ਮੁੰਡਾ – ਕਿਥੇ ਸੀ ਤੂੰ ? ਤੇਰਾ ਕਰਕੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ..
ਕੁੜੀ – ਆਹ ! ਤੂੰ ਮੈਨੂੰ miss ਕਰ ਰਿਹਾ ਸੀ ?
ਮੁੰਡਾ – ਨਹੀਂ , ਓਹ ਤੇਰੀ ਬੇਇਜ਼ਤੀ ਕੀਤੇ ਬਿਨਾਂ
ਮੈਨੂੰ ਨੀਂਦ ਨਹੀਂ ਆਉਂਦੀ ਅੱਜਕਲ
ਤਾਰਾ ਸਿੰਘ ਬੈਂਕ ਵਿਚੋਂ ਪੈਸੇ ਕਢਵਾਉਣ ਗਿਆ ਬੈਂਕ ਦਾ ਕੈਸ਼ੀਅਰ ਕਹਿੰਦਾ ਪੈਸੇ ਹੈਨੀ
ਤਾਰਾ ਗੁੱਸੇ ਵਿੱਚ ਆਕੇ ਕਹਿੰਦਾ ਸਾਲਿਓ ਹੋਰ ਪਾਓ ਆਪਣੇ ਪਿਓ ਮੋਦੀ ਨੂੰ ਵੋਟਾਂ
ਬੈਂਕ ਚ ਤਾਂ ਕੀ ਤੁਹਾਡੇ ਘਰ ਵੀ ਪੈਸੇ ਨਹੀਂ ਰਹਿਣੇ
ਕੈਸ਼ੀਅਰ ਨੇ ਜਾਲੀ ਜਹੀ ਵਿੱਚੋਂ ਹੱਥ ਬਾਹਰ ਕੱਢਕੇ ਤਾਰੇ ਦੀ ਧੌਣ ਫੜਕੇ ਕਿਹਾ
ਸਾਲਿਆ ਪੈਸੇ ਤੇਰੇ ਖਾਤੇ ਵਿੱਚ ਹੈਨੀ 😜😂
ਸਾਡੇ ਨਾਲੋਂ ਤਾਂ ਕੂਕਰ ਹੀ ਵਧੀਆ
ਜਦੋਂ ਸੀਟੀ ਮਾਰਦਾ
ਕੁੜੀਆਂ ਭੱਜੀਆਂ ਜਾਂਦੀਆਂ 🤣🤣🤣
ਬ੍ਰੇਕਅਪ ਤੋਂ 2 ਸਾਲ ਬਾਅਦ ਮੁੰਡੇ ਨੇ ਕੁੜੀ ਨੂੰ
ਫੇਰ ਫੋਨ ਕੀਤਾ ਓਹਦੇ ਜਨਮ ਦਿਨ ਤੇ
ਮੁੰਡਾ – ਤੈਨੂੰ ਉਹ dress ਯਾਦ ਆ ਜਿਹੜੀ
ਮੈਂ ਤੈਨੂੰ ਤੇਰੇ ਜਨਮ ਦਿਨ ਤੇ ਦਿੱਤੀ ਸੀ ?
ਕੁੜੀ (ਅੱਖਾਂ ਚ ਹੰਝੂ) – ਹਾਂ ਹਾਂ ਯਾਦ ਆ
ਮੁੰਡਾ – ਮੇਰੀ ਭੈਣ ਹੁਣ ਵਾਪਿਸ ਮੰਗ ਰਹੀ ਆ
ਜੋ ਤੂੰ bye , good night ਬੋਲ ਕੇ ਵੀ
online ਰਹਿੰਦੀ ਆ
ਕਸਮ ਨਾਲ ਸਾਵਧਾਨ ਇੰਡੀਆ ਵਾਲੇ
ਸਾਰੇ ਐਪੀਸੋਡ ਯਾਦ ਆ ਜਾਂਦੇ ਨੇ
ਚੱਲ ਗਰਮੀ ਦਾ ਇੱਕ ਤਾਂ ਫਾਇਦਾ ਹੈਗਾ..
