ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ
ਜੋ ਗਵਾ ਲਿਆ ਉਹ ਮੇਰੀ ਕਿਸਮਤ
ਜੋ ਮਿਲ ਗਿਆ ਉਹ ਤੇਰੀ ਰਹਿਮਤ



ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ
ਸਰਬਤਦਾ ਭਲਾ ਕਰਨਾ ਆਪਣਾ ਮੇਹਰ ਭਰਿਆ
ਹੱਥ ਸਿਰ ਤੇ ਨਾਮ ਸਿਮਰਨ ਤੇ ਸੇਵਾ ਦੀ ਦਾਤ ਬਖਸ਼ਣੀ

ਚਾਰ ਪੁੱਤ ਬੜੇ ਸੋਹਣੇ
ਪਤਾ ਆ ਪ੍ਰੋਹਣੇ
ਅੱਜ ਵੇਹੜੇ ਚ ਖੇਡਣ
ਕਲ ਜੰਗ ਵਿੱਚ ਹੋਣੇ
ਮੂੰਹ ਵਿਚ ਬਾਣੀ
ਮੱਥੇ ਤੇ ਸਕੂਨ
ਸਾਰਾ ਟੱਬਰ ਨਿਸ਼ਾਵਰ
ਕਿਹੋ ਜੇਹਾ ਜਨੂੰਨ

🙏🏻🙏🏻ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ
ਮੈ ਤੁਝ ਬਿਨੁ ਅਵਰੁ ਨ ਕੋਈ।।੧।।ਰਹਾਉ।।🙏🏻🙏🏻


ਮੈਨੂੰ ਫਰਕ ਨਹੀਂ ਪੈਂਦਾ ਕੌਣ ਕੌਣ ਮੇਰੀ ਹਸਤੀ ਵਿਗਾੜ ਰਿਹਾ ਹੈ ….
ਮੇਰੇ ਸਿਰ ਉੱਤੇ ਵਾਹਿਗੁਰੂ ਦਾ ਹੱਥ ਹੈ ਉਹੀ ਮੇਰੀ ਕਿਸਮਤ ਸੰਵਾਰ ਰਿਹਾ ਹੈ

ਦੁਨੀਆਂ ਚਾਹੇ ਲੱਖ ਕੋਸਿਸ਼ ਕਰ ਲਵੇ,
ਮੈਨੂੰ ਰੁਵਾਉਣ ਦੀ
ਮੇਰੇ ਵਾਹਿਗੁਰੂ ਨੇ ਜਿੰਮੇਵਾਰੀ ਲਈ ਏ,,
ਮੈਨੂੰ ਹਸਾਉਣ ਦੀ
_ਵਾਹਿਗੁਰੂ_ਜੀ🙏


ਕੀਸੇ ਨੇ ਮੈਨੂੰ ਕਿਹਾ ਸਰਦਾਰ ਜੀ
ਤੁਸੀ ਹਰ ਵੇਲੇ ਰਿਹੰਦੇ ਓ ਮਜੇ ਚ
ਮੈ ਕਿਹਾ ਕੇ ਤੁਸੀ ਵੀ ਰਹਾ ਕਰੋ
ਸਤਨਾਮ ਤਾ ਰਿਹੰਦਾ ਹਰ ਵੇਲੈ ਵਹਿਗੁਰੂ ਜੀ
ਦੀ ਰਯਾ ਚ
ਵਹਿਗੁਰੂ ਜੀ ਵਹਿਗੁਰੂ ਜੀ


ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ
ਦਦਾ ਦਾਤਾ ਏਕੁ ਹੈ ਸਭਕੋ ਦੇਵਣ ਹਾਰ
ਦੇਂਦਿਆਂ ਤੋਟਿ ਆਂਵੱਈ ਅਗਣਤ ਭਰੇ ਭੰਡਾਰ

ਪੈਰ ਪੈਰ ਤੇ ਹੁੰਦੇ ਧੋਖੇ ਵਿਤਕਰਿਆਂ ਵਿੱਚ ,
ਗੁਰੂ ਪਾਤਸ਼ਾਹ ਦੀ ਬਖ਼ਸ਼ਿਸ਼ ਹੈ ,
ਦੇਖੋ ਸਾਡੇ ਹੱਸਦਿਆਂ ਚਿਹਰਿਆਂ ਵਿੱਚ ..

