜਾਂ ਸਕਿਆ ਉਹ
ਨਰਕਾਂ ਦੇ ਰਾਹ ਪਿਆ
ਮੈਂ ਕਿਵੇਂ ਕਹਿ ਦਵਾ ਮੇਰੀ ਹਰ ਅਰਦਾਸ ਖਾਲੀ ਗਈ ਏ
ਮੈਂ ਜਦੋ ਵੀ ਰੋਈ ਹਾਂ 🙇 ਮੇਰੇ ਵਾਹਿਗੁਰੂ ਨੂੰ ਇਸਦੀ ਖਬਰ ਹੋਈ ਹੈ🙇
ਮਕਲੋੜਗੰਜ ਜਾਂ ਧਰਮਸ਼ਾਲਾ ਸ਼ਾਮ ਨੂੰ ਬੈਠ ਕੇ ਪੈਗ ਲਾਉਣਾ ਸਵਰਗ ਨਹੀਂ ਹੁੰਦਾ
ਸਵੇਰੇ ਅਤੇ ਸ਼ਾਮ ਨੂੰ ਨਹਾ ਧੋ ਕੇ ਕਦੇ ਗੁਰਦੁਆਰੇ ਜਾ ਕੇ ਮਿੱਠੀ ਮਿੱਠੀ ਬਾਣੀ ਜਦੋਂ ਕੰਨੀ ਪੈਂਦੀ ਆ ਤਾਂ ਉਸਨੂੰ ਬੋਲਦੇ ਆ ਅਸਲੀ ਸਵਰਗ
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬
ੴ ਵਾਹਿਗੁਰੂ🙏
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ
“ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ” ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!
ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ’ ਰੱਖੇ ਜੀ !🙏
ਨਾ ਕਰ ਗਰੂਰ ਬੰਦਿਆਂ ਆਪਣੇ ਆਪ ਤੇ,,,,
ਰੱਬ ਨੇ ਤੇਰੇ ਵਰਗੇ ਪਤਾ ਨਹੀਂ ਕਿੰਨੇ ਬਣਾ ਕੇ ਮਿਟਾ ਦਿੱਤੇ!!!!
ਹੰਝੂ ਪੂੰਝ ਕੇ ਹਸਾਇਆ ਹੈ ਮੈਨੂੰ
ਮੇਰੀ ਗਲਤੀ ਤੇ ਵੀ ਗਲ ਲਾਇਆ ਹੈ ਮੈਨੂੰ
ਕਿਵੇਂ ਪਿਆਰ ਨਾ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ
ਜਿਸਦੀ ਬਾਣੀ ਨੇ ਜੀਣਾ ਸਿਖਾਇਆ ਹੈ ਮੈਨੂੰ
ਦੁਖਾ ਵਿੱਚ ਵੀ ਉਹ ਹੋਵੇ ਮੇਰੇ ਨਾਲ,
ਸੁਖਾ ਵਿੱਚ ਵੀ ਉਹ ਹੋਵੇ ਮੇਰੇ ਨਾਲ,
ਕਿੰਨਾ ਕੂ ਹਾ ਮੈਂ ਖੁਸ਼ਕਿਸਮਤ ਇਹ ਮੈ ਹੀ ਜਾਣਦਾ ਹਾ,
ਕਿਉਂਕਿ ਮੇਰਾ ਵਾਹਿਗੁਰੂ ਹਰ ਵੇਲੇ ਹੁੰਦਾ ਮੇਰੇ ਨਾਲ !
ਜਿਹੜੇ ਰੋਗ ਡਾਕਟਰਾਂ ਕੋਲੋਂ ਠੀਕ ਨਹੀਂ ਹੁੰਦੇ
ਉਹ ਗੁਰੂ ਰਾਮਦਾਸ ਜੀ ਦੇ ਸਰੋਵਰ ਚੋਂ ਠੀਕ ਹੁੰਦੇ ਹਨ
ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..
ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ…!!