ਸਾਲੀ ਠੰਡ ਤਾਂ ਨੀ ਲੱਗਦੀ
ਗੱਲਾ 2 ਹੀ ਯਾਦ ਰੱਖਣਾਂ
ਠੰਢ ‘ਚ ਨਹਾਉਣਾ ਨੀ
ਮੁਸ਼ਕਿਲ ‘ਚ ਘਬਰਾਉਣਾ ਨੀ
ਸੜੇ ਤੇਲ ਚ ਤਲੇ ਭਟੂਰੇ, ਸਮੋਸੇ, ਪਕੌੜੇ, ਕੁਲਚੇ, ਡਿਟਰਜੈਂਟ ਪਾਊਡਰ ਵਾਲਾ ਦੁੱਧ, ਧੂੜ ਵਾਲੀ ਸੜਕ ਤੇ ਖੁੱਲ੍ਹੇ ਕੱਟੇ ਫਲਾਂ ਦੀ ਚਾਟ, ਨਾਲੇ ਦੇ ਪਾਣੀ ਨਾਲ ਧੋਤੀਆਂ ਸਬਜੀਆਂ,ਮਰੇ ਮੱਛਰਾਂ,ਮੱਖੀਆਂ ਨਾਲ ਜੱਫੀਆਂ ਪਾਉਂਦੇ ਰਸਗੁੱਲੇ , ਇਹ ਸਭ ਭਾਰਤ ਵਾਸੀਆਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ😷😷😷😷😷
ਇਹ ਸਭ ਹਜਮ ਕਰ ਜਾਣ ਵਾਲੇ GYM ਆ ਕੇ ਪੁੱਛਦੇ ਆ PROTEIN ਦਾ ਕੋਈ ਸਾਈਡ ਇਫ਼ੈਕਟ ਤਾਂ ਨੀ ਪੈਦਾ ਭਾਜੀ.??
ਮੇਰੀ ਸਾਰੇ ਮੈਰਿਜ ਬਿਊਰੋ ਵਾਲਿਆਂ ਨੂੰ ਬੇਨਤੀ ਆ ਕੇ
ਸਾਰੇ ਰਲ ਮਿਲ ਕੇ ਮੋਦੀ ਦਾ ਵਿਆਹ ਕਰੋ
ਜਿਨ੍ਹਾਂ ਚਿਰ ਮੋਦੀ ਦਾ ਘਰ ਨੀ ਵਸਦਾ
ਓਹਨੇ ਕਿਸੇ ਦਾ ਨੀ ਵੱਸਣ ਦੇਣਾ
ਆਓ ਤੁਹਾਨੂੰ GST ਪੰਜਾਬੀ ਚ ਸੌਖੇ ਤਰੀਕੇ ਸਮਝਾਈਏ
ਮਾਸ਼ਟਰ:- ਜੇ ਇੱਕ ਅੰਬ ਦੀ ਵੇਲ ਤੇ ਦੱਸ ਕੇਲੇ ਲੱਗੇ ਹੋਣ ਤੇ ਓਂਦੇ
ਚੋਂ
ਸੱਤ ਅਮਰੂਦ ਲਾਹ ਕੇ ਪੂਤਨੇ ਦੀ ਚਟਨੀ ਬਣਾ ਲਈਏ
ਤਾਂ
ਬਾਕੀ ਕਿੰਨੇ ਸੰਤਰੇ ਬਚਣਗੇ??
ਬਾਲ ਜੇਤਲੀ:- ਮਾਸ਼ਟਰ ਜੀ ਨੌਂ ਹਾਥੀ ਬਚਣਗੇ!!
ਮਾਸ਼ਟਰ:- ਓ ਬੱਲੇ ਜਵਾਕਾ!! ਤੈਨੂੰ ਕਿੱਦਾਂ ਪਤਾ???
ਬਾਲ ਜੇਤਲੀ:- ਅੱਜ ਮੈਂ ਪੂੜੀ ਨਾਲ ਅਨਾਰ ਖਾਦੇ ਤਾਂ ਪਤਾ!!!
ਸਿੱਖਿਆ:- ਰੋਜ ਦੰਦਾਂ ਤੇ ਹਾਰਪਿਕ ਫੇਰੇਆ ਕਰੋ ਨਹੀਂ ਤਾਂ ਮੱਛੀਆਂ ਦਰਖਤਾਂ ਤੇ ਚੜ ਜਾਣਗੀਆਂ..
ਤੁਹਾਨੂੰ ਕੀ ਲੱਗਦਾ 3 ਮਈ ਨੂੰ
Lucknow ਖੁੱਲ ਜਾਊਗਾ ?