*ਪੰਚ ਪ੍ਰਵਾਨ; ਪੰਚ ਪ੍ਰਧਾਨ ,*
*ਪੰਚੇ ਪਾਵਹਿ ਦਰਗਾਹ ਮਾਨ।*

*ਪੰਚ ਵਿਕਾਰ*_
ਕਾਮ, ਕ੍ਰੋਧ ,ਲੋਭ,ਮੋਹ, ਅਹੰਕਾਰ

_*ਪੰਚ ਸਰੋਵਰ*_
ਅੰਮ੍ਰਿਤਸਰ, ਸੰਤੋਖਸਰ, ਰਾਮਸਰ, ਕੌਲਸਰ, ਬਿਬੇਕਸਰ

_*ਪੰਚ ਕੰਕਾਰ*_
ਕਛ, ਕੜਾ ਕਿਰਪਾਨ ਕੰਘਾ ਕੇਸ।

_*ਪੰਚ ਪਿਆਰੇ*_
ਭਾਈ ਦਇਆ ਸਿੰਘ
ਭਾਈ ਧਰਮ ਸਿੰਘ
ਭਾਈ ਹਿੰਮਤ ਸਿੰਘ
ਭਾਈ ਮੋਹਕਮ ਸਿੰਘ
ਭਾਈ ਸਾਹਿਬ ਸਿੰਘ

_*ਪੰਚ ਬਾਣੀਆਂ*_
ਜਪੁਜੀ ਸਾਹਿਬ
ਜਾਪ ਸਾਹਿਬ
ਸਵਯੈ
ਚੌਪਈ ਸਾਹਿਬ
ਅਨੰਦ ਸਾਹਿਬ

_*ਪੰਚ ਤਤ*_
ਹਵਾ, ਪਾਣੀ, ਅੱਗ, ਮਿਟੀ , ਅਕਾਸ਼

_*ਪੰਚ ਗਿਆਨ ਇੰਦਰੇ*_
ਚਮੜੀ, ਜੀਭ, ਕੰਨ, ਨੱਕ, ਅੱਖਾਂ

_*ਪੰਚ ਕਰਮ ਇੰਦਰੇ*_
ਹੱਥ,ਪੈਰ,ਜੀਭ,ਗੁਦਾ,ਮੂਤਰ ਇੰਦਰੀ

_*ਪੰਚ ਆਬ*_
ਸਤਲੁਜ, ਰਾਵੀ, ਬਿਆਸ, ਝਨਾਬ, ਜੇਹਲਮ

_*ਪੰਚ ਪਾਪ*_
ਜਮੀਰ ਮਰਣਾ
ਸ਼ਰਾਬਖੋਰੀ
ਚੋਰੀ
ਵਿਭਚਾਰ
ਅਕ੍ਰਿਘਣਤਾ

_*ਪੰਚ ਪੁਤਰ*_
ਬੇਟਾ, ਚੇਲਾ, ਜਵਾਈ, ਸੇਵਕ, ਅਭਿਆਗਤ

_*ਪੰਚ ਗੁਣ*_
ਸਤ, ਸੰਤੋਖ, ਦਇਆ, ਧਰਮ, ਧੀਰਜ

_*ਪੰਚ ਕਿਲੇ*_
ਕੇਸਗੜ ਸਾਹਿਬ
ਅਨੰਦ ਗੜ ਸਾਹਿਬ
ਹੋਲਗੜ ਸਾਹਿਬ
ਲ਼ੋਹਗੜ ਸਾਹਿਬ
ਨਿਰਮੋਹ ਗੜ ਸਾਹਿਬ

_*ਪੰਚ ਤਖਤ*_
ਅਕਾਲ ਤਖਤ ਸਾਹਿਬ
ਕੇਸ ਗੜ ਸਾਹਿਬ
ਦਮਦਮਾ ਸਾਹਿਬ
ਹਰਮੰਦਰ ਸਾਹਿਬ ਪਟਨਾ
ਹਜੂਰ ਸਾਹਿਬ.