ਮੈਂ ਨਿਮਾਣਾ ਕੀ ਜਾਣਾ
ਮਾਲਕਾ ਤੇਰਿਆ ਰੰਗਾਂ ਨੂੰ
ਮਿਹਰ ਕਰੀਂ ਫ਼ਲ ਲਾਵੀਂ ਦਾਤਾ
ਸਭਨਾਂ ਦੀਆਂ ਮੰਗਾਂ ਨੂੰ
ਜਦੋ ਰੱਬ ਮੇਰਾ ਮੇਰੇ ਉਤੇ ਹੋਇਆ ਮੇਹਰਬਾਨ ..
ਦੇਖੀ ਕਾਮਜਾਬੀ ਕਿਦਾ ਹੁੰਦੀ ਕੁਰਬਾਨ…
ਸੋ ਕੋ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ,
ਜਿਨ੍ਹਾਂ ਕਰਕੇ ਹੋਂਦ ਸਾਡੀ, ਸਕੇ ਨਾ ਸੱਚ ਪਛਾਣ,
ਬਿਰਧ ਆਸ੍ਰਮ ਮਾਂ ਪਿਓ ਰੁਲਦੇ , ਦਿਖਾਵਾ ਕਿਉਂ ਲੰਗਰ ਲਾਣਦਾ ,
ਓਏ ‘ ਜੇ ਘਰ ਬੈਠੇ ਰੱਬ ਨੂੰ ਨਾ ਪਛਾਣੇਇਆ ,
ਫਾਇਦਾ ਕੀ ਗੁਰੂ ਘਰ ਜਾਣਦਾ
ਬਾਈ ਆਪਣੇ ਕੋਲ ਕੁੜੀਆਂ ਨੂੰ
ਚੀਜੀ , ਪਟੋਲਾ, ਮਾਲ, ਮਾਸੂਕ਼ ਕਹਿਣ ਲਈ
ਨਾ ਸ਼ਬਦ ਨੇ ਨਾ ਆਦਤ ਕਿਉਂ ਕਿ
ਇਜ਼ੱਤ ਸਭ ਦੀ ਇੱਕੋ ਜੇਹੀ ਹੁੰਦੀ ਏ
ਸੋ ਚੰਗਾ ਲਿਖੋ ਚੰਗਾ ਪੜ੍ਹੋ ਚੰਗਾ ਸੁਣੋਂ
ਤਾਂ ਹੀ ਚੰਗਾ ਹੋਵੇਗਾ, ਵੈਸੇ ਹਮ ਨਾਹੀ ਚੰਗੇ ਬੁਰਾ ਨਾਹੀ ਕੋਏ
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸ
ਗੁਨਹੀ ਭਰਿਆ ਮੇ ਫਿਰਾ ਲੋਕ ਕਹੈ ਦਰਵੇਸੁ
ਗੁਰਬਾਣੀ ਨੂੰ ਆਪਣੀ ਆਦਤ ਨਹੀਂ
ਜਰੂਰਤ ਬਣਾਓ
ਕਿਉਂਕਿ ਇਨਸਾਨ ਆਦਤ ਬਿਨਾ ਰਹਿ ਸਕਦਾ ਹੈ
ਪਰ ਜਰੂਰਤ ਬਿਨਾ ਨਹੀਂ
ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਂਵਾਂ,
ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ !!
ੴ ਸਤਿਨਾਮੁ ਵਾਹਿਗੁਰੂ ੴ
ਅੱਖਾਂ ਸਾਹਮਣੇ ਵਾਰਕੇ ਪੁੱਤਰਾਂ ਨੂੰ ,
ਸ਼ੁਕਰ ਰੱਬ ਦਾ ਨਹੀਂ ਕੋਈ ਮਨਾ ਸਕਦਾ ।
ਬਾਜ਼ਾਂ ਵਾਲਿਆ ਤੇਰੀਆਂ ਕੁਰਬਾਨੀਆਂ ਨੂੰ ,
ਕੋਈ ਵੀ ਕਦੇ ਨਹੀਂ ਦਿਲੋਂ ਭੁਲਾ ਸਕਦਾ ।
ਸਾਹਿਬਜ਼ਾਦੇਆਂ ਨੰੂ ਕੋਟ ਕੋਟ ਪ੍ਰਣਾਮ