ਮੋਦੀ ਜੀ ਖੋਲ ਦਿਓ ਹੁਣ , ਲੋਕ
ਘਰ ਬੈਠੇ ਬੈਠੇ ਏਨੇ ਪਾਗਲ ਹੋ
ਚੁੱਕੇ ਆ ਕੇ ਲਖਨਊ ਨੂੰ ਵੀ
Lockdown ਪੜ੍ਹ ਰਹੇ ਆ
ਇਕ ਵਾਰ ਮੁਰਗੀ ਫਾਰਮ ਦਾ ਨਿਰੀਖਣ ਕੀਤਾ ਗਿਆ।
ਠਾਣੇਦਾਰ : ਹਾਂ ਬਈ ਤੁਸੀ ਕੀ ਪਾਉਣੇ ਹੋ ਮੁਰਗੀਆਂ ਨੂੰ।
ਫਾਰਮਰ : ਜੀ ਬਾਜਰਾ!
ਠਾਣੇਦਾਰ : ਏਨੀ ਗਰਮੀ ਚ ਬਾਜਰਾ 😠 ਚੱਕੋ ਇਸਨੂੰ ਲੈਜੋ ਥਾਣੇ !
ਠਾਣੇਦਾਰ : ਹਾਂ ਤੂੰ ਕੀ ਪਾਉਣਾ ਮੁਰਗੀਆ ਨੂੰ
ਦੂਜਾ ਫਾਰਮਰ : ਜੀ ਚੌਲ !
ਠਾਣੇਦਾਰ : ਇਹਨੂੰ ਵੀ ਲੈਜੋ ਥਾਣੇ ।
ਠਾਣੇਦਾਰ ਆਖਰ ਚ ਪੱਪੂ ਨੂੰ: ਤੂੰ ਕੀ ਪਾਉਣਾ ਓਏ ਮੁਰਗੀਆ ਨੂੰ
ਪੱਪੂ ਡਰਦਾ ਹੋਇਆ
ਕਹਿੰਦਾ :
ਜੀ ਅਸੀ ਤਾਂ ਪੰਜ-ਪੰਜ ਰੁਪੈ ਦੇ ਕਿ
ਕਹਿ ਦਿੰਦੇ ਵੀ ਜੋ ਜੋ ਜੀਅ ਕਰਦਾ ਹੱਟੀ ਤੋ ਲੈ ਕਿ ਖਾ ਲੇਓ!
ਜਿਸਨੇ ਮਾਸੂਮੀਅਤ ਨਹੀਂ ਦੇਖੀ
ਓਹਨੂੰ ਮੇਰੀ ਫੋਟੋ ਦਿਖਾਈ ਜਾਵੇ
😂😂😂😂😂😂
ਦੋਸਤੋ ਪੇਪਰਾਂ ਦਾ ਟਾਇਮ ਆ , ਜੇਕਰ ਕਿਸੇ ਭਰਾ ਜਾਂ ਭੈਣ ਨੂੰ ਫੇਲ
ਹੋਣ ਦਾ ਡਰ ਹੈ ਤਾਂ 2100 ਰੁਪਏ ਅਤੇ ਆਪਣਾ ਰੋਲ ਨੰਬਰ ਇੱਕ ਪਰਚੀ ਉੱਤੇ
ਲਿਖਕੇ ਭੇਜ ਦੋ… ! ! !
.
.
.
.
.
ਮੈਂ ਤੁਹਾਡੇ ਲਈ ਅਰਦਾਸ ਕਰਾਂਗਾ
ਬੇਵਫਾ ਮਸ਼ੂਕ ਤੇ ਗਿਦੜ
ਬੜੇ ਮਜ਼ੇ ਨਾਲ ਸੋਂਦੇ ਹਨ__
.
.
.
ਟੁੱਟੇ ਦਿਲਾਂ ਵਾਲੇ ਆਸ਼ਿਕ਼
ਤੇ ਲੰਡਰ ਕੁੱਤੇ ਰਾਤ ਨੂੰ ਲੁੱਕ ਲੁੱਕ ਕੇ ਰੋਂਦੇ ਹਨ
ਜੇ ਸਿਆਣੇ ਕਹਿੰਦੇ
ਪੈਸਾ ਨਹੀ ਨਾਲ ਜਾਣਾ ….
ਤਾ ਪੜਾਈ ਵੀ ਕਿਹੜਾ ਨਾਲ
ਜਾਣੀ ..