_*ਪੰਚਾ ਮ੍ਰਿਤ*_
ਖੰਡ, ਘਿਓ, ਆਟਾ,ਜਲ, ਪਾਵਕ

_*ਪੰਚ ਖੰਡ*_
ਧਰਮ ਖੰਡ
ਗਿਆਨ ਖੰਡ
ਕਰਮ ਖੰਡ
ਸਰੱਮ ਖੰਡ
ਸੱਚ ਖੰਡ

_*ਪੰਚ ਸ਼ਾਸ਼ਤਰ*_
ਕ੍ਰਿਪਾਣ, ਧਨੁਖ, ਬੰਦੂਕ, ਕਟਾਰ, ਚਕ੍ਰ

_*ਪੰਚ ਕੁਕਰਮ*_
ਝੂਠ, ਨਿੰਦਾ, ਚੁਗਲੀ, ਈਰਸ਼ਾ, ਦਵੈਖ

_*ਪੰਚ ਕੁਰਾਹੀਏ*_
ਮੀਣੇ, ਮਸੰਦ, ਧੀਰਮਲੀਏ, ਰਾਮਰਾਈਏ, ਸਿਰਗੁੰਮ

_*ਪੰਚ ਵਸਤਰ*_
ਦਸਤਾਰ
ਕਮਰਕੱਸਾ
ਕਛਿਹਰਾ
ਚੋਲਾ
ਸਿਰੋਪਾ

*ਅੱਗੇ ਜਰੂਰ ਸ਼ੇਅਰ ਕਰਿਓ ਜੀ*
🙏🙏🙏🙏🙏


ਸਿਰ ਤੇ ਰੱਖੀਂ ਓਟ ਮਾਲਕਾ
ਦੇਵੀ ਨਾ ਕੋਈ ਤੋਟ ਮਾਲਕਾ
ਚੜ੍ਹਦੀ ਕਲਾ ਸਿਰਹਾਣੇ ਰੱਖੀਂ
ਦਾਤਾ ਸੁਰਤ ਟਿਕਾਣੇ ਰੱਖੀਂ


ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਲਿਖਦੇ ਹਨ ਕਿ
ਜੇ ਨੌਕਰ ਨੂੰ ਆਪਣੇ ਮਾਲਕ ਦਾ ਡਰ ਨਾ ਹੋਵੇ ਤਾਂ
ੳਹ ਨੌਕਰ ਕਹਾਉਣ ਦਾ ਵੀ ਹੱਕਦਾਰ ਨਹੀਂ ,
ਇਸੇ ਤਰ੍ਹਾਂ ਜੇ ਭਗਤ ਨੂੰ ਰੱਬ ਦਾ ਭੈਅ ਨਾ ਹੋਵੇ ਤਾਂ
ਉਹ ਭਗਤ ਕਹਾੳਣ ਦਾ ਹੱਕਦਾਰ ਨਹੀਂ !

ਤੂ ਠਾਕੁਰੁ ਤੁਮ ਪਹਿ ਅਰਦਾਸਿ ॥
ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥


ਰੱਬ ਨੂੰ ਵੀ ਕਰ ਲਿਆ

ਕਰੋ ਕਦੇ ਕਦੇ ਯਾਦ

ਕਿਉ ਕੇ ਉਹ ਦੇ ਕੋਲ ਜਾਣਾ

ਸਭ ਨੇ ਮਰਨ ਤੋਂ ਬਾਅਦ

ਲੱਗਣ ਨਾ ਦੇਵੀਂ ਤੱਤੀ ਵਾ ਮੇਰੇ ਮਾਲਕਾ
ਬੜੇ ਔਖੇ ਜ਼ਿੰਦਗੀ ਦੇ ਰਾਹ ਮੇਰੇ ਮਾਲਕਾ

ਸਚ ਖੰਡਿ ਵਸੈ ਨਿਰੰਕਾਰੁ ॥

ਕਰਿ ਕਰਿ ਵੇਖੈ ਨਦਰਿ ਨਿਹਾਲ ॥